Home /News /lifestyle /

Xiaomi 12 ‘ਚ ਹੋਵੇਗਾ ਦੁਨੀਆ ਦਾ ਪਹਿਲਾ ਸਨੈਪਡ੍ਰੈਗਨ 898 ਪ੍ਰੋਸੈਸਰ, ਮਿਲ ਸਕਦੀ ਹੈ 120W ਦੀ ਫ਼ਾਸਟ ਚਾਰਚਿੰਗ

Xiaomi 12 ‘ਚ ਹੋਵੇਗਾ ਦੁਨੀਆ ਦਾ ਪਹਿਲਾ ਸਨੈਪਡ੍ਰੈਗਨ 898 ਪ੍ਰੋਸੈਸਰ, ਮਿਲ ਸਕਦੀ ਹੈ 120W ਦੀ ਫ਼ਾਸਟ ਚਾਰਚਿੰਗ

Xiaomi 12 ‘ਚ ਹੋਵੇਗਾ ਦੁਨੀਆ ਦਾ ਪਹਿਲਾ ਸਨੈਪਡੈ੍ਰਗਨ 898 ਪ੍ਰੋਸੈਸਰ, ਮਿਲ ਸਕਦੀ ਹੈ 120W ਦੀ ਫ਼ਾਸਟ ਚਾਰਚਿੰਗ

Xiaomi 12 ‘ਚ ਹੋਵੇਗਾ ਦੁਨੀਆ ਦਾ ਪਹਿਲਾ ਸਨੈਪਡੈ੍ਰਗਨ 898 ਪ੍ਰੋਸੈਸਰ, ਮਿਲ ਸਕਦੀ ਹੈ 120W ਦੀ ਫ਼ਾਸਟ ਚਾਰਚਿੰਗ

ਮਸ਼ਹੂਰ ਟਿਪਸਟਰ ਡਿਜੀਟਲ ਚੈਟ ਸਟੇਸ਼ਨ ਨੇ ਦਾਅਵਾ ਕੀਤਾ ਹੈ ਕਿ Xiaomi 12 ਕੁਆਲਕੌਮ ਸਨੈਪਡ੍ਰੈਗਨ 898 ਦੇ ਨਾਲ ਆਵੇਗਾ। ਤੁਹਾਨੂੰ ਦੱਸ ਦੇਈਏ ਕਿ Xiaomi 11 ਵੀ ਪਹਿਲਾ ਫੋਨ ਸੀ ਜੋ ਸਨੈਪਡ੍ਰੈਗਨ 888 ਚਿੱਪ ਦੇ ਨਾਲ ਆਇਆ ਸੀ।

 • Share this:
  ਕੁਆਲਕੌਮ ਸਨੈਪਡ੍ਰੈਗਨ 898 ਨੂੰ ਲੈਕੇ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਟੌਪ ਐਂਡ ਪ੍ਰੋਸੈਸਰ ਹੋ ਸਕਦਾ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਇਸ ਨੂੰ 2022 'ਚ ਐਂਡਰੌਇਡ ਸਮਾਰਟਫ਼ੋਨ ਦੇ ਰੂਪ 'ਚ ਪੇਸ਼ ਕੀਤਾ ਜਾਵੇਗਾ ਅਤੇ ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਨਵੀਂ ਅਲਟਰਾ ਪਾਵਰਫੁੱਲ ਚਿੱਪ ਨਾਲ ਕਿਸ ਕੰਪਨੀ ਦਾ ਫੋਨ ਸਭ ਤੋਂ ਪਹਿਲਾਂ ਪੇਸ਼ ਕੀਤਾ ਜਾਵੇਗਾ। Xiaomi 12 ਸੀਰੀਜ਼ ਰਿਲੀਜ਼ ਹੋਣ ਤੋਂ ਪਹਿਲਾਂ ਹੀ ਚਰਚਾ ਵਿੱਚ ਹੈ। ਇਸ ਦੇ ਫੀਚਰਜ਼ ਤੇ ਡਿਜ਼ਾਈਨ ਪਹਿਲਾਂ ਹੀ ਆਨਲਾਈਨ ਲੀਕ ਹੋ ਚੁੱਕੇ ਹਨ। ਹੁਣ ਲੇਟੈਸਟ ਡੈਵਲਪਮੈਂਟ ਰਾਹੀਂ ਇਹ ਪੁਸ਼ਟੀ ਕੀਤੀ ਗਈ ਹੈ ਕਿ Xiaomi 12 ਕੁਆਲਕੌਮ ਸਨੈਪਡ੍ਰੈਗਨ 898 ਚਿੱਪ ਵਾਲਾ ਪਹਿਲਾ ਫੋਨ ਹੋਵੇਗਾ।

  ਮਸ਼ਹੂਰ ਟਿਪਸਟਰ ਡਿਜੀਟਲ ਚੈਟ ਸਟੇਸ਼ਨ ਨੇ ਦਾਅਵਾ ਕੀਤਾ ਹੈ ਕਿ Xiaomi 12 ਕੁਆਲਕੌਮ ਸਨੈਪਡ੍ਰੈਗਨ 898 ਦੇ ਨਾਲ ਆਵੇਗਾ। ਤੁਹਾਨੂੰ ਦੱਸ ਦੇਈਏ ਕਿ Xiaomi 11 ਵੀ ਪਹਿਲਾ ਫੋਨ ਸੀ ਜੋ ਸਨੈਪਡ੍ਰੈਗਨ 888 ਚਿੱਪ ਦੇ ਨਾਲ ਆਇਆ ਸੀ।

  ਇਸ ਤੋਂ ਇਲਾਵਾ ਐਂਡਰੌਇਡ ਸੈਂਟਰਲ ਵੱਲੋਂ ਵੀ ਇਸ ਦੀ ਜਾਣਕਾਰੀ ਸਾਹਮਣੇ ਆਈ ਹੈ। ਰਿਪੋਰਟ ਦੇ ਮੁਤਾਬਕ ਸਨੈਪਡ੍ਰੈਗਨ 898 ਚਿੱਪ ਸੈੱਟ ਵਾਲੇ ਆਉਣ ਵਾਲੇ ਸਮਾਰਟਫ਼ੋਨ ਦੀ ਫੋਟੋ ਲੀਕ ਹੋ ਗਈ ਹੈ। ਲੀਕ ਹੋਈ ਫੋਟੋ ਦੇ ਮੁਤਾਬਕ ਸਨੈਪਡ੍ਰੈਗਨ 898 ਵਿੱਚ ਇੱਕ ਕਲੱਸਟਰ ਕਨਫ਼ਿਗ੍ਰੇਸ਼ਨ ਹੋਵੇਗੀ ਜਿਸ ਵਿੱਚ ਕੋਰਟੈਕਸ-ਐਕਸ-2 (cortex X-2) ਪ੍ਰਾਈਮ ਕੋਰ ਸ਼ਾਮਲ ਹੋਣਗੇ, ਜੋ 3.0GHz ਤੇ ਕਲੌਕ ਕੀਤੇ ਜਾਣਗੇ, ਤਿੰਨ Cortex-A710 ਅਧਾਰਤ ਕੋਰ 2.5GHz ਤੇ ਅਤੇ ਚਾਰ ਕੁਸ਼ਲਤਾ-ਅਧਾਰਿਤ Cortex-A510 ਕੋਰ ਸ਼ਾਮਲ ਹੋਣਗੇ। .

  Xiaomi 12 ਬਾਰੇ ਜਾਰੀ ਵੱਖ-ਵੱਖ ਰਿਪੋਰਟਾਂ ਵਿੱਚ ਇਸ ਦੀਆਂ ਕਈ ਵਿਸ਼ੇਸ਼ਤਾਵਾਂ ਦਾ ਖੁਲਾਸਾ ਹੋਇਆ ਹੈ। ਵਨੀਲਾ Xiaomi 12 ਮਾਡਲ ਨੰਬਰ 2201122G ਅਤੇ Xiaomi 12 Pro ਮਾਡਲ ਨੰਬਰ 2201123G ਦੇ ਨਾਲ ਆ ਸਕਦੀ ਹੈ। ਤਾਜ਼ਾ ਰਿਪੋਰਟ ਦੇ ਅਨੁਸਾਰ, ਸਟੈਂਡਰਡ Xiaomi 12 ਨੂੰ ਅਗਲੇ ਮਹੀਨੇ ਲਾਂਚ ਕੀਤਾ ਜਾਵੇਗਾ, ਜਦੋਂ ਕਿ Xiaomi 12 Pro ਅਤੇ Xiaomi 12 Ultra ਨੂੰ ਅਗਲੇ ਮਹੀਨੇ ਦੀ ਸ਼ੁਰੂਆਤ ਵਿੱਚ ਪੇਸ਼ ਕੀਤਾ ਜਾਵੇਗਾ।

  ਇਹ ਵੀ ਕਿਹਾ ਜਾ ਰਿਹਾ ਹੈ ਕਿ Xiaomi ਦੁਨੀਆ ਦੇ ਪਹਿਲੇ 200 ਮੈਗਾਪਿਕਸਲ ਪ੍ਰਾਇਮਰੀ ਕੈਮਰੇ ਦੇ ਨਾਲ ਆਵੇਗਾ, ਅਤੇ ਇਸ ਤੋਂ ਪਹਿਲਾਂ Mi 11 ਵਿੱਚ 108 ਮੈਗਾਪਿਕਸਲ ਕੈਮਰਾ ਉਪਲਬਧ ਹੈ। Xiaomi 12 'ਚ 120W ਦੀ ਫ਼ਾਸਟ ਚਾਰਜਿੰਗ ਅਤੇ 100W ਦੀ ਚਾਰਜਿੰਗ ਦਿੱਤੀ ਜਾ ਸਕਦੀ ਹੈ।
  Published by:Amelia Punjabi
  First published:

  Tags: China, Mobile phone, Smartphone, Tech News, Technology, Xiaomi

  ਅਗਲੀ ਖਬਰ