Home /News /lifestyle /

ਤੁਸੀਂ ਵੀ ਚਾਹੁੰਦੇ ਹੋ ਰਿਟਾਇਰਮੈਂਟ ਤੋਂ ਬਾਅਦ 20000 ਰੁਪਏ ਦੀ ਪੈਨਸ਼ਨ ਤਾਂ ਕਰੋ ਇਹ ਕੰਮ

ਅੱਜ-ਕੱਲ੍ਹ ਹਰ ਕੋਈ ਆਪਣੇ ਭਵਿੱਖ ਲਈ ਚਿੰਤਾ ਕਰ ਰਿਹਾ ਹੈ ਅਤੇ ਕੋਰੋਨਾ ਤੋਂ ਬਾਅਦ ਲੋਕਾਂ ਨੇ ਆਪਣੀ ਰਿਟਾਇਰਮੈਂਟ ਯੋਜਨਾ ਵੱਲ ਵੀ ਧਿਆਨ ਦੇਣਾ ਸ਼ੁਰੂ ਕੀਤਾ ਹੈ। ਰਿਟਾਇਰਮੈਂਟ ਤੱਕ ਪੈਸੇ ਬਚਾਉਣ ਲਈ ਕਿਸੇ ਨੂੰ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ ਅਤੇ ਰਿਟਾਇਰਮੈਂਟ ਤੱਕ ਉਸ ਕੋਲ ਕੋਈ ਵੀ ਵਿੱਤੀ ਸੁਰੱਖਿਆ ਨਹੀਂ ਰਹਿੰਦੀ ਜਿਸ ਕਰਕੇ ਉਸਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਹੋਰ ਪੜ੍ਹੋ ...
  • Share this:

2004 ਵਿੱਚ ਸ਼ੁਰੂ ਹੋਈ ਪੈਨਸ਼ਨ ਸਕੀਮ ਪਹਿਲਾਂ ਬਸ ਸਰਕਾਰੀ ਕਰਮਚਾਰੀਆਂ ਨੂੰ ਹੀ ਇਹ ਸੇਵਾ ਪ੍ਰਦਾਨ ਕਰਦੀ ਸੀ ਪਰ 2009 ਵਿੱਚ ਇਸਨੂੰ ਹਰ ਇੱਕ ਖੋਲ ਦਿੱਤਾ ਗਿਆ ਅਤੇ ਲੋਕਾਂ ਨੇ ਆਪਣੀ ਰਿਟਾਇਰਮੈਂਟ ਲਈ ਇਸ ਵਿੱਚ ਨਿਵੇਸ਼ ਕਰਨਾ ਵੀ ਸ਼ੁਰੂ ਕਰ ਦਿੱਤਾ।

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਸ ਸਕੀਮ ਦਾ ਨਾਮ ਹੈ ਨੈਸ਼ਨਲ ਪੈਨਸ਼ਨ ਸਕੀਮ। ਇਹ ਇੱਕ ਸਰਕਾਰੀ ਸਕੀਮ ਹੈ ਜਿਸ ਵਿੱਚ ਵਿਅਕਤੀ ਨੂੰ ਹਰ ਮਹੀਨੇ ਕੁੱਝ ਪੈਸੇ ਜਮ੍ਹਾਂ ਕਰਨੇ ਹੁੰਦੇ ਹਨ ਜੋ ਉਸਨੂੰ ਉਸਦੀ ਰਿਟਾਇਰਮੈਂਟ ਤੋਂ ਬਾਅਦ ਪੈਨਸ਼ਨ ਦੇ ਰੂਪ ਵਿੱਚ ਮਿਲਦੇ ਹਨ।

ਇਹ ਇਕ ਸਰਕਾਰੀ ਅਤੇ ਸੁਰੱਖਿਅਤ ਯੋਜਨਾ ਹੈ ਅਤੇ ਇਸ ਵਿੱਚ ਤੁਸੀਂ 1000 ਰੁਪਏ ਮਹੀਨੇ ਦੇ ਯੋਗਦਾਨ ਨਾਲ ਵੀ ਦਾਖਲ ਹੋ ਸਕਦੇ ਹੋ। ਇੱਥੇ ਤੁਹਾਨੂੰ ਇੱਕ ਗੱਲ ਹੋਰ ਦੱਸ ਦੇਈਏ ਕਿ ਜਿਵੇਂ-ਜਿਵੇਂ ਮਾਸਿਕ ਯੋਗਦਾਨ ਦੀ ਰਕਮ ਵਧੇਗੀ, ਰਿਟਾਇਰਮੈਂਟ ਤੋਂ ਬਾਅਦ ਦੀ ਆਮਦਨ ਵੀ ਵਧੇਗੀ। ਉਦਾਹਰਨ ਲਈ, ਜੇਕਰ ਵਿਅਕਤੀ ਆਪਣੇ ਯੋਗਦਾਨ ਦੀ ਰਕਮ ਨੂੰ ਵਧਾ ਕੇ 2,500 ਰੁਪਏ ਕਰਦਾ ਹੈ, ਤਾਂ 65 ਸਾਲ ਦੀ ਉਮਰ ਤੋਂ ਬਾਅਦ ਪੈਨਸ਼ਨ ਲਗਭਗ 52,000 ਰੁਪਏ ਪ੍ਰਤੀ ਮਹੀਨਾ ਹੋਵੇਗੀ।

ਮੰਨ ਲਓ ਜੇਕਰ ਕੋਈ ਵਿਅਕਤੀ 20 ਸਾਲ ਦੀ ਉਮਰ ਵਿੱਚ NPS ਵਿੱਚ ਸ਼ਾਮਲ ਹੁੰਦਾ ਹੈ ਅਤੇ ਉਹ ਹਰ ਮਹੀਨੇ 1,000 ਰੁਪਏ ਦਾ ਯੋਗਦਾਨ ਪਾਉਂਦਾ ਹੈ ਤਾਂ ਰਿਟਾਇਰਮੈਂਟ ਤੱਕ ਉਸਦੀ ਜਮ੍ਹਾਂ ਰਾਸ਼ੀ 5.4 ਲਖ ਹੋਵੇਗੀ ਅਤੇ ਜੇਕਰ ਇਸ ਤੇ 10% ਸਾਲਾਨਾ ਵਿਆਜ ਲਗਾ ਲਿਆ ਜਾਵੇ ਤਾਂ ਇਹ ਰਕਮ 1.05 ਕਰੋੜ ਰੁਪਏ ਜਾਵੇਗੀ।

ਤੁਸੀਂ ਇਸ ਪੈਸੇ ਨੂੰ ਦੋ ਤਰੀਕਿਆਂ ਨਾਲ ਕਢਵਾ ਸਕਦੇ ਹੋ ਪਰ ਇਸ ਵਿੱਚ ਇੱਕ ਹਿੱਸਾ ਤੁਹਾਡੀ ਪੈਨਸ਼ਨ ਦੇ ਰੂਪ ਵਿੱਚ ਹੀ ਰਹੇਗਾ। ਗਣਨਾ ਕੀਤੀ ਜਾਵੇ ਤਾਂ ਜੇਕਰ ਵਿਅਕਤੀ 40% ਨੂੰ ਰਕਮ ਐਨੁਇਟੀ ਵਿੱਚ ਬਦਲ ਲਵੇ ਤਾਂ ਇਸ ਤੇ 10% ਵਿਆਜ ਦੇ ਹਿਸਾਬ ਨਾਲ ਤੁਸੀਂ 21140 ਰੁਪਏ ਤੱਕ ਦੀ ਪੈਨਸ਼ਨ ਪ੍ਰਾਪਤ ਕਰ ਸਕੋਗੇ ਅਤੇ ਤੁਹਾਨੂੰ ਇੱਕ ਮੁਸ਼ਤ ਵਿੱਚ ਵੀ ਲਗਭਗ 63.41 ਪ੍ਰਾਪਤ ਹੋਣਗੇ।

NPS ਵਿੱਚ ਸ਼ਾਮਿਲ ਹੋਣ ਲਈ ਕੁੱਝ ਸ਼ਰਤਾਂ ਦਾ ਪੂਰਾ ਹੋਣਾ ਜ਼ਰੂਰੀ ਹੈ: ਉਹ ਵਿਅਕਤੀ

ਭਾਰਤ ਦਾ ਨਾਗਰਿਕ ਹੋਵੇ

ਬਿਨੈਕਾਰ ਦੀ ਉਮਰ 18 ਤੋਂ 70 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ

ਅਤੇ ਬਿਨੈਕਾਰ ਦਾ KYC

ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸ ਵਿੱਚ 6 ਤਰ੍ਹਾਂ ਦੇ ਜੋਖਿਮ ਲੈਵਲ ਹਨ। ਕਿਸੇ ਨੂੰ ਵੀ ਨਿਵੇਸ਼ ਤੋਂ ਪਹਿਲਾ ਜੋਖਿਮ ਦੀ ਜਾਣਕਾਰੀ ਦੇਣੀ ਜ਼ਰੂਰੀ ਤੱਤ ਹੈ। ਇਸ ਵਿੱਚ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ ਜੋਖਿਮ ਵਾਲੇ ਪੜਾਅ ਹਨ , ਇਸ ਲਈ ਤੁਹਾਨੂੰ ਆਪਣੇ ਹਿਸਾਬ ਨਾਲ ਸਹੀ ਚੋਣ ਕਰਨੀ ਚਾਹੀਦੀ ਹੈ ਨਹੀਂ ਤਾਂ ਕਿਸੇ ਨਿਵੇਸ਼ ਸਲਾਹਕਾਰ ਦੀ ਮਦਦ ਵੀ ਲਈ ਜਾ ਸਕਦੀ ਹੈ।

Published by:Drishti Gupta
First published:

Tags: Old pension scheme, Pension, Retirement