Home /News /lifestyle /

How To Get Government Job: FCI 'ਚ ਜ਼ਰੂਰ ਹਾਸਿਲ ਹੋਵੇਗੀ ਸਰਕਾਰੀ ਨੌਕਰੀ, ਪੜ੍ਹੋ ਇਹ Career Tips

How To Get Government Job: FCI 'ਚ ਜ਼ਰੂਰ ਹਾਸਿਲ ਹੋਵੇਗੀ ਸਰਕਾਰੀ ਨੌਕਰੀ, ਪੜ੍ਹੋ ਇਹ Career Tips

How To Get Government Job: FCI 'ਚ ਜ਼ਰੂਰ ਹਾਸਿਲ ਹੋਵੇਗੀ ਸਰਕਾਰੀ ਨੌਕਰੀ, ਪੜ੍ਹੋ ਇਹ ਖਾਸ ਟਿਪਸ

How To Get Government Job: FCI 'ਚ ਜ਼ਰੂਰ ਹਾਸਿਲ ਹੋਵੇਗੀ ਸਰਕਾਰੀ ਨੌਕਰੀ, ਪੜ੍ਹੋ ਇਹ ਖਾਸ ਟਿਪਸ

How To Get Government Job:  ਮਹਿੰਗਾਈ ਤੇ ਬੇਰੁਜ਼ਗਾਰੀ ਨੇ ਲੋਕਾਂ ਨੂੰ ਇੰਨਾ ਮਜਬੂਰ ਕਰ ਦਿੱਤਾ ਹੈ ਕਿ ਨੌਜਵਾਨਾਂ ਵੱਲੋਂ ਕੋਈ ਵੀ ਕੰਮ ਛੋਟਾ ਜਾਂ ਵੱਡਾ ਸਮਝ ਕੇ ਨਹੀਂ ਕੀਤਾ ਜਾ ਰਿਹਾ, ਸਗੋਂ ਜਿੱਥੇ ਜੋ ਕੰਮ ਮਿਲੇ ਕਰਨ ਲਈ ਤਿਆਰ ਹੋ ਰਹੇ ਹਨ। ਇੰਨਾ ਹੀ ਨਹੀਂ ਨੌਜਵਾਨ ਆਪਣੀ ਪੜ੍ਹਾਈ ਦੇ ਮੁਤਾਬਿਕ ਵੀ ਨੌਕਰੀ ਨਾ ਮਿਲਣ ਕਾਰਨ ਪ੍ਰਾਈਵੇਟ ਸੈਕਟਰ ਵਿੱਚ ਕਿਸੇ ਹੋਰ ਪ੍ਰੋਫੈਸ਼ਨ 'ਤੇ ਕੰਮ ਵਿੱਚ ਰੁੱਝੇ ਹੋਏ ਹਨ। ਪਰ ਫਿਰ ਵੀ ਪੜ੍ਹਨ ਵਾਲੇ ਨੌਜਵਾਨ ਇਹੀ ਸੋਚ ਕੇ ਪੜ੍ਹਾਈ ਕਰਦੇ ਹਨ ਕਿ ਉਨ੍ਹਾਂ ਨੂੰ ਡਿਗਰੀ ਮੁਤਾਬਿਕ ਨੌਕਰੀ ਮਿਲ ਜਾਵੇ।

ਹੋਰ ਪੜ੍ਹੋ ...
  • Share this:

How To Get Government Job:  ਮਹਿੰਗਾਈ ਤੇ ਬੇਰੁਜ਼ਗਾਰੀ ਨੇ ਲੋਕਾਂ ਨੂੰ ਇੰਨਾ ਮਜਬੂਰ ਕਰ ਦਿੱਤਾ ਹੈ ਕਿ ਨੌਜਵਾਨਾਂ ਵੱਲੋਂ ਕੋਈ ਵੀ ਕੰਮ ਛੋਟਾ ਜਾਂ ਵੱਡਾ ਸਮਝ ਕੇ ਨਹੀਂ ਕੀਤਾ ਜਾ ਰਿਹਾ, ਸਗੋਂ ਜਿੱਥੇ ਜੋ ਕੰਮ ਮਿਲੇ ਕਰਨ ਲਈ ਤਿਆਰ ਹੋ ਰਹੇ ਹਨ। ਇੰਨਾ ਹੀ ਨਹੀਂ ਨੌਜਵਾਨ ਆਪਣੀ ਪੜ੍ਹਾਈ ਦੇ ਮੁਤਾਬਿਕ ਵੀ ਨੌਕਰੀ ਨਾ ਮਿਲਣ ਕਾਰਨ ਪ੍ਰਾਈਵੇਟ ਸੈਕਟਰ ਵਿੱਚ ਕਿਸੇ ਹੋਰ ਪ੍ਰੋਫੈਸ਼ਨ 'ਤੇ ਕੰਮ ਵਿੱਚ ਰੁੱਝੇ ਹੋਏ ਹਨ। ਪਰ ਫਿਰ ਵੀ ਪੜ੍ਹਨ ਵਾਲੇ ਨੌਜਵਾਨ ਇਹੀ ਸੋਚ ਕੇ ਪੜ੍ਹਾਈ ਕਰਦੇ ਹਨ ਕਿ ਉਨ੍ਹਾਂ ਨੂੰ ਡਿਗਰੀ ਮੁਤਾਬਿਕ ਨੌਕਰੀ ਮਿਲ ਜਾਵੇ। ਸਰਕਾਰੀ ਨੌਕਰੀ ਦੀ ਕੋਸ਼ਿਸ਼ ਪਹਿਲਾਂ ਹੁੰਦੀ ਹੈ ਜੋ ਕਿ ਬੜੀ ਮੁਸ਼ਕਿਲ ਨਾਲ ਕਿਸੇ ