ਅੱਜ-ਕੱਲ੍ਹ ਹਰ ਵਿਅਕਤੀ ਕਿਸੇ ਨੇ ਕਿਸੇ ਬੈਂਕ ਜਾਂ ਗ਼ੈਰ-ਵਿੱਤੀ ਸੰਸਥਾ ਦਾ ਕ੍ਰੈਡਿਟ ਕਾਰਡ ਇਸਤੇਮਾਲ ਕਰਦਾ ਹੈ। ਇਹ ਕੋਈ ਮਾੜੀ ਗੱਲ ਨਹੀਂ ਹੈ ਕਿਉਂਕਿ ਇਸ ਨਾਲ ਤੁਹਾਨੂੰ ਥੋੜ੍ਹਾ ਥੋੜ੍ਹਾ ਕਰਕੇ ਪੈਸੇ ਭਰਨ ਦਾ ਫ਼ਾਇਦਾ ਮਿਲਦਾ ਹੈ। ਪਰ ਕ੍ਰੈਡਿਟ ਕਾਰਡ ਵਰਤਣ ਵਾਲਿਆਂ ਦੀ ਇੰਨੀ ਵੱਡੀ ਗਿਣਤੀ ਹੋਣ ਦੇ ਬਾਵਜੂਦ ਵੀ ਸਿਰਫ ਕੁੱਝ ਹੀ ਅਜਿਹੇ ਲੋਕ ਹਨ ਜਿਹਨਾਂ ਨੂੰ ਕ੍ਰੈਡਿਟ ਕਾਰਡ ਸਟੇਟਮੈਂਟ ਸਮਝ ਆਉਂਦੀ ਹੈ।
ਇਸ ਮੁਸ਼ਕਿਲ ਨੂੰ ਹੱਲ ਕਰਨ ਲਈ ਅਸੀਂ ਤੁਹਾਡੇ ਲਈ ਕ੍ਰੈਡਿਟ ਕਾਰਡ ਸਟੇਟਮੈਂਟ ਨੂੰ ਸਮਝਣ ਲਈ ਕੁੱਝ ਅਹਿਮ ਗੱਲਾਂ ਲੈ ਕੇ ਆਏ ਹਾਂ ਜਿਸ ਨਾਲ ਤੁਸੀਂ ਇਸਨੂੰ ਸਮਝਣ ਦੇ ਯੋਗ ਹੋ ਜਾਵੋਗੇ।
ਸਭ ਤੋਂ ਪਹਿਲਾਂ ਗੱਲ ਕਰੀਏ Billing Cycle ਦੀ, ਤਾਂ ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਬਿਲਿੰਗ ਸਾਈਕਲ 28 ਤੋਂ 32 ਦਿਨਾਂ ਦਾ ਹੋ ਸਕਦਾ ਹੈ। ਇਹ ਮਿਆਦ ਤੁਹਾਡਾ ਕ੍ਰੈਡਿਟ ਕਾਰਡ ਅਕਟੀਵੇਟ ਹੋਣ ਤੋਂ ਸ਼ੁਰੂ ਹੁੰਦੀ ਹੈ।
ਉਸ ਤੋਂ ਬਾਅਦ ਕ੍ਰੈਡਿਟ ਕਾਰਡ ਸਟੇਟਮੈਂਟ ਵਿੱਚ ਹੁੰਦਾ ਹੈ Payment Due Date, ਭਾਵ ਕਿ ਤੁਸੀਂ ਆਪਣਾ ਬਿੱਲ ਇਸ ਤਰੀਕ ਤੱਕ ਭਰਨਾ ਹੈ। ਇਸ ਤੋਂ ਬਾਅਦ ਤੁਹਾਨੂੰ ਹੋਰ ਖਰਚੇ ਭਰਨੇ ਪੈਣਗੇ ਜਿਸ ਵਿੱਚ Late Fees ਅਤੇ ਬਕਾਇਆ ਰਾਸ਼ੀ ਤੇ ਵਿਆਜ ਮੁੱਖ ਹਨ।
ਬਹੁਤ ਸਾਰੇ ਲੋਕਾਂ ਨੂੰ ਇਹ ਲਗਦਾ ਹੈ ਕਿ ਇਸਨੂੰ ਭਰਨ ਨਾਲ ਸਾਨੂੰ ਹੋਰ ਸਮਾਂ ਮਿਲ ਜਾਵੇਗਾ ਪਰ Minimum Amount Due ਨੂੰ ਬਾਰ ਬਾਰ ਭਰਨ ਨਾਲ ਤੁਹਾਡੇ ਬਕਾਇਆ ਰਾਸ਼ੀ 'ਤੇ ਵਿਆਜ ਲਗਦਾ ਰਹੇਗਾ। ਆਮ ਤੌਰ 'ਤੇ ਇਹ ਕੁਲ ਬਕਾਏ ਦਾ 5% ਤੱਕ ਹੁੰਦੀ ਹੈ।
ਉਸ ਤੋਂ ਬਾਅਦ ਗੱਲ ਕਰਦੇ ਹਾਂ ਕ੍ਰੈਡਿਟ ਕਾਰਡ ਸਟੇਟਮੈਂਟ ਦੇ ਅਹਿਮ ਹਿੱਸੇ ਦੀ ਭਾਵ Total Outstanding, ਇਸ ਦਾ ਮਤਲਬ ਹੈ ਕਿ ਤੁਸੀਂ ਪੂਰੇ ਕਿੰਨੇ ਪੈਸੇ ਭਰਨੇ ਹਨ। ਇਸ ਵਿੱਚ ਤੁਹਾਡੇ ਸਾਰੇ ਖਰਚੇ ਆਦਿ ਸ਼ਾਮਲ ਹੁੰਦੇ ਹਨ।
Credit Limit ਬਾਰੇ ਤਾਂ ਲੋਕਾਂ ਨੂੰ ਪਤਾ ਹੀ ਹੁੰਦਾ ਹੈ ਕਿ ਇਸਤੋਂ ਵੱਧ ਤੁਸੀਂ ਇਸਦੀ ਵਰਤੋਂ ਨਹੀਂ ਕਰ ਸਕਦੇ। ਇਹ ਤਿੰਨ ਤਰ੍ਹਾਂ ਦੀਆਂ ਹੁੰਦੀਆਂ ਹਨ ਕੁੱਲ ਕ੍ਰੈਡਿਟ ਸੀਮਾ, ਉਪਲਬਧ ਕ੍ਰੈਡਿਟ ਸੀਮਾ ਅਤੇ ਨਕਦ ਸੀਮਾ।
ਇਸ ਤੋਂ ਆਬਾਦ ਗੱਲ ਆਉਂਦੀ ਹੈ Transaction Details ਦੀ ਜੋ ਦਸਦੀ ਹੈ ਕਿ ਤੁਸੀਂ ਕਿੰਨੇ ਪੈਸੇ ਖਰਚੇ ਅਤੇ ਕਿੰਨੇ ਪੈਸੇ ਭੁਗਤਾਨ ਕੀਤੇ।
ਸਭ ਤੋਂ ਵੱਧ ਜਿਸ ਲਈ ਗਾਹਕਾਂ ਨੂੰ ਕਿਹਾ ਜਾਂਦਾ ਹੈ ਉਹ ਹੈ Reward Points. ਇਹ ਤੁਹਾਨੂੰ ਦਸਦਾ ਹੈ ਕਿ ਤੁਸੀਂ ਹੁਣ ਤੱਕ ਇੰਨੀ ਰੇਵਾਰਡ ਪੁਆਇੰਟ ਹਾਸਿਲ ਕੀਤੇ ਹਨ। ਇਸ ਵਿੱਚ ਖ਼ਤਮ ਹੋ ਚੁੱਕੇ ਰੇਵਾਰਡ ਪੁਆਇੰਟ ਦੀ ਜਾਣਕਾਰੀ ਵੀ ਹੁੰਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Business, Credit Card