Home /News /lifestyle /

Yoga Session: ਸਿਹਤਮੰਦ ਰਹਿਣ ਲਈ ਅਪਣਾਓ ਯੋਗ, ਰੋਜ਼ਾਨਾ ਕਰੋ ਇਹ ਆਸਾਨ ਆਸਣ

Yoga Session: ਸਿਹਤਮੰਦ ਰਹਿਣ ਲਈ ਅਪਣਾਓ ਯੋਗ, ਰੋਜ਼ਾਨਾ ਕਰੋ ਇਹ ਆਸਾਨ ਆਸਣ

Yoga Session: ਸਿਹਤਮੰਦ ਰਹਿਣ ਲਈ ਅਪਣਾਓ ਯੋਗ, ਰੋਜ਼ਾਨਾ ਕਰੋ ਇਹ ਆਸਾਨ ਆਸਣ

Yoga Session: ਸਿਹਤਮੰਦ ਰਹਿਣ ਲਈ ਅਪਣਾਓ ਯੋਗ, ਰੋਜ਼ਾਨਾ ਕਰੋ ਇਹ ਆਸਾਨ ਆਸਣ

Yoga Session With Savita Yadav:  ਯੋਗ ਭਾਰਤ ਵਿਚ ਵਿਕਸਿਤ ਹੋਈ ਇਕ ਸਰੀਰਕ ਅਭਿਆਸ ਦੀ ਵਿਧੀ ਹੈ। ਯੋਗ ਸਰੀਰਕ ਕਿਰਿਆਵਾਂ ਦੀ ਇਕ ਅਜਿਹੀ ਲੜੀ ਹੈ ਜੋ ਸਰੀਰ ਨੇ ਨਾਲੋ ਨਾਲ ਮਨ ਨੂੰ ਵੀ ਮਜ਼ਬੂਤ ਕਰਨ ਵਿਚ ਸਹਾਇਤਾ ਕਰਦਾ ਹੈ। ਇਸੇ ਲਈ ਅੱਜ ਦੇ ਸਮੇਂ ਭਾਰਤ ਹੀ ਨਹੀਂ ਬਲਕਿ ਪੂਰੇ ਵਿਸ਼ਵ ਵਿਚ ਯੋਗ ਦੇ ਮਹੱਤਵ ਨੂੰ ਸਵੀਕਾਰਿਆ ਜਾਣ ਲੱਗਿਆ ਹੈ। ਹਰ ਦਿਨ ਕੁਝ ਸਮੇਂ ਲਈ ਕੀਤਾ ਯੋਗ ਅਭਿਆਸ ਸਰੀਰ ਨੂੰ ਤੰਦਰੁਸਤ ਅਤੇ ਐਨਰਜੀ ਭਰਪੂਰ ਰੱਖਦਾ ਹੈ। ਅੱਜਕੱਲ੍ਹ ਦੀ ਜੀਵਨ ਬਹੁਤ ਤੇਜੀ ਵਾਲਾ ਹੈ ਅਤੇ ਇਸ ਸਥਿਤੀ ਵਿਚ ਇਨਸਾਨ ਦਾ ਸੁਸਤ ਹੋਣਾ ਉਸ ਨੂੰ ਜੀਵਨ ਵਿਚ ਪਿੱਛੇ ਰੱਖ ਸਕਦਾ ਹੈ।

ਹੋਰ ਪੜ੍ਹੋ ...
  • Share this:

Yoga Session With Savita Yadav:  ਯੋਗ ਭਾਰਤ ਵਿਚ ਵਿਕਸਿਤ ਹੋਈ ਇਕ ਸਰੀਰਕ ਅਭਿਆਸ ਦੀ ਵਿਧੀ ਹੈ। ਯੋਗ ਸਰੀਰਕ ਕਿਰਿਆਵਾਂ ਦੀ ਇਕ ਅਜਿਹੀ ਲੜੀ ਹੈ ਜੋ ਸਰੀਰ ਨੇ ਨਾਲੋ ਨਾਲ ਮਨ ਨੂੰ ਵੀ ਮਜ਼ਬੂਤ ਕਰਨ ਵਿਚ ਸਹਾਇਤਾ ਕਰਦਾ ਹੈ। ਇਸੇ ਲਈ ਅੱਜ ਦੇ ਸਮੇਂ ਭਾਰਤ ਹੀ ਨਹੀਂ ਬਲਕਿ ਪੂਰੇ ਵਿਸ਼ਵ ਵਿਚ ਯੋਗ ਦੇ ਮਹੱਤਵ ਨੂੰ ਸਵੀਕਾਰਿਆ ਜਾਣ ਲੱਗਿਆ ਹੈ। ਹਰ ਦਿਨ ਕੁਝ ਸਮੇਂ ਲਈ ਕੀਤਾ ਯੋਗ ਅਭਿਆਸ ਸਰੀਰ ਨੂੰ ਤੰਦਰੁਸਤ ਅਤੇ ਐਨਰਜੀ ਭਰਪੂਰ ਰੱਖਦਾ ਹੈ। ਅੱਜਕੱਲ੍ਹ ਦੀ ਜੀਵਨ ਬਹੁਤ ਤੇਜੀ ਵਾਲਾ ਹੈ ਅਤੇ ਇਸ ਸਥਿਤੀ ਵਿਚ ਇਨਸਾਨ ਦਾ ਸੁਸਤ ਹੋਣਾ ਉਸ ਨੂੰ ਜੀਵਨ ਵਿਚ ਪਿੱਛੇ ਰੱਖ ਸਕਦਾ ਹੈ। ਇਸਦੇ ਨਾਲ ਹੀ ਤਕਨੀਕ ਦੇ ਵਿਕਾਸ ਨਾਲ ਮਨੁੱਖ ਨੇ ਖ਼ੁਦ ਦੀ ਸਹੂਲਤ ਲਈ ਐਨੀਆਂ ਮਸ਼ੀਨਾ ਇਜ਼ਾਦ ਕਰ ਲਈਆਂ ਹਨ, ਕਿ ਉਹ ਬਿਲਕੁਲ ਸੁੱਖ ਰਹਿਣਾ ਹੋ ਗਿਆ ਹੈ। ਪਰ ਇਸਦੇ ਸਰੀਰ ਲਈ ਬਹੁਤ ਹਾਨੀਕਾਰਕ ਸਿੱਟੇ ਨਿਕਲਦੇ ਹਨ। ਮੋਟਾਪਾ ਅੱਜਕੱਲ੍ਹ ਇਕ ਆਮ ਇਲਾਮਤ ਬਣਦਾ ਜਾ ਰਿਹਾ ਹੈ। ਇਸ ਸਥਿਤੀ ਵਿਚ ਯੋਗ ਅਭਿਆਸ ਇਕ ਅਜਿਹੀ ਵਿਧੀ ਹੈ ਜਿਸਨੂੰ ਅਪਣਾ ਕਿ ਤੁਸੀਂ ਸਿਹਤਮੰਦ ਜੀਵਨ ਜਿਓਂ ਸਕਦੇ ਹੋ। ਆਓ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਯੋਗ ਅਭਿਆਸ ਦੀ ਸ਼ੁਰੂਆਤ ਕਿਸ ਤਰ੍ਹਾਂ ਕਰ ਸਕਦੇ ਹੋ –

ਧਿਆਨ ਲਗਾਓ


ਧਿਆਨ ਲਗਾਉਣਾ ਇਕ ਪ੍ਰਕਾਰ ਨਾਲ ਮਨ ਨੂੰ ਇਕ ਅਵਸਥਾ ਵਿਚ ਇਕਾਗਰ ਕਰਨਾ ਹੈ, ਆਪਣੀਆਂ ਸੋਚਾਂ ਨੂੰ ਰੋਕ ਕੇ ਮਨ ਦੀਆਂ ਗਹਿਰਾਈਆਂ ਵੱਲ ਦੇਖਣ ਦੀ ਕੋਸ਼ਿਸ਼ ਕਰਨਾ ਹੈ। ਇਸ ਲਈ ਕਿਸੇ ਵੀ ਇਕਾਂਤ ਥਾਂ, ਜਿਵੇਂ ਘਰ ਦਾ ਪਾਰਕ ਜਾਂ ਛੱਤ ਆਦਿ ਉੱਪਰ ਇਕ ਚਟਾਈ ਵਛਾਓ ਅਤੇ ਪਦਮ ਆਸਨ ਵਿਚ ਬੈਠ ਜਾਓ। ਹੁਣ ਅੱਖਾਂ ਬੰਦ ਕਰ ਲਵੋ ਅਤੇ ‘ਓਮ’ ਦਾ ਇਕ ਲੰਮਾ ਉਚਾਰਨ ਕਰਦਿਆਂ ਮਨ ਨੂੰ ਇਕਾਗਰ ਕਰਨ ਦੀ ਕੋਸ਼ਿਸ਼ ਕਰੋ। ਆਪਣੇ ਧਿਆਨ ਨੂੰ ਓਮ ਦੀ ਸੁਰ ਯਾਨੀ ਸਾਹਾਂ ਦੀ ਗਤੀ ਉੱਤੇ ਇਕਾਗਰ ਕਰਨ ਦੀ ਕੋਸ਼ਿਸ਼ ਕਰੋ।

ਸੂਕਸ਼ਮ ਆਸਨ

ਮੈਟ ਉੱਪਰ ਬੈਠਕੇ ਆਪਣੀਆਂ ਲੱਤਾਂ ਨੂੰ ਸਿੱਧਾ ਕਰੋ, ਪਿੱਠ ਨੂੰ ਬਿਲਕੁਲ ਸਿੱਧਾ ਰੱਖੋ। ਹੁਣ ਪੈਰਾਂ ਦੀਆਂ ਉੱਗਲਾਂ ਨੂੰ ਹਲਾਉਂਦੇ ਹੋਏ ਲੰਮੇ ਸਾਹ ਲਵੋ। ਪੈਰਾਂ ਦੀਆਂ ਉਂਗਲਾਂ ਦੀਆਂ ਇਹਨਾਂ ਹਰਕਤਾਂ ਨਾਲ ਗਿੱਟਿਆਂ ਦੇ ਦਰਦ ਨੂੰ ਰਾਹਤ ਮਿਲਦੀ ਹੈ। ਇਸੇ ਤਰ੍ਹਾਂ ਸਾਹ ਲੈਂਦਿਆਂ ਤੇ ਛੱਡਦਿਆਂ ਹੀ ਪੰਜਿਆਂ ਨੂੰ ਵੀ ਹਿਲਾਓ। ਅਜਿਹਾ ਲਗਭਗ 20 ਵਾਰ ਕਰੋ। ਇਹ ਯੋਗ ਆਸਾਨ ਦਾ ਰੋਜ਼ਾਨਾ ਅਭਿਆਸ ਕਰੋ।

ਬਟਰਫਲਾਈ ਆਸਣ

ਆਮ ਵਾਂਗ ਚੌਂਕੜੀ ਮਾਰ ਕੇ ਬੈਠੋ ਪਰ ਦੋਹਾਂ ਪੈਰਾਂ ਨੂੰ ਆਪਸ ਵਿਚ ਜੋੜ ਲਵੋ। ਪੈਰਾਂ ਨੂੰ ਆਪਸ ਵਿਚ ਜੋੜਨ ਤੋਂ ਉਪਰੰਤ ਹੱਥਾਂ ਨਾਲ ਉਪਰੋਂ ਪੈਰਾਂ ਨੂੰ ਫੜ੍ਹ ਲਵੋ ਅਤੇ ਗੋਡਿਆਂ ਨੂੰ ਬਾਹਰ ਵੱਲ ਰੱਖਦਿਆਂ ਗੋਡੇ ਉੱਪਰ ਹੇਠਾਂ ਕਰੋ। ਇਸ ਸਮੇਂ ਧਿਆਨ ਰੱਖੋ ਕਿ ਤੁਹਾਡੀ ਪਿੱਠ ਅਤੇ ਗਰਦਨ ਬਿਲਕੁਲ ਸਿੱਧੇ ਰਹਿਣ। ਹੇਠਾਂ ਕਰਦਿਆਂ ਗੋਡਿਆਂ ਨੂੰ ਬਿਲਕੁਲ ਜ਼ਮੀਨ ਨਾਲ ਛੁਹਾਉਣ ਦੀ ਕੋਸ਼ਿਸ਼ ਕਰੋ। ਲਗਭਗ ਵੀਹ ਵਾਰ ਗੋਡਿਆਂ ਨੂੰ ਹਰਕਤ ਕਰਨ ਬਾਦ ਰੁਕ ਜਾਓ। ਕੁਝ ਦੇਰ ਦੇ ਆਰਾਮ ਬਾਦ ਇਹੀ ਆਸਨ ਦੁਬਾਰਾ ਕਰੋ।

ਪਦਮ ਆਸਨ

ਆਪਣੀਆਂ ਲੱਤਾਂ ਨੂੰ ਸਿੱਧਾ ਰੱਖੋ। ਪਹਿਲਾਂ ਇਕ ਲੱਤ ਨੂੰ ਮੋੜਕੇ ਗੋਦ ਵਿਚ ਸਟਰੈੱਚ ਕਰੋ। ਕੁਝ ਸਮਾਂ ਇਸ ਅਵਸਥਾ ਵਿਚ ਰਹਿਣ ਬਾਦ ਲੱਤ ਨੂੰ ਹਲਕਾ ਹਲਕਾ ਸੱਜੇ-ਖੱਬੇ ਕਰਨ ਤੋਂ ਬਾਦ ਆਰਾਮ ਨਾਲ ਲੱਤ ਨੂੰ ਪਹਿਲੀ ਅਵਸਥਾ ਵਿਚ ਲੈ ਆਓ। ਹੁਣ ਅਜਿਹਾ ਹੀ ਦੂਜੀ ਲੱਤ ਨਾਲ ਵੀ ਕਰੋ। ਅਜਿਹਾ ਕਰਨ ਨਾਲ ਪੱਟਾਂ ਅਤੇ ਪੈਰਾਂ ਵਿਚ ਖਿਚਾਅ ਪੈਦਾ ਹੋਵੇਗਾ ਜਿਸ ਨਾਲ ਇਹਨਾਂ ਦੀਆਂ ਮਾਸਪੇਸ਼ੀਆਂ ਵਿਚ ਲਚਕ ਆਉਂਦੀ ਹੈ।

Published by:Rupinder Kaur Sabherwal
First published:

Tags: Health, Health care tips, Health news, Health tips, Yoga