
31 ਸਾਲ ਦੇ ਸ਼ਖਸ ਨੂੰ ਫਿਟ ਕੀਤਾ 41 ਸਾਲਾ ਮਹਿਲਾ ਦਾ ਦਿਲ, ਡਾਕਟਰਾਂ ਨੇ ਕਹੀ ਇਹ ਗੱਲ... (ਸੰਕੇਤਕ ਫੋਟੋ)
ਮੁੰਬਈ ਦੇ ਇਕ ਪ੍ਰਾਈਵੇਟ ਹਸਪਤਾਲ (Private Hospital) ਦੇ ਡਾਕਟਰਾਂ ਨੇ ਮਹਿਲਾ ਦੇ ਦਿਲ ਨੂੰ ਇੱਕ ਪੁਰਸ਼ ਵਿੱਚ ਟ੍ਰਾਂਸਪਲਾਂਟ ਕਰਨ ਲਈ ਆਧੁਨਿਕ ਇਮਯੂਨੋਡਾਇਗਨੋਸਟਿਕ ਤਕਨੀਕ ਦੀ ਵਰਤੋਂ ਕੀਤੀ। ਪਰੇਲ ਸਥਿਤ ਗਲੋਬਲ ਹਸਪਤਾਲ ਨੇ ਇਸ ਤਕਨਾਲੋਜੀ ਦੀ ਵਰਤੋਂ ਕਰਦਿਆਂ ਅਜਿਹਾ ਪਹਿਲਾ ਟ੍ਰਾਂਸਪਲਾਂਟ ਕਰਨ ਦਾ ਦਾਅਵਾ ਕੀਤਾ ਹੈ।
ਹਸਪਤਾਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਹਾਲ ਹੀ ਵਿੱਚ ਇੱਕ 41 ਸਾਲਾ ਔਰਤ ਦਾ ਦਿਲ 31 ਸਾਲ ਦੇ ਇੱਕ ਵਿਅਕਤੀ ਵਿੱਚ ਤਬਦੀਲ ਕੀਤਾ ਗਿਆ ਸੀ। ਆਦਮੀ ਦਿਲ ਦੀ ਗੰਭੀਰ ਬਿਮਾਰੀ ਤੋਂ ਪੀੜਤ ਸੀ ਅਤੇ ਜੇ ਇਸ ਦਾ ਇਲਾਜ ਨਾ ਕੀਤਾ ਜਾਂਦਾ ਤਾਂ ਉਸ ਦਾ ਦਿਲ ਫੇਲ਼ ਹੋਣ ਦਾ ਖਤਰਾ ਸੀ।
ਇਸ ਵਿੱਚ ਕਿਹਾ ਗਿਆ ਹੈ ਕਿ ਉਹ ਕਰੀਬ ਤਿੰਨ ਮਹੀਨੇ ਪਹਿਲਾਂ ਹਸਪਤਾਲ ਵਿੱਚ ਇਲਾਜ ਲਈ ਆਇਆ ਸੀ। ਉਹ ਆਪਰੇਸ਼ਨ ਦੇ ਚੌਥੇ ਦਿਨ ਚੱਲਣ ਦੇ ਯੋਗ ਸੀ ਅਤੇ ਸਰਜਰੀ ਦੇ ਨੌਂ ਦਿਨਾਂ ਬਾਅਦ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ। ਆਮ ਤੌਰ 'ਤੇ ਜਿਸ ਵਿਅਕਤੀ ਦਾ ਦਿਲ ਟ੍ਰਾਂਸਪਲਾਂਟ ਹੁੰਦਾ ਹੈ, ਉਸ ਨੂੰ 21 ਤੋਂ 30 ਦਿਨਾਂ ਵਿੱਚ ਹਸਪਤਾਲ ਤੋਂ ਛੁੱਟੀ ਮਿਲ ਜਾਂਦੀ ਹੈ।
ਦੱਸ ਦੇਈਏ ਕਿ ਵਿਸ਼ਵ ਦਿਲ ਦਿਵਸ 29 ਸਤੰਬਰ ਨੂੰ ਮਨਾਇਆ ਜਾਂਦਾ ਹੈ। ਦਿਲ ਸਾਡੇ ਸਰੀਰ ਦਾ ਸਭ ਤੋਂ ਮਿਹਨਤ ਕਰਨ ਵਾਲਾ ਅੰਗ ਹੈ। ਸਾਡੇ ਸਾਰਿਆਂ ਦਾ ਦਿਲ ਇੱਕ ਮਿੰਟ ਵਿੱਚ 72 ਵਾਰ ਧੜਕਦਾ ਹੈ। ਇੱਕ ਦਿਨ ਦੀ ਗੱਲ ਕਰੀਏ ਤਾਂ ਇਹ ਇੱਕ ਲੱਖ ਵਾਰ ਅਤੇ ਇੱਕ ਸਾਲ ਵਿੱਚ 36 ਲੱਖ ਵਾਰ ਧੜਕਦਾ ਹੈ। ਇੱਕ ਔਰਤ ਦਾ ਦਿਲ ਇੱਕ ਆਦਮੀ ਦੇ ਦਿਲ ਦੀ ਤੁਲਣਾ ਵਿਚ ਪ੍ਰਤੀ ਮਿੰਟ 8 ਵਾਰ ਵੱਧ ਧੜਕਦਾ ਹੈ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।