Home /News /lifestyle /

ਭਾਰਤ 'ਚ ਬਿਜਲੀ ਦਾ ਭਾਰੀ ਸੰਕਟ, ਲੱਗ ਰਹੇ ਹਨ ਵੱਡੇ Power Cut, ਜਾਣੋ ਅਸਲ ਕਾਰਨ

ਭਾਰਤ 'ਚ ਬਿਜਲੀ ਦਾ ਭਾਰੀ ਸੰਕਟ, ਲੱਗ ਰਹੇ ਹਨ ਵੱਡੇ Power Cut, ਜਾਣੋ ਅਸਲ ਕਾਰਨ

file photo

file photo

ਕੇਂਦਰੀ ਊਰਜਾ ਮੰਤਰਾਲੇ ਨੇ ਕਿਹਾ ਕਿ 26 ਅਪ੍ਰੈਲ ਨੂੰ ਬਿਜਲੀ ਦੀ ਮੰਗ 201 ਗੀਗਾਵਾਟ ਦੇ ਉੱਚੇ ਪੱਧਰ 'ਤੇ ਪਹੁੰਚ ਗਈ ਸੀ। ਬਿਜਲੀ ਦੀ ਮੰਗ ਪਹਿਲਾਂ ਕਦੇ ਵੀ ਇਸ ਪੱਧਰ ਤੱਕ ਨਹੀਂ ਪਹੁੰਚੀ ਸੀ। ਮੰਤਰਾਲੇ ਨੇ ਮਈ-ਜੂਨ ਵਿੱਚ ਇਸ ਦੇ 215-220 ਗੀਗਾਵਾਟ ਤੱਕ ਵਧਣ ਦਾ ਅਨੁਮਾਨ ਲਗਾਇਆ ਹੈ।

  • Share this:

ਗਰਮੀਆਂ ਸ਼ੁਰੂ ਹੋਣ ਦੇ ਨਾਲ ਹੀ ਦੇਸ਼ ਵਿੱਚ ਬਿਜਲੀ ਦੀ ਮੰਗ ਲਗਾਤਾਰ ਵਧ ਰਹੀ ਹੈ। ਪਰ ਬਿਜਲੀ ਦੀ ਇਹ ਮੰਗ ਪੂਰੀ ਨਾ ਹੋਣ ਕਰਕੇ ਲੋਕਾਂ ਨੂੰ ਵੱਡੇ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲ ਹੀ ਵਿਚ ਅਜਿਹੀਆਂ ਖਬਰਾਂ ਆਈਆਂ ਸਨ ਕਿ ਬਿਜਲੀ ਪੈਦਾ ਕਰਨ ਵਾਲੇ ਪਲਾਂਟ ਕੋਲੇ ਦੀ ਕਮੀਂ ਦਾ ਸਾਹਮਣਾ ਕਰ ਰਹੇ ਹਨ। ਕੋਲੇ ਦੀ ਘਾਟ ਕਰਕੇ ਬਿਜਲੀ ਉਦਯੋਗ ਕਾਫੀ ਪ੍ਰਭਾਵਿਤ ਹੋ ਰਿਹਾ ਹੈ। ਜਿਸ ਕਾਰਨ ਮੁੰਬਈ, ਦਿੱਲੀ, ਲਖਨਊ ਸਮੇਤ ਦੇਸ਼ ਦੇ ਕਈ ਸ਼ਹਿਰਾਂ ਅਤੇ ਖੇਤਰਾਂ ਵਿਚ ਬਿਜਲੀ ਦੀ ਮੰਗ ਪੂਰੀ ਨਹੀਂ ਹੋ ਰਹੀ ਅਤੇ ਵੱਡੇ ਕੱਟ ਲੱਗ ਰਹੇ ਹਨ। ਪਰ ਕੋਲੇ ਦੀ ਘਾਟ ਤੋਂ ਬਿਨਾਂ ਵੀ ਬਿਜਲੀ ਦੀ ਕਮੀਂ ਦੇ ਹੋਰ ਕਈ ਕਾਰਨ ਹਨ।

ਦੱਸ ਦੇਈਏ ਕਿ ਕੇਂਦਰੀ ਊਰਜਾ ਮੰਤਰਾਲੇ ਨੇ ਕਿਹਾ ਕਿ 26 ਅਪ੍ਰੈਲ ਨੂੰ ਬਿਜਲੀ ਦੀ ਮੰਗ 201 ਗੀਗਾਵਾਟ ਦੇ ਉੱਚੇ ਪੱਧਰ 'ਤੇ ਪਹੁੰਚ ਗਈ ਸੀ। ਬਿਜਲੀ ਦੀ ਮੰਗ ਪਹਿਲਾਂ ਕਦੇ ਵੀ ਇਸ ਪੱਧਰ ਤੱਕ ਨਹੀਂ ਪਹੁੰਚੀ ਸੀ। ਮੰਤਰਾਲੇ ਨੇ ਮਈ-ਜੂਨ ਵਿੱਚ ਇਸ ਦੇ 215-220 ਗੀਗਾਵਾਟ ਤੱਕ ਵਧਣ ਦਾ ਅਨੁਮਾਨ ਲਗਾਇਆ ਹੈ।

ਭਾਰਤ ਵਿੱਚ ਬਿਜਲੀ ਦੀ ਕਮੀਂ ਦੇ ਕਾਰਨ

ਭਾਰਤ ਦੇ ਪਾਵਰ ਸੈਕਟਰ ਦੀਆਂ ਕੰਪਨੀਆਂ ਭੁਗਤਾਨ ਦੀ ਸਮੱਸਿਆ ਦਾ ਸਾਹਮਣਾ ਕਰ ਰਹੀਆਂ ਹਨ। ਕੋਲਾ ਉਤਪਾਦਕ ਸਰਕਾਰੀ ਮਾਲਕੀ ਵਾਲੀ ਕੋਲ ਇੰਡੀਆ 'ਤੇ ਬਿਜਲੀ ਪੈਦਾ ਕਰਨ ਵਾਲੀਆਂ ਕੰਪਨੀਆਂ ਦਾ 12,300 ਕਰੋੜ ਰੁਪਏ ਬਕਾਇਆ ਹੈ। ਇਸ ਦੇ ਬਾਵਜੂਦ ਕੋਲ ਇੰਡੀਆ ਬਿਜਲੀ ਪੈਦਾ ਕਰਨ ਵਾਲੀਆਂ ਕੰਪਨੀਆਂ ਨੂੰ ਕੋਲਾ ਵੇਚ ਰਹੀ ਹੈ। ਇਸੇ ਤਰ੍ਹਾਂ ਬਿਜਲੀ ਉਤਪਾਦਨ ਕੰਪਨੀਆਂ 'ਤੇ ਬਿਜਲੀ ਵੰਡ ਕੰਪਨੀਆਂ ਦਾ 1.1 ਲੱਖ ਕਰੋੜ ਰੁਪਏ ਬਕਾਇਆ ਹੈ। ਇੰਨੀ ਵੱਡੀ ਰਕਮ ਅਦਾ ਨਾ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਉਕਤ ਕੰਪਨੀਆਂ ਨੂੰ ਬਿਜਲੀ ਵੇਚਣੀ ਪੈ ਰਹੀ ਹੈ।

ਇਸ ਤੋਂ ਇਲਾਵਾ ਬਿਜਲੀ ਡਿਸਟ੍ਰੀਬਿਊਸ਼ਨ ਕੰਪਨੀਆਂ ਦਾ ਘਾਟਾ 5 ਲੱਖ ਕਰੋੜ ਰੁਪਏ ਤੋਂ ਵੱਧ ਹੋ ਗਿਆ ਹੈ। ਕਈ ਰਾਜਾਂ ਦੀਆਂ ਸਰਕਾਰਾਂ ਨੇ ਮੁਫ਼ਤ ਬਿਜਲੀ ਦੇਣ ਦਾ ਐਲਾਨ ਕੀਤਾ ਹੈ। ਇਸ ਦਾ ਸਿੱਧਾ ਅਸਰ ਇਨ੍ਹਾਂ ਕੰਪਨੀਆਂ 'ਤੇ ਪੈ ਰਿਹਾ ਹੈ।

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਭੁਗਤਾਨ ਸੰਕਟ ਪੂਰੀ ਸਪਲਾਈ ਚੇਨ ਨੂੰ ਪ੍ਰਭਾਵਿਤ ਕਰ ਰਿਹਾ ਹੈ। ਇਸ ਦੀਆਂ ਕੜੀਆਂ ਇਕ ਦੂਜੇ ਨਾਲ ਜੁੜੀਆਂ ਹੋਈਆਂ ਹਨ। ਨਾ ਤਾਂ ਕੋਲਾ ਸੰਕਟ ਅਤੇ ਨਾ ਹੀ ਬਿਜਲੀ ਦਾ ਸੰਕਟ ਬਿਜਲੀ ਕੱਟਾਂ ਦਾ ਕਾਰਨ ਬਣ ਰਿਹਾ ਹੈ। ਇਸ ਦਾ ਅਸਲ ਕਾਰਨ ਭੁਗਤਾਨ ਸੰਕਟ ਹੈ।

Published by:Amelia Punjabi
First published:

Tags: India, Powercom, Powercut, Punjab