HOME » NEWS » Life

ਭਾਰਤੀ ਕੰਪਨੀ ਨੇ ਲਾਂਚ ਕੀਤੀ ਦੁਨੀਆਂ ਦੀ ਸਭ ਤੋਂ ਮਹਿੰਗੀ ਚਾਕਲੇਟ, ਜਾਣੋ ਕੀਮਤ ਬਾਰੇ

News18 Punjab
Updated: October 23, 2019, 11:18 AM IST
share image
ਭਾਰਤੀ ਕੰਪਨੀ ਨੇ ਲਾਂਚ ਕੀਤੀ ਦੁਨੀਆਂ ਦੀ ਸਭ ਤੋਂ ਮਹਿੰਗੀ ਚਾਕਲੇਟ, ਜਾਣੋ ਕੀਮਤ ਬਾਰੇ
ਭਾਰਤੀ ਕੰਪਨੀ ਨੇ ਲਾਂਚ ਕੀਤੀ ਦੁਨੀਆਂ ਦੀ ਸਭ ਤੋਂ ਮਹਿੰਗੀ ਚਾਕਲੇਟ, ਜਾਣੋ ਕੀਮਤ ਬਾਰੇ

ITC ਨੇ ਦੁਨੀਆਂ ਦੀ ਸਭ ਤੋਂ ਮਹਿੰਗੀ ਚਾਕਲੇਟ ਲਾਂਚ ਕੀਤੀ ਹੈ। ਇਸ ਚਾਕਲੇਟ ਦੀ ਕੀਮਤ ਕਰੀਬ 4.3 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਆਈਟੀਸੀ ਨੇ ਇਸ ਚਾਕਲੇਟ ਨੂੰ ਆਪਣ ਫੈਬੇਲ ਬ੍ਰਾਂਡ ਹੇਠ ਪੇਸ਼ ਕੀਤਾ ਹੈ। ਇਹ ਗਿਨੀਜ਼ ਵਰਲਡ ਰਿਕਾਰਡ ਵਿਚ ਸ਼ਾਮਿਲ ਹੋ ਗਈ ਹੈ।

  • Share this:
  • Facebook share img
  • Twitter share img
  • Linkedin share img
ਕਈ ਸੈਕਟਰ ਵਿਚ ਵਪਾਰ ਕਰਨ ਵਾਲੀ ਕੰਪਨੀ ITC ਨੇ ਦੁਨੀਆਂ ਦੀ ਸਭ ਤੋਂ ਮਹਿੰਗੀ ਚਾਕਲੇਟ ਲਾਂਚ ਕੀਤੀ ਹੈ। ਇਸ ਚਾਕਲੇਟ ਦੀ ਕੀਮਤ ਕਰੀਬ 4.3 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਆਈਟੀਸੀ ਨੇ ਇਸ ਚਾਕਲੇਟ ਨੂੰ ਆਪਣ ਫੈਬੇਲ ਬ੍ਰਾਂਡ ਹੇਠ ਪੇਸ਼ ਕੀਤਾ ਹੈ। ਇਹ ਗਿਨੀਜ਼ ਵਰਲਡ ਰਿਕਾਰਡ ਵਿਚ ਸ਼ਾਮਿਲ ਹੋ ਗਈ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਾਲ 2012  ਵਿਚ ਡੇਨਮਾਰਕ ਦੀ ਅਰਟਿਸਨ ਫਿਰਟਿਜ (Artisan chocolatier Fritz Knipschildt (Denmark) ਨੇ ਦੁਨੀਆ ਦੀ ਸਭ ਤੋਂ ਮਹਿੰਗੀ ਇੰਡੀਵਿਜੁਅਲ ਚਾਕਲੇਟ ਸੀ। ਮੀਡੀਆ ਰਿਪੋਰਟ ਮੁਤਾਬਿਕ ਇਸ ਚਾਕਲੇਟ ਦੀ ਕੀਮਤ 3.39 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਸੀ।

ਇਹ ਸਪੈਸ਼ਲ ਚਾਕਲੇਟ ਸੀਮਤ ਸੰਸਕਰਣ ਹੱਥ ਨਾਲ ਬਣੇ ਲੱਕੜ ਦੇ ਬਕਸੇ ਵਿਚ ਉਪਲਬਧ ਹੋਵੇਗੀ। ਉਨ੍ਹਾਂ ਵਿਚ 15 ਗ੍ਰਾਮ 15 ਟ੍ਰੈਫਲ ਹੋਣਗੇ। ਇਸ ਬਾਕਸ ਦੀ ਕੀਮਤ ਸਾਰੇ ਟੈਕਸਾਂ ਸਮੇਤ ਇਕ ਲੱਖ ਰੁਪਏ ਹੋਵੇਗੀ.

ITC ਦੇ ਮੁੱਖ ਕਾਰਜਸ਼ੀਲ ਅਧਿਕਾਰੀ (ਚਾਕਲੇਟ, ਕੰਨਫੈਕਸ਼ਨਹੀ, ਕੌਫੀ ਅਤੇ ਨਵੀਂ ਸ਼੍ਰੇਣੀ) ਫੂਡ ਵਿਭਾਗ ਅਨੁਜ ਰੁਸਤਗੀ ਨੇ ਕਿਹਾ ਕਿ ਫੈਬੇਲ ਵਿਚ ਨਵਾਂ ਬੇਂਚਮਾਰਕ ਸਥਾਪਤ ਕਰਕੇ ਅਸੀਂ ਬਹੁਤ ਖੁਸ਼ ਹਾਂ। ਅਸੀਂ ਨਾ ਕੇਵਲ ਭਾਰਤੀ ਬਾਜ਼ਾਰ ਵਿਚ ਬਲਕਿ ਵਿਸ਼ਵ ਪੱਪਰ ਉਤੇ ਉਪਲਬਧੀ ਹਾਸਲ ਕੀਤੀ ਹੈ। ਅਸੀਂ ਗਿਨੀਜ਼ ਵਰਲਡ ਰਿਕਾਰਡ ਵਿਚ ਸ਼ਾਮਿਲ ਹੋ ਗਏ ਹਾਂ। ਅਨੁਜ ਰੁਸਤਗੀ ਨੇ ਦੱਸਿਆ ਕਿ CNBCTV18 ਨਾਲ ਖਾਸ ਗੱਲਬਾਤ ਵਿਚ ਦੱਸਿਆ ਕਿ ਚਾਕਲੇਟ ਦਾ ਕਾਰੋਬਾਰ ਕਾਫੀ ਮੁਨਾਫੇ ਵਾਲਾ ਹੈ। ਸਾਡੇ ਇਸ ਪ੍ਰੋਡਕਟ ਨੂੰ ਲੈ ਕੇ ਕਈ HNI ਨੇ ਕਾਫੀ ਦਿਲਚਸਪੀ ਦਿਖਾਈ ਹੈ।
First published: October 23, 2019
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading