Home /News /lifestyle /

ਚਿਹਰੇ ਤੇ ਆਈਬ੍ਰੋ ਦੇ ਵਾਲ ਹਟਾਉਣ ਲਈ ਔਰਤਾਂ ਅਪਣਾਉਣ ਸ਼ੇਵਿੰਗ, ਜਾਣੋ ਸ਼ੇਵਿੰਗ ਦੇ ਫਾਇਦੇ

ਚਿਹਰੇ ਤੇ ਆਈਬ੍ਰੋ ਦੇ ਵਾਲ ਹਟਾਉਣ ਲਈ ਔਰਤਾਂ ਅਪਣਾਉਣ ਸ਼ੇਵਿੰਗ, ਜਾਣੋ ਸ਼ੇਵਿੰਗ ਦੇ ਫਾਇਦੇ

ਚਿਹਰੇ ਤੇ ਆਈਬ੍ਰੋ ਦੇ ਵਾਲ ਹਟਾਉਣ ਲਈ ਔਰਤਾਂ ਅਪਣਾਉਣ ਸ਼ੇਵਿੰਗ

ਚਿਹਰੇ ਤੇ ਆਈਬ੍ਰੋ ਦੇ ਵਾਲ ਹਟਾਉਣ ਲਈ ਔਰਤਾਂ ਅਪਣਾਉਣ ਸ਼ੇਵਿੰਗ

ਚਿਹਰੇ ਤੋਂ ਵਾਧੂ ਵਾਲਾਂ ਨੂੰ ਹਟਾਉਣ ਲਈ ਆਮਤੌਰ ‘ਤੇ ਵੈਕਸ ਅਤੇ ਥਰੈਡਿੰਗ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਵਿੱਚ ਬਹੁਤ ਦਰਦ ਹੁੰਦਾ ਹੈ। ਚਿਹਰੇ ਦੇ ਵਾਲਾਂ ਅਤੇ ਆਈਬ੍ਰੋਜ਼ ਲਈ ਧਾਗੇ ਦੀ ਵਰਤੋਂ ਤੋਂ ਬਚਣ ਲਈ ਸ਼ੇਵਿੰਗ ਨੂੰ ਇਕ ਚੰਗੇ ਵਿਕਲਪ ਵਜੋਂ ਅਪਣਾਇਆ ਜਾ ਸਕਦਾ ਹੈ।

  • Share this:

ਸੋਹਣੀ ਦਿੱਖ ਹਰ ਕਿਸੇ ਨੂੰ ਚੰਗੀ ਲਗਦੀ ਹੈ ਅਤੇ ਔਰਤਾਂ ਇਸ ਲਈ ਬਹੁਤ ਸਾਰੇ ਯਤਨ ਕਰਦੀਆਂ ਹਨ। ਸੋਹਣੀ ਦਿੱਖ ਲਈ ਤੁਹਾਡੇ ਚਿਹਰੇ ਦਾ ਸਾਫ ਸੁਥਰਾ ਹੋਣਾ ਜ਼ਰੂਰੀ ਹੈ। ਚਿਹਰੇ ਤੋਂ ਵਾਧੂ ਵਾਲਾਂ ਨੂੰ ਹਟਾਉਣ ਲਈ ਆਮਤੌਰ ‘ਤੇ ਵੈਕਸ ਅਤੇ ਥਰੈਡਿੰਗ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਵਿੱਚ ਬਹੁਤ ਦਰਦ ਹੁੰਦਾ ਹੈ। ਚਿਹਰੇ ਦੇ ਵਾਲਾਂ ਅਤੇ ਆਈਬ੍ਰੋਜ਼ ਲਈ ਧਾਗੇ ਦੀ ਵਰਤੋਂ ਤੋਂ ਬਚਣ ਲਈ ਸ਼ੇਵਿੰਗ ਨੂੰ ਇਕ ਚੰਗੇ ਵਿਕਲਪ ਵਜੋਂ ਅਪਣਾਇਆ ਜਾ ਸਕਦਾ ਹੈ।

