Home /News /lifestyle /

Xiaomi ਨੇ ਲਾਂਚ ਕੀਤਾ Apple iPhone ਲਈ ਵਾਇਰਲੈੱਸ ਪਾਵਰਬੈਂਕ, ਜਾਣੋ ਇਸਦੀ ਪਾਵਰ ਤੇ ਕੀਮਤ

Xiaomi ਨੇ ਲਾਂਚ ਕੀਤਾ Apple iPhone ਲਈ ਵਾਇਰਲੈੱਸ ਪਾਵਰਬੈਂਕ, ਜਾਣੋ ਇਸਦੀ ਪਾਵਰ ਤੇ ਕੀਮਤ

Xiaomi ਨੇ ਲਾਂਚ ਕੀਤਾ Apple iPhone ਲਈ ਵਾਇਰਲੈੱਸ ਪਾਵਰਬੈਂਕ

Xiaomi ਨੇ ਲਾਂਚ ਕੀਤਾ Apple iPhone ਲਈ ਵਾਇਰਲੈੱਸ ਪਾਵਰਬੈਂਕ

ਇਸ ਦਾ ਨਾਮ ਮੈਗਨੇਟਿਕ ਵਾਇਰਲੈੱਸ ਪਾਵਰ ਬੈਂਕ (Magnetic wireless power bank) ਰੱਖਿਆ ਗਿਆ ਹੈ। ਜਿਸ ਤਰ੍ਹਾਂ ਕਿ ਨਾਮ ਤੋਂ ਹੀ ਸਪੱਸ਼ਟ ਹੈ ਇਹ ਪਾਵਰ ਬੈਂਕ ਵਾਇਰਲੈੱਸ ਹੈ। ਇਹ ਪਾਵਰਬੈਂਕ ਵਾਇਰਲੈੱਸ ਚਾਰਜਿੰਗ ਦੀ ਸੁਵਿਧਾ ਵੀ ਪ੍ਰਦਾਨ ਕਰਦਾ ਹੈ।

  • Share this:

Xiaomi ਇੱਕ ਚੀਨੀ ਕੰਪਨੀ ਹੈ ਜੋ ਆਪਣੀਆਂ ਇਲੈਕਟ੍ਰੋਨਿਕਸ ਡਿਵਾਇਸਸ, ਘਰੇਲੂ ਉਪਕਰਨਾਂ ਕਾਰਨ ਵਿਸ਼ਵ ਭਰ ਵਿਚ ਜਾਣੀ ਜਾਂਦੀ ਹੈ। ਇਸ ਕੰਪਨੀ ਨੇ Apple iPhone ਦੇ Users ਲਈ ਪਾਵਰਬੈਂਕ ਲਾਂਚ ਕੀਤਾ ਹੈ। ਇਸ ਦਾ ਨਾਮ ਮੈਗਨੇਟਿਕ ਵਾਇਰਲੈੱਸ ਪਾਵਰ ਬੈਂਕ (Magnetic wireless power bank) ਰੱਖਿਆ ਗਿਆ ਹੈ। ਜਿਸ ਤਰ੍ਹਾਂ ਕਿ ਨਾਮ ਤੋਂ ਹੀ ਸਪੱਸ਼ਟ ਹੈ ਇਹ ਪਾਵਰ ਬੈਂਕ ਵਾਇਰਲੈੱਸ ਹੈ। ਇਹ ਪਾਵਰਬੈਂਕ ਵਾਇਰਲੈੱਸ ਚਾਰਜਿੰਗ ਦੀ ਸੁਵਿਧਾ ਵੀ ਪ੍ਰਦਾਨ ਕਰਦਾ ਹੈ।

ਪਾਵਰਬੈਂਕ ਦੀ ਕੀਮਤ

ਇਸ ਵਾਇਰਲੈੱਸ ਪਾਵਰਬੈਂਕ ਦੀ ਕੀਮਤ 29 ਡਾਲਰ ਦੱਸੀ ਜਾ ਰਹੀ ਹੈ। ਚੀਨੀ ਕਰੰਸੀ ਵਿਚ ਇਸਦੀ ਕੀਮਤ 199 ਯੂਆਨ ਬਣਦੀ ਹੈ। ਜੇਕਰ ਭਾਰਤੀ ਕਰੰਸੀ ਵਿਚ ਗੱਲ ਕਰੀਏ ਇਸ 29 ਡਾਲਰ ਅੱਜ ਦੇ ਸਮੇਂ ਲਗਭਗ 2300 ਰੁਪਏ ਦੇ ਬਰਾਬਰ ਹਨ ਪਰ ਤੁਹਾਨੂੰ ਦੱਸ ਦੇਈਏ ਕਿ ਇਸ ਕੀਮਤ ਤੇ ਇਹ ਪਾਵਰਬੈਂਕ ਭਾਰਤ ਵਿਚ ਉਪਲੱਬਧ ਨਹੀਂ ਹੋ ਸਕੇਗਾ।

