• Home
  • »
  • News
  • »
  • lifestyle
  • »
  • YAMAHA FZS25 LIKELY TO BE LAUNCHED IN INDIA SOON PULSAR F250 GIXXER 250 PRICE FEATURES DETAILS GH AP AS

Pulsar F250 ਤੇ Gixxer 250 ਨੂੰ ਦੇਣ ਆ ਰਹੀ Yamaha ਇਹ ਨਵੀਂ Sports Bike

Pulsar F250 ਤੇ Gixxer 250 ਨੂੰ ਦੇਣ ਆ ਰਹੀ Yamaha ਇਹ ਨਵੀਂ Sports Bike

  • Share this:
ਨਵੀਂ ਦਿੱਲੀ : ਇੰਡੀਆ ਯਾਮਾਹਾ ਮੋਟਰ ਜਲਦ ਹੀ ਭਾਰਤ 'ਚ FZ S FI ਬਾਈਕ ਦਾ ਨਵਾਂ DLX ਮਾਡਲ ਲਾਂਚ ਕਰਨ ਜਾ ਰਹੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਬਾਈਕ 2022 FZS25 ਹੋ ਸਕਦੀ ਹੈ। ਹਾਲਾਂਕਿ ਕੰਪਨੀ ਵੱਲੋਂ ਇਸ ਸਬੰਧੀ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਨਵੀਂ ਬਾਈਕ ਨੂੰ ਸਪੋਰਟ ਲੁੱਕ ਦੇ ਨਾਲ ਬਾਜ਼ਾਰ 'ਚ ਉਤਾਰਿਆ ਜਾ ਸਕਦਾ ਹੈ। ਨਵੇਂ ਰੰਗ ਤੇ ਦਿਖ ਵਿੱਚ ਕੀਤੇ ਗਏ ਬਦਲਾਅ ਤੋਂ ਇਲਾਵਾ ਇਸ ਬਾਈਕ 'ਚ ਬਾਕੀ ਫੀਚਰਸ ਪੁਰਾਣੇ FZ S FI ਦੀ ਤਰ੍ਹਾਂ ਦੇਖੇ ਜਾ ਸਕਦੇ ਹਨ। ਬਾਈਕ ਦੇ 250cc ਸਿੰਗਲ-ਸਿਲੰਡਰ ਇੰਜਣ ਦੁਆਰਾ ਸੰਚਾਲਿਤ ਹੋਣ ਦੀ ਉਮੀਦ ਹੈ ਜੋ 20bhp ਦੀ ਵਧ ਤੋਂ ਵੱਧ ਪਾਵਰ ਅਤੇ 20.1Nm ਪੀਕ ਟਾਰਕ ਪੈਦਾ ਕਰਦੀ ਹੈ।

ਨਵੀਂ ਬਾਈਕ ਵਿੱਚ ਮਿਲਣਗੇ ਕਈ ਨਵੇਂ ਫੀਚਰਸ : ਜਾਪਾਨੀ ਆਟੋਮੇਕਰ ਮੋਟਰਸਾਈਕਲ ਦੇ ਫੀਚਰਸ ਵਿੱਚ ਕਈ ਨਵੇਂ ਅਪਡੇਟ ਕਰ ਸਕਦਾ ਹੈ। ਜਿਸ ਵਿੱਚ ਵਰਤਮਾਨ ਵਿੱਚ ਫੁੱਲ-LED ਲਾਈਟਿੰਗ, LCD ਕੰਸੋਲ ਅਤੇ ਡੁਅਲ-ਚੈਨਲ ABS ਸ਼ਾਮਲ ਹਨ। ਜਿੱਥੋਂ ਤੱਕ ਇਸ ਦੀ ਕੀਮਤ ਦਾ ਸਵਾਲ ਹੈ, ਇਸ ਦੀ ਕੀਮਤ ਮੌਜੂਦਾ ਮਾਡਲ ਦੀ ਕੀਮਤ ਤੋਂ ਥੋੜ੍ਹੀ ਜ਼ਿਆਦਾ ਹੋ ਸਕਦੀ ਹੈ। ਇਸ ਦੀ ਮੌਜੂਦਾ ਕੀਮਤ 1.43 ਲੱਖ ਰੁਪਏ (ਐਕਸ-ਸ਼ੋਰੂਮ) ਹੈ। ਇਹ ਬਾਈਕ Bajaj Dominar 250, Bajaj Pulsar F250, ਅਤੇ Suzuki Gixxer 250 ਬਾਈਕਸ ਨਾਲ ਮੁਕਾਬਲਾ ਟੱਕਰ ਦੇ ਸਕਦੀ ਹੈ।

ਜ਼ਿਕਰਯੋਗ ਹੈ ਕਿ ਯਾਮਾਹਾ ਮੋਟਰ ਇੰਡੀਆ ਨੇ ਸੋਮਵਾਰ ਨੂੰ ਘੋਸ਼ਣਾ ਕੀਤੀ ਕਿ ਉਸ ਨੇ ਨਵੇਂ ਰੰਗ ਵਿਕਲਪਾਂ ਦੇ ਨਾਲ FZS 25 ਸਟ੍ਰੀਟ ਫਾਈਟਰ ਬਾਈਕਸ ਦੀ ਮੌਜੂਦਾ ਰੇਂਜ ਨੂੰ ਅਪਡੇਟ ਕੀਤਾ ਹੈ। 250-cc ਮੋਟਰਸਾਈਕਲ Yamaha FZS 25 ਹੁਣ ਸਾਰੇ-ਨਵੇਂ ਮੈਟ ਕਾਪਰ ਅਤੇ ਮੈਟ ਬਲੈਕ ਕਲਰ ਵਿਕਲਪਾਂ ਵਿੱਚ ਉਪਲਬਧ ਹੋਵੇਗਾ। ਜਦੋਂ ਕਿ FZ 25 ਵੇਰੀਐਂਟ ਰੇਸਿੰਗ ਬਲੂ ਅਤੇ ਮਟੈਲਿਕ ਬਲੈਕ ਕਲਰ 'ਚ ਵਿਕਣਾ ਜਾਰੀ ਰਹੇਗਾ।

ਹਾਲ ਹੀ 'ਚ ਕੰਪਨੀ ਵੱਲੋਂ ਇਸ ਇਲੈਕਟ੍ਰਿਕ ਸਕੂਟਰ ਨੂੰ ਲਾਂਚ ਕੀਤਾ ਗਿਆ ਹੈ : ਕੰਪਨੀ ਨੇ ਹਾਲ ਹੀ ਵਿੱਚ ਤਾਈਵਾਨ ਲਈ ਇੱਕ ਨਵਾਂ EMF ਇਲੈਕਟ੍ਰਿਕ ਸਕੂਟਰ ਲਾਂਚ ਕੀਤਾ ਹੈ। ਇਸ ਸਕੂਟਰ ਨੂੰ ਗੋਗੋਰੋ ਦੇ ਨਾਲ ਮਿਲ ਕੇ ਤਿਆਰ ਕੀਤਾ ਗਿਆ ਹੈ। EC-05 ਤੋਂ ਬਾਅਦ ਯਾਮਾਹਾ ਵੱਲੋਂ ਇਹ ਦੂਜਾ ਇਲੈਕਟ੍ਰਿਕ ਸਕੂਟਰ ਲਾਂਚ ਕੀਤਾ ਹਿਆ ਹੈ, ਜਿਸ ਨੂੰ 2019 ਵਿੱਚ ਪਹਿਲੀ ਵਾਰ ਵਿਸ਼ਵ ਪੱਧਰ 'ਤੇ ਵਾਪਸ ਲਿਆਂਦਾ ਗਿਆ ਸੀ।
Published by:Amelia Punjabi
First published: