Home /News /lifestyle /

Year Ender 2021: ਜਾਣੋ ਇਸ ਸਾਲ ਸਭ ਤੋਂ ਵੱਧ ਵਿਕੇ Health Products ਬਾਰੇ

Year Ender 2021: ਜਾਣੋ ਇਸ ਸਾਲ ਸਭ ਤੋਂ ਵੱਧ ਵਿਕੇ Health Products ਬਾਰੇ

Year End 2021: ਜਾਣੋ ਇਸ ਸਾਲ ਸਭ ਤੋਂ ਵੱਧ ਵਿਕੇ Health Products ਬਾਰੇ

Year End 2021: ਜਾਣੋ ਇਸ ਸਾਲ ਸਭ ਤੋਂ ਵੱਧ ਵਿਕੇ Health Products ਬਾਰੇ

ਹਰ ਸਾਲ ਆਪਣੇ ਆਪ ਨੂੰ ਅਪਡੇਟ ਕਰਦੇ ਹੋਏ, ਨਵੇਂ ਵੇਰੀਐਂਟ 'ਚ ਪਹਿਲਾਂ ਨਾਲੋਂ ਜ਼ਿਆਦਾ ਤਾਕਤਵਰ ਬਣ ਰਹੇ ਕੋਰੋਨਾ ਵਾਇਰਸ ਨੇ ਸਾਲ 2019 ਦੇ ਅੰਤ ਤੱਕ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਜੋ ਕਿ ਚੀਨ ਦੇਸ਼ਹਿਰ ਤੋਂ ਸ਼ੁਰੂ ਹੋਇਆ ਤੇ ਇੱਕ ਵਿਸ਼ਵਵਿਆਪੀ ਮਹਾਂਮਾਰੀ ਦੇ ਰੂਪ ਵਿੱਚ ਉੱਭਰਿਆ।

ਹੋਰ ਪੜ੍ਹੋ ...
  • Share this:

ਜਿਸ ਤਰ੍ਹਾਂ ਅਸੀਂ ਸਾਰੇ ਸਾਲ 2022 ਦਾ ਸੁਆਗਤ ਕਰਨ ਲਈ ਤਿਆਰ ਖੜ੍ਹੇ ਹਾਂ, ਉਸੇ ਤਰ੍ਹਾਂ ਸਾਲ 2021 ਵੀ ਸਾਡੇ ਲਈ ਬਹੁਤ ਸਾਰੀਆਂ ਯਾਦਾਂ ਛੱਡ ਕੇ ਜਾ ਰਿਹਾ ਹੈ। ਇਸ ਯਾਦਾਂ 'ਚੋਂ ਸਭ ਤੋਂ ਅਹਿਮ ਸੀ ਕੋਰੋਨਾ ਦਾ ਦੌਰ, ਜਿਸ ਨੇ ਪਿਛਲੇ ਸਾਲ ਨਾਲੋਂ ਇਸ ਸਾਲ ਜ਼ਿਆਦਾ ਤਬਾਹੀ ਮਚਾਈ। ਸਾਲ 2021 'ਚ ਕੋਰੋਨਾ ਤੋਂ ਇਲਾਵਾ ਕਈ ਬੀਮਾਰੀਆਂ ਨੇ ਲੋਕਾਂ ਨੂੰ ਪ੍ਰਭਾਵਿਤ ਕੀਤਾ। ਇਸ ਮਹਾਮਾਰੀ ਕਾਰਨ ਕਈਆਂ ਨੇ ਆਪਣਿਆਂ ਨੂੰ ਖੋਇਆ।

ਹਰ ਸਾਲ ਆਪਣੇ ਆਪ ਨੂੰ ਅਪਡੇਟ ਕਰਦੇ ਹੋਏ, ਨਵੇਂ ਵੇਰੀਐਂਟ 'ਚ ਪਹਿਲਾਂ ਨਾਲੋਂ ਜ਼ਿਆਦਾ ਤਾਕਤਵਰ ਬਣ ਰਹੇ ਕੋਰੋਨਾ ਵਾਇਰਸ ਨੇ ਸਾਲ 2019 ਦੇ ਅੰਤ ਤੱਕ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਜੋ ਕਿ ਚੀਨ ਦੇਸ਼ਹਿਰ ਤੋਂ ਸ਼ੁਰੂ ਹੋਇਆ ਤੇ ਇੱਕ ਵਿਸ਼ਵਵਿਆਪੀ ਮਹਾਂਮਾਰੀ ਦੇ ਰੂਪ ਵਿੱਚ ਉੱਭਰਿਆ।

ਇਸ ਬਿਮਾਰੀ ਨੇ ਥੋੜ੍ਹੇ ਸਮੇਂ ਵਿੱਚ ਹੀ ਇਨਫੈਕਸ਼ਨ ਦੇ ਜ਼ਰੀਏ ਲੱਖਾਂ ਲੋਕਾਂ ਦੀ ਜ਼ਿੰਦਗੀ ਖਤਮ ਕਰ ਦਿੱਤੀ। ਜਿਸ ਵਿੱਚ ਬੱਚੇ, ਬੁੱਢੇ ਤੇ ਨੌਜਵਾਨ ਸਭ ਸ਼ਾਮਿਲ ਹੋਏ। ਇਸ ਮਹਾਮਾਰੀ ਨੂੰ ਲੈ ਕੇ ਅਜੇ ਵੀ ਦਹਿਸ਼ਤ ਦਾ ਮਾਹੌਲ ਹੈ। ਇਸ ਦੌਰਾਨ ਬੀਤੇ ਇੱਕ ਸਾਲ ਵਿੱਚ ਸਿਹਤ ਉਤਪਾਦਾਂ ਦੀ ਵਿੱਕਰੀ ਵਿੱਚ ਵਾਧਾ ਹੋਇਆ ਹੈ। ਆਓ ਝਾਤ ਮਾਰਦੇ ਹਾਂ ਬੀਤੇ ਸਾਲ ਸਭ ਤੋਂ ਵੱਧ ਵਿਕੇ ਸਿਹਤ ਉਤਪਾਦਾਂ 'ਤੇ

ਹੈਂਡ ਸੈਨੀਟਾਈਜ਼ਰ : ਵਿਸ਼ਵਵਿਆਪੀ ਮਹਾਂਮਾਰੀ ਕਰੋਨਾ ਵਿੱਚ ਤੁਹਾਡੀ ਆਪਣੀ ਸੁਰੱਖਿਆ ਇੱਕ ਤਰਜੀਹ ਬਣ ਗਈ ਹੈ। ਇਸ ਦੌਰਾਨ ਹੈਂਡ ਸੈਨੀਟਾਈਜ਼ਰ ਬਹੁਤ ਮਦਦਗਾਰ ਸਾਬਤ ਹੋਇਆ ਅਤੇ ਇਸ ਨੂੰ ਵੱਡੀ ਮਾਤਰਾ ਵਿੱਚ ਖਰੀਦਿਆ ਗਿਆ। WHO ਨੇ ਹੈਂਡ ਸੈਨੀਟਾਈਜ਼ਰ ਨੂੰ ਪ੍ਰਭਾਵਸ਼ਾਲੀ ਵੀ ਕਿਹਾ ਹੈ। ਕਿਸੇ ਵੀ ਵਸਤੂ ਦੀ ਵਰਤੋਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਹੈਂਡ ਸੈਨੀਟਾਈਜ਼ਰ ਦੀ ਵਰਤੋਂ ਇੱਕ ਆਮ ਰੁਟੀਨ ਬਣ ਗਈ ਹੈ।

ਮਾਸਕ : ਮਾਸਕ ਕੋਰੋਨਾ ਤੋਂ ਬਚਾਅ ਵਿੱਚ ਬਹੁਤ ਮਦਦਗਾਰ ਹੁੰਦੇ ਹਨ। ਮਾਸਕ ਦੀ ਵਰਤੋਂ ਕਰ ਕੇ, ਤੁਸੀਂ ਹਵਾ ਵਿੱਚ ਮੌਜੂਦ ਵਾਇਰਸਾਂ, ਕੀਟਾਣੂਆਂ, ਧੂੜ ਦੇ ਕਣਾਂ ਤੇ ਹੋਰ ਪ੍ਰਦੂਸ਼ਕਾਂ ਤੋਂ ਬਚ ਸਕਦੇ ਹੋ। ਕਿਉਂਕਿ ਮਾਸਕ ਉਨ੍ਹਾਂ ਨੂੰ ਫਿਲਟਰ ਕਰਦਾ ਹੈ। ਇਨ੍ਹਾਂ 'ਚ ਤੁਸੀਂ ਆਰਾਮ ਨਾਲ ਸਾਹ ਲੈ ਸਕਦੇ ਹੋ। ਬਾਜ਼ਾਰ ਵਿੱਚ ਕਈ ਤਰ੍ਹਾਂ ਦੇ ਮਾਸਕ ਉਪਲਬਧ ਹਨ। ਕਈ ਕੀਮਤਾਂ ਅਤੇ ਕਈ ਡਿਜ਼ਾਈਨਾਂ ਵਿੱਚ ਵੀ ਇਹ ਉਪਲਬਧ ਹਨ। ਮਾਸਕ ਹੁਣ ਜ਼ਿੰਦਗੀ ਦਾ ਹਿੱਸਾ ਬਣ ਗਿਆ ਹੈ ਅਤੇ ਲੋਕਾਂ ਦੀ ਪਹਿਲੀ ਤਰਜੀਹ ਵੀ।

