Home /News /lifestyle /

ਘਰੋਂ ਨਿਕਲਣ ਸਮੇਂ ਔਰਤਾਂ ਆਪਣੇ ਬੈਗ 'ਚ ਜ਼ਰੂਰ ਰੱਖਣ ਇਹ ਚੀਜ਼ਾਂ, ਸੁਰੱਖਿਆ ਲਈ ਆਉਣਗੀਆਂ ਕੰਮ

ਵੈਸੇ ਤਾਂ ਸਾਨੂੰ ਅਜਿਹਾ ਸਮਾਜ ਸਿਰਜਣਾ ਚਾਹੀਦਾ ਹੈ ਜਿੱਥੇ ਕਿਸੇ ਨੂੰ ਵੀ ਕਿਸੇ ਸਮੇਂ ਵੀ ਬਾਹਰ ਅੰਦਰ ਆਉਣ ਜਾਣ ਤੇ ਕਿਸੇ ਕਿਸਮ ਦਾ ਡਰ ਜਾਂ ਭੈ ਨਾ ਹੋਵੇ। ਪਰ ਕਿਉਂਕਿ ਸਮਾਜ ਵਿੱਚ ਵੱਖ-ਵੱਖ ਮਾਨਸਿਕਤਾ ਵਾਲੇ ਲੋਕ ਰਹਿੰਦੇ ਹਨ ਇਸ ਲਈ ਇਹ ਬਿਹਤਰ ਹੈ ਕਿ ਅਸੀਂ ਆਪਣੀ ਸੁਰੱਖਿਆ ਵੱਲ ਆਪ ਵੀ ਧਿਆਨ ਦੇਈਏ।

ਹੋਰ ਪੜ੍ਹੋ ...
 • Share this:

  ਵੈਸੇ ਤਾਂ ਸਾਨੂੰ ਅਜਿਹਾ ਸਮਾਜ ਸਿਰਜਣਾ ਚਾਹੀਦਾ ਹੈ ਜਿੱਥੇ ਕਿਸੇ ਨੂੰ ਵੀ ਕਿਸੇ ਸਮੇਂ ਵੀ ਬਾਹਰ ਅੰਦਰ ਆਉਣ ਜਾਣ ਤੇ ਕਿਸੇ ਕਿਸਮ ਦਾ ਡਰ ਜਾਂ ਭੈ ਨਾ ਹੋਵੇ। ਪਰ ਕਿਉਂਕਿ ਸਮਾਜ ਵਿੱਚ ਵੱਖ-ਵੱਖ ਮਾਨਸਿਕਤਾ ਵਾਲੇ ਲੋਕ ਰਹਿੰਦੇ ਹਨ ਇਸ ਲਈ ਇਹ ਬਿਹਤਰ ਹੈ ਕਿ ਅਸੀਂ ਆਪਣੀ ਸੁਰੱਖਿਆ ਵੱਲ ਆਪ ਵੀ ਧਿਆਨ ਦੇਈਏ।

  ਜੇਕਰ ਦੇਸ਼ ਵਿੱਚ ਸੁਰੱਖਿਆ ਦੀ ਗੱਲ ਕੀਤੀ ਜਾਵੇ ਤਾਂ ਔਰਤਾਂ ਨੂੰ ਇਸ ਦੀ ਸਭ ਤੋਂ ਵੱਧ ਲੋੜ ਹੈ ਕਿਉਂਕਿ ਆਏ ਦਿਨ ਕੋਈ ਨਾ ਕੋਈ ਬਲਾਤਕਾਰ ਜਾਂ ਛੇੜਖਾਨੀ ਦੀਆਂ ਖਬਰਾਂ ਆਉਂਦੀਆਂ ਹੀ ਰਹਿੰਦੀਆਂ ਹਨ। ਸਾਡੇ ਦੇਸ਼ ਵਿੱਚ ਜਿੱਥੇ ਔਰਤ ਨੂੰ ਦੇਵੀ ਦਾ ਰੂਪ ਮੰਨਿਆ ਜਾਂਦਾ ਹੈ ਉੱਥੇ ਹੀ ਕੁੱਝ ਲੋਕਾਂ ਨੂੰ ਉਹਨਾਂ ਨਾਲ ਛੇੜਖਾਨੀ ਕਰਦੇ ਦੇਖਿਆ ਜਾਂਦਾ ਹੈ। ਇਸ ਲਈ ਅੱਜ ਅਸੀਂ ਔਰਤਾਂ ਲਈ ਕੁੱਝ ਅਜਿਹੇ ਸੁਰੱਖਿਆ ਯੰਤਰ ਲੈ ਕੇ ਆਏ ਹਾਂ ਜਿਹਨਾਂ ਨੂੰ ਉਹ ਆਸਾਨੀ ਨਾਲ ਆਪਣੇ ਨਾਲ ਰੱਖ ਸਕਦੀਆਂ ਹਨ ਅਤੇ ਕਿਸੇ ਵੀ ਮੁਸੀਬਤ 'ਚ ਉਹਨਾਂ ਨੂੰ ਕਿਸੇ ਹਥਿਆਰ ਵਾਂਗ ਇਸਤੇਮਾਲ ਕਰ ਸਕਦੀਆਂ ਹਨ।

  ਅੱਜ ਕੁੜੀਆਂ ਹਰ ਕੰਮ ਵਿੱਚ ਮੁੰਡਿਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀਆਂ ਹਨ। ਉਹਨਾਂ ਨੂੰ ਹਨੇਰੇ ਸਵੇਰੇ ਘਰੋਂ ਕੰਮ 'ਤੇ ਅਤੇ ਕੰਮ ਤੋਂ ਘਰ ਜਾਣਾ ਪੈਂਦਾ ਹੈ। ਇਸ ਲਈ ਉਹਨਾਂ ਨੂੰ ਸੁਰੱਖਿਆ ਲਈ ਆਪਣੇ ਕੋਲ ਆਪਣੇ ਬੈਗ ਵਿੱਚ ਇਹਨਾਂ ਜਾਨ ਬਚਾਓ ਚੀਜ਼ਾਂ ਨੂੰ ਜ਼ਰੂਰ ਰੱਖਣਾ ਚਾਹੀਦਾ ਹੈ ਤਾਂ ਜੋ ਕਿਸੇ ਵੀ ਅਣਹੋਣੀ ਘਟਨਾ ਨੂੰ ਰੋਕਿਆ ਜਾ ਸਕੇ।

  ਤੁਹਾਨੂੰ ਦੱਸ ਦੇਈਏ ਕਿ ਇਹ ਚੀਜ਼ਾਂ ਦੇਖਣ ਨੂੰ ਤਾਂ ਬੇਸ਼ਕ ਛੋਟੀਆਂ ਹੀ ਲੱਗਣ ਪਰ ਇਹ ਹਨ ਬਹੁਤ ਕੰਮ ਦੀਆਂ। ਤੁਸੀਂ ਆਪਣੇ ਪਰਸ ਵਿੱਚ ਬਹੁਤ ਆਮ ਵਰਤੋਂ ਵਿੱਚ ਲਿਆਂਦੀ ਜਾਣ ਵਾਲੀ ਚੀਜ਼ ਹੈ ਪੇਪਰ ਸਪ੍ਰੇ। ਇਹ ਆਸਾਨੀ ਨਾਲ ਬਾਜ਼ਾਰ ਵਿਚੋਂ ਮਿਲ ਜਾਂਦੀ ਹੈ ਅਤੇ ਤੁਰੰਤ ਕੰਮ ਕਰਦੀ ਹੈ। ਇਸੇ ਤਰ੍ਹਾਂ ਬਾਜ਼ਾਰ ਵਿੱਚ ਪੇਪਰਜੈੱਲ ਵੀ ਮਿਲਦੀ ਹੈ ਜੋ ਬਹੁਤ ਵਧੀਆ ਕੰਮ ਕਰਦੀ ਹੈ ਅਤੇ ਇਸਨੂੰ ਆਪਣੇ ਕੋਲ ਰੱਖਣਾ ਵੀ ਆਸਾਨ ਹੈ।

  ਕਿਸੇ ਨੂੰ ਬਿਨ੍ਹਾਂ ਪਤਾ ਲੱਗੇ ਕਿ ਤੁਹਾਡੇ ਬੈਗ ਵਿੱਚ ਕੀ ਹੈ ਤੁਸੀਂ ਆਪਣੇ ਬੈਗ ਵਿੱਚ ਇੱਕ ਸ਼ਾਕ ਇਫ਼ੇਕਟ ਵਾਲੀ ਟਾਰਚ ਵੀ ਰੱਖ ਸਕਦੇ ਹੋ। ਨਹੁੰ-ਕੱਟਣੀ ਤਾਂ ਲਗਭਗ ਹਰ ਔਰਤ ਦੇ ਬੈਗ ਵਿੱਚ ਮਿਲ ਹੀ ਜਾਂਦੀ ਹੈ।

  ਇਹਨਾਂ ਚੀਜ਼ਾਂ ਤੋਂ ਇਲਾਵਾ ਤੁਸੀਂ ਬਾਜ਼ਾਰ ਵਿੱਚੋਂ ਇੱਕ ਸੇਫ਼ਟੀ ਰਾਡ ਵੀ ਖਰੀਦ ਸਕਦੇ ਹੋ ਜੋ ਫੋਲਡ ਹੋ ਕੇ ਤੁਹਾਡੇ ਬੈਗ ਵਿਚ ਹੀ ਆ ਜਾਵੇਗੀ ਅਤੇ ਕਿਸੇ ਨੂੰ ਪਤਾ ਨਹੀਂ ਲੱਗੇਗਾ।

  ਇਹਨਾਂ ਸਾਰੀਆਂ ਚੀਜ਼ਾਂ ਨੂੰ ਰੱਖਣ ਦੀ ਸਲਾਹ ਤੋਂ ਇਲਾਵਾ ਲੜਕੀਆਂ ਨੂੰ ਆਤਮ-ਰੱਖਿਆ ਲਈ ਮਾਰਸ਼ਲ ਆਰਟ ਸਿੱਖਣ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਜਿਸ ਨਾਲ ਉਹ ਆਪਣੀ ਅਤੇ ਹੋਰਾਂ ਦੀ ਜਾਨ ਬਚਾ ਸਕਦੀਆਂ ਹਨ।

  Published by:Sarafraz Singh
  First published:

  Tags: Crime against women, Travel, Women Safety