ਜੇਕਰ ਤੁਸੀਂ ਹਰ ਰੋਜ਼ ਤੇਲ, ਲੋਸ਼ਨ ਜਾਂ ਕਲਿੰਜ਼ਿੰਗ ਬਾਮ ਨਾਲ ਚਿਹਰੇ ਦੀ ਮਾਲਿਸ਼ ਕਰਦੇ ਹੋ, ਤਾਂ ਇਸ ਨਾਲ ਸਕਿਨ ਸਿਹਤਮੰਦ ਰਹਿੰਦੀ ਹੈ ਅਤੇ ਚਿਹਰੇ ਦੀਆਂ ਮਾਸਪੇਸ਼ੀਆਂ ਆਰਾਮਦਾਇਕ ਰਹਿੰਦੀਆਂ ਹਨ। ਮਾਲਸ਼ ਦਾ ਅਸਲ ਵਿੱਚ ਇੱਕ ਆਰਾਮਦਾਇਕ ਅਤੇ ਤਾਜ਼ਗੀ ਵਾਲਾ ਪ੍ਰਭਾਵ ਹੁੰਦਾ ਹੈ ਜੋ ਤੁਹਾਡੀ ਦਿੱਖ ਨੂੰ ਸੁਧਾਰਨ ਅਤੇ ਤੁਹਾਨੂੰ ਚੰਗਾ ਮਹਿਸੂਸ ਕਰਨ ਵਿੱਚ ਮਦਦ ਕਰਦਾ ਹੈ।
ਹੈਲਥਲਾਈਨ ਦੇ ਅਨੁਸਾਰ, ਖੋਜ ਵਿੱਚ ਪਾਇਆ ਗਿਆ ਹੈ ਕਿ ਜਿਨ੍ਹਾਂ ਲੋਕਾਂ ਨੇ 8 ਹਫ਼ਤਿਆਂ ਤੱਕ ਰੋਜ਼ਾਨਾ ਆਪਣੇ ਚਿਹਰੇ ਦੀ ਮਸਾਜ ਕੀਤੀ, ਉਨ੍ਹਾਂ ਦੀ ਸਕਿਨ ਦੀ ਬਣਤਰ ਵਿੱਚ ਸੁਧਾਰ ਹੋਇਆ ਅਤੇ ਝੁਰੜੀਆਂ ਦੀ ਸਮੱਸਿਆ ਵੀ ਘੱਟ ਦਿਖਾਈ ਦਿੱਤੀ। ਰਿਸਰਚ 'ਚ ਇਹ ਵੀ ਪਾਇਆ ਗਿਆ ਕਿ ਜਿਨ੍ਹਾਂ ਲੋਕਾਂ ਨੇ ਮਸਾਜ ਟੂਲ ਨਾਲ 5 ਮਿੰਟ ਤੱਕ ਚਿਹਰੇ ਦੀ ਮਾਲਿਸ਼ ਕੀਤੀ ਜਾਂ 10 ਮਿੰਟ ਤੱਕ ਚਿਹਰੇ ਦੀ ਮਸਾਜ ਕੀਤੀ ਤਾਂ ਉਨ੍ਹਾਂ ਦੇ ਚਿਹਰੇ 'ਤੇ ਇਸ ਦਾ ਕਾਫੀ ਚੰਗਾ ਅਸਰ ਦਿਖਾਈ ਦਿੱਤਾ। ਤਾਂ ਆਓ ਜਾਣਦੇ ਹਾਂ ਫੇਸ ਮਸਾਜ ਦੇ ਕੀ ਫਾਇਦੇ ਹਨ।
ਚਿਹਰੇ ਦੀ ਮਸਾਜ ਦੇ ਲਾਭ
ਸਕਿਨ ਦੀ ਚਮਕ
ਜੇਕਰ ਤੁਸੀਂ ਰੋਜ਼ਾਨਾ 5 ਮਿੰਟ ਤੱਕ ਮਸਾਜ ਕਰਦੇ ਹੋ ਤਾਂ ਇਸ ਨਾਲ ਸਕਿਨ 'ਤੇ ਨਿਖਾਰ ਆਉਂਦਾ ਹੈ। ਇਸ ਦੇ ਲਈ, ਤੁਸੀਂ ਆਪਣੀਆਂ ਉਂਗਲਾਂ ਨਾਲ ਪੂਰੇ ਚਿਹਰੇ 'ਤੇ ਟੈਪ ਕਰੋ ਅਤੇ ਅੱਖਾਂ ਦੇ ਦੁਆਲੇ ਰਿੰਗ ਫਿੰਗਰ ਨਾਲ ਦਬਾਅ ਲਗਾਓ, ਇਸ਼ ਨਾਲ ਫਾਇਦਾ ਮਿਲੇਗਾ।
ਰਿਲੈਕਸ