ਕਿਸ iPhone ਨੂੰ ਸਪੋਰਟ ਕਰੇਗਾ ਪਾਵਰਬੈਂਕ

ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਲੇਟੈਸਟ Xiaomi ਪਾਵਰਬੈੱਕ ਨੂੰ iPhone 13 ਅਤੇ iPhone 12 ਲਈ ਡਿਜ਼ਾਈਨ ਕੀਤਾ ਗਿਆ ਹੈ। ਹਾਲ ਦੀ ਘੜੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਨਵਾਂ ਚਾਰਜਰ iPhone 14 ਦੇ ਨਾਲ ਕੰਮ ਕਰੇਗਾ ਜਾਂ ਨਹੀਂ। ਕੰਪਨੀ ਦੀ ਅਧਿਕਾਰਿਤ ਵੈੱਬਸਾਈਟ ਤੋਂ ਵੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਕਿ ਇਹ ਪਾਵਰਬੈਂਕ ਆਈਫੋਨ 14 ਨੂੰ ਸਪੋਰਟ ਕਰੇਗਾ ਜਾਂ ਨਹੀਂ। ਇਸਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ Xiaomi ਨੇ ਇਸ ਪਾਵਰਬੈਂਕ ਦੀ ਅੰਤਰਰਾਸ਼ਟਰੀ ਸ਼ਿਪਿੰਗ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।

ਪਾਵਰ ਬੈਂਕ ਦੀ ਬਣਤਰ

ਜੇਕਰ ਇਸ ਪਾਵਰਬੈਂਕ ਦੀ ਬਣਤਰ ਬਾਰੇ ਗੱਲ ਕਰੀਏ ਤਾਂ ਇਹ ਇੱਕ ਚੁੰਬਕੀ ਵਾਇਰਲੈੱਸ ਪਾਵਰ ਬੈਂਕ ਅਤੇ ਇੱਕ ਵਾਇਰਲੈੱਸ ਚਾਰਜਰ ਦੋਵਾਂ ਵਜੋਂ ਕੰਮ ਕਰੇਗੀ। ਇਸ ਲਈ ਪਾਵਰ ਬੈਂਕ ਅਤੇ ਚਾਰਜਰ ਨੂੰ ਮਾਡਿਊਲਰ ਬਣਾਇਆ ਗਿਆ ਹੈ। ਗਾਹਕ ਇਨ੍ਹਾਂ ਨੂੰ ਵੱਖ ਵੀ ਕਰ ਸਕਦੇ ਹਨ, ਪਰ ਇਸਦੇ ਲਈ ਗਾਹਕਾਂ ਨੂੰ ਵੱਖਰੇ ਤੌਰ 'ਤੇ USB ਟਾਈਪ-ਸੀ ਅਡਾਪਟਰ ਖਰੀਦਣਾ ਹੋਵੇਗਾ।

ਪਾਵਰਬੈਂਕ ਦੀ ਬੈਟਰੀ ਸਮਰੱਥਾ

ਇਸ ਪਾਵਰਬੈਂਕ ਵਿੱਚ ਏਅਰਲਾਈਨ-ਸੁਰੱਖਿਅਤ ਇੱਕ 5,000mAh ਬੈਟਰੀ ਮੌਜੂਦ ਹੈ। ਇਹ ਡਿਵਾਈਸ ਬਿਨਾਂ ਕਿਸੇ ਬਟਨ ਦੀ ਵਰਤੋਂ ਦੇ ਚੁੰਬਕੀ ਤੌਰ 'ਤੇ ਅਟੈਚ ਕਰਕੇ iPhone 12 ਅਤੇ iPhone 13 ਨੂੰ ਆਪਣੇ ਆਪ ਚਾਰਜ ਕਰੇਗਾ। ਕੰਪਨੀ ਦਾ ਦਾਅਵਾ ਹੈ ਕਿ ਇਹ 20W ਇਨਪੁਟ ਅਤੇ 12W ਆਉਟਪੁੱਟ ਦੋਵਾਂ ਲਈ USB ਟਾਈਪ-ਸੀ ਪੋਰਟ ਨੂੰ ਵੀ ਸਪੋਰਟ ਕਰਦਾ ਹੈ।

ਪਾਵਰਬੈਂਕ ਲੁੱਕ

ਪਾਵਰਬੈਂਕ ਨੂੰ ਸਿਰਫ ਵਾਈਟ ਕਲਰ ਆਪਸ਼ਨ ਵਿਚ ਹੀ ਪੇਸ਼ ਕੀਤਾ ਗਿਆ ਹੈ। ਇਸ ਵਿੱਚ ਇੱਕ ਪੋਗੋ ਪਿੰਨ ਵੀ ਹੈ, ਜੋ ਵਾਇਰਲੈੱਸ ਚਾਰਜਿੰਗ ਸਟੈਂਡ ਅਤੇ ਕੁਨੈਕਸ਼ਨ ਲਈ ਲੋੜੀਂਦਾ ਹੈ। ਚਾਰਜਿੰਗ ਸਟੈਂਡ ਵਿੱਚ ਇੱਕ USB ਟਾਈਪ-ਸੀ ਪੋਰਟ ਹੈ, ਇਸ ਪੋਰਟ ਵਿਚ USB ਦੀ ਮਦਦ ਨਾਲ ਇਕ ਅਡੈਪਟਰ ਰਾਹੀਂ ਬਿਜਲੀ ਨਾਲ ਕਨੈਕਟ ਕੀਤਾ ਜਾਣਾ ਸੰਭਵ ਹੈ। ਇਸਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਕਈ ਹੋਰ Xiaomi ਐਕਸੈਸਰੀਜ਼ ਦੀ ਤਰ੍ਹਾਂ ਇਹ ਪਾਵਰਬੈਂਕ ਵੀ ਸਿਰਫ ਚੀਨ ਵਿੱਚ ਉਪਲਬਧ ਹੋਵੇਗਾ।

Published by:Tanya Chaudhary
First published:

Tags: IPhone 14, Smartphone, Xiaomi