ਬੀਤੇ ਦਿਨ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਿਸ਼ਵ ਖੂਨਦਾਨ ਦਿਵਸ ਮਨਾਇਆ ਗਿਆ। ਇਸ ਦਾ ਮਕਸਦ ਲੋਕਾਂ ਨੂੰ ਖੂਨਦਾਨ ਕਰਨ ਲਈ ਜਾਗਰੂਕ ਕਰਨਾ ਕੇ ਇਸ ਨਾਲ ਸਬੰਧਤ ਮਹੱਤਵਪੂਰਨ ਜਾਣਕਾਰੀਆਂ ਦੇਣਾ ਹੁੰਦਾ ਹੈ। ਜਾਗਰੂਕਤਾ ਪੈਦਾ ਕਰਨ ਤੋਂ ਇਲਾਵਾ, ਇਸ ਦਿਨ ਰਾਸ਼ਟਰੀ ਸਿਹਤ ਪ੍ਰਣਾਲੀ ਦੇ ਨਿਰਮਾਣ ਵਿੱਚ ਸਵੈ-ਇੱਛਤ ਅਤੇ ਅਦਾਇਗੀ ਰਹਿਤ ਖੂਨਦਾਨੀਆਂ ਦੇ ਯੋਗਦਾਨ ਨੂੰ ਉਜਾਗਰ ਕੀਤਾ ਜਾਂਦਾ ਹੈ। ਇਹ ਕਹਿਣ ਦੀ ਲੋੜ ਨਹੀਂ ਕਿ ਖੂਨ ਦਾਨ ਕਰਨ ਦਾ ਨੇਕ ਕੰਮ ਬਹੁਤ ਸਾਰੀਆਂ ਜਾਨਾਂ ਬਚਾ ਸਕਦਾ ਹੈ, ਅਤੇ ਕੋਈ ਵੀ ਬਾਲਗ ਸੁਰੱਖਿਅਤ ਢੰਗ ਨਾਲ ਖੂਨ ਦਾਨ ਕਰ ਸਕਦਾ ਹੈ।
ਹਾਲਾਂਕਿ, ਖੂਨ ਦਾਨ ਕਰਨ ਲਈ ਕੁਝ ਮਾਪਦੰਡਾਂ ਅਤੇ ਲੋੜਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਪੁਰਸ਼ ਤਿੰਨ ਮਹੀਨਿਆਂ ਵਿੱਚ ਇੱਕ ਵਾਰ ਸੁਰੱਖਿਅਤ ਢੰਗ ਨਾਲ ਖੂਨ ਦਾਨ ਕਰ ਸਕਦੇ ਹਨ, ਜਦੋਂ ਕਿ ਔਰਤਾਂ ਚਾਰ ਮਹੀਨਿਆਂ ਵਿੱਚ ਇੱਕ ਵਾਰ ਸੁਰੱਖਿਅਤ ਢੰਗ ਨਾਲ ਖੂਨ ਦਾਨ ਕਰ ਸਕਦੀਆਂ ਹਨ। ਤੁਸੀਂ 18 ਸਾਲ ਤੋਂ 65 ਸਾਲ ਦੀ ਉਮਰ ਦੇ ਵਿਚਕਾਰ ਖੂਨਦਾਨ ਕਰ ਸਕਦੇ ਹੋ।
ਖੂਨ ਦਾਨ ਕਰਨ ਤੋਂ ਪਹਿਲਾਂ ਕੁੱਝ ਬੁਨਿਆਦੀ ਗੱਲਾਂ ਹਨ ਜਿਨ੍ਹਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਇਹ ਗੱਲ ਡਾ: ਹਿਮਾਂਸ਼ੂ ਲਾਂਬਾ ਨੇ ਹਿੰਦੁਸਤਾਨ ਟਾਈਮਜ਼ ਨਾਲ ਸਾਂਝੀਆਂ ਕੀਤੀਆਂ ਹਨ। ਇਸ ਵਿੱਚ ਉਹ ਕਹਿ ਰਹੇ ਹਨ ਕਿ ਖੂਨਦਾਨ ਕਰਨ ਦਾ ਇੱਛੁਕ ਵਿਅਕਤੀ ਸਰੀਰਕ ਅਤੇ ਮਾਨਸਿਕ ਤੌਰ 'ਤੇ ਚੰਗੀ ਸਿਹਤ ਵਾਲਾ ਹੋਣਾ ਚਾਹੀਦਾ ਹੈ। ਖੂਨ ਦੀ ਸਿਰਫ ਇੱਕ ਯੂਨਿਟ ਜੋ ਕਿ 450 ਮਿਲੀਲੀਟਰ ਹੈ ਇੱਕ ਦਾਨੀ ਤੋਂ ਇਕੱਠੀ ਕੀਤੀ ਜਾਂਦੀ ਹੈ। ਡਾ. ਲਾਂਬਾ ਨੇ ਖੂਨਦਾਨ ਬਾਰੇ ਕੁਝ ਬੁਨਿਆਦੀ ਗੱਲਾਂ ਵੀ ਸੂਚੀਬੱਧ ਕੀਤੀਆਂ ਹਨ।
ਖੂਨ ਦਾਨ ਕਰਨ ਵਾਲਿਆਂ ਦੀ ਉਮਰ ਬਾਰੇ ਗੱਲ ਕਰਦੇ ਹੋਏ ਡਾ. ਲਾਂਬਾ ਨੇ ਜ਼ੋਰ ਦੇ ਕੇ ਕਿਹਾ ਕਿ, ਖੂਨਦਾਨੀ ਕਿ ਘੱਟੋ-ਘੱਟ ਊਮਰ 18 ਸਾਲ ਹੋਣੀ ਚਾਹੀਦੀ ਹੈ ਤੇ ਖੂਨਦਾਨ ਕਰਨ ਵਾਲੇ ਦਾ ਵਜ਼ਨ ਘੱਟ ਨਹੀਂ ਹੋਣਾ ਚਾਹੀਦਾ ਅਤੇ ਘੱਟੋ-ਘੱਟ 55 ਕਿਲੋਗ੍ਰਾਮ ਹੋਣਾ ਚਾਹੀਦਾ ਹੈ।
ਸਮੇਂ ਦੇ ਅੰਤਰ ਦੀ ਗੱਲ ਕਰਦਿਆਂ, ਜੇਕਰ ਦਾਨੀ ਵਾਰ-ਵਾਰ ਖੂਨਦਾਨ ਕਰਦਾ ਹੈ, ਤਾਂ ਮਾਹਿਰ ਨੇ ਸਾਰਿਆਂ ਨੂੰ ਇਹ ਧਿਆਨ ਵਿੱਚ ਰੱਖਣ ਦੀ ਅਪੀਲ ਕੀਤੀ ਕਿ ਖੂਨਦਾਨ ਕਰਨ ਲਈ ਪੁਰਸ਼ਾਂ ਵਿੱਚ 90 ਦਿਨ ਅਤੇ ਔਰਤਾਂ ਵਿੱਚ 120 ਦਿਨ ਦਾ ਅੰਤਰਾਲ ਹੋਣਾ ਚਾਹੀਦਾ ਹੈ।
ਖੂਨ ਦਾਨ ਕਰਨ ਤੋਂ ਪਹਿਲਾਂ, ਦਾਨੀ ਦੀ ਨਬਜ਼ 60-100 bpm ਦੇ ਵਿਚਕਾਰ ਹੋਣੀ ਚਾਹੀਦੀ ਹੈ, ਜਦੋਂ ਕਿ ਉਹਨਾਂ ਦਾ ਹੀਮੋਗਲੋਬਿਨ > ਜਾਂ = 12.5g/dL ਹੋਣਾ ਚਾਹੀਦਾ ਹੈ।
ਲੋੜੀਂਦੀ ਨੀਂਦ ਲੈਣ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ, ਮਾਹਰ ਨੇ ਕਿਹਾ ਕਿ ਖੂਨ ਦਾਨ ਕਰਨ ਤੋਂ ਪਹਿਲਾਂ ਪਰਿਆਪਤ ਨੀਂਦ ਲੈਣਾ ਬਹੁਤ ਜ਼ਰੂਰੀ ਹੈ।
ਖੂਨਦਾਨ ਲਈ ਜਾਣ ਤੋਂ ਪਹਿਲਾਂ, ਖੂਨਦਾਨ ਕਰਨ ਵਾਲੇ ਨੇ ਕਿਸੇ ਕਿਸਮ ਦਾ ਵਰਤ ਨਹੀਂ ਰੱਖਿਆ ਹੋਣਾ ਚਾਹੀਦਾ ਹੈ।
ਡਾਕਟਰ ਨੇ ਅੱਗੇ ਕਿਹਾ ਕਿ ਖੂਨਦਾਨ ਕਰਨ ਤੋਂ ਪਹਿਲਾਂ ਡੋਨਰ ਇਸ ਗੱਲ ਦਾ ਧਿਆਨ ਰੱਖੇ ਕਿ ਉਸ ਨੇ ਕਿਸੇ ਵੀ ਤਰ੍ਹਾਂ ਦਾ ਨਸ਼ੀਲਾ ਪਦਾਰਥ ਨਾ ਲਿਆ ਹੋਵੇ।
ਦਾਨੀ ਕਿਸੇ ਵੀ ਪ੍ਰਕਾਰ ਦੀ ਪ੍ਰਸਾਰਿਤ ਬਿਮਾਰੀ ਤੋਂ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ ਹੈ, ਜੋ ਖਾਸ ਤੌਰ 'ਤੇ ਖੂਨ ਚੜ੍ਹਾਉਣ ਦੁਆਰਾ ਸੰਚਾਰਿਤ ਹੁੰਦਾ ਹੈ।
ਅੰਤ ਵਿੱਚ, ਦਾਨੀ ਕਿਸੇ ਵੀ ਕਿਸਮ ਦੀ ਗੰਭੀਰ ਸਾਹ ਦੀ ਬਿਮਾਰੀ ਤੋਂ ਪੀੜਤ ਨਹੀਂ ਹੋਣਾ ਚਾਹੀਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Blood, Blood donation, Blood test, Health, Health care, Health news, Lifestyle