ਹੁਣ ਛੁੱਟੀ ਤੋਂ ਬਾਅਦ ਜ਼ਰੂਰੀ ਨਹੀਂ ਹੋਵੇਗਾ ਬੌਸ ਦਾ ਫੋਨ ਚੁੱਕਣਾ


Updated: January 9, 2019, 10:05 PM IST
ਹੁਣ ਛੁੱਟੀ ਤੋਂ ਬਾਅਦ ਜ਼ਰੂਰੀ ਨਹੀਂ ਹੋਵੇਗਾ ਬੌਸ ਦਾ ਫੋਨ ਚੁੱਕਣਾ

Updated: January 9, 2019, 10:05 PM IST
ਲੋਕ ਸਭਾ ਵਿਚ ਇਕ ਬੜਾ ਦਿਲਚਸਪ ਬਿੱਲ ਪੇਸ਼ ਕੀਤਾ ਗਿਆ। ਇਸ ਬਿੱਲ ਤਹਿਤ ਪ੍ਰਾਈਵੇਟ ਕੰਪਨੀਆਂ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਛੁੱਟੀ ਹੋਣ ਤੋਂ ਬਾਅਦ ਦਫ਼ਤਰ ਦੀ ਕਿਸੇ ਮੇਲ ਜਾਂ ਫੋਨ ਕਾਲ ਦਾ ਜਵਾਬ ਦੇਣਾ ਜ਼ਰੂਰੀ ਨਹੀਂ ਹੋਵੇਗਾ। ਐਨਸੀਪੀ ਸੰਸਦ ਮੈਂਬਰ ਸੁਪ੍ਰੀਆ ਸੁਲੇ ਨੇ ਲੋਕ ਸਭਾ ਵਿਚ ਇਹ ਪ੍ਰਾਈਵੇਟ ਮੈਂਬਰਜ਼ ਬਿੱਲ ਪੇਸ਼ ਕੀਤਾ। ਇਸ ਬਿੱਲ ਦੇ ਨਾਮ ਤੋਂ ਹੀ ਪਤਾ ਲੱਗਦਾ ਹੈ ਕਿ ਇਹ ਕੀ ਕੰਮ ਕਰੇਗਾ। ਇਸ ਦਾ ਨਾਮ ਰਾਈਟ ਟੂ ਡਿਸਕਨੇਕਟ ਰੱਖਿਆ ਗਿਆ ਹੈ। ਇਸ ਬਿੱਲ ਤਹਿਤ ਜੇਕਰ ਆਫ਼ਿਸ ਤੋਂ ਤੁਸੀਂ ਚਲੇ ਜਾਂਦੇ ਹੋ ਤਾਂ ਉਸ ਤੋਂ ਬਾਅਦ ਬੌਸ ਦੀ ਕਿਸੇ ਵੀ ਕਾਲ ਦਾ ਜਵਾਬ ਦੇਣ ਦੀ ਤੁਹਾਡੀ ਜ਼ਿੰਮੇਵਾਰੀ ਨਹੀਂ ਹੋਵੇਗੀ।

ਇਸ ਤੋਂ ਇਲਾਵਾ ਜੇਕਰ ਤੁਸੀਂ ਦਫ਼ਤਰ ਤੋਂ ਛੁੱਟੀ ਲੈ ਲਈ ਹੈ ਤਾਂ ਤੁਹਾਡਾ ਬੌਸ ਨਾ ਤਾਂ ਤੁਹਾਨੂੰ ਕਾਲ ਕਰ ਸਕਦਾ ਹੈ ਤੇ ਨਾ ਹੀ ਮੇਲ ਉਤੇ ਕੋਈ ਸਵਾਲ ਕਰ ਸਕਦਾ ਹੈ। ਇਸ ਤਰ੍ਹਾਂ ਦਾ ਬਿੱਲ ਕੁਝ ਦੇਸ਼ਾਂ ਵਿਚ ਲਾਗੂ ਵੀ ਹੈ। ਕੁਝ ਦੇਸ਼ ਇਸ ਨੂੰ ਲਾਗੂ ਕਰਨ ਦੀ ਤਿਆਰੀ ਕਰ ਰਹੇ ਹਨ। ਇਸ ਤਹਿਤ ਜੇਕਰ ਕੋਈ ਮੁਲਾਜ਼ਮ ਘਰ ਜਾਣ ਤੋਂ ਬਾਅਦ ਦਫ਼ਤਰ ਤੋਂ ਆਉਣ ਵਾਲੇ ਫੋਨ ਨੂੰ ਕੱਟ ਦਿੰਦਾ ਹੈ ਤਾਂ ਇਸ ਉਤੇ ਕੰਪਨੀ ਕੋਈ ਕਾਰਵਾਈ ਨਹੀਂ ਕਰ ਸਕਦੀ। ਇਸ ਬਿੱਲ ਨੂੰ ਲੋਕ ਸਭਾ ਵਿਚ ਪੇਸ਼ ਕਰਨ ਵਾਲੀ ਸੁਪ੍ਰੀਆ ਸੁਲੇ ਨੇ ਕਿਹਾ ਕਿ ਇਸ ਨਾਲ ਕੰਪਨੀ ਆਪਣੇ ਕਾਮਿਆਂ ਉਤੇ ਕੰਮ ਦਾ ਜ਼ਿਆਦਾ ਬੋਝ ਨਹੀਂ ਪਾ ਸਕੇਗੀ।

ਹੁਣ ਛੁੱਟੀ ਤੋਂ ਬਾਅਦ ਜ਼ਰੂਰੀ ਨਹੀਂ ਹੋਵੇਗਾ ਬੌਸ ਦਾ ਫੋਨ ਚੁੱਕਣਾ


ਕਰਮਚਾਰੀਆਂ ਨੂੰ ਰਾਹਤ ਮਿਲੇਗੀ। ਇਸ ਬਿੱਲ ਨਾਲ ਕਰਮਚਾਰੀਆਂ ਵਿਚ ਵਧ ਰਹੇ ਤਣਾਅ ਨੂੰ ਰੋਕਿਆ ਜਾ ਸਕੇਗਾ। ਨਾਲ ਹੀ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਵਿਚ ਵੀ ਕੋਈ ਦਿੱਕਤ ਨਹੀਂ ਆਵੇਗੀ। ਇਸ ਬਿੱਲ ਤਹਿਤ ਜਿਸ ਕੰਪਨੀ ਵਿਚ 10 ਤੋਂ ਵੱਧ ਕਰਮਚਾਰੀ ਕੰਮ ਕਰਦੇ ਹਨ, ਉਸ ਨੂੰ ਇੱਕ ਚਾਰਟਰ ਤਿਆਰ ਕਰਨਾ ਹੋਵੇਗਾ ਜਿਸ ਵਿਚ ਕਰਮਚਾਰੀਆਂ ਨਾਲ ਮਸ਼ਵਰਾ ਕਰ ਕੇ ਉਨ੍ਹਾਂ ਦੀ ਪਸੰਦ ਦੀਆਂ ਗੱਲਾਂ ਸ਼ਾਮਲ ਹੋਣਗੀਆਂ। ਕਰਮਚਾਰੀਆਂ ਦੇ ਹੱਕ ਵਿਚ ਜੋ ਵੀ ਗੱਲਾਂ ਹੋਣਗੀਆਂ, ਉਹ ਇਸ ਨਾਲ ਹੱਲ ਹੋ ਸਕਦੀਆਂ ਹਨ।
First published: January 9, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