ਇਸ ਲਈ ਤੁਹਾਨੂੰ ਪਾਰਲਰ ਵੀ ਨਹੀਂ ਜਾਣਾ ਪਵੇਗਾ ਅਤੇ ਤੁਹਾਨੂੰ ਕੋਈ ਤਕਲੀਫ ਵੀ ਨਹੀਂ ਝੱਲਣੀ ਪਵੇਗੀ। ਅੱਜ ਅਸੀਂ ਤੁਹਾਡੇ ਲਈ ਕੁਝ ਅਜਿਹੇ ਟਿਪਸ ਲੈ ਕੇ ਆਏ ਹਾਂ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਸਾਨੀ ਨਾਲ ਘਰ ਬੈਠੇ ਹੀ ਚਿਹਰੇ ਅਤੇ ਆਈਬ੍ਰੋ ਦੇ ਵਾਲ ਸ਼ੇਵ ਕਰ ਸਕਦੇ ਹੋ।

ਚਿਹਰੇ ਦੀ ਕਰੋ ਸਫਾਈ

swilsters.ndtv ਮੁਤਾਬਕ ਚਿਹਰੇ ਦੇ ਵਾਲਾਂ ਨੂੰ ਸ਼ੇਵ ਕਰਨ ਤੋਂ ਪਹਿਲਾਂ ਚਿਹਰੇ ਨੂੰ ਕਿਸੇ ਚੰਗੇ ਹਲਕੇ ਕਲੀਨਰ ਨਾਲ ਸਾਫ਼ ਕਰਨਾ ਜ਼ਰੂਰੀ ਹੈ। ਇਸ ਲਈ ਸਾਦੇ ਪਾਣੀ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ, ਇਸ ਨਾਲ ਚਿਹਰੇ ਉੱਪਰਲੀ ਗੰਦਗੀ ਵੀ ਸਾਫ ਹੋ ਜਾਂਦੀ ਹੈ ਅਤੇ ਚਿਹਰਾ ਕੋਮਲ ਵੀ ਹੋ ਜਾਂਦਾ ਹੈ।

ਸ਼ੇਵਿੰਗ ਜੈੱਲ ਦੀ ਵਰਤੋਂ

ਸ਼ੇਵਿੰਗ ਜੈੱਲ ਜਿਵੇਂ ਕਿ ਨਾਮ ਤੋਂ ਹੀ ਸਪੱਸ਼ਟ ਹੈ ਸ਼ੇਵਿੰਗ ਲਈ ਖਾਸ ਤੌਰ ਤੇ ਤਿਆਰ ਕੀਤੀ ਜਾਂਦੀ ਹੈ। ਪਰ ਕਈ ਲੋਕ ਸ਼ੇਵਿੰਗ ਲਈ ਫੇਸ ਵਾਸ਼ ਜਾਂ ਸਾਬਣ ਦੀ ਵਰਤੋਂ ਕਰਦੇ ਹਨ, ਜੋ ਕਿ ਸਹੀ ਨਹੀਂ ਹੈ। ਅਜਿਹਾ ਕਰਨ ਨਾਲ ਸ਼ੇਵਿੰਗ ਕਰਦੇ ਸਮੇਂ ਚਿਹਰੇ 'ਤੇ ਜਲਨ ਮਹਿਸੂਸ ਹੋ ਸਕਦੀ ਹੈ। ਇਸ ਲਈ ਸ਼ੇਵਿੰਗ ਤੋਂ ਪਹਿਲਾਂ ਸ਼ੇਵਿੰਗ ਜੈੱਲ ਦੀ ਵਰਤੋਂ ਕਰਨੀ ਜ਼ਰੂਰੀ ਹੈ। ਸ਼ੇਵਿੰਗ ਜੈੱਲ ਦੀ ਬਜਾਏ ਐਲੋਵੇਰਾ ਜੈੱਲ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।

ਵਾਲਾਂ ਦੇ ਵਧਣ ਦੀ ਦਿਸ਼ਾ ਵਿੱਚ ਸ਼ੇਵ ਕਰੋ

ਚਿਹਰੇ ਨੂੰ ਸ਼ੇਵ ਕਰਨ ਸਮੇਂ ਸਭ ਤੋਂ ਜ਼ਰੂਰੀ ਗੱਲ ਜੋ ਧਿਆਨ ਰੱਖਣ ਯੋਗ ਹੈ ਕਿ ਸ਼ੇਵ ਕਰਦੇ ਸਮੇਂ ਹਮੇਸ਼ਾ ਵਾਲਾਂ ਦੇ ਵਧਣ ਦੀ ਦਿਸ਼ਾ ਵੱਲ ਨੂੰ ਹੀ ਸ਼ੇਵਿੰਗ ਰੇਜ਼ਰ ਚਲਾਉਣਾ ਚਾਹੀਦਾ ਹੈ। ਅਜਿਹਾ ਕਰਦਿਆਂ ਦੂਜੇ ਹੱਥ ਦੀ ਮਦਦ ਨਾਲ ਛੋਟੇ ਹਿੱਸਿਆਂ ਨੂੰ ਫੜ ਕੇ, ਧਿਆਨ ਨਾਲ ਸ਼ੇਵ ਕਰੋ ਅਤੇ ਆਈਬ੍ਰੋ ਨੂੰ ਆਕਾਰ ਦਿਓ। ਜੇਕਰ ਅਜਿਹਾ ਨਹੀਂ ਕੀਤਾ ਜਾਵੇਗਾ ਤਾਂ ਵਾਲ ਆਪਣੀਆਂ ਜੜ੍ਹਾਂ ਤੋਂ ਪੱਟੇ ਜਾਂਦੇ ਹਨ, ਜਿਸ ਕਾਰਨ ਜਦ ਵਾਲ ਦੁਬਾਰਾ ਉੱਘਦੇ ਹਨ ਤਾਂ ਬੇਹੱਦ ਤਕਲੀਫ ਹੁੰਦੀ ਹੈ ਤੇ ਚਿਹਰੇ ਉੱਪਰ ਦਾਗ਼ ਵੀ ਪੈ ਸਕਦੇ ਹਨ।

ਚਿਹਰੇ ਨੂੰ ਕਰੋ ਮਾਇਸਚਰਾਈਜ਼

ਸ਼ੇਵ ਕਰਨ ਤੋਂ ਬਾਅਦ ਸਕਿਨ ਥੋੜ੍ਹੀ ਖੁਸ਼ਕ ਹੋ ਜਾਂਦੀ ਹੈ। ਇਸ ਲਈ ਸ਼ੇਵਿੰਗ ਬਾਦ ਚਿਹਰੇ ਨੂੰ ਕੋਸੇ ਪਾਣੀ ਨਾਲ ਧੋਵੋ ਅਤੇ ਫਿਰ ਕੋਮਲ ਮਾਇਸਚਰਾਈਜ਼ਰ ਜਾਂ ਐਲੋਵੇਰਾ ਜੈੱਲ ਲਗਾਓ। ਇਸ ਨਾਲ ਚਿਹਰੇ ਦਾ ਰੁੱਖਾਪਨ ਦੂਰ ਹੋ ਜਾਂਦਾ ਹੈ ਅਤੇ ਸ਼ੇਵਿੰਗ ਦੌਰਾਨ ਲੱਗੇ ਬਾਰੀਕ ਕੱਟਾਂ ਤੋਂ ਵੀ ਰਾਹਤ ਮਿਲਦੀ ਹੈ।

Published by:Tanya Chaudhary
First published:

Tags: Beauty tips, Fashion tips, Lifestyle, Makeup