Home /News /lifestyle /

Retail Inflation: ਪ੍ਰਚੂਨ ਮਹਿੰਗਾਈ ਦੀ ਦਰ ਕਿਹੜੀਆਂ ਵਸਤਾਂ ਕਰਦੀਆਂ ਹਨ ਤੈਅ, ਜਾਣ ਕੇ ਹੋਵੋਗੇ ਹੈਰਾਨ!

Retail Inflation: ਪ੍ਰਚੂਨ ਮਹਿੰਗਾਈ ਦੀ ਦਰ ਕਿਹੜੀਆਂ ਵਸਤਾਂ ਕਰਦੀਆਂ ਹਨ ਤੈਅ, ਜਾਣ ਕੇ ਹੋਵੋਗੇ ਹੈਰਾਨ!

Retail Inflation: ਪ੍ਰਚੂਨ ਮਹਿੰਗਾਈ ਦੀ ਦਰ ਕਿਹੜੀਆਂ ਵਸਤਾਂ ਕਰਦੀਆਂ ਹਨ ਤੈਅ, ਜਾਣ ਕੇ ਹੋਵੋਗੇ ਹੈਰਾਨ! (ਸੰਕੇਤਕ ਫੋਟੋ)

Retail Inflation: ਪ੍ਰਚੂਨ ਮਹਿੰਗਾਈ ਦੀ ਦਰ ਕਿਹੜੀਆਂ ਵਸਤਾਂ ਕਰਦੀਆਂ ਹਨ ਤੈਅ, ਜਾਣ ਕੇ ਹੋਵੋਗੇ ਹੈਰਾਨ! (ਸੰਕੇਤਕ ਫੋਟੋ)

Retail Inflation:  ਖੁਰਾਕੀ ਵਸਤਾਂ ਦੀਆਂ ਕੀਮਤਾਂ 'ਚ ਵਾਧਾ ਹੋਣ ਕਾਰਨ ਫਰਵਰੀ 'ਚ ਪ੍ਰਚੂਨ ਸਮਾਨ ਦੀ ਮਹਿੰਗਾਈ ਦਰ ਪਿਛਲੇ 8 ਮਹੀਨਿਆਂ ਵਿਚੋਂ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈ ਹੈ। ਵਿਸ਼ਵ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧੇ ਨੇ ਵੀ ਪ੍ਰਚੂਨ ਮਹਿੰਗਾਈ 'ਚ ਵਾਧਾ ਕਰਨ 'ਚ ਮੁੱਖ ਭੂਮਿਕਾ ਨਿਭਾਈ ਹੈ। ਕੱਚੇ ਤੇਲ ਅਤੇ ਵਸਤੂਆਂ ਦੀਆਂ ਕੀਮਤਾਂ ਵਿੱਚ ਵਾਧੇ ਨੇ ਉਤਪਾਦਨ ਕਰਨ ਲਈ ਲਗਦੀ ਲਾਗਤ ਵਿੱਚ ਵਾਧਾ ਕੀਤਾ ਹੈ, ਜਿਸ ਕਾਰਨ ਪ੍ਰਚੂਨ ਮਹਿੰਗਾਈ ਅਸਮਾਨ ਨੂੰ ਛੂਹ ਰਹੀ ਹੈ।

ਹੋਰ ਪੜ੍ਹੋ ...
 • Share this:

  ਤੁਹਾਨੂੰ ਦੱਸ ਦੇਈਏ ਕਿ ਦੇਸ਼ ਵਿੱਚ ਪ੍ਰਚੂਨ ਦੀ ਦਰ ਨਿਰਧਾਰਤ ਕਰਨ ਲਈ ਇਸ ਵਿੱਚ ਕੱਚੇ ਤੇਲ, ਵਸਤੂਆਂ ਦੀਆਂ ਕੀਮਤਾਂ, ਉਤਪਾਦਨ ਦੀ ਲਾਗਤ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਚੀਜ਼ਾਂ ਸ਼ਾਮਿਲ ਹੁੰਦੀਆਂ ਹਨ। ਇਨ੍ਹਾਂ ਸਾਰੀਆਂ ਵਸਤਾਂ ਵਿੱਚੋਂ ਜਦੋਂ ਕੁਝ ਮਹਿੰਗਾ ਹੋ ਜਾਂਦਾ ਹੈ ਤਾਂ ਪ੍ਰਚੂਨ ਦੀਆਂ ਕੀਮਤਾਂ ਵੀ ਵਧ ਜਾਂਦੀਆਂ ਹਨ। ਇਸਦੇ ਨਾਲ ਹੀ ਲਗਭਗ 299 ਵਸਤੂਆਂ ਹਨ, ਜਿਨ੍ਹਾਂ ਦੀਆਂ ਕੀਮਤਾਂ ਦੇ ਆਧਾਰ 'ਤੇ ਪ੍ਰਚੂਨ ਮਹਿੰਗਾਈ ਦਰ ਤੈਅ ਕੀਤੀ ਜਾਂਦੀ ਹੈ।

  ਇਸ ਦੇ ਬਾਵਜੂਦ ਇਨ੍ਹਾਂ ਦਹਾਕਿਆਂ ਪੁਰਾਣੀਆਂ ਵਸਤਾਂ ਜਿੰਨਾਂ ਨੂੰ ਅਸੀਂ ਹੁਣ ਨਹੀਂ ਵਰਤਦੇ, ਦੀਆਂ ਕੀਮਤਾਂ ਪ੍ਰਚੂਨ ਮਹਿੰਗਾਈ ਦੀ ਦਰ ਨਿਰਧਾਰਤ ਕਰਨ ਵਿੱਚ ਸ਼ਾਮਿਲ ਹੁੰਦੀਆਂ ਹਨ। ਪ੍ਰਚੂਨ ਕੀਮਤਾਂ (ਸੀ.ਪੀ.ਆਈ.) ਦੇ ਆਧਾਰ 'ਤੇ ਮਹਿੰਗਾਈ ਦੀ ਦਰ ਤੈਅ ਕਰਨ 'ਚ ਸ਼ਾਮਲ ਇਕ ਅਧਿਕਾਰੀ ਨੇ ਕਿਹਾ ਕਿ ਦਹਾਕਿਆਂ ਪੁਰਾਣੀਆਂ ਚੀਜ਼ਾਂ ਦਾ ਸੀ.ਪੀ.ਆਈ. ਦੀ ਗਣਨਾ 'ਚ ਕੋਈ ਮਤਲਬ ਨਹੀਂ ਹੈ। ਇਨ੍ਹਾਂ 'ਚੋਂ 10-12 ਫੀਸਦੀ ਵਸਤੂਆਂ ਅਜਿਹੀਆਂ ਹਨ, ਜਿਨ੍ਹਾਂ ਦੀ ਅਸੀਂ ਵਰਤੋਂ ਹੀ ਨਹੀਂ ਕਰਦੇ।

  ਜ਼ਿਕਰਯੋਗ ਹੈ ਅਧਿਕਾਰੀ ਨੇ ਕਿਹਾ ਕਿ ਅਸੀਂ ਹੁਣ ਸੀਡੀ (CD), ਆਡੀਓ ਕੈਸੇਟ (Audio Cassette) ਅਤੇ ਨੋਕੀਆ ਫੋਨ (Nokia Phone) ਵਰਗੀਆਂ ਚੀਜ਼ਾਂ ਦੀ ਵਰਤੋਂ ਨਹੀਂ ਕਰਦੇ ਹਾਂ। ਫਿਰ ਵੀ, ਇਹਨਾਂ ਦੀਆਂ ਕੀਮਤਾਂ ਦੀ ਵਰਤੋਂ ਪ੍ਰਚੂਨ ਮਹਿੰਗਾਈ ਦੀ ਦਰ ਨੂੰ ਨਿਰਧਾਰਤ ਕਰਨ ਲਈ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਇਨ੍ਹਾਂ ਵਸਤਾਂ ਵਿੱਚ ਕੇਬਲ ਟੀਵੀ ਕੁਨੈਕਸ਼ਨ(Cable TV Connection) , ਵੀਸੀਡੀ ਜਾਂ ਡੀਵੀਡੀ ਕਿਰਾਏ, ਸੀਡੀਜ਼, ਡੀਵੀਡੀਜ਼, ਆਡੀਓ-ਵੀਡੀਓ ਕੈਸੇਟਾਂ, ਟੂ-ਇਨ-ਵਨ ਰੇਡੀਓ ਅਤੇ ਟੇਪ ਰਿਕਾਰਡਰ ਵੀ ਸ਼ਾਮਿਲ ਹਨ।

  Published by:Rupinder Kaur Sabherwal
  First published:

  Tags: Business, Businessman, Inflation, Retail