Video- ਲਾਵਾਂ ਵੇਲੇ ਲਾੜੀ ਨੇ ਕੀਤੀ ਅਜਿਹੀ ਹਰਕਤ, ਸੱਭ ਦਾ ਹਾਸਾ ਨਿਕਲ ਪਿਆ

ਵਿਆਹ ਦੀ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਜਿਸ ਨੂੰ ਵੇਖ ਕੇ ਹਰ ਕੋਈ ਇਸ ਵੀਡੀਓ ਨੂੰ ਵੇਖ ਕੇ ਮੁਸਕਰਾ ਰਿਹਾ ਹੈ। ਦੂਜੇ ਪਾਸ ਲੋਕ ਵੱਖ-ਵੱਖ ਤਰੀਕਿਆਂ ਨਾਲ ਟਿੱਪਣੀਆਂ ਵੀ ਕਰ ਰਹੇ ਹਨ।

ਵਿਆਹ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

 • Share this:
  ਨਵੀਂ ਦਿੱਲੀ- ਖੂਬਸੂਰਤ ਜ਼ਿੰਦਗੀ ਵਿਚ ਪਤੀ-ਪਤਨੀ ਦਾ ਰਿਸ਼ਤਾ ਬਹੁਤ ਖ਼ਾਸ ਹੁੰਦਾ ਹੈ। ਜਦੋਂ ਵੀ ਪਤੀ ਰਸਤਾ ਭਟਕਣਾ ਸ਼ੁਰੂ ਕਰਦਾ ਹੈ, ਤਾਂ ਉਸਦੀ ਪਤਨੀ ਸਹੀ ਰਸਤਾ ਦਿਖਾਉਂਦੀ ਹੈ। ਤੁਹਾਨੂੰ ਇਹ ਸਾਰੀਆਂ ਗੱਲਾਂ ਦਾ ਪਤਾ ਹੋਣਾ। ਪਰ ਕੀ ਤੁਸੀਂ ਇਸ ਨੂੰ ਸਭ ਦੇ ਸਾਹਮਣੇ ਹੁੰਦਾ ਹੋਇਆ ਵੇਖਿਆ ਹੈ? ਜੇ ਨਹੀਂ, ਤਾਂ ਅਸੀਂ ਤੁਹਾਡੇ ਲਈ ਅਜਿਹਾ ਮਜ਼ਾਕੀਆ ਵੀਡੀਓ ਲਿਆਏ ਹਾਂ। ਇਸ ਨੂੰ ਦੇਖਣ ਤੋਂ ਬਾਅਦ, ਤੁਸੀਂ ਆਪਣੇ ਹਾਸੇ ਨੂੰ ਰੋਕ ਨਹੀਂ ਸਕੋਗੇ।

  ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜੋ ਇਕ ਗੁਰਦੁਆਰੇ ਵਿਚ ਹੋ ਰਹੀ ਸ਼ਾਦੀ ਦੀ ਹੈ। ਵਿਆਹ ਦੇ ਦੌਰਾਨ ਇੱਕ ਪਿਆਰੀ ਹਰਕਤ ਹੋਈ, ਜਿਸ ਨੇ ਸਾਰਿਆਂ ਨੂੰ ਹਸਾ ਦਿੱਤਾ। ਗੁਰਦੁਆਰੇ ਵਿਚ ਸਰਦਾਰ ਜੀ ਲਾਵਾਂ ਲਈ ਉੱਠ ਕੇ ਗਲਤ ਦਿਸ਼ਾ ਵੱਲ ਵਧਣਾ ਸ਼ੁਰੂ ਕਰ ਦਿੰਦੇ ਹਨ ਤਾਂ ਲਾੜੀ ਉਨ੍ਹਾਂ ਨੂੰ ਪਿਆਰ ਨਾਲ ਪਿੱਛੇ ਵੱਲ ਖਿਚ ਲੈਂਦੀ ਹੈ ਅਤੇ ਭਾਜੀ ਸਹੀ ਦਿਸ਼ਾ ਵੱਲ ਤੁਰ ਪਏ।  ਇਹ ਵੀਡੀਓ ਗੁਰੂਦਵਾਰਾ ਵਿਖੇ ਵਿਆਹ ਦੌਰਾਨ ਲਈ ਗਈ ਹੈ, ਜੋ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਹਰ ਕੋਈ ਇਸ ਵੀਡੀਓ ਨੂੰ ਵੇਖ ਕੇ ਮੁਸਕਰਾ ਰਿਹਾ ਹੈ, ਉਹ ਵੱਖ-ਵੱਖ ਤਰੀਕਿਆਂ ਨਾਲ ਟਿੱਪਣੀਆਂ ਵੀ ਕਰ ਰਿਹਾ ਹੈ। ਇਸ ਖੂਬਸੂਰਤ ਵੀਡੀਓ ਨੂੰ ਦੇਖਣ ਤੋਂ ਬਾਅਦ, ਇਕ ਉਪਭੋਗਤਾ ਨੇ ਲਿਖਿਆ ਹੈ ਕਿ ਤਲਵਾਰ ਕਿਸੇ ਦੇ ਵੀ ਹੱਥ ਵਿਚ ਹੋਵੇ ਪਰ ਪਰ ਬੌਸ ਹਮੇਸ਼ਾ ਉਹ ਹੀ ਹੁੰਦੀ ਹੈ।  ਇਸ ਲਈ ਉਨ੍ਹਾਂ ਨੂੰ ਬੇਟਰ ਹਾਫ ਕਿਹਾ ਜਾਂਦਾ ਹੈ।
  Published by:Ashish Sharma
  First published: