Gemologist: ਰਤਨ ਵਿਗਿਆਨ (Gemology) ਦੇ ਖੇਤਰ ਵਿੱਚ ਤੁਹਾਡੇ ਲਈ ਚੰਗੀਆਂ ਕਰੀਅਰ ਆਪਸ਼ਨ ਹਨ। ਇਸ ਖੇਤਰ ਵਿੱਚ ਕੰਮ ਕਰਕੇ ਤੁਸੀਂ ਚੰਗਾ ਪੈਸਾ ਕਮਾ ਸਕਦੇ ਹੋ। ਰਤਨ ਵਿਗਿਆਨੀ (Gemology) ਦਾ ਪੇਸ਼ਾ ਬਹੁਤ ਹੀ ਵਿਲੱਖਣ ਹੈ। ਜੋ ਲੋਕ ਰਤਨਾਂ ਪ੍ਰਤੀ ਬਹੁਤ ਜ਼ਿਆਦਾ ਆਕਰਸ਼ਿਤ ਹੁੰਦੇ ਹਨ ਉਹ ਰਤਨ ਵਿਗਿਆਨ ਵਿੱਚ ਮਾਹਰ ਬਣ ਕੇ ਆਪਣਾ ਇੱਕ ਸ਼ਾਨਦਾਰ ਕਰੀਅਰ ਬਣਾ ਸਕਦੇ ਹਨ। ਅਸਲ ਰਤਨ ਦੀ ਪਛਾਣ ਕਰਨਾ, ਉਨ੍ਹਾਂ ਦੀ ਪਰਖ ਕਰਨਾ ਰਤਨ ਵਿਗਿਆਨੀ ਦਾ ਕੰਮ ਹੈ। ਕਮਾਈ ਦੀ ਗੱਲ ਕਰੀਏ ਤਾਂ ਗਿਆਨ ਅਤੇ ਹੁਨਰ ਦੇ ਆਧਾਰ 'ਤੇ ਇਸ ਕਿੱਤੇ 'ਚ ਕੁਝ ਸਾਲ ਨੌਕਰੀ ਕਰਨ ਤੋਂ ਬਾਅਦ 15 ਤੋਂ 20 ਲੱਖ ਤੱਕ ਸਾਲਾਨਾ ਤਨਖਾਹ ਸ਼ੁਰੂ ਹੋ ਜਾਂਦੀ ਹੈ।
ਦੱਸ ਦੇਈਏ ਕਿ ਰਤਨਾਂ ਦੇ ਅਧਿਐਨ ਵਿੱਚ ਕੁਦਰਤੀ ਪੱਥਰਾਂ ਦੀ ਜਾਂਚ ਕਰਕੇ ਉਨ੍ਹਾਂ ਦੇ ਵੇਰਵੇ ਦਿੱਸੇ ਜਾਂਦੇ ਹਨ। ਰਤਨ ਵਿਚ ਮੌਜੂਦ ਖਾਮੀਆਂ ਅਤੇ ਚੰਗਿਆਈਆਂ ਦਾ ਮੁਲਾਂਕਣ ਕਰਨਾ ਸਿਖਾਇਆ ਜਾਂਦਾ ਹੈ। ਇਸ ਵਿੱਚ ਮੁਲਾਂਕਣ, ਛਾਂਟੀ, ਗਰੇਡਿੰਗ, ਡਿਜ਼ਾਈਨ, ਨਵੀਨਤਮ ਰੁਝਾਨਾਂ ਬਾਰੇ ਵਿਸਤ੍ਰਿਤ ਰੀਡਿੰਗ ਸ਼ਾਮਿਲ ਹੈ।
ਜ਼ਿਕਰਯੋਗ ਹੈ ਕਿ ਪਹਿਲਾਂ ਰਤਨ ਵਿਗਿਆਨ ਦੇ ਖ਼ੇਤਰ ਨੂੰ ਮਾਹਿਰ ਸਿਰਫ਼ ਕਾਰੋਬਾਰ ਦੇ ਤੌਰ ਉੱਤੇ ਹੀ ਅਪਣਾਉਂਦੇ ਸਨ। ਪਰ ਹੁਣ ਜਿਊਲਰੀ ਬਿਜ਼ਨਸ ਮੈਨੇਜਮੈਂਟ, ਜੇਮ ਐਕਸਪੋਰਟ ਡਿਪਾਰਟਮੈਂਟ, ਜੇਮ ਟੈਸਟਿੰਗ ਲੈਬ, ਜਿਊਲਰੀ ਪ੍ਰੋਡਕਟ ਡਿਪਾਰਟਮੈਂਟ, ਜਵੈਲਰੀ ਸ਼ੋਅਰੂਮ, ਮਾਈਨਿੰਗ ਇੰਡਸਟਰੀ, ਜਿਊਲਰੀ ਕ੍ਰਿਏਸ਼ਨ ਡਿਪਾਰਟਮੈਂਟ ਵਿੱਚ ਨੌਕਰੀਆਂ ਵੀ ਉਪਲਬਧ ਹਨ।