ਚਿਹਰੇ ਦੀਆਂ ਮਾਸਪੇਸ਼ੀਆਂ ਨੂੰ ਆਰਾਮ ਦੇਣ ਲਈ, ਜੇਕਰ ਤੁਸੀਂ ਚੰਗੇ ਮਾਇਸਚਰਾਈਜ਼ਰ ਜਾਂ ਸੀਰਮ ਨਾਲ ਚਿਹਰੇ ਦੀ ਮਸਾਜ ਕਰਦੇ ਹੋ, ਤਾਂ ਇਹ ਖੂਨ ਦੇ ਪ੍ਰਵਾਹ ਨੂੰ ਸੁਧਾਰਦਾ ਹੈ ਅਤੇ ਤੁਹਾਨੂੰ ਬਿਹਤਰ ਮਹਿਸੂਸ ਕਰਾਉਂਦਾ ਹੈ। ਮਾਲਿਸ਼ ਕਰਦੇ ਸਮੇਂ ਚਿਹਰੇ 'ਤੇ ਹਲਕਾ ਦਬਾਅ ਦਿੰਦੇ ਹੋਏ ਉਂਗਲਾਂ ਨੂੰ ਹੌਲੀ-ਹੌਲੀ ਹਿਲਾਓ, ਇਸ ਨਾਲ ਫਾਇਦਾ ਮਿਲੇਗਾ।
ਮੁਹਾਸਿਆਂ ਦੀ ਸਮੱਸਿਆ ਦੂਰ ਹੋਵੇ
ਜੇਕਰ ਤੁਸੀਂ ਚਿਹਰੇ 'ਤੇ ਮਸਾਜ ਕਰਦੇ ਹੋ, ਤਾਂ ਇਸ ਨਾਲ ਸਕਿਨ 'ਤੇ ਕਿਸੇ ਵੀ ਤਰ੍ਹਾਂ ਦੀ ਸੋਜ ਅਤੇ ਮੁਹਾਸੇ ਤੋਂ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਇਨ੍ਹਾਂ ਨਾਲ ਚਿਹਰੇ ਦੇ ਦਾਗ-ਧੱਬੇ ਵੀ ਦੂਰ ਹੋ ਜਾਂਦੇ ਹਨ।
ਐਂਟੀ ਏਜਿੰਗ ਮਸਾਜ
ਜੇਕਰ ਤੁਸੀਂ ਮਸਾਜ ਟੂਲ ਦੀ ਮਦਦ ਨਾਲ ਚਿਹਰੇ 'ਤੇ ਐਂਟੀ-ਏਜਿੰਗ ਕ੍ਰੀਮ ਲਗਾਉਂਦੇ ਹੋ, ਤਾਂ ਇਹ ਫਾਈਨ ਲਾਈਨਾ, ਲਿਫਟਿੰਗ ਅਤੇ ਕੋਲੇਜਨ ਦੀ ਮਜ਼ਬੂਤੀ ਨੂੰ ਸੁਧਾਰਦਾ ਹੈ।
ਮਾਸਪੇਸ਼ੀਆਂ ਨੂੰ ਐਕਟਿਵ ਬਣਾਵੇ
ਜੇਕਰ ਚਿਹਰੇ ਦੀ ਰੋਜ਼ਾਨਾ ਮਾਲਿਸ਼ ਕੀਤੀ ਜਾਵੇ ਤਾਂ ਚਿਹਰੇ ਦੀਆਂ ਮਾਸਪੇਸ਼ੀਆਂ ਟੋਨ ਹੋ ਜਾਂਦੀਆਂ ਹਨ ਅਤੇ ਸਕਿਨ ਅਤੇ ਮਾਸਪੇਸ਼ੀਆਂ ਐਕਟਿਵ ਦਿਖਾਈ ਦਿੰਦੀਆਂ ਹਨ। ਇਹ ਇੱਕ ਵਰਕਆਉਟ ਦੇ ਸਮਾਨ ਹੈ, ਜਿਸ ਦੀ ਮਦਦ ਨਾਲ ਇਹ ਖੂਨ ਦੇ ਗੇੜ ਨੂੰ ਵਧਾਉਣ, ਆਕਸੀਜਨ ਪ੍ਰਦਾਨ ਕਰਨ ਅਤੇ ਕੋਲੇਜਨ ਬਣਾਉਣ ਵਿੱਚ ਮਦਦ ਕਰਦਾ ਹੈ।
Puffiness ਨੂੰ ਹਟਾਉਣ ਵਿੱਚ ਮਿਲਦੀ ਹੈ ਮਦਦ : 20 ਸਕਿੰਟਾਂ ਲਈ ਪ੍ਰੈਸ਼ਰ ਪੁਆਇੰਟਾਂ 'ਤੇ ਛੋਟੇ-ਛੋਟੇ ਗੋਲਿਆਂ ਵਿਚ ਹਲਕੇ ਹੱਥਾਂ ਨਾਲ ਚਿਹਰੇ ਦੀ ਮਾਲਿਸ਼ ਕਰੋ, ਇਹ ਅੱਖਾਂ ਦੀ ਸੋਜ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Beauty, Beauty tips, Lifestyle, Skin, Skin care tips