HOME » NEWS » Life

Xiaomi Mi 10-ਇਕ ਮਿੰਟ 'ਚ ਵਿਕ ਗਏ 200 ਕਰੋੜ ਦੇ 5G ਸਮਾਰਟ ਫੋਨ

News18 Punjabi | News18 Punjab
Updated: February 15, 2020, 4:01 PM IST
share image
Xiaomi Mi 10-ਇਕ ਮਿੰਟ 'ਚ ਵਿਕ ਗਏ 200 ਕਰੋੜ ਦੇ 5G ਸਮਾਰਟ ਫੋਨ
Xiaomi Mi 10-ਇਕ ਮਿੰਟ 'ਚ ਵਿਕ ਗਏ 200 ਕਰੋੜ ਦੇ 5G ਸਮਾਰਟ ਫੋਨ

ਗਿਜ਼ਮੋਚੀਨਾ 'ਤੇ ਪ੍ਰਕਾਸ਼ਤ ਰਿਪੋਰਟ ਦੇ ਅਨੁਸਾਰ, ਇਸ ਫੋਨ ਨੇ 1 ਮਿੰਟ ਵਿੱਚ 2000 ਮਿਲੀਅਨ ਯੁਵਾਨ ਦੇ ਅੰਕੜੇ ਨੂੰ ਛੂਹਿਆ, ਯਾਨੀ ਇਹ ਭਾਰਤੀ ਰੁਪਿਆ ਵਿੱਚ 200 ਕਰੋੜ ਰੁਪਏ ਤੋਂ ਵੱਧ ਹੈ।

  • Share this:
  • Facebook share img
  • Twitter share img
  • Linkedin share img
ਕੰਪਨੀ ਨੇ ਸ਼ੀਓਮੀ (Xiaomi) Mi ਸੀਰੀਜ਼ ਵਿਚ ਹਾਲ ਹੀ ਵਿਚ Mi 10 ਸਮਾਰਟਫੋਨ ਨੂੰ ਚੀਨ ਵਿੱਚ ਲਾਂਚ ਕੀਤਾ ਹੈ। ਇਸ ਫ਼ੋਨ ਦਾ ਪਹਿਲੀ ਸੇਲ 14 ਫਰਵਰੀ ਨੂੰ ਰੱਖੀ ਸੀ। 108 ਮੈਗਾਪਿਕਸਲ ਵਾਲੇ 5 ਜੀ ਫੋਨ ਨੂੰ ਲੈ ਕੇ ਇੰਨਾ ਕ੍ਰੇਜ਼ ਸੀ ਕਿ ਫੋਨ ਦਾ ਪਹਿਲਾ ਬੰਚ 1 ਮਿੰਟ ਵਿੱਚ ਵਿਕ ਗਿਆ। ਗਿਜ਼ਮੋਚੀਨਾ 'ਤੇ ਪ੍ਰਕਾਸ਼ਤ ਰਿਪੋਰਟ ਦੇ ਅਨੁਸਾਰ, ਇਸ ਫੋਨ ਨੇ 1 ਮਿੰਟ ਵਿੱਚ 2000 ਮਿਲੀਅਨ ਯੁਵਾਨ ਦੇ ਅੰਕੜੇ ਨੂੰ ਛੂਹਿਆ, ਯਾਨੀ ਇਹ ਭਾਰਤੀ ਰੁਪਿਆ ਵਿੱਚ 200 ਕਰੋੜ ਰੁਪਏ ਤੋਂ ਵੱਧ ਹੈ।

ਸ਼ਿਯੋਮੀ ਅਨੁਸਾਰ ਇਹ ਫੋਨ Tmall, JD.ਕਾਮ ਅਤੇ ਸ਼ਿਓਮੀ ਦੇ ਤਿੰਨ ਪਲੇਟਫਾਰਮਾਂ ਉਤੇ ਉਪਲਬਧ ਸੀ। ਕੰਪਨੀ ਨੇ ਦੱਸਿਆ ਕਿ ਫੋਨ ਦੀ ਅਗਲੀ ਸੇਲ 21 ਫਰਵਰੀ ਨੂੰ ਹੋਵੇਗੀ।

Xiaomi Mi 10 ਨੇ ਸਮਾਰਟ ਫੋਨ ਦੇ ਤਿੰਨ ਵੇਰੀਐਂਟ ਲਾਚ ਕੀਤੇ ਹਨ। 8GB ਰੈਮ+ 128GB ਸਟੋਰੇਜ ਵਾਲੇ ਵੈਰੀਏਂਟ ਦੀ ਕੀਮਤ 3,999 ਯੁਆਨ (ਕਰੀਬ 40,800 ਰੁਪਏ) ਹੈ। ਉਥੇ Xiaomi Mi 10 ਦੇ 8GB ਰੈਮ+ 256GB ਸਟੋਰੇਜ ਵਾਲੇ ਵੈਰੀਏਂਟ ਦੀ ਕੀਮਤ 4,299 ਯੁਆਨ (ਕਰੀਬ 44,000 ਰੁਪਏ) ਹੈ। ਜਦ ਕਿ 12GB ਰੈਮ+ 256GB ਸਟੋਰੇਜ ਵਾਲੇ ਵੈਰੀਏਂਟ ਦੀ ਕੀਮਤ 4,699 ਯੁਆਨ (ਕਰੀਬ 48,000 ਰੁਪਏ) ਹੈ।

Mi 10 ਦੀਆਂ ਵਿਸ਼ੇਸ਼ਤਾਵਾਂ

ਚੀਨ ਵਿਚ ਲਾਂਚ ਹੋਏ Mi 10 ਵਿਚ 6.7 ਇੰਚ ਦੀ AMOLED ਡਿਸਪਲੇ ਦਿੱਤੀ ਹੈ, ਜੋ ਕਿ 90Hz ਦਾ ਰਿਫੈਰਸ਼ ਰੇਟ ਦੇ ਨਾਲ ਆਉਂਦਾ ਹੈ। ਇਸ ਫੋਨ ਵਿਚ 108 ਮੈਗਾਪਿਕਸਲ ਦਾ ਕੈਮਰਾ ਹੈ ਅਤੇ ਪ੍ਰਾਇਮਰੀ ਕੈਮਰਾ 13 ਮੈਗਾਪਿਕਸਲ, 2 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ।



ਫੋਨ ਵਿਚ ਸੈਲਫੀ ਲਈ  ਫਰੰਟ ਕੈਮਰਾ 20 ਮੈਗਾਪਿਕਸਲ ਦਿੱਤਾ ਗਿਆ ਹੈ। ਇਹ ਫੋਨ 8K ਵੀਡੀਓ ਰਿਕਾਰਡਿੰਗ ਸਪੋਰਟ ਦੇ ਨਾਲ ਆਉਂਦਾ ਹੈ। Mi 10 ਵਿਚ 4,780 mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 30W ਵਾਇਰਡ ਫਾਸਟ ਚਾਰਜਿੰਗ ਅਤੇ 30W ਵਾਇਰਲੈਸ ਫਾਸਟ ਚਾਰਜਿੰਗ ਨਾਲ ਆਉਂਦੀ ਹੈ।

 
First published: February 15, 2020
ਹੋਰ ਪੜ੍ਹੋ
ਅਗਲੀ ਖ਼ਬਰ