• Home
  • »
  • News
  • »
  • lifestyle
  • »
  • YOU CAN WITHDRAW MONEY FROM PF ACCOUNT IN JUST 1 HOUR LEARN HOW TO APPLY GH AK

PF ਖਾਤੇ ਤੋਂ ਸਿਰਫ 1 ਘੰਟੇ ਵਿੱਚ ਪੈਸੇ ਕਢਵਾ ਸਕਦੇ ਹੋ ਪੈਸੇ, ਜਾਣੋ ਕਿਵੇਂ ਕਰਨਾ ਹੈ ਅਪਲਾਈ

ਹੁਣ, ਨਵੇਂ ਪੀਐਫ (PF) ਨਿਯਮ ਦੇ ਨਾਲ, ਤੁਹਾਨੂੰ ਕਿਸੇ ਵੱਲ ਆਪਣਾ ਹੱਥ ਫੈਲਾਉਣਾ ਨਹੀਂ ਪਵੇਗਾ। ਨਵੇਂ ਨਿਯਮ ਤੋਂ ਬਾਅਦ ਪੀਐੱਫ ਖਾਤਾ ਧਾਰਕਾਂ ਨੂੰ ਪੈਸੇ ਕਢਵਾਉਣ ਲਈ 3 ਦਿਨ ਤੱਕ ਇੰਤਜ਼ਾਰ ਨਹੀਂ ਕਰਨਾ ਪਵੇਗਾ। ਹੁਣ ਇੱਕ ਘੰਟੇ ਵਿੱਚ ਪੀਐਫ ਦਾ ਪੈਸਾ ਤੁਹਾਡੇ ਖਾਤੇ ਵਿੱਚ ਆ ਜਾਵੇਗਾ।

PF ਖਾਤੇ ਤੋਂ ਸਿਰਫ 1 ਘੰਟੇ ਵਿੱਚ ਪੈਸੇ ਕਢਵਾ ਸਕਦੇ ਹੋ ਪੈਸੇ, ਜਾਣੋ ਕਿਵੇਂ ਕਰਨਾ ਹੈ ਅਪਲਾਈ

  • Share this:
    ਸਾਡੇ ਜੀਵਨ ਵਿੱਚ ਬਹੁਤ ਸਾਰੇ ਮੌਕੇ ਆਉਂਦੇ ਹਨ ਜਦੋਂ ਅਚਾਨਕ ਪੈਸੇ ਦੀ ਲੋੜ ਪੈਂਦੀ ਹੈ। ਹੁਣ, ਨਵੇਂ ਪੀਐਫ (PF) ਨਿਯਮ ਦੇ ਨਾਲ, ਤੁਹਾਨੂੰ ਕਿਸੇ ਵੱਲ ਆਪਣਾ ਹੱਥ ਫੈਲਾਉਣਾ ਨਹੀਂ ਪਵੇਗਾ। ਨਵੇਂ ਨਿਯਮ ਤੋਂ ਬਾਅਦ ਪੀਐੱਫ ਖਾਤਾ ਧਾਰਕਾਂ ਨੂੰ ਪੈਸੇ ਕਢਵਾਉਣ ਲਈ 3 ਦਿਨ ਤੱਕ ਇੰਤਜ਼ਾਰ ਨਹੀਂ ਕਰਨਾ ਪਵੇਗਾ। ਹੁਣ ਇੱਕ ਘੰਟੇ ਵਿੱਚ ਪੀਐਫ ਦਾ ਪੈਸਾ ਤੁਹਾਡੇ ਖਾਤੇ ਵਿੱਚ ਆ ਜਾਵੇਗਾ।

    ਮੈਡੀਕਲ ਐਮਰਜੈਂਸੀ ਦੇ ਸਮੇਂ 1 ਘੰਟੇ ਵਿੱਚ ਕਢਵਾ ਸਕਦੇ ਹੋ ਪੈਸੇ

    ਹੁਣ ਤੁਸੀਂ ਆਪਣੇ ਕਰਮਚਾਰੀ ਪ੍ਰੋਵੀਡੈਂਟ ਫੰਡ (EPF) ਤੋਂ ਇੱਕ ਲੱਖ ਰੁਪਏ ਐਡਵਾਂਸ ਕਢਵਾ ਸਕਦੇ ਹੋ । ਤੁਸੀਂ ਕਿਸੇ ਵੀ ਕਿਸਮ ਦੀ ਮੈਡੀਕਲ ਐਮਰਜੈਂਸੀ ਦੇ ਸਮੇਂ ਇਹ ਪੈਸਾ ਕੱਢ ਸਕਦੇ ਹੋ। ਇਸ ਸੇਵਾ ਦਾ ਫਾਇਦਾ ਉਠਾਉਣ ਲਈ ਤੁਹਾਨੂੰ ਖਰਚਾ ਦਿਖਾਉਣਾ ਪਵੇਗਾ ਕਿ ਤੁਸੀਂ ਕਿਸ ਐਮਰਜੈਂਸੀ ਦੇ ਕਾਰਨ ਪੈਸੇ ਕਢਾ ਰਹੇ ਹੋ ।

    ਪੀਐਫ ਪੈਸੇ ਨੂੰ ਕਿਵੇਂ ਕੱਢਣਾ ਹੈ

    – ਇਸ ਦੇ ਲਈ, ਤੁਹਾਨੂੰ ਪਹਿਲਾਂ epfindia.gov.in ਵੈੱਬਸਾਈਟ 'ਤੇ ਜਾਣ ਦੀ ਲੋੜ ਹੈ।

    – ਵੈੱਬਸਾਈਟ ਦੇ ਹੋਮ ਪੇਜ 'ਤੇ ਸਿਖਰਲੇ ਸੱਜੇ ਕੋਨੇ ਵਿੱਚ ਆਨਲਾਈਨ ਐਡਵਾਂਸ ਕਲੇਮ 'ਤੇ ਕਲਿੱਕ ਕਰੋ।

    – ਫਿਰ unifiedportalmem.epfindia.gov.in/memberinterface ਜਾਓ।

    – ਆਨਲਾਈਨ ਸਰਵਿਸੇਸ 'ਤੇ ਜਾਓ। ਫਿਰ ਕਲੇਮ ਫਾਰਮ -31,19,10ਸੀ ਅਤੇ 10ਡੀ ਭਰੋ।

    – ਆਪਣੇ ਬੈਂਕ ਖਾਤੇ ਦੇ ਆਖਰੀ 4 ਅੰਕਾਂ ਨੂੰ ਦਾਖਲ ਕਰੋ ਅਤੇ ਪੁਸ਼ਟੀ ਕਰੋ।

    – Proceed for Online Claim 'ਤੇ ਕਲਿੱਕ ਕਰੋ।

    – ਡਰਾਪ ਡਾਊਨ ਤੋਂ PF Advance ਨੂੰ ਚੁਣੋ ।

    – ਪੈਸੇ ਕਢਵਾਉਣ ਦਾ ਕਾਰਨ ਚੁਣੋ। ਰਕਮ ਦਾਖਲ ਕਰੋ ਅਤੇ ਚੈੱਕ ਦੀ ਸਕੈਨ ਕੀਤੀ ਕਾਪੀ ਅੱਪਲੋਡ ਕਰੋ। ਫਿਰ ਆਪਣਾ ਪਤਾ ਦਾਖਲ ਕਰੋ।

    – Get Aadhaar OTP 'ਤੇ ਕਲਿੱਕ ਕਰੋ ਅਤੇ ਆਧਾਰ ਨਾਲ ਜੁੜੇ ਮੋਬਾਈਲ 'ਤੇ ਪਾਇਆ ਗਿਆ OTP ਪਾਓ।

    – ਇਸ ਦੇ ਨਾਲ ਤੁਹਾਡਾ ਕਲੇਮ ਫਾਈਨਲ ਹੋ ਜਾਵੇਗਾ । ਤੁਹਾਡੇ ਖਾਤੇ ਵਿੱਚ ਇੱਕ ਘੰਟੇ ਵਿੱਚ ਪੀਐਫ ਕਲੇਮ ਦੇ ਪੈਸੇ ਆ ਜਾਣਗੇ ।
    Published by:Ashish Sharma
    First published: