Home /News /lifestyle /

ਵਿਆਹ ਤੋਂ ਬਾਅਦ ਔਰਤਾਂ ਨਹੀਂ ਬਦਲ ਰਹੀਆਂ Surname, ਜਾਣੋ ਤਾਜ਼ਾ ਰਿਪੋਰਟ

ਵਿਆਹ ਤੋਂ ਬਾਅਦ ਔਰਤਾਂ ਨਹੀਂ ਬਦਲ ਰਹੀਆਂ Surname, ਜਾਣੋ ਤਾਜ਼ਾ ਰਿਪੋਰਟ

ਵਿਆਹ ਤੋਂ ਬਾਅਦ ਔਰਤਾਂ ਨਹੀਂ ਬਦਲ ਰਹੀਆਂ Surname, ਜਾਣੋ ਤਾਜ਼ਾ ਰਿਪੋਰਟ

ਵਿਆਹ ਤੋਂ ਬਾਅਦ ਔਰਤਾਂ ਨਹੀਂ ਬਦਲ ਰਹੀਆਂ Surname, ਜਾਣੋ ਤਾਜ਼ਾ ਰਿਪੋਰਟ

ਅੱਜ ਦੇ ਸਮੇਂ ਦੀਆਂ ਲੋੜਾਂ ਤੇ ਸਥਿਤੀਆਂ ਨੇ ਔਰਤਾਂ ਨੂੰ ਸਿੱਖਿਅਤ ਹੋਣ ਤੇ ਆਰਥਿਕ ਪੱਖੋਂ ਸ੍ਵੈ ਸੰਪੰਨ ਹੋਣ ਦੇ ਮੌਕੇ ਦਿੱਤੇ ਹਨ। ਹੁਣ ਔਰਤਾਂ ਹਰ ਖੇਤਰ ਵਿੱਚ ਮਰਦਾਂ ਦੇ ਬਰਾਬਰ ਹਿੱਸੇਦਾਰੀ ਪਾ ਰਹੀਆਂ ਹਨ ਅਤੇ ਆਪਣੀ ਵੱਖਰੀ ਪਛਾਣ ਬਣਾ ਰਹੀਆਂ ਹਨ। ਅੱਜ ਦੀ ਔਰਤ ਆਪਣੇ ਸਾਰੇ ਫੈਸਲੇ ਲੈਣ ਲਈ ਆਜ਼ਾਦ ਹੈ।

ਹੋਰ ਪੜ੍ਹੋ ...
  • Share this:
ਅੱਜ ਦੇ ਸਮੇਂ ਦੀਆਂ ਲੋੜਾਂ ਤੇ ਸਥਿਤੀਆਂ ਨੇ ਔਰਤਾਂ ਨੂੰ ਸਿੱਖਿਅਤ ਹੋਣ ਤੇ ਆਰਥਿਕ ਪੱਖੋਂ ਸ੍ਵੈ ਸੰਪੰਨ ਹੋਣ ਦੇ ਮੌਕੇ ਦਿੱਤੇ ਹਨ। ਹੁਣ ਔਰਤਾਂ ਹਰ ਖੇਤਰ ਵਿੱਚ ਮਰਦਾਂ ਦੇ ਬਰਾਬਰ ਹਿੱਸੇਦਾਰੀ ਪਾ ਰਹੀਆਂ ਹਨ ਅਤੇ ਆਪਣੀ ਵੱਖਰੀ ਪਛਾਣ ਬਣਾ ਰਹੀਆਂ ਹਨ। ਅੱਜ ਦੀ ਔਰਤ ਆਪਣੇ ਸਾਰੇ ਫੈਸਲੇ ਲੈਣ ਲਈ ਆਜ਼ਾਦ ਹੈ।