ਆਕਸੀਜਨ ਮੀਟਰ : ਬੀਮਾਰੀ ਦੌਰਾਨ ਲੋਕਾਂ 'ਚ ਆਕਸੀਜਨ ਪੱਧਰ ਦੀ ਕਮੀ ਅਤੇ ਅਸਥਿਰਤਾ ਲਗਾਤਾਰ ਦੇਖਣ ਨੂੰ ਮਿਲੀ। ਇਸ ਕਾਰਨ ਇੱਕ ਬਿਮਾਰ ਵਿਅਕਤੀ ਦਾ ਸਮੇਂ ਸਿਰ ਇਲਾਜ ਕਰਵਾਉਣ ਲਈ ਉਸ ਦਾ ਆਕਸੀਜਨ ਪੱਧਰ ਪਤਾ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਆਕਸੀਜਨ ਮੀਟਰ ਦੀ ਵੀ ਕਾਫੀ ਖਰੀਦਦਾਰੀ ਕੀਤੀ ਗਈ।

ਇਮਿਊਨਿਟੀ ਬੂਸਟਰ : ਸਾਲ 2021 ਵਿੱਚ ਕੋਰੋਨਾ ਦੇ ਅਪਡੇਟ ਹੋਏ ਵੇਰੀਐਂਟ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਜਿਸ ਵਿਅਕਤੀ ਦੀ ਇਮਿਊਨਿਟੀ ਘੱਟ ਹੈ, ਉਹ ਆਸਾਨੀ ਨਾਲ ਕੋਰੋਨਾ ਦੀ ਲਪੇਟ ਵਿੱਚ ਆ ਜਾਂਦਾ ਹੈ। ਜਿਸ ਕਾਰਨ ਲੋਕਾਂ ਨੇ ਇਮਿਊਨਿਟੀ ਬੂਸਟਰ ਖਰੀਦਣੇ ਸ਼ੁਰੂ ਕਰ ਦਿੱਤੇ, ਜਿਸ ਕਾਰਨ ਸਾਲ 2021 ਵਿੱਚ ਇਹ ਵੱਡੀ ਗਿਣਤੀ ਵਿੱਚ ਵਿਕਿਆ।

ਆਰਗੈਨਿਕ ਭੋਜਨ : ਜ਼ਿਆਦਾ ਤੋਂ ਜ਼ਿਆਦਾ ਲੋਕ ਆਰਗੈਨਿਕ ਭੋਜਨ ਦੀ ਚੋਣ ਕਰ ਰਹੇ ਹਨ। ਆਰਗੈਨਿਕ ਫਲਾਂ ਅਤੇ ਸਬਜ਼ੀਆਂ ਦੀ ਵਰਤੋਂ ਕਰਨ ਵਾਲੇ ਲੋਕ ਇਸ ਨੂੰ ਸਿਹਤ ਲਈ ਜ਼ਿਆਦਾ ਫਾਇਦੇਮੰਦ ਮੰਨਦੇ ਹਨ। ਆਰਗੈਨਿਕ ਭੋਜਨ ਅਤੇ ਨੌਨ-ਆਰਗੈਨਿਕ ਭੋਜਨ ਵਿੱਚ ਕੋਈ ਵੱਡਾ ਅੰਤਰ ਨਹੀਂ ਹੈ। ਦੋਵੇਂ ਸਮਾਨ ਦਿਖਾਈ ਦਿੰਦੇ ਹਨ ਅਤੇ ਸਵਾਦ ਲਗਭਗ ਇੱਕੋ ਜਿਹਾ ਹੁੰਦਾ ਹੈ। ਜੈਵਿਕ ਭੋਜਨ ਵਿੱਚ ਆਮ ਤੌਰ 'ਤੇ ਗੈਰ-ਜੈਵਿਕ ਭੋਜਨਾਂ ਦੇ ਬਰਾਬਰ ਪੌਸ਼ਟਿਕ ਤੱਤ, ਵਿਟਾਮਿਨ ਅਤੇ ਖਣਿਜ ਹੁੰਦੇ ਹਨ।

ਸਿਹਤ ਬੀਮਾ : ਸਾਲ 2021 'ਚ ਨਾ ਸਿਰਫ ਕੋਰੋਨਾ ਸਗੋਂ ਡੇਂਗੂ, ਬਲੈਕ ਫੰਗਸ ਵਰਗੀਆਂ ਕਈ ਬੀਮਾਰੀਆਂ ਨੇ ਵੀ ਲੋਕਾਂ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ। ਇਸ ਸਾਲ ਵੱਡੀ ਗਿਣਤੀ ਵਿਚ ਲੋਕ ਸੰਕਰਮਿਤ ਹੋਏ ਅਤੇ ਮਰਨ ਵਾਲਿਆਂ ਦੀ ਗਿਣਤੀ ਵੀ ਕਈ ਗੁਣਾ ਵਧ ਗਈ ਹੈ। ਜਿਸ ਕਾਰਨ ਹਸਪਤਾਲ ਵਿੱਚ ਇਲਾਜ ਕਰਵਾਉਣਾ ਬਹੁਤ ਮਹਿੰਗਾ ਹੋ ਗਿਆ। ਇਸ ਦੌਰਾਨ, ਸਿਹਤ ਬੀਮਾ ਕੰਪਨੀ ਨੇ ਕੋਰੋਨਾ ਨੂੰ ਕਵਰ ਕਰਨ ਲਈ ਇੱਕ ਯੋਜਨਾ ਲਾਂਚ ਕੀਤੀ ਅਤੇ ਇਸ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੀ। ਇਹੀ ਕਾਰਨ ਸੀ ਕਿ ਵੱਡੀ ਗਿਣਤੀ ਵਿੱਚ ਲੋਕਾਂ ਨੇ ਸਿਹਤ ਬੀਮਾ ਲਿਆ।

ਟਰਮ ਇੰਸ਼ੋਰੈਂਸ : ਲੋਕ ਬੀਮਾਰੀਆਂ ਅਤੇ ਆਪਣੇ ਅਜ਼ੀਜ਼ਾਂ ਦੀ ਬੇਵਕਤੀ ਮੌਤ ਤੋਂ ਡਰੇ ਹੋਏ ਸਨ ਤੇ ਉਨ੍ਹਾਂ ਦੀ ਗੈਰ-ਮੌਜੂਦਗੀ ਵਿੱਚ ਆਪਣੇ ਅਜ਼ੀਜ਼ਾਂ ਨੂੰ ਵਿੱਤੀ ਸੁਰੱਖਿਆ ਪ੍ਰਦਾਨ ਕਰਨ ਲਈ, ਲੋਕਾਂ ਨੇ ਜ਼ੋਰਦਾਰ ਢੰਗ ਨਾਲ ਟਕਮ ਇੰਸ਼ੋਰੈਂਸ ਖਰੀਦਿਆ। ਟਰਮ ਇੰਸ਼ੋਰੈਂਸ ਵਿੱਚ, ਘੱਟ ਪੈਸੇ ਵਿੱਚ ਵਧੇਰੇ ਜੋਖਮ ਕਵਰ ਹੁੰਦਾ ਹੈ, ਪਰ ਇਸ ਵਿੱਚ, ਮਿਆਦ ਪੂਰੀ ਹੋਣ 'ਤੇ ਵਿਅਕਤੀ ਦੇ ਹੱਥ ਵਿੱਚ ਕੁਝ ਨਹੀਂ ਆਉਂਦਾ ਹੈ। ਦੂਜੇ ਪਾਸੇ, ਜੇਕਰ ਬੀਮਾਯੁਕਤ ਵਿਅਕਤੀ ਦੀ ਪਾਲਿਸੀ ਦੌਰਾਨ ਦੁਰਘਟਨਾ ਕਾਰਨ ਮੌਤ ਹੋ ਜਾਂਦੀ ਹੈ, ਤਾਂ ਬੀਮਾ ਕੰਪਨੀ ਦੁਆਰਾ ਜੀਵਨ ਸਾਥੀ ਨੂੰ ਕਾਫ਼ੀ ਰਕਮ ਦਿੱਤੀ ਜਾਂਦੀ ਹੈ।

Published by:Amelia Punjabi
First published:

Tags: Corona vaccine, Coronavirus, COVID-19, Health, Health news, Hydroxychloroquine, Lifestyle, Masks, Oxygen