Home /News /lifestyle /

World No Tobacco Day 2022: ਹਰ ਸਾਲ ਤੰਬਾਕੂ ਨਾਲ ਹੁੰਦੀ ਹੈ 80 ਲੱਖ ਤੋਂ ਵੱਧ ਲੋਕਾਂ ਦੀ ਮੌਤ, ਜਾਣੋ ਛੱਡਣ ਦੇ ਤਰੀਕੇ

World No Tobacco Day 2022: ਹਰ ਸਾਲ ਤੰਬਾਕੂ ਨਾਲ ਹੁੰਦੀ ਹੈ 80 ਲੱਖ ਤੋਂ ਵੱਧ ਲੋਕਾਂ ਦੀ ਮੌਤ, ਜਾਣੋ ਛੱਡਣ ਦੇ ਤਰੀਕੇ

World No Tobacco Day 2022: ਹਰ ਸਾਲ ਤੰਬਾਕੂ ਨਾਲ ਹੁੰਦੀ ਹੈ 80 ਲੱਖ ਤੋਂ ਵੱਧ ਲੋਕਾਂ ਦੀ ਮੌਤ, ਜਾਣੋ ਛੱਡਣ ਦੇ ਤਰੀਕੇ

World No Tobacco Day 2022: ਹਰ ਸਾਲ ਤੰਬਾਕੂ ਨਾਲ ਹੁੰਦੀ ਹੈ 80 ਲੱਖ ਤੋਂ ਵੱਧ ਲੋਕਾਂ ਦੀ ਮੌਤ, ਜਾਣੋ ਛੱਡਣ ਦੇ ਤਰੀਕੇ

World No Tobacco Day 2022: ਸਿਹਤ ਦੀ ਤੰਦਰੁਸਤੀ ਅਤੇ ਤੰਬਾਕੂ ਦੇ ਬੁਰੇ ਪ੍ਰਭਾਵਾਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ ਹਰ ਸਾਲ 31 ਮਈ ਨੂੰ ਵਿਸ਼ਵ ਤੰਬਾਕੂ ਰਹਿਤ ਦਿਵਸ ਯਾਨੀ ਵਰਲਡ ਨੋ ਟਬਾਕੋ ਡੇਅ (World No Tobacco Day) ਵਜੋਂ ਮਨਾਇਆ ਜਾਂਦਾ ਹੈ। ਵਿਸ਼ਵ ਸਿਹਤ ਸੰਗਠਨ (WHO) ਦੇ ਅਨੁਸਾਰ, ਤੰਬਾਕੂ ਹਰ ਸਾਲ ਦੁਨੀਆ ਭਰ ਵਿੱਚ 8 ਮਿਲੀਅਨ ਤੋਂ ਵੱਧ ਲੋਕਾਂ ਦੀ ਮੌਤ ਦਾ ਕਾਰਨ ਬਣਦਾ ਹੈ। ਤੰਬਾਕੂ ਨਾ ਸਿਰਫ਼ ਇਸ ਦਾ ਸੇਵਨ ਕਰਨ ਵਾਲੇ ਲੋਕਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ, ਬਲਕਿ ਇਸ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ।

ਹੋਰ ਪੜ੍ਹੋ ...
  • Share this:
World No Tobacco Day 2022: ਸਿਹਤ ਦੀ ਤੰਦਰੁਸਤੀ ਅਤੇ ਤੰਬਾਕੂ ਦੇ ਬੁਰੇ ਪ੍ਰਭਾਵਾਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ ਹਰ ਸਾਲ 31 ਮਈ ਨੂੰ ਵਿਸ਼ਵ ਤੰਬਾਕੂ ਰਹਿਤ ਦਿਵਸ ਯਾਨੀ ਵਰਲਡ ਨੋ ਟਬਾਕੋ ਡੇਅ (World No Tobacco Day) ਵਜੋਂ ਮਨਾਇਆ ਜਾਂਦਾ ਹੈ। ਵਿਸ਼ਵ ਸਿਹਤ ਸੰਗਠਨ (WHO) ਦੇ ਅਨੁਸਾਰ, ਤੰਬਾਕੂ ਹਰ ਸਾਲ ਦੁਨੀਆ ਭਰ ਵਿੱਚ 8 ਮਿਲੀਅਨ ਤੋਂ ਵੱਧ ਲੋਕਾਂ ਦੀ ਮੌਤ ਦਾ ਕਾਰਨ ਬਣਦਾ ਹੈ। ਤੰਬਾਕੂ ਨਾ ਸਿਰਫ਼ ਇਸ ਦਾ ਸੇਵਨ ਕਰਨ ਵਾਲੇ ਲੋਕਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ, ਬਲਕਿ ਇਸ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ। ਦੁਨੀਆ ਵਿੱਚ, ਤੰਬਾਕੂ ਨਾਲ 7 ਮਿਲੀਅਨ ਤੋਂ ਵੱਧ ਮੌਤਾਂ ਸਿੱਧੇ ਤੰਬਾਕੂ ਦੀ ਵਰਤੋਂ ਕਾਰਨ ਹੁੰਦੀਆਂ ਹਨ, ਜਦੋਂ ਕਿ ਲਗਭਗ 1.2 ਮਿਲੀਅਨ ਮੌਤਾਂ ਇਸ ਦੇ ਧੂੰਏਂ ਦੇ ਸੰਪਰਕ ਦੇ ਨਤੀਜੇ ਵਜੋਂ ਹੁੰਦੀਆਂ ਹਨ।

ਜੇਕਰ ਅਸੀਂ ਭਾਰਤ ਦੀ ਗੱਲ ਕਰੀਏ ਤਾਂ WHO ਦੇ ਅਨੁਸਾਰ ਭਾਰਤ ਵਿੱਚ ਹਰ ਸਾਲ ਲਗਭਗ 13.5 ਲੱਖ ਮੌਤਾਂ ਤੰਬਾਕੂ ਉਤਪਾਦਾਂ ਦੇ ਸੇਵਨ ਕਾਰਨ ਹੁੰਦੀਆਂ ਹਨ। WHO ਦੇ ਅੰਕੜਿਆਂ ਅਨੁਸਾਰ, ਹਰ ਸਾਲ ਤੰਬਾਕੂ ਦੇ ਧੂੰਏਂ ਦੇ ਸਿੱਧੇ ਜਾਂ ਅਸਿੱਧੇ ਸੰਪਰਕ ਕਾਰਨ ਲਗਭਗ 41,000 ਨੌਜਵਾਨ ਅਤੇ ਲਗਭਗ 400 ਬੱਚੇ ਮਰ ਜਾਂਦੇ ਹਨ। ਜਦੋਂ ਤੁਸੀਂ ਤੰਬਾਕੂ ਜਾਂ ਸਿਗਰਟ ਛੱਡਦੇ ਹੋ ਤਾਂ ਇਸ ਵਿੱਚ ਪਾਇਆ ਜਾਣ ਵਾਲਾ ਨਿਕੋਟੀਨ 3 ਤੋਂ 10 ਦਿਨਾਂ ਤੱਕ ਖੂਨ ਵਿੱਚ ਰਹਿੰਦਾ ਹੈ।

ਦਰਅਸਲ, ਇੱਕ ਮੱਧਮ ਆਕਾਰ ਦੀ ਸਿਗਰਟ ਵਿੱਚ 10 ਮਿਲੀਗ੍ਰਾਮ ਨਿਕੋਟੀਨ ਪਾਇਆ ਜਾਂਦਾ ਹੈ, ਜਦੋਂ ਕਿ ਸਰੀਰ ਸਿਰਫ 1 ਮਿਲੀਗ੍ਰਾਮ ਨਿਕੋਟੀਨ ਨੂੰ ਜਜ਼ਬ ਕਰਨ ਦੇ ਯੋਗ ਹੁੰਦਾ ਹੈ। ਤੰਬਾਕੂ ਦੇ ਸੇਵਨ ਦੌਰਾਨ ਸਰੀਰ ਵਿੱਚ ਪਾਏ ਜਾਣ ਵਾਲੇ ਐਨਜ਼ਾਈਮ ਇਸ ਨੂੰ ਬਾਏ-ਪ੍ਰੋਡਕਟ ਕੋਟਿਨਾਈਨ (Cotinine) ਵਿੱਚ ਤੋੜ ਦਿੰਦੇ ਹਨ। ਇਹ ਸਰੀਰ ਵਿੱਚ ਲੰਬੇ ਸਮੇਂ ਤੱਕ ਬਣਿਆ ਰਹਿੰਦਾ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਕਸਰਤ ਕਾਰਗਰ ਹੈ। ਦਿੱਲੀ ਦੇ ਦਵਾਰਕਾ ਸਥਿਤ ਮਨੀਪਾਲ ਹਸਪਤਾਲ ਵਿਖੇ ਰੇਸਪਿਰੇਟਰੀ ਮੈਡੀਸਿਨ ਦੇ ਐਚਓਡੀ ਨੇ ਦੱਸਿਆ ਕਿ ਤੰਬਾਕੂ ਸਾਡੇ ਸਰੀਰ ਨੂੰ ਕਿਵੇਂ ਨੁਕਸਾਨ ਪਹੁੰਚਾਉਂਦਾ ਹੈ।

ਅੱਖਾਂ
ਤੰਬਾਕੂ ਵਿੱਚ ਅਜਿਹੇ ਰਸਾਇਣ ਹੁੰਦੇ ਹਨ ਜੋ ਨਜ਼ਰ ਲਈ ਜ਼ਿੰਮੇਵਾਰ ਦਿਮਾਗ ਦੇ ਹਿੱਸੇ ਨੂੰ ਪ੍ਰਭਾਵਿਤ ਕਰਦੇ ਹਨ। ਨਤੀਜੇ ਵਜੋਂ ਸਮੇਂ ਤੋਂ ਪਹਿਲਾਂ ਨਜ਼ਰ ਦੀ ਕਮੀ, ਮੋਤੀਆਬਿੰਦ ਅਤੇ ਡਾਇਬੀਟਿਕ ਰੈਟੀਨੋਪੈਥੀ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ।

ਫੇਫੜੇ
ਤੰਬਾਕੂ ਦਾ ਧੂੰਆਂ ਫੇਫੜਿਆਂ ਦੇ ਬਲਗ਼ਮ ਸੈੱਲਾਂ ਨੂੰ ਵਧਾਉਂਦਾ ਹੈ। ਕਿਉਂਕਿ ਫੇਫੜੇ ਬਲਗਮ ਨੂੰ ਆਪਣੇ ਆਪ ਨਹੀਂ ਹਟਾ ਸਕਦੇ, ਇਹ ਸਾਹ ਨਾਲੀਆਂ ਵਿੱਚ ਇਕੱਠਾ ਹੁੰਦਾ ਹੈ। ਇਹ ਬਲਗ਼ਮ ਇਨਫੈਕਸ਼ਨ ਨੂੰ ਵਧਾਉਂਦੀ
ਹੈ। ਇਸ ਤੋਂ ਇਲਾਵਾ ਧੂੰਆਂ ਫੇਫੜਿਆਂ ਵਿੱਚ ਪਾਏ ਜਾਣ ਵਾਲੇ ਸਿਲੀਆ ਨਾਮਕ ਰੇਸ਼ੇ ਦੀ ਗਤੀਵਿਧੀ ਨੂੰ ਹੌਲੀ ਕਰ ਦਿੰਦਾ ਹੈ। ਸਿਲੀਆ ਦਾ ਕੰਮ ਫੇਫੜਿਆਂ ਨੂੰ ਸਾਫ਼ ਕਰਨਾ ਅਤੇ ਬਲਗ਼ਮ ਨੂੰ ਮੂੰਹ ਰਾਹੀਂ ਬਾਹਰ ਧੱਕਣਾ ਹੈ। ਲਗਾਤਾਰ ਸਿਗਰਟ ਪੀਣ ਨਾਲ ਫੇਫੜਿਆਂ 'ਚ ਇਨ੍ਹਾਂ ਦੀ ਗਿਣਤੀ ਵੀ ਘੱਟ ਜਾਂਦੀ ਹੈ। ਇਸ ਤੋਂ ਇਲਾਵਾ ਸਿਗਰਟਨੋਸ਼ੀ ਫੇਫੜਿਆਂ ਦੇ ਕੈਂਸਰ ਦਾ ਮੁੱਖ ਕਾਰਨ ਹੈ।

