HOME » NEWS » Life

ਬਾਜ਼ਾਰ ਚ ਆਇਆ Xiaomi ਦਾ ਇਲੈਕਟ੍ਰਿਕ ਕੰਬਲ, ਐਪ ਨਾਲ ਵੀ ਕਰ ਸਕੋਗੇ ਗਰਮ

News18 Punjab
Updated: October 23, 2019, 12:31 PM IST
share image
ਬਾਜ਼ਾਰ ਚ ਆਇਆ Xiaomi ਦਾ ਇਲੈਕਟ੍ਰਿਕ ਕੰਬਲ, ਐਪ ਨਾਲ ਵੀ ਕਰ ਸਕੋਗੇ ਗਰਮ
ਇਸ ਵਿਚ ਖਾਸ ਸਮਾਰਟ ਸਲੀਪ ਮੋਡ ਦਿੱਤਾ ਗਿਆ ਹੈ। ਇਹ ਕੰਬਲ ਅਤੇ ਯੂਜ਼ਰ ਦੀ ਬਾਡੀ ਦੇ ਤਾਪਮਾਨ ਨੂੰ ਇਕ ਡਾਈਨੈਮਿਕ ਲੈਵਲ 'ਤੇ ਰੱਖਦਾ ਹੈ...

ਇਸ ਵਿਚ ਖਾਸ ਸਮਾਰਟ ਸਲੀਪ ਮੋਡ ਦਿੱਤਾ ਗਿਆ ਹੈ। ਇਹ ਕੰਬਲ ਅਤੇ ਯੂਜ਼ਰ ਦੀ ਬਾਡੀ ਦੇ ਤਾਪਮਾਨ ਨੂੰ ਇਕ ਡਾਈਨੈਮਿਕ ਲੈਵਲ 'ਤੇ ਰੱਖਦਾ ਹੈ...

  • Share this:
  • Facebook share img
  • Twitter share img
  • Linkedin share img
ਚੀਨ ਦੀ ਦਿੱਗਜ ਟੈੱਕ ਕੰਪਨੀ ਸ਼ਾਓਮੀ ਨੇ ਆਪਣੇ ਪ੍ਰੋਡਕਟ ਰੇਂਜ ਨੂੰ ਵਧਾਉਂਦੇ ਹੋਏ ਇਕ ਇਲੈਕਟ੍ਰਿਕ ਕੰਬਲ ਪੇਸ਼ ਕੀਤਾ ਹੈ। ਇਹ ਇਕ PMA ਬਲੈਂਕੇਟ (ਕੰਬਲ) ਹੈ ਜਿਸ ਨੂੰ ਕੰਪਨੀ ਕ੍ਰਾਊਡਫੰਡਿੰਗ ਜ਼ਰੀਏ ਡਿਵੈੱਲਪ ਕੀਤਾ ਗਿਆਹੈ। ਹਾਲ ਹੀ 'ਚ ਕੰਪਨੀ ਨੇ ਐਪ ਕੰਟਰੋਲ ਦੇ ਨਾਲ ਸਮਾਰਟ ਮੀ ਇਲੈਕਟ੍ਰਿਕ ਹੀਟਰ 1S ਅਤੇ Chanitex ਸਮਾਰਟ ਟੈਂਪਰੇਚਰ ਕੰਟ੍ਰੋਲਡ ਮੈਟ੍ਰੇਸ ਲਾਂਚ ਕੀਤਾ ਸੀ। ਇਸ ਦੇ ਨਾਲ ਹੀ ਕੰਪਨੀ ਨੇ ਕਈ ਹੀਟੇਡ ਜੈਕੇਟ ਨੂੰ ਵੀ ਪੇਸ਼ ਕੀਤਾ ਹੈ।

Xiaomi launches the PMA smart Electric Blanket under crowdfunding


ਯੂਜ਼ਰਜ਼ ਦੀ ਸੇਫਟੀ ਦਾ ਰੱਖਿਆ ਧਿਆਨ
ਸ਼ਾਓਮੀ ਦੇ ਲੇਟੈਸਟ ਇਲੈਕਟ੍ਰਿਕ ਕੰਬਲ ਦੀ ਗੱਲ ਕਰੀਏ ਤਾਂ ਇਸ ਵਿਚ ਘੱਟੋ-ਘੱਟ ਡਿਜ਼ਾਈਨ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਤਾਂ ਵਰਜ਼ਨ ਗ੍ਰੈਫੀਨ ਅਤੇ ਇਲੈਕਟ੍ਰਿਕ ਹੀਟਿੰਗ ਵਾਇਰ ਵਰਜ਼ਨ 'ਚ ਆਉਂਦਾ ਹੈ। ਸੇਫਟੀ ਦੇ ਲਿਹਾਜ ਨਾਲ ਵੀ ਇਹ ਕਾਫੀ ਚੰਗਾ ਹੈ। 24 ਵੋਲਟ ਦਾ ਪਾਵਰ ਆਊਟਪੁਟ ਇਸ ਨੂੰ ਇਸਤੇਮਾਲ ਕਰਨ ਲਈ ਇਕ ਸੇਫ ਇਲੈਕਟ੍ਰਿਕ ਕੰਬਲ ਬਣਾਉਂਦਾ ਹੈ। ਇਸ ਦੀ ਵੋਲਟੇਜ ਰੇਟਿੰਗ ਵੀ 36 ਵੋਲਟ ਤੋਂ ਘੱਟ ਹੈ।

ਕੰਬਲ 'ਚ ਦਿੱਤੇ ਗਏ ਹੋਰ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ ਖਾਸ ਸਮਾਰਟ ਸਲੀਪ ਮੋਡ ਦਿੱਤਾ ਗਿਆ ਹੈ। ਇਹ ਕੰਬਲ ਅਤੇ ਯੂਜ਼ਰ ਦੀ ਬਾਡੀ ਦੇ ਤਾਪਮਾਨ ਨੂੰ ਇਕ ਡਾਈਨੈਮਿਕ ਲੈਵਲ 'ਤੇ ਰੱਖਦਾ ਹੈ। ਇਹ ਇਸ ਗੱਲ ਨੂੰ ਯਕੀਨੀ ਕਰਦਾ ਹੈ ਕਿ ਯੂਜ਼ਰ ਠੰਡ ਦੇ ਮੌਸਮ 'ਚ ਖੁਦ ਨੂੰ ਗਰਮ ਰੱਖ ਸਕਣ। ਇਹ ਕੰਬਲ ਦੋ ਸਾਈਜ਼ 'ਚ ਆਉਂਦਾ ਹੈ। ਇਸ ਦੇ ਸਿੰਗਲ ਮਾਡਲ ਦਾ ਸਾਈਜ਼ 80x150 cm ਹੈ। ਉਥੇ ਹੀ ਡਬਲ ਮਾਡਲ ਦਾ ਸਾਈਜ਼ 150x170 cm ਹੈ।

Xiaomi launches the PMA smart Electric Blanket under crowdfunding


29 ਨਵੰਬਰ ਤੋਂ ਹੋਵੇਗੀ ਡਲਿਵਰੀ
ਕੰਬਲ ਨੂੰXiaoAI ਵਾਇਸ ਅਸਿਸਟੈਂਟ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ। ਯੂਜ਼ਰ ਇਸ ਨੂੰ MIJIA ਐਪ ਨਾਲ ਵੀ ਕੰਟਰੋਲ ਕਰ ਸਕਦੇ ਹਨ। ਇਸ ਦਾ ਫਾਇਦਾ ਇਹ ਹੈ ਕਿ ਤੁਸੀਂ ਇਸ ਨੂੰ ਕਿਤੋਂ ਵੀ ਆਪਰੇਟ ਕਰ ਸਕਦੇ ਹੋ। ਕੀਮਤ ਦੀ ਗੱਲ ਕਰੀਏ ਤਾਂ ਚੀਨ 'ਚ ਇਸ ਦੇ ਸਿੰਗਲ ਮਾਡਲ ਦੀ ਕੀਮਤ 199 ਯੁਆਨ ਹੈ। ਉਥੇ ਹੀ ਇਸ ਦੇ ਗ੍ਰੈਫੀਨ ਪੈਡ ਵਰਜ਼ਨ ਦੀ ਕੀਮਤ 399 ਯੁਆਨ ਹੈ। ਚੀਨ 'ਚ ਇਸ ਦੀ ਡਲਿਵਰੀ 29 ਨਵੰਬਰ ਤੋਂ ਸ਼ੁਰੂ ਹੋਵੇਗੀ। ਦੁਨੀਆ ਦੇ ਬਾਕੀ ਦੇਸ਼ਾਂ 'ਚ ਇਸ ਨੂੰ ਕਦੋਂ ਲਾਂਚ ਕੀਤਾ ਜਾਵੇਗਾ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
First published: October 23, 2019
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading