HOME » NEWS » Life

ਤੁਹਾਨੂੰ ਰਾਤੋ-ਰਾਤ ਲੱਖਪਤੀ ਬਣਾ ਸਕਦਾ ਹੈ 50 ਪੈਸੇ ਦਾ ਸਿੱਕਾ,ਜਾਣੋ ਡਿਟੇਲ ਵਿੱਚ ਸਭ ਕੁਝ

News18 Punjabi | Trending Desk
Updated: July 5, 2021, 3:38 PM IST
share image
ਤੁਹਾਨੂੰ ਰਾਤੋ-ਰਾਤ ਲੱਖਪਤੀ ਬਣਾ ਸਕਦਾ ਹੈ 50 ਪੈਸੇ ਦਾ ਸਿੱਕਾ,ਜਾਣੋ ਡਿਟੇਲ ਵਿੱਚ ਸਭ ਕੁਝ
ਤੁਹਾਨੂੰ ਰਾਤੋ-ਰਾਤ ਲੱਖਪਤੀ ਬਣਾ ਸਕਦਾ ਹੈ 50 ਪੈਸੇ ਦਾ ਸਿੱਕਾ,ਜਾਣੋ ਡਿਟੇਲ ਵਿੱਚ ਸਭ ਕੁਝ

  • Share this:
  • Facebook share img
  • Twitter share img
  • Linkedin share img


ਨਵੀਂ ਦਿੱਲੀ- ਕਈ ਵਾਰ ਅਸੀਂ ਜਿੰਨਾ ਚੀਜਾਂ ਨੂੰ ਬੇਕਾਰ ਸਮਝਦੇ ਹਾਂ ਉਹ ਵੀ ਕੰਮ ਦੀਆਂ ਸਾਬਿਤ ਹੋ ਜਾਂਦੀਆਂ ਹਨ । ਅਜਿਹਾ ਹੀ ਪੁਰਾਣੇ ਨੋਟਾਂ ਤੇ ਸਿੱਕਿਆ ਦੇ ਸੰਬੰਧ ਵਿੱਚ ਵੀ ਹੈ ।ਪੁਰਾਣੇ ਸਿੱਕਿਆਂ ਦੇ ਸੌਕੀਨ ਆਦਮੀ ਇਸ ਦੇ ਦਮ ਤੇ ਲੱਖਪਤੀ ਤੇ ਕਰੋੜਪਤੀ ਬਣ ਸਕਦੇ ਹਨ ।

ਜੇਕਰ ਤੁਹਾਡੇ ਕੋਲ਼ ਇੱਕ 50 ਦਾ ਸਿੱਕਾ ਹੈ ਤਾਂ ਉਹ ਵੀ ਤੁਹਾਨੂੰ ਲੱਖਪਤੀ ਬਣਾ ਸਕਦਾ ਹੈ । ਇਹ ਕੋਈ ਮਜਾਕ ਜਾਂ ਫੇਕ ਨਿਊਜ ਨਹੀਂ ਹੈ ।
ਘਰ ਬੈਠੇ ਲਖਪਤੀ ਬਣਨ ਲਈ ਜਰੂਰਤ ਹੈ ਕਿ ਤੁਹਾਡੇ ਕੋਲ਼ ਇੱਕ ਸਮਾਰਟਫੋਨ ਜਾਂ ਤੇ ਕੰਪਿਊਟਰ ਅਤੇ ਸਾਲ 2011 ਦਾ ਬਣਿਆ ਹੋਇਆ 50 ਪੈਸੇ ਦਾ ਸਿੱਕਾ, ਇੰਨੀ ਨਾਲ਼ ਹੀ ਤੁਸੀਂ ਲਖਪਤੀ ਬਣ ਜਾਓਗੇ ।ਦੂਜੀ ਚੀਜ਼ ਜਿਸ ਦੀ ਤੁਹਾਨੂੰ ਜਰੂਰਤ ਹੈ ਉਹ ਹੈ OLX ਤੇ ਲਾੱਗ ਇਨ ਕਰਨਾ । ਇਹ OLX ਮਾਰਕਿਟ ਪਲੇਸ ਹੈ ਤੇ ਇੱਥੇ ਤੁਸੀਂ ਚੀਜਾਂ ਖਰੀਦਦੇ ਤੇ ਵੇਚਦੇ ਹੋ ।

ਦਰਅਸਲ OLX ਤੇ ਸਾਲ਼ 2011 ਵਿੱਚ ਬਣੇ ਸਿੱਕੇ ਦੀ ਡਿਮਾਂਡ ਹੈ । ਇਸ ਸਿੱਕੇ ਨੂੰ ਹਾਸਿਲ ਕਰਨ ਲਈ ਲੋਕ 1 ਲੱਖ ਰੁਪਏ ਦੇਣ ਲਈ ਤਿਆਰ ਹਨ ।ਦੱਸ ਦਈਏ ਕਿ ਸਰਕਾਰ ਨੇ ਸਾਲ 2011 ਤੋਂ 50 ਪੈਸੇ ਦਾ ਸਿੱਕਾ ਬਣਾਉਣਾ ਬੰਦ ਕਰ ਦਿੱਤਾ ਹੈ ।ਇਹ ਉਸੇ ਸਾਲ ਦਾ ਸਿੱਕਾ ਹੈ ਜਦੋਂ ਸਰਕਾਰ ਨੇ 25 ਪੈਸੇ ਦੇ ਸਿੱਕੇ ਨੂੰ ਚਲਾਉਣਾ ਬੰਦ ਕਰ ਦਿੱਤਾ ਸੀ ।

ਤੁਹਾਨੂੰ ਦੱਸ ਦਈਏ ਕਿ 20-25 ਪੈਸੇ ਦਾ ਚਲਣ 2011 ਵਿੱਚ ਖ਼ਤਮ ਹੋ ਗਿਆ ਸੀ ।ਸਰਕਾਰ ਦੁਆਰਾ ਇਸ ਦਾ ਇਸਤੇਮਾਲ ਬੰਦ ਹੋਣ ਤੋਂ ਪਹਿਲਾਂ ਹੀ ਲੋਕ ਇਸਦਾ ਇਸਤੇਮਾਲ ਕਰਨਾ ਬੰਦ ਕਰ ਚੁੱਕੇ ਸਨ ।ਪਰ ਹੁਣ ਇਹ ਬੇਕਾਰ ਸਿੱਕਾ ਹੀ ਤੁਹਾਨੂੰ ਲੱਖਪਤੀ ਬਣਾ ਸਕਦਾ ਹੈ ।

ਕਿਵੇਂ ਕਰੀਏ ਵਿਕਰੀ

ਤੁਹਾਨੂੰ ਇਸ ਸਿੱਕੇ ਨੂੰ ਵੇਚਣ ਦੇ ਲਈ OLX ਸਾਈਟ ਤੇ ਰਜਿਸਟਰ ਕਰਨਾ ਹੋਵੇਗਾ ।ਇਸ ਤੋਂ ਬਾਅਦ ਤੁਸੀਂ ਆਪਣੇ ਕੋਲ਼ ਮੌਜੂਦ ਸਿੱਕੇ ਦੀ ਤਸਵੀਰ ਅਪਲੋਡ ਕਰੋ ਤੋ ਇਸ ਨੂੰ ਸੇਲ ਤੇ ਲਗਾ ਦਿਓ ।

ਹਾਲਾਂਕਿ ਅਜਿਹੇ ਮਾਮਲੇ ਵਿੱਚ ਹਰ ਚੀਜ਼ ਦੀ ਜਾਂਚ ਪੜਤਾਲ ਕਰ ਲੈਣੀ ਚਾਹੀਦੀ ਹੈ ।ਜਿਆਦਾ ਪੈਸੇ ਪਾਉਣ ਦੇ ਲਾਲਚ ਵਿੱਚ ਪਹਿਲਾਂ ਪੈਮੈਂਟ ਕਰਨ ਤੋਂ ਬਚਣਾ ਚਾਹੀਦਾ ਹੈ । ਇਸ ਤਰ੍ਹਾਂ ਦੇ ਮਾਮਲੇ ਵਿੱਚ ਬਹੁਤ ਸਾਰੇ ਫਰਾੱਡ ਮਾਮਲਿਆਂ ਦਾ ਵੀ ਕਲੇਮ ਹੋਇਆ ਹੈ ।ਇਸ ਲਈ ਕਿਸੇ ਤਰ੍ਹਾਂ ਦੇ ਫਰਾੱਡ ਵਿੱਚ ਆਉਣ ਤੋਂ ਬਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ । ਅੱਜ-ਕੱਲ਼ ਨੋਟਾਂ ਤੇ ਸਿੱਕਿਆਂ ਨੂੰ ਲੈ ਕੇ ਮਾਰਕਿੱਟ ਵਿੱਚ ਤਮਾਮ ਤਰ੍ਹਾਂ ਦੀ ਨਿਊਜ਼ ਚੱਲ ਰਹੀਆਂ ਹਨ ਜੋ ਕਿ ਕਾਫੀ ਭੜਕਾਊ ਹਨ ।

(ਡਿਸਕਲੇਮਰ- ਇਹ ਨਿਊਜ਼ ਵੈੱਬਸਾਈਟ ਤੇ ਮਿਲੀ ਜਾਣਕਾਰੀਆਂ ਦੇ ਆਧਾਰ ਤੇ ਬਣਾਈ ਗਈ ਹੈ । ਨਿਊਜ਼ 18 ਆਪਣੇ ਵੱਲ਼ੋ ਇਸ ਚੀਜ਼ ਦੀ ਪੁਸ਼ਟੀ ਨਹੀਂ ਕਰਦੀ ।)
Published by: Ramanpreet Kaur
First published: July 5, 2021, 3:38 PM IST
ਹੋਰ ਪੜ੍ਹੋ
ਅਗਲੀ ਖ਼ਬਰ