
ਸਰਵੇਖਣ 'ਚ ਦਾਅਵਾ: ਮਰਦਾਂ ਦੇ ਮੁਕਾਬਲੇ ਔਰਤਾਂ ਜ਼ਿਆਦਾ ਕਰਦੀਆਂ ਹਨ ਯੋਗਾ
ਯੋਗਾ ਸਾਡੇ ਜੀਵਨ ਨੂੰ ਕਾਫੀ ਆਸਾਨ ਤੇ ਆਰਾਮਦਾਇਕ ਬਣਾ ਸਕਦਾ ਹੈ। ਅੱਜ ਦੀ ਭੱਜ-ਦੌੜ ਭਰੀ ਜੀਵਨ ਸ਼ੈਲੀ ਵਿੱਚ ਸਾਡੀ ਸਿਹਤ ਲਈ ਇਹ ਜ਼ਰੂਰੀ ਵੀ ਹੈ। ਹਾਲਾਂਕਿ ਸਾਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਲਈ ਸਮਾਂ ਨਹੀਂ ਮਿਲਦਾ ਪਰ ਜੇਕਰ ਅਸੀਂ ਅਜਿਹਾ ਨਹੀਂ ਕਰਦੇ ਤਾਂ ਇਹ ਬਹੁਤ ਨੁਕਸਾਨਦਾਇਕ ਹੋ ਸਕਦਾ ਹੈ। ਘੰਟਿਆਂ ਬੱਧੀ ਇੱਕ ਥਾਂ 'ਤੇ ਬੈਠ ਕੇ ਕੰਮ ਕਰਨਾ, ਅਨਿਯਮਿਤ ਖਾਣ-ਪੀਣ ਅਤੇ ਕਸਰਤ ਬਿਲਕੁਲ ਨਾ ਕਰਨ ਨਾਲ ਕਈ ਬਿਮਾਰੀਆਂ ਬਿਨਾਂ ਕੁਝ ਦੱਸੇ ਸਾਡੇ ਸਰੀਰ ਵਿੱਚ ਦਾਖ਼ਲ ਹੋ ਜਾਂਦੀਆਂ ਹਨ।
ਅੱਜ ਦੇ ਸਮੇਂ ਵਿੱਚ ਤੁਹਾਡਾ ਆਲਸ ਹੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ। ਹਾਲਾਂਕਿ ਇਹ ਗੱਲ ਮਰਦਾਂ ਅਤੇ ਔਰਤਾਂ ਦੋਹਾਂ 'ਤੇ ਲਾਗੂ ਹੁੰਦੀ ਹੈ ਪਰ ਦੈਨਿਕ ਭਾਸਕਰ ਅਖਬਾਰ 'ਚ ਛਪੀ ਖਬਰ ਮੁਤਾਬਕ ਔਰਤਾਂ ਦੀ ਔਸਤ ਉਮਰ ਮਰਦਾਂ ਨਾਲੋਂ ਜ਼ਿਆਦਾ ਹੁੰਦੀ ਹੈ, ਇਹ ਗੱਲ ਤਾਂ ਸਾਬਤ ਹੋ ਚੁੱਕੀ ਹੈ ਪਰ ਹੁਣ ਇਹ ਵੀ ਦੇਖਣ ਨੂੰ ਮਿਲ ਰਿਹਾ ਹੈ ਕਿ ਔਰਤਾਂ ਬਿਹਤਰ ਸਿਹਤ ਲਈ ਜ਼ਿਆਦਾ ਯਤਨਸ਼ੀਲ ਹਨ। ਉਹ ਆਪਣੀ ਸਿਹਤ ਦੇ ਨਾਲ-ਨਾਲ ਪਰਿਵਾਰ ਦੇ ਮੈਂਬਰਾਂ ਦੀ ਫਿਟਨੈੱਸ ਵੱਲ ਵੀ ਧਿਆਨ ਦਿੰਦੀਆਂ ਹਨ। ਇਸ ਕੰਮ ਵਿੱਚ ਯੋਗਾ ਉਨ੍ਹਾਂ ਦੀ ਮਦਦ ਕਰ ਰਿਹਾ ਹੈ।
ਯੋਗ ਕਰਨ ਵਾਲੀਆਂ ਔਰਤਾਂ ਦੀ ਗਿਣਤੀ ਮਰਦਾ ਨਾਲੋਂ ਕਿਤੇ ਜ਼ਿਆਦਾ : ਵਪਾਰਕ ਸੰਸਥਾ ਐਸੋਚੈਮ ਵੱਲੋਂ ਕਰਵਾਏ ਗਏ ਸਰਵੇਖਣ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਦੇਸ਼ ਵਿੱਚ ਯੋਗਾ ਕਰਨ ਵਾਲੀਆਂ ਔਰਤਾਂ ਦੀ ਗਿਣਤੀ ਪੁਰਸ਼ਾਂ ਨਾਲੋਂ ਕਿਤੇ ਜ਼ਿਆਦਾ ਹੈ। ਇਸ ਸਰਵੇਖਣ ਮੁਤਾਬਕ ਜੇਕਰ ਦੇਸ਼ ਦੇ ਸ਼ਹਿਰੀ ਖੇਤਰਾਂ ਦੀ ਗੱਲ ਕਰੀਏ ਤਾਂ ਉੱਥੇ ਯੋਗਾ ਕਰਨ ਵਾਲੇ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਦੀ ਗਿਣਤੀ 20 ਫੀਸਦੀ ਜ਼ਿਆਦਾ ਹੈ।
ਇਸ ਸਰਵੇਖਣ ਦੇ ਨਤੀਜੇ ਜਾਰੀ ਕਰਦੇ ਹੋਏ ਐਸੋਚੈਮ ਨੇ ਕਿਹਾ, ਦੇਸ਼ ਵਿੱਚ ਯੋਗਾ ਕਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਕੋਵਿਡ ਤੋਂ ਬਾਅਦ ਇਹ ਗਿਣਤੀ ਬਹੁਤ ਵਧੀ ਹੈ। ਇਹ ਸਰਵੇਖਣ ਦੇਸ਼ ਦੇ 10 ਸ਼ਹਿਰਾਂ ਅਹਿਮਦਾਬਾਦ, ਬੈਂਗਲੁਰੂ, ਚੇਨਈ, ਦਿੱਲੀ-ਐਨਸੀਆਰ, ਹੈਦਰਾਬਾਦ, ਇੰਦੌਰ, ਜੈਪੁਰ, ਕੋਲਕਾਤਾ, ਲਖਨਊ ਅਤੇ ਮੁੰਬਈ ਵਿੱਚ ਕੀਤਾ ਗਿਆ।
ਜਿਮ ਦੀ ਥਾਂ ਯੋਗ ਨੂੰ ਜ਼ਿਆਦਾ ਤਰਜੀਹ : ਇਸ ਸਰਵੇ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਔਰਤਾਂ ਜਿਮ ਜਾਣ ਨਾਲੋਂ ਯੋਗਾ ਕਰਨਾ ਜ਼ਿਆਦਾ ਪਸੰਦ ਕਰ ਰਹੀਆਂ ਹਨ। ਇੱਕ ਵਾਰ ਜਦੋਂ ਔਰਤਾਂ ਯੋਗਾ ਸ਼ੁਰੂ ਕਰ ਦਿੰਦੀਆਂ ਹਨ ਤਾਂ ਇਸ ਨੂੰ ਆਪਣੀ ਰੋਜ਼ਾਨਾ ਰੁਟੀਨ ਵਿੱਚ ਸ਼ਾਮਲ ਕਰ ਲੈਂਦੀਆਂ ਹਨ। ਮੁਰਾਦਾਬਾਦ ਦੇ ਨਮਸਤੇ ਯੋਗਾ ਸਟੂਡੀਓ ਦੇ ਯੋਗਾਚਾਰੀਆ ਮਹਿੰਦਰ ਚੌਹਾਨ ਦਾ ਕਹਿਣਾ ਹੈ ਕਿ ਸਾਡੇ ਕੋਲ ਮਰਦ ਅਤੇ ਔਰਤਾਂ ਦੋਵੇਂ ਆਉਂਦੇ ਹਨ, ਪਰ ਔਰਤਾਂ ਦੀ ਗਿਣਤੀ ਜ਼ਿਆਦਾ ਹੈ।
ਉਨ੍ਹਾਂ ਦੱਸਿਆ ਕਿ ਸਵੇਰ ਦੀ ਸ਼ਿਫਟ ਵਿੱਚ ਜ਼ਿਆਦਾਤਰ ਕੰਮਕਾਜੀ ਔਰਤਾਂ ਅਤੇ ਘਰੇਲੂ ਔਰਤਾਂ ਦਿਨ ਵਿੱਚ ਤੰਦਰੁਸਤੀ ਲਈ ਯੋਗਾ ਕਰਦੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਘਰੇਲੂ ਔਰਤਾਂ ਵਜ਼ਨ ਘਟਾਉਣ ਵਿਚ ਦਿਲਚਸਪੀ ਦਿਖਾਉਂਦੀਆਂ ਹਨ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਔਰਤਾਂ ਹਰ ਰੋਜ਼ ਸਮੇਂ 'ਤੇ ਆਉਂਦੀਆਂ ਹਨ, ਕੋਈ ਛੁੱਟੀ ਨਹੀਂ ਲੈਂਦੀਆਂ। ਜਦੋਂ ਕਿ ਜ਼ਿਆਦਾਤਰ ਪੁਰਸ਼ ਹਫ਼ਤੇ ਵਿੱਚ ਦੋ ਦਿਨ ਛੁੱਟੀ ਲੈਂਦੇ ਹਨ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।