Home /News /lifestyle /

Stroke ਤੇ Heart Attack ਦੇ ਜੋਖਮ ਨੂੰ ਵਧਾਉਂਦੀ ਹੈ ਵਰਕ ਪਲੇਸ ਪ੍ਰੈਸ਼ਰ ਤੇ ਪੈਸੇ ਦੀ ਚਿੰਤਾ

Stroke ਤੇ Heart Attack ਦੇ ਜੋਖਮ ਨੂੰ ਵਧਾਉਂਦੀ ਹੈ ਵਰਕ ਪਲੇਸ ਪ੍ਰੈਸ਼ਰ ਤੇ ਪੈਸੇ ਦੀ ਚਿੰਤਾ

ਇਸ ਅਧਿਐਨ ਵਿੱਚ 30 ਤੋਂ 70 ਸਾਲ ਦੀ ਉਮਰ ਦੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇਹ ਗੱਲ ਸਾਹਮਣੇ ਆਈ ਹੈ ਕਿ ਵਧਦੀ ਉਮਰ ਦੇ ਨਾਲ-ਨਾਲ ਲੋਕਾਂ 'ਚ ਮਾਨਸਿਕ ਤਣਾਅ ਵੀ ਵਧਦਾ ਹੈ।

  • Share this:
ਅੱਜ ਦੀ ਜੀਵਨ ਸ਼ੈਲੀ ਵਿਚ ਹਰ ਵਿਅਕਤੀ ਕਿਸੇ ਨਾ ਕਿਸੇ ਦਬਾਅ ਨਾਲ ਜੂਝ ਰਿਹਾ ਹੈ। ਕਈਆਂ ’ਤੇ ਘਰੇਲੂ ਜ਼ਿੰਮੇਵਾਰੀਆਂ ਦਾ ਦਬਾਅ ਹੁੰਦਾ ਹੈ, ਕੁਝ ’ਤੇ ਦਫ਼ਤਰ ਜਾਂ ਕਾਰੋਬਾਰ ਦੀ ਕਾਰਗੁਜ਼ਾਰੀ ਦਾ। ਇਹ ਦਬਾਅ ਜਾਂ ਪ੍ਰੈਸ਼ਰ ਜੋ ਵੀ ਹੋਵੇ, ਇਹ ਆਖਿਰਕਾਰ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇੱਕ ਵਿਅਕਤੀ ਉੱਚ ਦਬਾਅ ਦੇ ਭਾਰ ਹੇਠ ਵੀ ਤਣਾਅ ਵਿੱਚ ਆ ਸਕਦਾ ਹੈ ਜੋ ਕਿ ਸਿਹਤ ਪੱਖੋਂ ਕਈ ਤਰੀਕਿਆਂ ਨਾਲ ਨੁਕਸਾਨਦੇਹ ਹੈ।

ਗੋਟੇਨਬਰਗ ਯੂਨੀਵਰਸਿਟੀ (University of Gothenburg) ਸਵੀਡਨ ਦੁਆਰਾ ਕੀਤੇ ਗਏ ਇੱਕ ਅਧਿਐਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੰਮ ਵਾਲੀ ਥਾਂ 'ਤੇ ਦਬਾਅ ਅਤੇ ਪੈਸੇ ਦੀ ਚਿੰਤਾ ਸਿਹਤ ਨੂੰ ਨੁਕਸਾਨ ਪਹੁੰਚਾਉਂਦੀ ਹੈ। ਇਸ ਨਾਲ ਸਟ੍ਰੋਕ ਅਤੇ ਹਾਰਟ ਅਟੈਕ ਦਾ ਖਤਰਾ ਲਗਭਗ 30 ਫੀਸਦੀ ਵਧ ਜਾਂਦਾ ਹੈ। ਡੇਲੀ ਮੇਲ 'ਚ ਛਪੀ ਖਬਰ ਮੁਤਾਬਕ ਇਸ ਅਧਿਐਨ 'ਚ ਕਈ ਦੇਸ਼ਾਂ ਦੇ ਇਕ ਲੱਖ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇਸ ਅਧਿਐਨ ਵਿੱਚੋਂ ਇਹ ਸਾਹਮਣੇ ਆਇਆ ਕਿ ਲੰਬੇ ਸਮੇਂ ਤੱਕ ਮਾਨਸਿਕ ਤਣਾਅ ਦੇ ਕਾਰਨ ਸਰੀਰ ਵਿੱਚ ਕੋਰਟੀਸੋਲ ਦੀ ਮਾਤਰਾ ਵੱਧ ਜਾਂਦੀ ਹੈ। ਜਿਸ ਕਾਰਨ ਬਲੱਡ ਕੋਲੈਸਟ੍ਰਾਲ, ਬਲੱਡ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਵਧਦਾ ਹੈ।

ਇਸ ਅਧਿਐਨ ਵਿੱਚ 30 ਤੋਂ 70 ਸਾਲ ਦੀ ਉਮਰ ਦੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇਹ ਗੱਲ ਸਾਹਮਣੇ ਆਈ ਹੈ ਕਿ ਵਧਦੀ ਉਮਰ ਦੇ ਨਾਲ-ਨਾਲ ਲੋਕਾਂ 'ਚ ਮਾਨਸਿਕ ਤਣਾਅ ਵੀ ਵਧਦਾ ਹੈ।

ਮਾਹਰ ਕੀ ਕਹਿੰਦੇ ਹਨ

ਇਸ ਅਧਿਐਨ ਦੀ ਅਗਵਾਈ ਕਰਨ ਵਾਲੀ ਅਨੀਕਾ ਰੋਜ਼ੇਨਗਰੇਨ (Annika Rosengren) ਨੇ ਕਿਹਾ ਕਿ ਕੰਮ ਵਾਲੀ ਥਾਂ 'ਤੇ ਦਬਾਅ ਅਤੇ ਪੈਸੇ ਦੀ ਚਿੰਤਾ ਵੀ ਕਾਰਡੀਓਵੈਸਕੁਲਰ ਬਿਮਾਰੀਆਂ ਅਤੇ ਖੂਨ ਦੇ ਜੰਮਣ ਦਾ ਖ਼ਤਰਾ ਵਧਾਉਂਦੀ ਹੈ। ਡਾ: ਅਨੀਕਾ ਰੋਜ਼ੇਨਗ੍ਰੇਨ ਕਹਿੰਦੀ ਹੈ, 'ਇਹ ਬਿਲਕੁਲ ਨਹੀਂ ਪਤਾ ਹੈ ਕਿ ਗੰਭੀਰ ਤਣਾਅ ਵਾਲੇ ਲੋਕਾਂ ਵਿੱਚ ਦਿਲ ਦੀ ਬਿਮਾਰੀ ਦੇ ਖਤਰੇ ਦਾ ਕੀ ਕਾਰਨ ਹੁੰਦਾ ਹੈ,' ਪਰ ਸਰੀਰ ਵਿੱਚ ਬਹੁਤ ਸਾਰੀਆਂ ਵੱਖ-ਵੱਖ ਪ੍ਰਕਿਰਿਆਵਾਂ ਹੁੰਦੀਆਂ ਹਨ, ਜਿਵੇਂ ਕਿ ਐਥੀਰੋਸਕਲੇਰੋਸਿਸ (atherosclerosis) ਅਤੇ ਖੂਨ ਦੇ ਗਤਲੇ (blood clotting) ਤਣਾਅ ਨਾਲ ਪ੍ਰਭਾਵਿਤ ਹੋ ਸਕਦੇ ਹਨ।

ਜੇਕਰ ਅਸੀਂ ਵਿਸ਼ਵ ਪੱਧਰ 'ਤੇ ਦਿਲ ਦੀ ਬਿਮਾਰੀ ਦੇ ਜੋਖਮ ਨੂੰ ਘਟਾਉਣਾ ਚਾਹੁੰਦੇ ਹਾਂ, ਤਾਂ ਸਾਨੂੰ ਤਣਾਅ ਨੂੰ ਇੱਕ ਹੋਰ ਸੰਸ਼ੋਧਿਤ ਜੋਖਮ ਕਾਰਕ ਵਜੋਂ ਵਿਚਾਰਨ ਦੀ ਲੋੜ ਹੈ।

ਸਿਹਤਮੰਦ ਜੀਵਨ ਸ਼ੈਲੀ ਅਪਣਾਉਣੀ ਜ਼ਰੂਰੀ

ਅਧਿਐਨ ਮੁਤਾਬਕ ਦੁਨੀਆਂ ਭਰ 'ਚ ਹਰ ਸਾਲ 18 ਕਰੋੜ ਲੋਕ ਦਿਲ ਦੀਆਂ ਬੀਮਾਰੀਆਂ ਕਾਰਨ ਮਰਦੇ ਹਨ। ਦਿਲ ਦੀ ਬਿਮਾਰੀ ਦੁਨੀਆਂ ਵਿੱਚ ਮੌਤ ਦਾ ਸਭ ਤੋਂ ਵੱਡਾ ਕਾਰਨ ਹੈ। ਇਸ ਤੋਂ ਬਚਣ ਦਾ ਤਰੀਕਾ ਹੈ ਸਕਾਰਾਤਮਕ ਸੋਚ ਅਤੇ ਸਿਹਤਮੰਦ ਜੀਵਨ ਸ਼ੈਲੀ। 40 ਸਾਲ ਦੀ ਉਮਰ ਤੋਂ ਬਾਅਦ ਹਰ ਵਿਅਕਤੀ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ ਵਿੱਚ ਕਸਰਤ ਨੂੰ ਸ਼ਾਮਲ ਕਰਨਾ ਚਾਹੀਦਾ ਹੈ।
Published by:Amelia Punjabi
First published:

Tags: Depression, Health, Health tips, Job, Lifestyle, MONEY, Working hours

ਅਗਲੀ ਖਬਰ