ਇਮਿਊਨਿਟੀ
ਨਿਕੋਟੀਨ ਨਿਊਟ੍ਰੋਫਿਲਜ਼ ਦੀ ਸਮਰੱਥਾ ਨੂੰ ਕਮਜ਼ੋਰ ਕਰ ਦਿੰਦਾ ਹੈ, ਜਿਸ ਕਾਰਨ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਘੱਟਣ ਲੱਗਦੀ ਹੈ। ਇਸ ਤੋਂ ਇਲਾਵਾ, ਸਿਗਰਟਨੋਸ਼ੀ ਨਾਲ ਪੈਦਾ ਹੋਣ ਵਾਲਾ ਟਾਰ, ਹੋਰ ਜ਼ਹਿਰੀਲੇ ਤੱਤਾਂ ਦੇ ਨਾਲ, ਰੋਗ ਨਾਲ ਲੜਨ ਵਿੱਚ ਸਹਾਇਕ ਐਂਟੀਬਾਡੀਜ਼ ਨੂੰ ਨਸ਼ਟ ਕਰ ਦਿੰਦਾ ਹੈ।

ਬਿਮਾਰੀਆਂ ਦਾ ਖਤਰਾ
ਅਮਰੀਕਾ ਦੇ ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ (CDS) ਦੇ ਅਨੁਸਾਰ, ਜੋ ਲੋਕ ਤੰਬਾਕੂ ਦੀ ਵਰਤੋਂ ਕਰਦੇ ਹਨ ਜਾਂ ਸਿਗਰਟ ਪੀਂਦੇ ਹਨ, ਉਨ੍ਹਾਂ ਵਿੱਚ ਕੋਰੋਨਰੀ ਦਿਲ ਦੀ ਬਿਮਾਰੀ ਦਾ ਖ਼ਤਰਾ 2 ਤੋਂ 4 ਗੁਣਾ, ਸਟ੍ਰੋਕ ਅਤੇ ਫੇਫੜਿਆਂ ਦੇ ਕੈਂਸਰ ਦਾ ਖ਼ਤਰਾ 2 ਤੋਂ 4 ਗੁਣਾ ਵੱਧ ਹੁੰਦਾ ਹੈ। ਇਹ ਟੀਬੀ ਅਤੇ ਸਾਹ ਦੀਆਂ ਗੰਭੀਰ ਬਿਮਾਰੀਆਂ ਦਾ ਕਾਰਨ ਵੀ ਬਣਦਾ ਹੈ।

ਦਿਲ
ਤੰਬਾਕੂ ਦੇ ਧੂੰਏਂ ਵਿੱਚ ਪਾਈ ਜਾਂਦੀ ਕਾਰਬਨ ਮੋਨੋਆਕਸਾਈਡ ਗੈਸ ਖੂਨ ਵਿੱਚ ਆਕਸੀਜਨ ਨੂੰ ਘਟਾਉਂਦੀ ਹੈ। ਇਸ ਵਿੱਚ ਪਾਇਆ ਜਾਣ ਵਾਲਾ ਨਿਕੋਟੀਨ ਦਿਮਾਗ ਅਤੇ ਮਾਸਪੇਸ਼ੀਆਂ ਦੀ ਗਤੀਵਿਧੀ ਨੂੰ ਪ੍ਰਭਾਵਿਤ ਕਰਕੇ ਬਲੱਡ ਪ੍ਰੈਸ਼ਰ ਨੂੰ ਵਧਾਉਂਦਾ ਹੈ। ਦਰਅਸਲ ਧੂੰਆਂ ਖੂਨ ਦੀਆਂ ਨਾੜੀਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਉਨ੍ਹਾਂ ਨੂੰ ਮੋਟਾ ਅਤੇ ਤੰਗ ਕਰ ਦਿੰਦਾ ਹੈ। ਇਸ ਕਾਰਨ ਦਿਲ ਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ, ਨਤੀਜੇ ਵਜੋਂ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ। ਦਿਲ ਦੀਆਂ ਬਿਮਾਰੀਆਂ ਹੋਣ ਲੱਗਦੀਆਂ ਹਨ।

ਦਿਮਾਗ
ਸਿਗਰਟਨੋਸ਼ੀ ਦਿਮਾਗ ਦੇ ਸਬਕੋਰਟੀਕਲ ਹਿੱਸੇ ਨੂੰ ਪ੍ਰਭਾਵਿਤ ਕਰਦੀ ਹੈ। ਦਿਮਾਗ ਦਾ ਇਹ ਹਿੱਸਾ ਅਨੰਦ, ਹਾਰਮੋਨ ਉਤਪਾਦਨ ਅਤੇ ਯਾਦਦਾਸ਼ਤ ਨਾਲ ਜੁੜਿਆ ਹੁੰਦਾ ਹੈ। ਸਿਗਰਟ ਪੀਣ ਨਾਲ ਦਿਮਾਗ ਦਾ ਵਾਲਿਊਮ ਘੱਟ ਜਾਂਦਾ ਹੈ। ਇਹ ਡਿਮੇਨਸ਼ੀਆ ਜਾਂ Disorientation ਵਰਗੀਆਂ ਮੁਸ਼ਕਿਲ ਸਮੱਸਿਆਵਾਂ ਵੱਧ ਜਾਂਦੀਆਂ ਹਨ।

ਤੰਬਾਕੂ ਛੱਡਣ ਦਾ ਕਾਰਨ ਲਿਖੋ
ਅਕਸਰ ਕਿਹਾ ਜਾਂਦਾ ਹੈ ਕਿ ਕਾਗਜ਼ 'ਤੇ ਜੋ ਲਿਖਿਆ ਹੁੰਦਾ ਹੈ ਉਹ ਕਿਸੇ ਚੀਜ਼ ਨੂੰ ਪੂਰਾ ਕਰਨ ਲਈ ਹਮੇਸ਼ਾ ਵੱਧ ਪ੍ਰੇਰਣਾਦਾਇਕ ਹੁੰਦਾ ਹੈ। ਇਸ ਲਈ ਜਦੋਂ ਵੀ ਤੁਸੀਂ ਤੰਬਾਕੂ ਜਾਂ ਸਿਗਰਟ ਛੱਡਣ ਦਾ ਫੈਸਲਾ ਕਰੋ, ਤਾਂ ਇਸ ਨੂੰ ਕਾਗਜ਼ 'ਤੇ ਜ਼ਰੂਰ ਲਿਖੋ। ਹਮੇਸ਼ਾ ਯਾਦ ਰੱਖੋ ਕਿ ਤੁਸੀਂ ਇਸ ਨੂੰ ਕਿਉਂ ਛੱਡਣਾ ਚਾਹੁੰਦੇ ਹੋ। ਇਹ ਤੁਹਾਨੂੰ ਹਮੇਸ਼ਾ ਪ੍ਰੇਰਿਤ ਕਰੇਗਾ।

ਫੈਸਲਾ ਕਰੋ ਕਿ ਕਦੋਂ ਤੋਂ ਛੱਡਣਾ ਹੈ
ਤੁਸੀਂ ਅਕਸਰ ਸੋਚਦੇ ਹੋ ਕਿ ਅੱਜ ਤੋਂ ਬਾਅਦ ਇਹ ਕੰਮ ਨਹੀਂ ਕਰਨਾ। ਪਰ ਫਿਰ ਉਹੀ ਰੁਟੀਨ ਸ਼ੁਰੂ ਹੋ ਜਾਂਦੀ ਹੈ। ਇਸ ਲਈ ਜੇਕਰ ਤੁਸੀਂ ਸੱਚਮੁੱਚ ਤੰਬਾਕੂ ਜਾਂ ਸਿਗਰਟ ਛੱਡਣਾ ਚਾਹੁੰਦੇ ਹੋ, ਤਾਂ ਇੱਕ ਤਾਰੀਖ ਨਿਸ਼ਚਿਤ ਕਰੋ ਅਤੇ ਉਸ ਤੋਂ ਬਾਅਦ ਛੱਡਣ ਦਾ ਅਭਿਆਸ ਸ਼ੁਰੂ ਕਰੋ। ਸਭ ਤੋਂ ਪਹਿਲਾਂ ਤਾਂ ਸਾਰਾ ਦਿਨ ਸਿਗਰਟ ਜਾਂ ਗੁਟਖਾ ਆਦਿ ਦਾ ਸੇਵਨ ਘੱਟ ਕਰੋ। ਜਿਵੇਂ ਕਿ ਸੈਰ ਦੌਰਾਨ, ਚਾਹ ਅਤੇ ਭੋਜਨ ਤੋਂ ਬਾਅਦ ਜਾਂ ਸਵੇਰੇ ਹੀ ਸਿਗਰਟ ਪੀਣਾ ਜਾਂ ਤੰਬਾਕੂ ਚਬਾਉਣਾ ,ਉਹਨਾਂ ਕੰਮਾਂ ਨੂੰ ਘਟਾਓ।

ਟਰਿਗਰ ਦੀ ਪਛਾਣ ਕਰੋ
ਕਿਹਾ ਜਾਂਦਾ ਹੈ ਕਿ ਜਿਵੇਂ ਚੰਗੇ ਕੰਮ ਨੂੰ ਸੰਭਾਲਿਆ ਜਾਂਦਾ ਹੈ, ਉਸੇ ਤਰ੍ਹਾਂ ਤੰਬਾਕੂ ਛੱਡਣਾ ਵੀ ਇੱਕ ਚੰਗਾ ਕਰਮ ਹੈ। ਇਸ ਦਾ ਵੀ ਪ੍ਰਬੰਧਨ ਕਰੋ। ਇਸ ਦਾ ਪ੍ਰਬੰਧਨ ਤੁਹਾਡੀ ਆਦਤ ਨੂੰ ਖਤਮ ਕਰਦਾ ਹੈ, ਇਸ ਲਈ ਟਰਿਗਰ ਦੀ ਪਛਾਣ ਕਰੋ। ਦੋ ਤਰ੍ਹਾਂ ਦੇ ਟਰਿਗਰ ਹੁੰਦੇ ਹਨ, ਪਹਿਲੀ ਆਦਤ ਅਤੇ ਦੂਜੀ ਭਾਵਨਾ। ਇਨ੍ਹਾਂ ਵਿੱਚ ਰੋਜ਼ਾਨਾ ਦੀ ਰੁਟੀਨ, ਘਟਨਾਵਾਂ, ਗਤੀਵਿਧੀਆਂ ਅਤੇ ਭਾਵਨਾਵਾਂ ਸ਼ਾਮਲ ਹਨ। ਟ੍ਰੈਕ ਕਰੋ ਕਿ ਤੰਬਾਕੂ ਚਬਾਉਣ ਜਾਂ ਸਿਗਰਟ ਪੀਣ ਤੋਂ ਬਾਅਦ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ। ਇਹ ਤੁਹਾਡੇ ਟਰਿਗਰ ਹਨ। ਕੁਝ ਹੋਰ ਚੀਜ਼ਾਂ ਜਿਵੇਂ ਕਿ ਕੱਦੂ ਦੇ ਬੀਜ, ਭੁੰਨੇ ਹੋਏ ਫਲੈਕਸਸੀਡ ਇਨ੍ਹਾਂ ਦੇ ਪ੍ਰਬੰਧਨ ਲਈ ਫਾਇਦੇਮੰਦ ਹਨ। ਟੂਥਪਿਕਸ, ਤੂੜੀ ਜਾਂ ਦਾਲਚੀਨੀ ਦੀਆਂ ਸਟਿਕਸ ਨੂੰ ਚਬਾਓ। ਉਹ ਤੰਬਾਕੂ ਦੀ ਇੱਛਾ ਨੂੰ ਘਟਾਉਂਦੇ ਹਨ।
Published by:rupinderkaursab
First published:

Tags: Health, Health care, Health care tips, Health news, Smoking, Tobacco

ਅਗਲੀ ਖਬਰ