Yamaha Make New Bike Scooter: ਅਕਸਰ ਜਦੋਂ ਅਸੀਂ ਸਕੂਟਰ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਲਗਦਾ ਹੈ ਕਿ ਸਕੂਟਰ ਸਾਫ਼-ਸੁਥਰੇ ਰਸਤਿਆਂ ਅਤੇ ਘੱਟ ਸਪੀਡ ਪਸੰਦ ਲੋਕਾਂ ਲਈ ਬਣੇ ਹਨ। ਪਰ ਅਸਲ ਵਿੱਚ ਅਜਿਹਾ ਨਹੀਂ ਹੈ ਕਿਉਂਕਿ Yamaha ਨੇ ਕੁੱਝ ਅਜਿਹਾ ਬਣਾਇਆ ਹੈ ਜਿਸਨੂੰ ਨਾ ਤਾਂ ਪੂਰੀ ਤਰ੍ਹਾਂ ਸਕੂਟਰ ਕਿਹਾ ਜਾ ਸਕਦਾ ਹੈ ਅਤੇ ਨਾ ਹੀ ਪੂਰੀ ਬਾਈਕ।
ਅਸਲ ਵਿੱਚ Yamaha ਨੇ ਆਪਣਾ ਇੱਕ ਨਵਾਂ ਸਕੂਟਰ ਲਾਂਚ ਕੀਤਾ ਹੈ ਜਿਸਦਾ ਨਾਮ ਹੈ Yamaha Aerox 155, ਤੁਹਾਨੂੰ ਦੱਸ ਦੇਈਏ ਕਿ ਇਹ ਸਕੂਟਰ ਸਾਲ ਦੇ ਸ਼ੁਰੂ ਵਿੱਚ ਹੀ ਲਾਂਚ ਕੇਤਾ ਗਿਆ ਸੀ। ਪਰ ਹੁਣ ਇਸ ਦੀ ਪ੍ਰਸਿੱਧੀ ਕਾਫੀ ਫੈਲ ਗਈ ਹੈ। ਇਸ ਸਕੂਟਰ ਦੀ ਖਾਸ ਗੱਲ ਇਹ ਹੈ ਕਿ Yamaha ਨੇ ਇਸ ਸਕੂਟਰ ਵਿੱਚ Yamaha R15 ਦਾ ਇੰਜਣ ਲਗਾਇਆ ਹੈ।
ਸਾਹਮਣੇ ਤੋਂ ਇਸਦੀ ਲੁਕ ਬਿਲਕੁਲ ਕਿਸੇ ਸਕੂਟਰ ਵਾਂਗ ਹੀ ਹੈ ਪਰ ਪਿੱਛੇ ਤੋਂ ਦੇਖਣ ਤੇ ਇਹ R15 ਬਾਈਕ ਲਗਦਾ ਹੈ। ਖਾਸ ਗੱਲ ਇਹ ਹੈ ਕਿ ਬਾਈਕ ਦਾ ਇੰਜਣ ਹੋਣ ਦੇ ਬਾਵਜੂਦ ਵੀ ਤੁਹਾਨੂੰ ਇਸ ਵਿੱਚ ਗੇਅਰ ਬਦਲਣ ਦੀ ਲੋੜ ਨਹੀਂ ਹੈ ਕਿਉਂਕਿ ਇਹ ਪੂਰੀ ਤਰ੍ਹਾਂ ਗੇਅਰ ਲੈੱਸ ਹੈ। ਇਸ ਦੀਆਂ ਹੋਰ ਖ਼ਾਸੀਅਤਾਂ ਵਿੱਚ ਇਸਦੀ ਸਪੀਡ ਅਤੇ ਮਾਇਲੇਜ ਸ਼ਾਮਲ ਹਨ। ਇਸਦੀ ਟਾਪ ਸਪੀਡ 122 kmph ਹੈ ਅਤੇ ਇਹ 47 kmpl ਦੀ ਮਾਇਲੇਜ ਦਿੰਦਾ ਹੈ। ਪਾਵਰ ਦੀ ਗੱਲ ਕਰੀਏ ਤਾਂ ਇਹ 6500 rpm ਦੇ ਨਾਲ ਵੱਧ ਤੋਂ ਵੱਧ 13.9 Nm ਟਾਰਕ ਜਨਰੇਟ ਕਰਦਾ ਹੈ। ਕਮਾਲ ਦੀ ਗੱਲ ਤਾਂ ਇਹ ਹੈ ਕਿ ਇਸਦੇ ਟਾਇਰ ਵੀ Yamaha R15 ਵਾਂਗ ਹੀ ਹੈ।
ਇਹ ਇਕ 4 ਸਟ੍ਰੋਕ ਸਕੂਟਰ ਹੈ ਅਤੇ ਇਸ ਦਾ ਇੰਜਣ 155 ਸੀਸੀ ਲਿਕਵਿਡ ਕੂਲਡ ਹੈ। ਇਸ ਦੇ ਗਰਮ ਹੋਣ ਦੀ ਕੋਈ ਚਿੰਤਾ ਨਹੀਂ ਹੁੰਦੀ। ਫਿਲਹਾਲ ਇਸ ਵਿੱਚ 4 ਰੰਗ ਮੌਜੂਦ ਹਨ ਅਤੇ ਇਸ ਦੇ ਫ਼ਰੰਟ 'ਤੇ 5.8-ਇੰਚ ਡਿਸਪਲੇਅ ਮਿਲਦੀ ਹੈ ਜਿਸਨੂੰ ਤੁਸੀਂ ਆਪਣੇ ਮੋਬਾਈਲ ਨਾਲ ਕੁਨੈਕਟ ਕਰਕੇ Maps ਦੇਖ ਸਕਦੇ ਹੋ। ਇਸ ਵਿੱਚ USB ਚਾਰਜਿੰਗ ਦੀ ਸੁਵਿਧਾ ਵੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Auto news, Business, Electric Scooter, Scooter