Home /News /lifestyle /

ਔਰਤ ਦਾ ਸਰੀਰ ਜੰਗ ਦਾ ਮੈਦਾਨ ਨਹੀਂ : ਇੰਟਰਨੈੱਟ ਤੇ ਕਸ਼ਮੀਰੀ ਦੁਲਹਨ ਲੱਭਣ ਵਾਲੇ ਭੱਦੇ ਕਮੈਂਟਾਂ ਪਿੱਛੇ ਬਿਮਾਰ ਮਾਨਸਿਕਤਾ

ਔਰਤ ਦਾ ਸਰੀਰ ਜੰਗ ਦਾ ਮੈਦਾਨ ਨਹੀਂ : ਇੰਟਰਨੈੱਟ ਤੇ ਕਸ਼ਮੀਰੀ ਦੁਲਹਨ ਲੱਭਣ ਵਾਲੇ ਭੱਦੇ ਕਮੈਂਟਾਂ ਪਿੱਛੇ ਬਿਮਾਰ ਮਾਨਸਿਕਤਾ

  • Share this:

    ਔਰਤ ਦੇ ਸਰੀਰ 'ਤੇ ਸਿਰਫ਼ ਉਸ ਦਾ ਅਧਿਕਾਰ ਹੁੰਦਾ ਹੈ। ਔਰਤ ਦਾ ਸਰੀਰ ਕੋਈ ਜੰਗ ਦਾ ਮੈਦਾਨ ਨਹੀਂ। ਕਸ਼ਮੀਰ ਦੀ ਬੇਹੱਦ ਖ਼ੂਬਸੂਰਤ ਔਰਤਾਂ ਬਾਰੇ ਘਿਨੌਣੇ ਕਮੈਂਟ ਇੰਟਰਨੈੱਟ ਤੇ ਛਾਏ ਹੋਏ ਹਨ। ਇਹ ਸਦੀਆਂ ਪੁਰਾਣੀ ਬਿਮਾਰ ਅਤੇ ਬੇਹੱਦ ਬਦਸੂਰਤ ਮਾਨਸਿਕਤਾ ਦੀ ਮਿਸਾਲ ਹਨ ਜਿਸ ਦਾ ਸ਼ਿਕਾਰ ਇੱਕ ਚੰਗੀ ਪਰਵਰਿਸ਼ ਅਤੇ ਚੰਗੇ ਸੰਸਕਾਰ ਦੀ ਘਾਟ ਵਾਲੇ ਮਰਦ ਹੁਣ ਤੱਕ ਹਨ।


    "ਇਹ ਗੰਭੀਰ ਤੌਰ ਤੇ ਸੈਕਸਿਸਟ ਹੈ," ਰਿਤੁਪਰਨਾ ਚੈਟਰਜੀ, ਕਾਰਕੁਨ ਦਾ ਮੰਨਣਾ ਹੈ। "ਔਰਤ ਦਾ ਸਰੀਰ ਬੰਦਿਆਂ ਲਈ ਕਈ ਦਹਾਕਿਆਂ ਤੋਂ ਜੰਗ ਦਾ ਮੈਦਾਨ ਰਿਹਾ ਹੈ। ਹਾਲ ਚ ਕਸ਼ਮੀਰ ਦੀ ਔਰਤਾਂ ਤੇ ਕੀਤੇ ਭੱਦੇ ਕਮੈਂਟ ਇਸ ਗੱਲ ਦੀ ਮਿਸਾਲ ਹਨ," ਉਨ੍ਹਾਂ ਕਿਹਾ।


    ਜੰਮੂ ਕਸ਼ਮੀਰ ਉੱਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਮਜ਼ਾਕ ਦੇ ਨਾ ਤੇ ਇਹ ਗੰਦੇ ਕਮੈਂਟ ਸਾਹਮਣੇ ਆਉਣੇ ਸ਼ੁਰੂ ਹੋ ਗਏ। ਪਹਿਲਾਂ ਸੂਬੇ ਤੋਂ ਬਾਹਰ ਵਿਆਹ ਕਰਨ ਵਾਲੀ ਔਰਤਾਂ ਦਾ ਸੂਬੇ 'ਚ ਜਾਇਦਾਦ 'ਤੇ ਅਧਿਕਾਰ ਖ਼ਤਮ ਹੋ ਜਾਂਦਾ ਸੀ ਤੇ ਬਾਹਰ ਦੇ ਲੋਕ ਕਸ਼ਮੀਰ 'ਚ ਜਾਇਦਾਦ ਨਹੀਂ ਖ਼ਰੀਦ ਸਕਦੇ ਸਨ। ਹੁਣ ਸਾਰੇ ਭਾਰਤਵਾਸੀਆਂ ਦਾ ਕਸ਼ਮੀਰ 'ਚ ਬਰਾਬਰੀ ਦਾ ਕਨੂੰਨੀ ਹੱਕ ਹੋਵੇਗਾ।


    ਮਿਹਿਰ ਸੂਦ, ਸੁਪਰੀਮ ਕੋਰਟ ਵਕੀਲ ਨੇ ਇਸ ਨੂੰ ਔਰਤ ਦੀ ਬਰਾਬਰੀ ਕਿਸੇ ਬੇਜਾਨ ਵਸਤੂ ਵਾਂਗ ਕਰਨਾ ਕਰਾਰ ਦਿੱਤਾ ਹੈ।


    "ਕਸ਼ਮੀਰੀ ਔਰਤਾਂ ਜੰਗ 'ਚ ਜਿੱਤੀ ਹੋਈ ਚੀਜ਼ ਨਹੀਂ ਹਨ। ਉਹ ਇਨਸਾਨ ਹਨ ਤੇ ਆਪਣੀ ਮਰਜ਼ੀ ਦੀ ਆਪ ਮਾਲਿਕ ਹਨ," ਉਨ੍ਹਾਂ ਕਿਹਾ।

    First published:

    Tags: Article 370, Harassment, Kashmir, Sexual, Women