• Home
 • »
 • News
 • »
 • lifestyle
 • »
 • YOU CAN LINK YOUR PAN AND AADHAAR LINK EVEN IF DATA IN BOTH THE DOCUEMENTS MISMATCH

ਜੇਕਰ ਨਹੀਂ ਮਿਲ ਰਹੇ ਨਾਮ ਤੇ ਜਨਮ ਤਰੀਕ ਤਾਂ ਵੀ ਲਿੰਕ ਕਰ ਸਕਦੇ ਹੋ ਪੈਨ ਆਧਾਰ, ਜਾਣੋ ਕਿਵੇਂ...

ਜੇਕਰ ਨਹੀਂ ਮਿਲ ਰਹੇ ਨਾਮ ਤੇ ਜਨਮ ਤਰੀਕ ਤਾਂ ਵੀ ਲਿੰਕ ਕਰ ਸਕਦੇ ਹੋ ਪੈਨ ਆਧਾਰ, ਜਾਣੋ ਕਿਵੇਂ...

 • Share this:
  ਪੈਨ ਕਾਰਡ (PAN Card) ਅਤੇ ਆਧਾਰ ਕਾਰਡ ਦਾ ਇਕ ਦੂਜੇ ਨਾਲ ਲਿੰਕ (PAN-Aadhaar Link) ਲਾਜ਼ਮੀ ਹੈ। 31 ਮਾਰਚ ਤੋਂ ਪਹਿਲਾਂ ਇਹ ਪ੍ਰਕ੍ਰਿਆ ਪੂਰੀ ਕਰਨਾ ਲਾਜ਼ਮੀ ਹੈ। ਆਧਾਰ-ਪੈਨ ਨੂੰ ਜੋੜਨ ਦੀ ਪ੍ਰਕਿਰਿਆ ਬਹੁਤ ਅਸਾਨ ਹੈ। ਇਸ ਨੂੰ ਘਰ ਬੈਠ ਕੇ ਕੁਝ ਮਿੰਟਾਂ ਵਿਚ ਪੂਰਾ ਕੀਤਾ ਜਾ ਸਕਦਾ ਹੈ, ਪਰ ਸਮੱਸਿਆ ਉਨ੍ਹਾਂ ਲਈ ਵਧ ਗਈ ਹੈ ਜਿਨ੍ਹਾਂ ਦੀ ਆਧਾਰ ਅਤੇ ਪੈਨ ਵਿਚ ਪ੍ਰਦਾਨ ਕੀਤੀ ਗਈ ਜਾਣਕਾਰੀ, ਇਕ ਦੂਜੇ ਨਾਲ ਮੇਲ ਨਹੀਂ ਖਾਂਦੀ।

  ਲਿੰਕ ਕਰਨ ਤੋਂ ਪਹਿਲਾਂ UIDAI ਮੈਚ ਕਰਦਾ ਹੈ ਡੇਟਾ 
  ਅਜਿਹੇ ਹਜ਼ਾਰਾਂ ਟੈਕਸ ਭੁਗਤਾਨ ਕਰਨ ਵਾਲੇ ਹਨ ਜਿਨ੍ਹਾਂ ਦੇ ਨਾਮ, ਜਨਮ ਤਰੀਕ, ਲਿੰਗ ਅਤੇ ਕਈ ਮਹੱਤਵਪੂਰਣ ਜਾਣਕਾਰੀ ਪੈਨ ਕਾਰਡ ਅਤੇ ਆਧਾਰ ਕਾਰਡ ਵਿੱਚ ਮੇਲ ਨਹੀਂ ਖਾਂਦੀ। ਇਸ ਦੇ ਕਈ ਕਾਰਨ ਹੋ ਸਕਦੇ ਹਨ। ਆਧਾਰ ਅਤੇ ਪੈਨ ਨੂੰ ਜੋੜਨ ਦੀ ਪ੍ਰਕਿਰਿਆ ਵਿਚ ਇਨਕਮ ਟੈਕਸ ਵਿਭਾਗ (Department of Income Tax) UIDAI ਨਾਲ ਅੰਕੜਿਆਂ ਦਾ ਮੇਲ ਕਰਦਾ ਹੈ। ਜੇ ਦੋਵੇਂ ਦਸਤਾਵੇਜ਼ਾਂ ਵਿਚ ਦਿੱਤੀ ਜਾਣਕਾਰੀ ਮੇਲ ਨਹੀਂ ਖਾਂਦੀ, ਤਾਂ ਲਿੰਕਿੰਗ ਬੇਨਤੀ ਨੂੰ ਰੱਦ ਕਰ ਦਿੱਤਾ ਜਾਂਦਾ ਹੈ।

  ਦੱਸ ਦਈਏ ਕਿ ਗਲਤ ਪਛਾਣ ਜਾਂ ਕਿਸੇ ਹੋਰ ਗੜਬੜੀ ਨਾਲ ਨਜਿੱਠਣ ਲਈ, ਯੂਆਈਡੀਏਆਈ ਨੇ ਦਸੰਬਰ 2017 ਵਿੱਚ ਹੀ ਜ਼ਰੂਰੀ ਜਾਣਕਾਰੀਆਂ ਦੀ ਪਾਰਸ਼ੀਅਲ ਮੈਚਿੰਗ ਪ੍ਰਕਿਰਿਆ ਨੂੰ ਬੰਦ ਦਿੱਤਾ ਹੈ।

  ਜੇ ਡੇਟਾ ਮੇਲ ਨਹੀਂ ਖਾਂਦਾ ਤਾਂ ਕੀ ਕਰੀਏ?
  ਜੇ ਤੁਹਾਡੀ ਪੈਨ-ਆਧਾਰ ਲਿੰਕਿੰਗ ਪ੍ਰਕਿਰਿਆ ਡਾਟਾ ਮਿਸਮੈਚ ਕਾਰਨ ਅਸਵੀਕਾਰ ਕਰ ਦਿੱਤਾ ਜਾਂਦਾ ਹੈ ਤਾਂ ਤੁਹਾਡੇ ਕੋਲ ਬਾਇਓਮੈਟ੍ਰਿਕ ਆਧਾਰ ਪ੍ਰਮਾਣਿਕਤਾ (Biometric Aadhaar Authentication) ਦਾ ਵਿਕਲਪ ਹੈ।

  ਇਸ ਲਈ ਤੁਹਾਨੂੰ NSDL ਦੇ ਪੋਰਟਲ ਤੋਂ ਅਧਾਰ ਸੀਡਿੰਗ ਬੇਨਤੀ (Aadhaar Seeding Request) ਨੂੰ ਡਾਊਨਲੋਡ ਕਰਨਾ ਪਏਗਾ। ਇਸ ਦੇ ਬਾਅਦ ਤੁਹਾਨੂੰ ਆਪਣੇ ਨਜ਼ਦੀਕੀ ਪੈਨ ਸੈਂਟਰ ਵਿੱਚ ਜਾਣਾ ਪਵੇਗਾ ਅਤੇ ਬਾਇਓਮੈਟ੍ਰਿਕ ਆਧਾਰ ਪ੍ਰਮਾਣਿਕਤਾ ਪ੍ਰਕਿਰਿਆ ਨੂੰ ਆਫਲਾਈਨ ਪੂਰਾ ਕਰਨਾ ਪਏਗਾ। ਤੁਸੀਂ NSDL ਜਾਂ UTITSLਦੀ ਵੈਬਸਾਈਟ ਦੀ ਮਦਦ ਨਾਲ ਆਪਣੇ ਨੇੜਲੇ ਪੈਨ ਸੈਂਟਰ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।

  ਤੁਹਾਡੇ ਕੋਲ ਹੋਰ ਕਿਹੜਾ ਵਿਕਲਪ ਹੈ...
  ਇਹ 1 ਪੇਜ ਦਾ ਬਹੁਤ ਸੌਖਾ ਫਾਰਮ ਹੈ, ਜਿਸ ਵਿਚ ਤੁਹਾਨੂੰ ਆਪਣਾ ਪੈਨ ਨੰਬਰ, ਆਧਾਰ ਨੰਬਰ ਅਤੇ ਦੋਵੇਂ ਦਸਤਾਵੇਜ਼ਾਂ ਵਿਚ ਦਿੱਤਾ ਨਾਮ ਭਰਨਾ ਪਏਗਾ। ਇਸ ਤੋਂ ਇਲਾਵਾ, ਤੁਹਾਡੇ ਕੋਲ ਇਕ ਹੋਰ ਵਿਕਲਪ ਹੈ, ਜਿਸ ਦੀ ਸਹਾਇਤਾ ਨਾਲ ਤੁਹਾਡਾ ਕੰਮ ਪੂਰਾ ਹੋ ਸਕਦਾ ਹੈ।

  ਆਧਾਰ-ਪੈਨ ਨੂੰ ਜੋੜਨ ਦੀ ਪ੍ਰਕਿਰਿਆ ਤੋਂ ਪਹਿਲਾਂ ਤੁਹਾਨੂੰ ਕਿਸੇ ਇਕ ਦਸਤਾਵੇਜ਼ ਵਿਚ ਲੋੜੀਂਦੀ ਜਾਣਕਾਰੀ ਨੂੰ ਅਪਡੇਟ ਕਰਨ ਦੀ ਜ਼ਰੂਰਤ ਹੋਏਗੀ। ਇਸ ਦੇ ਪੂਰਾ ਹੋਣ ਤੋਂ ਬਾਅਦ, ਤੁਸੀਂ ਪੈਨ-ਅਧਾਰ ਨੂੰ ਆਪਣੇ ਆਪ ਆਨਲਾਈਨ ਜੋੜ ਸਕਦੇ ਹੋ।
  Published by:Gurwinder Singh
  First published: