HOME » NEWS » Life

ਪੁਰਾਣੀ ਕਬਜ ਨੂੰ ਦੂਰ ਕਰਨ ਲਈ ਅਪਣਾਉ ਇਹ ਨੁਕਤੇ

News18 Punjabi | News18 Punjab
Updated: April 29, 2020, 12:33 PM IST
share image
ਪੁਰਾਣੀ ਕਬਜ ਨੂੰ ਦੂਰ ਕਰਨ ਲਈ ਅਪਣਾਉ ਇਹ ਨੁਕਤੇ
ਪੁਰਾਣੀ ਕਬਜ ਨੂੰ ਦੂਰ ਕਰਨ ਲਈ ਅਪਣਾਉ ਇਹ ਨੁਕਤੇ

ਆਯੁਰਵੈਦ ਵਿਚ ਇਸ ਗੱਲ ਦਾ ਜ਼ਿਕਰ ਹੈ ਕਿ ਜੇਕਰ ਢਿੱਡ ਠੀਕ ਤਰ੍ਹਾਂ ਨਾਲ ਸਾਫ ਨਾ ਹੋਵੇ ਤਾਂ ਇਹ ਕਈ ਬਿਮਾਰੀਆਂ ਦੀ ਜੜ ਬਣ ਸਕਦਾ ਹੈ। ਇਸ ਨਾਲ ਪਾਚਨਕ੍ਰਿਆ ਖਰਾਬ ਹੋ ਜਾਂਦੀ ਹੈ ਜਿਸ ਨਾਲ ਆਂਵ ਬਣਦੀ ਹੈ, ਗੈਸ ਬਣਦੀ ਹੈ ਅਤੇ ਬਾਅਦ ਵਿਚ ਪਾਇਲਸ, ਐਸੀਡਿਟੀ ਅਤੇ ਫਿਸਟੁਲਾ ਦੀ ਸਮੱਸਿਆ ਸਾਹਮਣੇ ਆਉਣ ਲੱਗ ਜਾਂਦੀ ਹੈ।

  • Share this:
  • Facebook share img
  • Twitter share img
  • Linkedin share img
ਕਬਜ ਕਈ ਰੋਗਾਂ ਨੂੰ ਜਨਮ ਦਿੰਦੀ ਹੈ। ਆਯੁਰਵੈਦ ਵਿਚ ਇਸ ਗੱਲ ਦਾ ਜ਼ਿਕਰ ਹੈ ਕਿ ਜੇਕਰ ਢਿੱਡ ਠੀਕ ਤਰ੍ਹਾਂ ਨਾਲ ਸਾਫ ਨਾ ਹੋਵੇ ਤਾਂ ਇਹ ਕਈ ਬਿਮਾਰੀਆਂ ਦੀ ਜੜ ਬਣ ਸਕਦਾ ਹੈ। ਇਸ ਨਾਲ ਪਾਚਨਕ੍ਰਿਆ ਖਰਾਬ ਹੋ ਜਾਂਦੀ ਹੈ ਜਿਸ ਨਾਲ ਆਂਵ ਬਣਦੀ ਹੈ, ਗੈਸ ਬਣਦੀ ਹੈ ਅਤੇ ਬਾਅਦ ਵਿਚ ਪਾਇਲਸ, ਐਸੀਡਿਟੀ ਅਤੇ ਫਿਸਟੁਲਾ ਦੀ ਸਮੱਸਿਆ ਸਾਹਮਣੇ ਆਉਣ ਲੱਗ ਜਾਂਦੀ ਹੈ। ਇਸ ਲਈ ਕਬਜ ਨੂੰ ਦੂਰ ਕਰਨ ਲਈ ਆਯੁਰਵੈਦਿਕ ਚੂਰਨ ਅਤੇ ਯੋਗ ਆਸਨ ਕਾਫੀ ਅਹਿਮ ਹਨ। ਯੋਗ ਗੁਰੂ ਬਾਬਾ ਰਾਮ ਦੇਵ ਨੇ   youtube ਵਿਚ ਕਬਜ ਨੂੰ ਦੂਰ ਕਰਨ ਦੇ ਉਪਾਅ ਵੀ ਦੱਸੇ ਹਨ।

ਕਬਜ ਲਈ ਚੂਰਨ

ਆਯੁਰਵੈਦ ਵਿਚ ਕਜਬ ਲਈ ਤ੍ਰਿਫਲਾ ਚੂਰਨ ਨੂੰ ਸਭ ਤੋਂ ਬਿਹਤਰ ਮੰਨਿਆ ਗਿਆ ਹੈ। ਇਸ ਤੋਂ ਇਲਾਵਾ ਸੌਂਫ, ਸੇਂਧਾ ਨਮਕ, ਸਨਾਏ, ਸੋਂਠ ਅਤੇ ਛੋਟੀ ਹਰੜ ਦਾ ਪਾਊਡਰ ਵੀ ਲਾਭਕਾਰੀ ਹੁੰਦਾ ਹੈ। ਇਸ ਚੂਰਨ ਵਿਚ ਸਨਾਏ ਦੀ ਮਾਤਰਾ ਜ਼ਿਆਦਾ ਨਹੀਂ ਹੋਣੀ ਚਾਹੀਦੀ ਹੈ, ਇਹ ਪੇਟ ਵਿਚ ਕੜਾਵਲ ਦਾ ਕਾਰਨ ਬਣਦੀ ਹੈ। ਵਧੇਰੇ ਸਨਾਇਆ ਅੰਤੜੀਆਂ ਨੂੰ ਕਮਜ਼ੋਰ ਕਰਦਾ ਹੈ। ਇਸ ਲਈ, ਇਸਦੇ ਪ੍ਰਭਾਵ ਨੂੰ ਘਟਾਉਣ ਲਈ, ਗੁਲਾਬ ਦੇ ਪੱਤੇ ਦੀ ਵਰਤੋਂ ਕੀਤੀ ਜਾਂਦੀ ਹੈ। ਤ੍ਰਿਫਲਾ ਪਾਊਡਰ ਬਣਾਉਣ ਲਈ ਹਰੜ, ਬਹੇੜਾ ਅਤੇ ਆਂਵਲਾ ਨੂੰ ਬਰਾਬਰ ਮਾਤਰਾ 'ਚ ਮਿਲਾ ਕੇ ਬਰਾਬਰ ਚੂਰਨ ਬਣਾ ਕੇ ਇਸ ਦੀ ਵਰਤੋਂ ਕਰੋ।
ਕਪਾਲਭਾਤੀ ਪ੍ਰਾਣਯਾਮ

ਕਬਜ ਨੂੰ ਦੂਰ ਕਰਨ ਲਈ ਕਪਾਲਭਾਤੀ ਆਸਨ ਕਰੋ। ਕਪਾਲਭਤੀ ਪ੍ਰਾਣਾਯਾਮ ਕਰਨ ਲਈ ਪਹਿਲਾਂ ਦੇਹ ਨੂੰ ਆਰਾਮ ਦਿਓ ਅਤੇ ਪਦਮਾਸਨ ਵਿੱਚ ਬੈਠੋ। ਆਪਣੇ ਗੋਡਿਆਂ 'ਤੇ ਆਪਣੇ ਹੱਥ ਰੱਖੋ। ਹੁਣ ਹੱਥਾਂ ਦੀ ਮਦਦ ਨਾਲ ਗੋਡਿਆਂ ਨੂੰ ਫੜੋ ਅਤੇ ਸਰੀਰ ਨੂੰ ਸਿੱਧਾ ਕਰੋ। ਸਾਰੀ ਤਾਕਤ ਦੀ ਵਰਤੋਂ ਕਰਦਿਆਂ, ਇਕ ਡੂੰਘੀ ਸਾਹ ਲਓ ਅਤੇ ਆਪਣੀ ਸੀਨੇ ਵਿਚ ਪ੍ਰਾਣਵਾਯੂ ਭਰੋ। ਫੇਰ ਸਾਹ ਨੂੰ ਪੂਰੀ ਤਰ੍ਹਾਂ ਛੱਡੋ। ਅਚਾਨਕ ਪੂਰੀ ਤਾਕਤ ਲਗਾਉਣ ਨਾਲ ਸਰੀਰ ਦੇ ਸਾਰੇ ਜ਼ਹਿਰੀਲੇ ਤੱਤ ਬਾਹਰ ਆ ਜਾਂਦੇ ਹਨ।

ਗਰਮ ਪਾਣੀ

ਇਸ ਤੋਂ ਇਲਾਵਾ ਕਬਜ ਨੂੰ ਦੂਰ ਕਰਨ ਲਈ ਸਵੇਰੇ ਉਠਦਿਆਂ ਹੀ ਗਰਮ ਪਾਣੀ ਪੀਣ ਦੀ ਆਦਤ ਪਾਉ।

ਸਵੇਰ ਦੇ ਨਾਸ਼ਤਾ ਵਿਚ ਇਹ ਚੀਜਾਂ ਸ਼ਾਮਿਲ ਕਰੋ

ਸਵੇਰ ਦੇ ਨਾਸ਼ਤੇ ਵਿਚ ਇਕ ਕਟੋਰੀ ਅੰਕੁਰਿਤ ਅਨਾਜ, ਅੰਕੁਰਿਤ ਮੂੰਗ, 5 ਮੂੰਗਫਲੀ ਦੇ ਦਾਣੇ, 7 ਬਦਾਮ ਅਤੇ 7 ਕਿਸ਼ਮਿਸ਼ ਲਓ। ਮੂੰਗ ਦੀ ਥਾਂ ਤੁਸੀਂ ਅਨਾਜ ਅਤੇ ਕਾਲੇ ਛੋਲਿਆਂ ਦੀ ਵਰਤੋਂ ਕਰ ਸਕਦੇ ਹੋ।

ਇਹ ਫੱਲ ਖਾਉ

ਕਬਜ ਨੂੰ ਦੂਰ ਕਰਨ ਲਈ ਫੱਲ ਵੀ ਲਾਭਕਾਰੀ ਹੁੰਦੇ ਹਨ। ਤੁਸੀਂ ਅਮਰੂਦ, ਸੇਬ ਅਤੇ ਪਪੀਤੇ ਦਾ ਸੇਵਨ ਕਰ ਸਕਦੇ ਹੋ, ਇੰਨਾਂ ਨੂੰ ਖਾਣ ਨਾਲ ਢਿੱਡ ਸਾਫ ਹੁੰਦਾ ਹੈ। ਅਮਰੂਦ ਕਬਜ ਵਿਚ ਰਾਮਬਾਣ ਦੀ ਤਰ੍ਹਾਂ ਕੰਮ ਕਰਦਾ ਹੈ। ਤੁਸੀਂ ਸਵੇਰੇ ਨਾਸ਼ਤੇ ਵਿਚ ਅਮਰੂਦ ਵੀ ਖਾ ਸਕਦੇ ਹੋ। ਜਿੰਨਾਂ ਲੋਕਾਂ ਨੂੰ ਗੈਸ ਦੀ ਸਮੱਸਿਆ ਹੈ ਉਹ ਇਸ ਨੂੰ ਖਾਲੀ ਢਿੱਡ ਨਾ ਖਾਣ। ਗੈਸ ਦੀ ਸਮੱਸਿਆ ਵਾਲੇ ਲੋਕ ਦੁਪਹਿਰ ਨੂੰ ਅਮਰੂਦ ਖਾ ਸਕਦੇ ਹਨ। ਇਸ ਤੋਂ ਇਲਾਵਾ ਕਬਜ ਤੋਂ ਛੁਟਕਾਰਾ ਪਾਉਣ ਲਈ ਦੇਸੀ ਫਲਾਂ ਦੀ ਵਰਤੋਂ ਕਰੋ।

 
First published: April 29, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading