Home /News /lifestyle /

ਸਿਰਫ਼ 500 ਰੁਪਏ ਨਾਲ ਖੁਲਵਾ ਸਕਦੇ ਹੋ PPF ਖਾਤਾ, ਜਾਣੋ ਨਿਵੇਸ਼ ਦੀ ਇਹ ਸੁਰੱਖਿਅਤ ਵਿਧੀ

ਪਬਲਿਕ ਪ੍ਰੋਵੀਡੈਂਟ ਫੰਡ ਯਾਨੀ PPF ਨਿਵੇਸ਼ ਕਰਨ ਦੀ ਇਕ ਲੋਕਪ੍ਰਿਯ ਵਿਧੀ ਕਹੀ ਜਾ ਸਕਦੀ ਹੈ। ਇਸ ਰਾਹੀਂ ਕੀਤਾ ਨਿਵੇਸ਼ ਜਿੱਥੇ ਸੁਰੱਖਿਅਤ ਹੁੰਦਾ ਹੈ ਉੱਥੇ ਇਸ ਰਾਹੀਂ ਚੰਗਾ ਰਿਟਰਨ ਵੀ ਮਿਲਦਾ ਹੈ। ਇਸਦੇ ਨਾਲ ਪੀਪੀਐੱਫ ਫੰਡ ਵਿਚ ਜਮਾਂ ਕੀਤੀ ਰਾਸ਼ੀ ਉੱਪਰ ਸੰਵਿਧਾਨ ਦੀ ਧਾਰਾ 80ਸੀ ਤਹਿਤ ਟੈਕਸ ਤੋਂ ਵੀ ਛੋਟ ਮਿਲਦੀ ਹੈ। ਇਸੇ ਕਾਰਨ ਇਹ ਦੇਸ਼ ਦੀਆਂ ਪ੍ਰਸਿੱਧ ਨਿਵੇਸ਼ ਯੋਜਨਾਵਾਂ ਵਿਚੋਂ ਇਕ ਹੈ।

ਹੋਰ ਪੜ੍ਹੋ ...
  • Share this:

ਤੁਹਾਨੂੰ ਦੱਸ ਦੇਈਏ ਕਿ ਕੋਈ ਵੀ ਭਾਰਤੀ ਨਾਗਰਿਕ ਘੱਟ ਤੋਂ ਘੱਟ 500 ਰੁਪਏ ਨਾਲ ਪੀਪੀਐੱਫ ਨਿਵੇਸ਼ ਆਰੰਭ ਸਕਦਾ ਹੈ। ਇਸ ਤਰ੍ਹਾਂ ਇਕ ਸਾਲ ਦੇ ਵਿਚ ਇਕ PF ਖਾਤੇ ਵਿਚ 1.5 ਲੱਖ ਰੁਪਏ ਤੱਕ ਦੀ ਰਾਸ਼ੀ ਜਮ੍ਹਾ ਕਰਵਾਈ ਜਾ ਸਕਦੀ ਹੈ।

ਪੀਐੱਫ ਖਾਤੇ ਬਾਰੇ ਇਕ ਜਾਣਨਯੋਗ ਗੱਲ ਹੈ ਕਿ ਕੁਝ ਇਕ ਕਾਰਨਾਂ ਕਰਕੇ ਤੁਹਾਡਾ ਖਾਤਾ ਅਸਥਾਈ ਤੌਰ ਤੇ ਬੰਦ ਹੋ ਸਕਦਾ ਹੈ। ਇਸ ਖਾਤੇ ਵਿਚ ਹਰ ਪ੍ਰਤੀ ਵਰ੍ਹੇ ਘੱਟ ਤੋਂ ਘੱਟ 500 ਰੁਪਏ ਜਮ੍ਹਾ ਕਰਵਾਉਣੇ ਲਾਜ਼ਮੀ ਹਨ। ਜੇਕਰ ਕਿਸੇ ਵੀ ਵਿੱਤੀ ਵਰ੍ਹੇ ਵਿਚ ਖਾਤਾਧਾਰਕ 500 ਰੁਪਏ ਵੀ ਜਮ੍ਹਾ ਨਹੀਂ ਕਰਵਾਉਂਦਾ ਤਾਂ ਉਸਦਾ ਖਾਤਾ ਅਸਥਾਈ ਤੌਰ ਤੇ ਬੰਦ ਹੋ ਜਾਂਦਾ ਹੈ। ਜੇਕਰ ਖਾਤਾ ਬੰਦ ਹੋ ਜਾਵੇ ਤਾਂ ਇਸਦੇ ਕਈ ਵਿੱਤੀ ਘਾਟੇ ਝੱਲਣੇ ਪੈਂਦੇ ਹਨ। ਇਸ ਲਈ ਖਾਤਾਧਾਰਕ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ ਅਤੇ ਆਪਣਾ ਖਾਤਾ ਬੰਦ ਹੋ ਜਾਣ ਤੋਂ ਬਚਾਉਣਾ ਚਾਹੀਦਾ ਹੈ।