ਰਤਨ ਵਿਗਿਆਨ ਵਿੱਚ ਕੰਮ ਲਈ ਲੋੜੀਂਦੀ ਯੋਗਤਾ
ਰਤਨ ਵਿਗਿਆਨ ਵਿੱਚ ਕਰੀਅਰ ਬਣਾਉਣ ਲਈ 12ਵੀਂ ਪਾਸ ਹੋਣਾ ਜ਼ਰੂਰੀ ਹੈ। ਦੱਸ ਦੇਈਏ ਕਿ ਕਿਸੇ ਵੀ ਸਟਰੀਮ ਦੇ ਉਮੀਦਵਾਰ ਇਹ ਕੋਰਸ ਕਰ ਸਕਦੇ ਹਨ। ਇਸ ਨਾਲ ਸੰਬੰਧਤ ਕੋਰਸ ਵਿੱਚ ਦਾਖ਼ਲਾ ਲੈਣ ਲਈ ਕੋਈ ਪ੍ਰਵੇਸ਼ ਪ੍ਰੀਖਿਆ ਉਪਲਬਧ ਨਹੀਂ ਹੈ। ਇਸ ਵਿੱਚ ਸਿੱਧਾ ਦਾਖ਼ਲਾ ਲਿਆ ਜਾ ਸਕਦਾ ਹੈ।
ਰਤਨ ਵਿਗਿਆਨ ਦੇ ਮੁੱਖ ਕੋਰਸ
ਰਤਮ ਵਿਗਿਆਨੀ ਦੇ ਕੰਮ ਕਰਨ ਲਈ ਪੋਸਟਾਂ
ਗਹਿਣੇ ਡਿਜ਼ਾਈਨਰ- ਕਿਸੇ ਵੀ ਗਹਿਣਿਆਂ ਨੂੰ ਆਕਰਸ਼ਕ ਦਿੱਖ ਦੇਣ ਲਈ ਇਨ੍ਹਾਂ ਗਹਿਣਿਆਂ ਦੇ ਡਿਜ਼ਾਈਨਰਾਂ ਦੀ ਲੋੜ ਹੁੰਦੀ ਹੈ। ਰਤਨ ਨੂੰ ਉਨ੍ਹਾਂ ਦੇ ਡਿਜ਼ਾਈਨ ਆਕਾਰ ਅਤੇ ਰੰਗਾਂ ਦੇ ਆਧਾਰ 'ਤੇ ਪੈਟਰਨ ਤਿਆਰ ਕਰਕੇ ਸੁੰਦਰ ਬਣਾਉਣਾ ਗਹਿਣੇ ਡਿਜ਼ਾਈਨਰ ਦਾ ਪ੍ਰਮੁੱਖ ਕੰਮ ਹੈ।
ਡਾਇਮੰਡ ਗ੍ਰੇਡਰ- ਇਹ ਅਸਾਮੀ ਰਤਨ ਦੇ ਖੇਤਰ ਵਿੱਚ ਬਹੁਤ ਅਹਿਮ ਹੈ। ਡਾਇਮੰਡ ਗ੍ਰੇਡਰ ਰਤਨਾਂ ਦੀ ਗੁਣਵੱਤਾ ਅਤੇ ਗੁਣਾਂ ਦੀ ਜਾਂਚ ਕਰਨ ਵਿੱਚ ਮਾਹਿਰ ਹੁੰਦੇ ਹਨ। ਇਹ ਰਤਨ ਦੇ ਰੰਗ ਦੇ ਆਧਾਰ 'ਤੇ ਉਨ੍ਹਾਂ ਦੀ ਕੀਮਤ ਨਿਰਧਾਰਤ ਕਰਦੇ ਹਨ।
ਸਟੋਨ ਸੇਟਰ - ਸਿਰਫ ਸਟੋਨ ਸੇਟਰ ਹੀ ਕਿਸੇ ਰਤਨ ਦੀ ਜਾਂਚ ਕਰਦਾ ਹੈ। ਇਹ ਲੋਕ ਪਲਾਸਟਿਕ ਜਾਂ ਧਾਤੂ ਦੇ ਗਹਿਣਿਆਂ ਵਿੱਚ ਕਿਸੇ ਵੀ ਮਹਿੰਗੇ ਰਤਨ ਨੂੰ ਸਥਾਪਤ ਕਰਨ ਵਿੱਚ ਬਹੁਤ ਮਾਹਿਰ ਹੁੰਦੇ ਹਨ।
ਰਤਨ ਨਿਲਾਮੀ ਅਤੇ ਨਿਰਯਾਤ ਪ੍ਰਬੰਧਕ - ਰਤਨ ਦੀ ਨਿਰਯਾਤ ਅਤੇ ਨਿਲਾਮੀ ਦਾ ਕੰਮ ਰਤਨ ਨਿਲਾਮੀ ਮੈਨੇਜਰ ਦੇ ਹੱਥਾਂ ਵਿੱਚ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।