ਦੁਨੀਆ ਦੇ ਲਗਭਗ ਸਾਰੇ ਦੇਸ਼ਾਂ ਵਿੱਚ ਔਰਤਾਂ ਨੂੰ ਬਰਾਬਰ ਦਾ ਦਰਜਾ ਦਿੱਤਾ ਜਾਂਦਾ ਹੈ ਪਰ ਇੱਕ ਸਵਾਲ ਹਮੇਸ਼ਾ ਬਣਿਆ ਰਿਹਾ ਹੈ ਕਿ ਵਿਆਹ ਤੋਂ ਬਾਅਦ ਔਰਤ ਨੂੰ ਆਪਣਾ ਉਪਨਾਮ (Surname) ਬਦਲਣ ਦੀ ਲੋੜ ਕਿਉਂ ਪੈਂਦੀ ਹੈ? ਵਿਆਹ ਇਕ ਸਮਾਜਕ ਸਾਂਝ ਹੈ ਜਿੱਥੇ ਦੋਨੋਂ ਧਿਰਾਂ ਬਰਾਬਰ ਹਨ। ਇਸ ਲਈ ਅੱਜਕੱਲ੍ਹ ਇੱਕ ਮਿਆਰੀ ਵਿਆਹ ਤੋਂ ਬਾਅਦ ਉਪਨਾਮ (Surname) ਬਦਲਣ ਜਾਂ ਨਾ ਬਦਲਣ ਦੀ ਆਜ਼ਾਦੀ ਨੂੰ ਵਿਸ਼ੇਸ਼ ਅਹਿਮੀਅਤ ਦਿੱਤੀ ਜਾ ਰਹੀ ਹੈ।

ਡੇਲੀ ਮੇਲ (Daily mail) ਵਿਚ ਛਪੀ ਖਬਰ ਮੁਤਾਬਕ ਬ੍ਰਿਟੇਨ 'ਚ ਵਿਆਹ ਤੋਂ ਬਾਅਦ ਔਰਤਾਂ ਵੱਲੋਂ ਆਪਣਾ ਉਪਨਾਮ (Surname) ਨਾ ਹਟਾਉਣ ਦਾ ਰੁਝਾਨ ਵਧ ਰਿਹਾ ਹੈ, ਤਾਂ ਜੋ ਉਨ੍ਹਾਂ ਦੀ ਪਛਾਣ ਬਣੀ ਰਹੇ। ਖਾਸ ਗੱਲ ਇਹ ਹੈ ਕਿ ਮਹਾਮਾਰੀ ਦੌਰਾਨ ਅਜਿਹੀਆਂ ਐਪਲੀਕੇਸ਼ਨਾਂ 'ਚ 30 ਫੀਸਦੀ ਦਾ ਉਛਾਲ ਦੇਖਿਆ ਗਿਆ ਹੈ। ਅਰਜ਼ੀਆਂ ਵਿੱਚ ਜ਼ਿਆਦਾਤਰ ਔਰਤਾਂ ਆਪਣੇ ਉਪਨਾਮ (Surname) ਨੂੰ ਮੱਧ ਨਾਮ ਵਜੋਂ ਵਰਤਣ ਦੀ ਇਜਾਜ਼ਤ ਮੰਗ ਰਹੀਆਂ ਹਨ।

ਇਸ ਦੇ ਨਾਲ ਹੀ ਉਹ ਉਸ ਤੋਂ ਬਾਅਦ ਆਪਣੇ ਪਤੀ ਦਾ ਉਪਨਾਮ (Surname) ਲਗਾ ਰਹੀਆਂ ਹਨ। ਪਿਛਲੇ ਕੁਝ ਸਾਲਾਂ ਤੋਂ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿਚ ਪਤੀ ਦੇ ਨਾਂ ਦੇ ਨਾਲ ਆਪਣਾ ਸਰਨੇਮ (Surname) ਲਗਾਉਣ ਦਾ ਰਿਵਾਜ ਵੀ ਵਧ ਗਿਆ ਹੈ।

ਡੀਡ ਪੋਲ ਆਫਿਸ (Deed Poll Office) ਦੇ ਅਨੁਸਾਰ ਬੀਤੇ ਸਾਲ ਅਜਿਹੀਆਂ ਅਰਜ਼ੀਆਂ ਵਿੱਚ ਹੋਇਆ ਵਾਧਾ ਪਿਛਲੇ ਇੱਕ ਦਹਾਕੇ ਵਿੱਚ ਸਭ ਤੋਂ ਵੱਧ ਹੈ। ਮਾਹਿਰ ਔਰਤਾਂ ਵੱਲੋਂ ਆਪਣਾ ਉਪਨਾਮ (Surname) ਬਰਕਰਾਰ ਰੱਖਣ ਦਾ ਕਾਰਨ ਇਹ ਸੀ ਕਿ ਲੌਕਡਾਊਨ ਦੌਰਾਨ ਔਰਤਾਂ ਨੂੰ ਵਧੇਰੇ ਖਾਲੀ ਸਮਾਂ ਮਿਲਿਆ। ਉਸ ਸਮੇਂ ਉਸ ਨੇ ਆਪਣੇ ਨਵੇਂ ਨਾਂ ਲਈ ਦਸਤਾਵੇਜ਼ ਬਣਾਉਣੇ ਸ਼ੁਰੂ ਕਰ ਦਿੱਤੇ। ਇਸਦੇ ਨਾਲ ਹੀ ਔਰਤਾਂ ਵਿਚ ਭਾਈਵਾਲੀ ਦੀ ਭਾਵਨਾ ਦੀ ਬਜਾਏ ਆਤਮ-ਨਿਰਭਰਤਾ ਦੀ ਭਾਵਨਾ ਦਾ ਵਿਕਾਸ ਹੋ ਰਿਹਾ ਹੈ।

ਸੇਮ ਜੈਂਡਰ ਪਾਟਨਰਸ ਨੇ ਵੀ ਆਪਣੇ ਵੱਖ ਹੋਣ ਦੇ ਬਾਵਜੂਦ ਵਿਚਕਾਰਲਾ ਨਾਮ ਬਰਕਰਾਰ ਰੱਖਣ ਲਈ ਅਰਜ਼ੀ ਦਿੱਤੀ ਹੈ। ਉਨ੍ਹਾਂ ਨੇ ਇਸਨੂੰ ਵੱਖ-ਵੱਖ ਸ਼ਹਿਰਾਂ ਵਿਚ ਰਹਿੰਦਿਆਂ ਵੀ ਇਕ-ਦੂਜੇ ਨਾਲ ਸਬੰਧ ਬਣਾਏ ਰੱਖਣ ਦਾ ਕਾਰਨ ਦੱਸਿਆ ਹੈ। ਪਿਛਲੇ 10 ਸਾਲਾਂ 'ਚ ਅਜਿਹੇ ਮਾਮਲਿਆਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ।

ਜ਼ਿਕਰਯੋਗ ਹੈ ਕਿ ਅੱਜਕੱਲ੍ਹ ਔਰਤਾਂ ਕੰਮ ਨੂੰ ਪਹਿਲ ਦੇ ਰਹੀਆਂ ਹਨ ਅਤੇ ਕਈ ਥਾਵਾਂ 'ਤੇ ਪਤੀ ਨਾਲੋਂ ਵੱਧ ਤਨਖਾਹ ਲੈ ਰਹੀਆਂ ਹਨ। ਅਜਿਹੀ ਸਥਿਤੀ ਵਿੱਚ ਉਹ ਖੁਦ ਫੈਸਲਾ ਕਰ ਰਹੀ ਹੈ ਕਿ ਵਿਆਹ ਤੋਂ ਬਾਅਦ ਆਪਣੇ ਜਨਮ ਦੇ ਨਾਮ ਨੂੰ ਆਪਣੇ ਪਤੀ ਦੇ ਉਪਨਾਮ (Surname) ਨਾਲ ਬਦਲਣਾ ਹੈ ਜਾਂ ਨਹੀਂ।

ਤਾਜ਼ਾ ਉਦਾਹਰਣ ਅਮਰੀਕੀ ਅਦਾਕਾਰਾ ਨਿਕੋਲਾ ਪੇਲਟਜ਼ ਦੀ ਹੈ। ਉਸਨੇ ਇਸ ਮਹੀਨੇ ਬਰੁਕਲਿਨ ਬੇਖਮ ਨਾਲ ਵਿਆਹ ਕੀਤਾ ਸੀ। ਹੁਣ ਉਸਨੇ ਆਪਣਾ ਨਾਮ ਨਿਕੋਲਾ ਪੇਲਟਜ਼ ਬੇਖਮ ਰੱਖ ਲਿਆ ਹੈ। ਭਾਰਤੀ ਅਦਾਕਾਰਾ ਕਰੀਨਾ ਕਪੂਰ ਨੇ ਵੀ ਸੈਫ ਅਲੀ ਖ਼ਾਨ ਨਾਲ ਵਿਆਹ ਉਪਰੰਤ ਆਪਣਾ ਨਾਮ ਕਰੀਨਾ ਕਪੂਰ ਖ਼ਾਨ ਰੱਖਿਆ ਸੀ, ਜੋ ਕਿ ਇਸੇ ਰੁਝਾਨ ਦੀ ਇਕ ਹੋਰ ਉਦਾਹਰਣ ਹੈ।
Published by:rupinderkaursab
First published:

Tags: Lifestyle, Wedding, Women

ਅਗਲੀ ਖਬਰ