ਜ਼ਿਕਰਯੋਗ ਹੈ ਕਿ ਜੇਕਰ ਪੀਐੱਫ ਖਾਤਾ ਬੰਦ ਹੋ ਜਾਵੇ ਤਾਂ ਇਸਦਾ ਵੀ ਹੱਲ ਹੋਣਾ ਸੰਭਵ ਹੈ। ਖਾਤਾਧਾਰਕ ਇਕ ਤਹਿਸ਼ੁਦਾ ਜੁਰਮਾਨਾ ਰਾਸ਼ੀ ਅਦਾ ਕਰਕੇ ਆਪਣਾ ਖਾਤਾ ਦੁਬਾਰਾ ਚਾਲੂ ਕਰਵਾ ਸਕਦਾ ਹੈ। ਇਸ ਲਈ ਸੰਬੰਧਤ ਬ੍ਰਾਂਚ ਵਿਚ ਜਾਵੋ, ਜਿੱਥੇ ਵੀ ਤੁਹਾਡਾ ਖਾਤਾ ਹੈ। ਇੱਥੇ ਖਾਤੇ ਨੂੰ ਦੁਬਾਰਾ ਚਾਲੂ (ਰੀਐਕਟੀਵੇਟ) ਕਰਵਾਉਣ ਲਈ ਇਕ ਫਾਰਮ ਲਵੋ ਤੇ ਪੁੱਛੀ ਗਈ ਜਾਣਕਾਰੀ ਇਸ ਵਿਚ ਭਰੋ। ਫਾਰਮ ਜਮ੍ਹਾ ਕਰਵਾਓ, ਜਿਸ ਨਾਲ ਉਹਨਾਂ ਸਾਲਾਂ ਦੀ ਬਕਾਇਆ ਰਾਸ਼ੀ ਭਰੋ, ਜਿਨ੍ਹਾਂ ਦੌਰਾਨ ਤੁਸੀਂ ਨਿਵੇਸ਼ ਨਹੀਂ ਕਰ ਸਕੇ। ਇਸਦੇ ਨਾਲ 50 ਰੁਪਏ ਪ੍ਰਤੀ ਸਾਲ ਦੇ ਹਿਸਾਬ ਨਾਲ ਜੁਰਮਾਨਾ ਵੀ ਭਰਨਾ ਪਵੇਗਾ। ਇਸ ਪ੍ਰਕਾਰ ਤੁਹਾਡਾ ਪੀਐੱਫ ਖਾਤਾ ਮੁੜ ਚਾਲੂ ਹੋ ਜਾਵੇਗਾ।

ਇਥੇ ਇਹ ਵੀ ਦੱਸਣਯੋਗ ਹੈ ਕਿ ਕੁਝ ਇਕ ਸਥਿਤੀਆਂ ਵਿਚ ਪੀਐੱਫ ਖਾਤੇ ਦੀ ਮਿਆਦ ਪੂਰੀ ਹੋਣ ਤੋਂ ਪਹਿਲਾਂ ਵੀ ਪੈਸੇ ਕਢਵਾਏ ਜਾ ਸਕਦੇ ਹਨ। ਇਹ ਖਾਸ ਸਥਿਤੀਆਂ ਜਿਵੇਂ ਜਾਨਲੇਵਾ ਬਿਮਾਰੀ ਦੇ ਇਲਾਜ ਲਈ, ਜਨੇਪੇ ਦੇ ਖਰਚ ਲਈ ਜਾਂ ਬੱਚੇ ਦੀ ਪੜ੍ਹਾਈ ਲਈ ਆਦਿ ਹੋ ਸਕਦੀਆਂ ਹਨ। ਪਰ ਤੁਸੀਂ ਪੰਜ ਸਾਲ ਤੋਂ ਪਹਿਲਾਂ ਖਾਤੇ ਵਿਚੋਂ ਰਾਸ਼ੀ ਨਹੀਂ ਕਢਵਾ ਸਕਦੇ ਉਸਤੋਂ ਬਾਦ ਕਦੋਂ ਵੀ ਖਾਤੇ ਚੋਂ ਪੈਸੇ ਕਢਵਾਏ ਜਾ ਸਕਦੇ ਹਨ।

Published by:Drishti Gupta
First published:

Tags: Business, Fund, Ppf, Saving accounts