• Home
  • »
  • News
  • »
  • lifestyle
  • »
  • WORSHIP OF LORD SHIVA IS UNIQUE IN ACHALESHWAR TEMPLE OF MOUNT ABU KNOW WHAT IS HISTORY GH KS

ਮਾਂਊਂਟ ਆਬੂ ਦੇ ਅਚਲੇਸ਼ਵਰ ਮੰਦਰ 'ਚ ਅਨੋਖੀ ਹੁੰਦੀ ਹੈ ਭਗਵਾਨ ਸ਼ਿਵ ਦੀ ਪੂਜਾ, ਜਾਣੋ ਕੀ ਹੈ ਇਤਿਹਾਸ

  • Share this:
Shiva Temple: ਭਾਰਤ ਵਿੱਚ ਬਹੁਤ ਸਾਰੇ ਪੁਰਾਤਨ ਮੰਦਰ ਮੌਜੂਦ ਹਨ ਅਤੇ ਉਨ੍ਹਾਂ ਸਾਰਿਆਂ ਦੀ ਆਪਣੀ ਆਪਣੀ ਖਾਸੀਅਤ ਹੈ। ਹੁਣ ਤੱਕ ਤੁਸੀਂ ਬਹੁਤ ਸਾਰੇ ਸ਼ਿਵ ਮੰਦਰਾਂ ਦੀ ਮਹੱਤਤਾ ਬਾਰੇ ਸੁਣਿਆ ਅਤੇ ਪੜ੍ਹਿਆ ਹੋਵੇਗਾ। ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਮੰਦਰਾਂ ਵਿੱਚ ਸ਼ਿਵਲਿੰਗ ਅਤੇ ਭਗਵਾਨ ਸ਼ਿਵ (Lord Shiva) ਦੀ ਮੂਰਤੀ ਜ਼ਰੂਰ ਦੇਖੀ ਹੋਵੇਗੀ। ਪਰ ਅੱਜ ਅਸੀਂ ਤੁਹਾਨੂੰ ਭਗਵਾਨ ਭੋਲੇਨਾਥ ਦੇ ਉਸ ਮੰਦਰ ਬਾਰੇ ਦੱਸਦੇ ਹਾਂ ਜਿੱਥੇ ਭਗਵਾਨ ਸ਼ਿਵ ਦੇ ਅੰਗੂਠੇ (Toe) ਦੀ ਪੂਜਾ ਕੀਤੀ ਜਾਂਦੀ ਹੈ।

ਕੀ ਤੁਸੀਂ ਇਸ ਬਾਰੇ ਪਹਿਲਾਂ ਕਦੀ ਪੜ੍ਹਿਆ ਹੈ? ਜੇ ਨਹੀਂ ਤਾਂ ਆਓ, ਅਸੀਂ ਤੁਹਾਨੂੰ ਐਸੇ ਮੰਦਰ ਬਾਰੇ ਦੱਸਦੇ ਹਾਂ ਕਿ ਇਹ ਮੰਦਰ ਕਿਹੜਾ ਹੈ ਅਤੇ ਕਿੱਥੇ ਸਥਾਪਿਤ ਕੀਤਾ ਗਿਆ ਹੈ ਅਤੇ ਨਾਲ ਹੀ ਭਗਵਾਨ ਸ਼ਿਵ ਦੇ ਅੰਗੂਠੇ ਦੀ ਪੂਜਾ ਦੇ ਪਿੱਛੇ ਕੀ ਕਥਾ ਹੈ।

ਮਾਊਂਟ ਆਬੂ ਦੇ ਅਚਲੇਸ਼ਵਰ ਮਹਾਂਦੇਵ ਮੰਦਰ ਵਿੱਚ ਭਗਵਾਨ ਸ਼ਿਵ ਦੇ ਸੱਜੇ ਅੰਗੂਠੇ ਦੀ ਪੂਜਾ ਕੀਤੀ ਜਾਂਦੀ ਹੈ। ਇਹ ਮੰਦਰ ਅਚਲਗੜ੍ਹ ਦੀਆਂ ਪਹਾੜੀਆਂ 'ਤੇ ਸਥਿਤ ਹੈ, ਮਾਊਂਟ ਆਬੂ ਤੋਂ ਲਗਭਗ 11 ਕਿੱਲੋਮੀਟਰ ਉੱਤਰ ਵੱਲ। ਇਹ ਪਹਿਲਾ ਸਥਾਨ ਹੈ ਜਿੱਥੇ ਭਗਵਾਨ ਸ਼ਿਵ ਜਾਂ ਸ਼ਿਵਲਿੰਗ ਦੀ ਮੂਰਤੀ ਦੀ ਪੂਜਾ ਨਹੀਂ ਕੀਤੀ ਜਾਂਦੀ, ਬਲਕਿ ਉਸਦੇ ਅੰਗੂਠੇ ਦੀ ਪੂਜਾ ਕੀਤੀ ਜਾਂਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਇੱਥੋਂ ਦੇ ਵਿਸ਼ਾਲ ਪਹਾੜ ਸਿਰਫ ਭਗਵਾਨ ਸ਼ਿਵ ਦੇ ਅੰਗੂਠੇ ਦੇ ਕਾਰਨ ਕਾਇਮ ਹਨ। ਜੇ ਇਹ ਸ਼ਿਵ ਦਾ ਅੰਗੂਠਾ ਨਾ ਹੁੰਦਾ, ਤਾਂ ਇਹ ਪਹਾੜ ਤਬਾਹ ਹੋ ਜਾਂਦੇ।

ਅੰਗੂਠੇ ਦੀ ਪੂਜਾ ਕਰਨ ਦੀ ਕਥਾ ਕੀ ਹੈ?
ਹਰ ਪੁਰਾਤਨ ਮੰਦਰ ਦੀ ਆਪਣੀ ਇੱਕ ਕਥਾ ਹੈ। ਬਿਲਕੁਲ ਇਸੇ ਤਰ੍ਹਾਂ ਮਾਊਂਟ ਆਬੂ ਦੇ ਅਚਲੇਸ਼ਵਰ ਮੰਦਰ ਵਿੱਚ ਭਗਵਾਨ ਸ਼ਿਵ ਦੇ ਅੰਗੂਠੇ ਦੀ ਪੂਜਾ ਦੇ ਪਿੱਛੇ ਵੀ ਇੱਕ ਕਥਾ ਹੈ। ਇਸਦੇ ਅਨੁਸਾਰ ਇੱਕ ਵਾਰ ਅਰਬੁਡ ਪਹਾੜ ਉੱਤੇ ਸਥਿਤ ਨੰਦੀਵਰਧਨ ਨੇ ਅੱਗੇ ਵਧਣਾ ਸ਼ੁਰੂ ਕਰ ਦਿੱਤਾ। ਨੰਦੀ ਜੀ ਵੀ ਉਸ ਸਮੇਂ ਇਸ ਪਹਾੜ ਉੱਤੇ ਸਨ। ਪਹਾੜ ਦੇ ਹਿੱਲਣ ਕਾਰਨ ਹਿਮਾਲਿਆ ਪਰਬਤ 'ਤੇ ਤਪੱਸਿਆ ਕਰ ਰਹੇ ਭਗਵਾਨ ਸ਼ਿਵ ਦੀ ਤਪੱਸਿਆ 'ਚ ਮੁਸ਼ਕਲ ਹੋਣ ਲੱਗੀ ਅਤੇ ਤਪੱਸਿਆ ਭੰਗ ਹੋ ਗਈ। ਨੰਦੀ ਨੂੰ ਬਚਾਉਣ ਲਈ, ਭਗਵਾਨ ਸ਼ਿਵ ਨੇ ਆਪਣਾ ਅੰਗੂਠਾ ਹਿਮਾਲਿਆ ਤੋਂ ਅਰਬੁਡ ਪਹਾੜ ਤੱਕ ਵਧਾ ਦਿੱਤਾ ਅਤੇ ਪਹਾੜ ਨੂੰ ਅੱਗੇ ਵਧਣ ਤੋਂ ਰੋਕ ਕੇ ਸਥਿਰ ਕਰ ਦਿੱਤਾ।

ਇਹੀ ਕਾਰਨ ਹੈ ਕਿ ਇਹ ਵਿਸ਼ਵਾਸ਼ ਹੈ ਕਿ ਭਗਵਾਨ ਸ਼ਿਵ ਦੇ ਅੰਗੂਠੇ ਨੇ ਅਰਬੁਡ ਪਹਾੜ ਨੂੰ ਚੁਕਿਆ ਹੋਇਆ ਹੈ। ਇਸ ਕਾਰਨ ਕਰਕੇ ਇਸ ਪਹਾੜ ਉੱਤੇ ਬਣੇ ਇਸ ਮੰਦਰ ਵਿੱਚ ਭਗਵਾਨ ਸ਼ਿਵ ਦੇ ਅੰਗੂਠੇ ਦੀ ਪੂਜਾ ਕੀਤੀ ਜਾਂਦੀ ਹੈ। ਅਚਲੇਸ਼ਵਰ ਮੰਦਰ ਬਹੁਤ ਹੀ ਪ੍ਰਾਚੀਨ ਮੰਦਰ ਹੈ। ਮੰਦਰ ਦੇ ਵਿਹੜੇ ਵਿੱਚ ਲਾਇਆ ਗਿਆ ਚੰਪਾ ਦਾ ਰੁੱਖ ਵੀ ਆਪਣੀ ਪੁਰਾਤਨਤਾ ਨੂੰ ਦਰਸਾਉਂਦਾ ਹੈ।
Published by:Krishan Sharma
First published:
Advertisement
Advertisement