Home /News /lifestyle /

Yellow Mustard Seeds: ਪੀਲੀ ਸਰੋਂ ਦੇ ਦਾਣੇ ਲਿਆ ਸਕਦੇ ਹਨ ਘਰ ਵਿਚ ਪੈਸਾ ਤੇ ਖੁਸ਼ਹਾਲੀ, ਜਾਣੋ ਕਿਵੇਂ

ਦੁਨੀਆਂ ਦਾ ਹਰ ਇਨਸਾਨ ਆਪਣੀ ਰੋਜ਼ਾਨਾਂ ਜ਼ਿੰਦਗੀ ਸੁੱਖ ਨਾਲ ਜਿਉਣ ਦਾ ਚਾਹਵਾਨ ਹੁੰਦਾ ਹੈ। ਇਸ ਲਈ ਆਪਣੇ ਜੀਵਨ ਵਿੱਚ ਖੁਸ਼ਹਾਲੀ, ਤਰੱਕੀ ਅਤੇ ਚੰਗੀ ਸਿਹਤ ਲਈ ਯਤਨ ਕਰਨ ਰਹਿੰਦਾ ਹੈ। ਪਰ ਕਈ ਵਾਰ ਵਿਅਕਤੀ ਦੀ ਮਿਹਨਤ ਦਾ ਪੂਰਾ ਫਲ ਉਸਨੂੰ ਨਹੀਂ ਮਿਲਦਾ। ਅਜਿਹੇ 'ਚ ਵਿਅਕਤੀ ਦੀ ਜ਼ਿੰਦਗੀ 'ਚ ਪੈਸੇ ਨਾਲ ਜੁੜੀਆਂ ਸਮੱਸਿਆਵਾਂ ਆਉਣ ਲੱਗਦੀਆਂ ਹਨ।

ਹੋਰ ਪੜ੍ਹੋ ...
  • Share this:

ਹਰ ਗਿਆਨ ਸ਼ਾਸਤਰ ਜੀਵਨ ਨਾਲ ਜੁੜੀਆਂ ਵੱਖੋ ਵੱਖਰੀਆਂ ਸਮੱਸਿਆਵਾਂ ਦਾ ਸਮਾਧਾਨ ਪੇਸ਼ ਕਰਦਾ ਹੈ। ਇਹਨਾਂਵਿਚੋਂ ਹੀ ਗਿਆਨ ਸ਼ਾਸਤਰ ਜੋਤਿਸ਼ ਹੈ ਜੋ ਧਨ ਸੰਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਕਈ ਉਪਾਅ ਦੱਸਦਾ ਹੈ। ਇਨ੍ਹਾਂ ਉਪਾਵਾਂ ਨੂੰ ਕਰਨ ਨਾਲ ਕੰਮ ਵਿਚ ਸਫਲਤਾ ਮਿਲਦੀ ਹੈ ਅਤੇ ਮਨੋਕਾਮਨਾਵਾਂ ਵੀ ਪੂਰੀਆਂ ਹੁੰਦੀਆਂ ਹਨ। ਧਨ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰਨ ਦਾ ਇਕ ਉਪਾਅ ਹੈ ਪੀਲੀ ਸਰ੍ਹੋਂ ਦੇ ਦਾਣੇ।

ਪੀਲੀ ਸਰੋਂ ਦੇ ਦਾਣੇ ਕਿਵੇਂ ਪੈਸੇ ਨਾਲ ਜੁੜੀ ਸਮੱਸਿਆ ਦਾ ਉਪਾਅ ਕਰਦੇ ਹਨ ਇਸ ਬਾਰੇ ਭੋਪਾਲ ਵਿੱਚ ਰਹਿਣ ਵਾਲੇ ਜੋਤਸ਼ੀ ਹਿਤੇਂਦਰ ਕੁਮਾਰ ਸ਼ਰਮਾ ਨੇ ਵਿਸਥਾਰ ਵਿੱਚ ਦੱਸਿਆ ਹੈ। ਤਾਂ ਆਓ ਜਾਣਦੇ ਹਾਂ ਕਿ ਪੀਲੀ ਸਰੋਂ ਵਿਚ ਐਸਾ ਕੀ ਖਾਸ ਹੈ ਜੋ ਤੁਹਾਨੂੰ ਧਨਵਾਨ ਬਣਾ ਸਕਦਾ ਹੈ,

ਜੋਤਸ਼ੀ ਹਿਤੇਂਦਰ ਸ਼ਰਮਾ ਦੱਸਦੇ ਹਨ ਕਿ ਜੇਕਰ ਕੋਈ ਵਿਅਕਤੀ ਲੰਬੇ ਸਮੇਂ ਤੋਂ ਧਨ ਸੰਬੰਧੀ ਸਮੱਸਿਆਵਾਂ ਨਾਲ ਜੂਝ ਰਿਹਾ ਹੈ ਤਾਂ ਅਜਿਹੇ ਵਿਅਕਤੀ ਨੂੰ ਵੀਰਵਾਰ ਨੂੰ ਪੀਲੀ ਸਰ੍ਹੋਂ ਨੂੰ ਗੰਗਾਜਲ ਨਾਲ ਧੋਣਾ ਚਾਹੀਦਾ ਹੈ ਅਤੇ ਇਸ ਦੇ ਕੁਝ ਦਾਣੇ ਕਪੂਰ ਨਾਲ ਮਿਲਾ ਕੇ ਪੀਲੇ ਕੱਪੜੇ 'ਚ ਬੰਨ੍ਹਕੇ ਘਰ ਦੇ ਮੁੱਖ ਦਰਵਾਜ਼ੇ 'ਤੇ ਟੰਗ ਦੇਣੇ ਚਾਹੀਦੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਵਿਅਕਤੀ ਦੀਆਂ ਧਨ ਸੰਬੰਧੀ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ।

ਇਸਦੇ ਨਾਲ ਜੇਕਰ ਕਿਸੇ ਵਿਅਕਤੀ ਨੂੰ ਮਹਿਸੂਸ ਹੁੰਦਾ ਹੈ ਕਿ ਉਸ ਦੇ ਘਰ 'ਚ ਨਕਾਰਾਤਮਕ ਊਰਜਾ ਦਾ ਵਾਸ ਹੈ ਤਾਂ ਉਸਨੂੰ ਰੋਜ਼ਾਨਾ ਆਪਣੇ ਘਰ 'ਚ ਪੀਲੀ ਸਰ੍ਹੋਂ ਦਾ ਛਿੜਕਾਅ ਕਰਨਾ ਚਾਹੀਦਾ ਹੈ। ਜੋਤਿਸ਼ ਸ਼ਾਸਤਰ ਅਨੁਸਾਰ ਇਹ ਮਾਨਤਾ ਹੈ ਕਿ ਅਜਿਹਾ ਕਰਨ ਨਾਲ ਘਰ 'ਚ ਸਕਾਰਾਤਮਕ ਊਰਜਾ ਦਾ ਸੰਚਾਰ ਵਧਦਾ ਹੈ ਅਤੇ ਨਾਲ ਹੀ ਘਰ 'ਚ ਭੋਜਨ ਅਤੇ ਧਨ 'ਚ ਵੀ ਵਾਧਾ ਹੁੰਦਾ ਹੈ।

ਕਈ ਵਾਰ ਲਗਾਤਾਰ ਮਿਹਨਤ ਦੇ ਬਾਵਜੂਦ ਵਿੱਤੀ ਹਾਲਤ ਕਮਜ਼ੋਰ ਬਣੀ ਰਹਿੰਦੀ ਹੈ। ਪੈਸਾ ਘਰ ਵਿਚ ਆਉਂਦਾ ਵੀ ਹੈ ਤਾਂ ਕਿਸੇ ਅਣਚਾਹੇ ਥਾਂ ਜਿਵੇਂ ਬਿਮਾਰੀ ਆਦਿ ਤੇ ਲੱਗ ਜਾਂਦਾ ਹੈ। ਇਸ ਤੋਂ ਛੁਟਕਾਰਾ ਪਾ ਕੇ ਆਰਥਿਕ ਹਾਲਤ ਨੂੰ ਸੁਧਾਰਨ ਲਈ ਇਹ ਉਪਾਅ ਕੀਤਾ ਜਾ ਸਕਦਾ ਹੈ ਕਿ ਪੀਲੀ ਸਰ੍ਹੋਂ ਦੇ ਦਾਣੇ ਲਵੋ ਅਤੇ ਘਰ ਦੇ ਮੁੱਖ ਦਰਵਾਜ਼ੇ 'ਤੇ ਹੱਥ ਮਾਰ ਕੇ ਘਰ ਦੇ ਬਾਹਰ ਕਿਤੇ ਸੁੱਟ ਦੋਵੋ। ਜੋਤਿਸ਼ ਸ਼ਾਸਤਰ ਅਨੁਸਾਰ ਅਜਿਹਾ ਕਰਨ ਨਾਲ ਵਪਾਰ ਅਤੇ ਨੌਕਰੀ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ। ਇਸ ਦੇ ਨਾਲ ਹੀ ਵਿੱਤੀ ਹਾਲਤ ਵੀ ਮਜ਼ਬੂਤ ​​ਹੁੰਦੀ ਹੈ।

ਜ਼ਿਕਰਯੋਗ ਹੈ ਨਜ਼ਰ ਲੱਗ ਜਾਣ ਕਾਰਨ ਘਰ ਵਿਚ ਮੰਦਹਾਲੀ ਹੋ ਜਾਣ ਦਾ ਵਿਸ਼ਵਾਸ਼ ਭਾਰਤ ਹੀ ਨਹੀਂ ਦੁਨੀਆਂ ਦੇ ਬਹੁਤ ਸਾਰੇ ਖੇਤਰਾਂ ਵਿਚ ਪ੍ਰਚੱਲਿਤ ਹੈ। ਜੇਕਰ ਤੁਹਾਨੂੰ ਵੀ ਲਗਦਾ ਹੈ ਕਿ ਤੁਹਾਡੇ ਘਰ ਨੂੰ ਕਿਸੇ ਦੀ ਨਜ਼ਰ ਲੱਗੀ ਹੈ ਤਾਂ ਪੀਲੀ ਸਰ੍ਹੋਂ ਦਾ ਇਕ ਉਪਾਅ ਕਰ ਸਕਦੇ ਹੋ। ਥੋੜ੍ਹੀ ਜਿਹੀ ਪੀਲੀ ਸਰ੍ਹੋਂ ਦੇ ਦਾਣੇ ਲੈ ਕੇ ਘਰ ਦੇ ਸਾਰੇ ਕਮਰਿਆਂ 'ਚ ਛਿੜਕਾ ਕਰ ਦੇਵੋ। ਇਹ ਛੜਕਾਅ ਲਗਾਤਾਰ ਇਕ ਹਫ਼ਤਾ ਕਰਨਾ ਹੈ। ਵਾਸਤੂ ਸ਼ਾਸਤਰ ਅਨੁਸਾਰ ਇਹ ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਘਰ 'ਚੋਂ ਅੱਖਾਂ ਦੀ ਬੁਰੀ ਨਜ਼ਰ ਦੂਰ ਹੁੰਦੀ ਹੈ ਅਤੇ ਘਰ 'ਚ ਖੁਸ਼ਹਾਲੀ ਆਉਂਦੀ ਹੈ।

Published by:rupinderkaursab
First published:

Tags: Astrology, Hindu, Religion