Yes Bank ਦਾ ਸ਼ੇਅਰ ਇਕ ਦਿਨ 'ਚ 17 ਫੀਸਦੀ ਵਧਿਆ, ਜਾਣੋ ਨਿਵੇਸ਼ਕਾਂ ਨੂੰ ਕਿਵੇਂ ਹੋਇਆ ਮੁਨਾਫਾ

ਬਾਜ਼ਾਰ ਮਾਹਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ 'ਚ ਇਹ ਸਟਾਕ 16 ਤੋਂ 20 ਰੁਪਏ ਦੇ ਪੱਧਰ ਨੂੰ ਛੂਹ ਸਕਦਾ ਹੈ। ਸਟਾਕ ਤਕਨੀਕੀ ਚਾਰਟ 'ਤੇ ਵੀ ਚੰਗਾ ਪੈਟਰਨ ਬਣਾ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਵੀ ਇਸ ਸਟਾਕ ਦੇ ਵਧੀਆ ਰਿਟਰਨ ਦੇਣ ਦੀ ਪੂਰੀ ਸੰਭਾਵਨਾ ਹੈ। ਬੁੱਧਵਾਰ ਨੂੰ ਇਹ ਸਟਾਕ 16.92 ਫੀਸਦੀ ਵਧਿਆ ਅਤੇ ਇਹ 15.20 ਰੁਪਏ 'ਤੇ ਬੰਦ ਹੋਇਆ।

  • Share this:
ਬੁੱਧਵਾਰ 6 ਅਪ੍ਰੈਲ ਨੂੰ Yes Bank ਦੇ ਸ਼ੇਅਰਾਂ 'ਚ ਜ਼ਬਰਦਸਤ ਉਛਾਲ ਦੇਖਣ ਨੂੰ ਮਿਲਿਆ। ਇਸ ਸਟਾਕ ਨੇ ਇਕ ਮਹੀਨੇ 'ਚ 20 ਫੀਸਦੀ ਦਾ ਰਿਟਰਨ ਦਿੱਤਾ ਹੈ। ਪਿਛਲੇ ਚਾਰ ਦਿਨਾਂ 'ਚ ਹੀ ਸਟਾਕ 23.4 ਫੀਸਦੀ ਵਧਿਆ ਹੈ। ਹੁਣ ਬਾਜ਼ਾਰ ਦੇ ਵਿਸ਼ਲੇਸ਼ਕਾਂ ਨੇ ਵੀ ਇਸ ਸਟਾਕ ਨੂੰ ਲੈ ਕੇ ਹਾਂ-ਪੱਖੀ ਹੁੰਗਾਰਾ ਦੇਣਾ ਸ਼ੁਰੂ ਕਰ ਦਿੱਤਾ ਹੈ।

ਕੁਝ ਬਾਜ਼ਾਰ ਮਾਹਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ 'ਚ ਇਹ ਸਟਾਕ 16 ਤੋਂ 20 ਰੁਪਏ ਦੇ ਪੱਧਰ ਨੂੰ ਛੂਹ ਸਕਦਾ ਹੈ। ਸਟਾਕ ਤਕਨੀਕੀ ਚਾਰਟ 'ਤੇ ਵੀ ਚੰਗਾ ਪੈਟਰਨ ਬਣਾ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਵੀ ਇਸ ਸਟਾਕ ਦੇ ਵਧੀਆ ਰਿਟਰਨ ਦੇਣ ਦੀ ਪੂਰੀ ਸੰਭਾਵਨਾ ਹੈ। ਬੁੱਧਵਾਰ ਨੂੰ ਇਹ ਸਟਾਕ 16.92 ਫੀਸਦੀ ਵਧਿਆ ਅਤੇ ਇਹ 15.20 ਰੁਪਏ 'ਤੇ ਬੰਦ ਹੋਇਆ।

ਇਕਨਾਮਿਕ ਟਾਈਮਜ਼ ਦੀ ਇਕ ਰਿਪੋਰਟ ਦੇ ਮੁਤਾਬਕ, ਜੇਮਸਟੋਨ ਇਕੁਇਟੀ ਰਿਸਰਚ ਸਰਵਿਸ ਦੇ ਸੰਸਥਾਪਕ ਮਿਲਨ ਵੈਸ਼ਨਵ ਦਾ ਕਹਿਣਾ ਹੈ ਕਿ ਅਕਤੂਬਰ 2021 ਤੋਂ ਯੈੱਸ ਬੈਂਕ ਦਾ ਸਟਾਕ 12 ਤੋਂ 15 ਰੁਪਏ ਦੀ ਰੇਂਜ ਵਿਚ ਵਧ ਰਿਹਾ ਹੈ। ਇਹ ਆਪਣੀਆਂ ਸਾਰੀਆਂ ਪ੍ਰਮੁੱਖ ਮੂਵਿੰਗ ਔਸਤਾਂ ਤੋਂ ਉੱਪਰ ਚੱਲ ਰਿਹਾ ਹੈ। ਵੈਸ਼ਨਵ ਦਾ ਕਹਿਣਾ ਹੈ ਕਿ ਹਾਲ ਦੀ ਰੈਲੀ ਇਸ ਦੇ ਤਕਨੀਕੀ ਸੰਕੇਤਾਂ ਦਾ ਨਤੀਜਾ ਨਹੀਂ ਹੈ। ਉਹ ਕਹਿੰਦੇ ਹਨ ਕਿ 15.20 ਇਸ ਦਾ ਰਜ਼ਿਸਟੈਂਸ ਲੈਵਲ ਹੈ।

20 ਰੁਪਏ ਤੱਕ ਜਾ ਸਕਦੇ ਹੈ ਸਟਾਕ : HDFC ਸਕਿਓਰਿਟੀਜ਼ ਦੇ ਟੈਕਨੀਕਲ ਰਿਸਰਚ ਐਨਾਲਿਸਟ ਨਾਗਰਾਜ ਸ਼ੈਟੀ ਦਾ ਕਹਿਣਾ ਹੈ ਕਿ ਇਸ ਹਫਤੇ ਸਟਾਕ 'ਚ ਵਾਧੇ ਨੇ 15.50 ਰੁਪਏ ਦੇ ਬ੍ਰੇਕਆਊਟ ਲੈਵਲ ਦੀ ਸੰਭਾਵਨਾ ਨੂੰ ਵਧਾ ਦਿੱਤਾ ਹੈ। ਤਕਨੀਕੀ ਤੌਰ 'ਤੇ, ਅਜਿਹਾ ਵਾਧਾ ਭਵਿੱਖ ਵਿੱਚ ਹੋਰ ਵਾਧਾ ਦਰਸਾਉਂਦਾ ਹੈ। ਜੇਕਰ ਸਟਾਕ 15.50-16 ਦੇ ਪੱਧਰ ਤੋਂ ਉੱਪਰ ਜਾਂਦਾ ਹੈ ਤਾਂ ਇਹ ਫਿਰ ਤੋਂ 19.50-20 ਰੁਪਏ ਦੇ ਪੱਧਰ ਨੂੰ ਛੂਹ ਸਕਦਾ ਹੈ। ਸ਼ੈਟੀ ਦਾ ਕਹਿਣਾ ਹੈ ਕਿ ਅਗਲੇ ਇੱਕ ਜਾਂ ਦੋ ਮਹੀਨਿਆਂ ਵਿੱਚ ਯੈੱਸ ਬੈਂਕ ਦਾ ਸ਼ੇਅਰ ਇਸ ਪੱਧਰ ਨੂੰ ਛੂਹ ਸਕਦਾ ਹੈ।

ਸੈਂਟਰਮ ਬ੍ਰੋਕਿੰਗ ਦੇ ਨੀਲੇਸ਼ ਜੈਨ ਦਾ ਕਹਿਣਾ ਹੈ ਕਿ ਯੈੱਸ ਬੈਂਕ ਨੇ ਔਸਤ ਤੋਂ ਵੱਧ ਵਾਲੀਅਮ ਦੇ ਨਾਲ ਡਿੱਗਦੇ ਰੁਝਾਨ ਤੋਂ ਇੱਕ ਨਵਾਂ ਬ੍ਰੇਕਆਊਟ ਦਿੱਤਾ ਹੈ। ਸਟਾਕ ਨੇ ਸਾਰੇ ਥੋੜ੍ਹੇ ਸਮੇਂ ਅਤੇ ਲੰਬੇ ਸਮੇਂ ਦੀ ਮੂਵਿੰਗ ਔਸਤ ਨੂੰ ਪਾਰ ਕਰ ਲਿਆ ਹੈ। ਇਸ ਦੇ ਨਾਲ ਹੀ, ਮੋਮੈਂਟਮ ਸੂਚਕਾਂ ਅਤੇ ਔਸਿਲੇਟਰਾਂ ਨੇ ਡੇਲੀ ਚਾਰਟ 'ਤੇ ਵੀ ਤਾਜ਼ਾ ਕਰਾਸ-ਓਵਰ ਦਿੱਤਾ ਹੈ।

ਜੈਨ ਦਾ ਕਹਿਣਾ ਹੈ ਕਿ ਚਾਰਟ ਪੈਟਰਨ ਇਹ ਸੰਕੇਤ ਦੇ ਰਹੇ ਹਨ ਕਿ ਇਹ ਸਟਾਕ 16-18 ਰੁਪਏ ਦੇ ਪੱਧਰ 'ਤੇ ਜਾ ਸਕਦਾ ਹੈ। ਇਸ ਸਟਾਕ ਨੂੰ 13 ਰੁਪਏ ਦੇ ਪੱਧਰ 'ਤੇ ਸਮਰਥਨ ਮਿਲ ਰਿਹਾ ਹੈ ਅਤੇ ਨਿਵੇਸ਼ਕਾਂ ਨੂੰ ਲੰਬੇ ਸਮੇਂ ਲਈ ਸਟਾਪ ਲੌਸ ਰੱਖਣਾ ਚਾਹੀਦਾ ਹੈ।
Published by:Amelia Punjabi
First published: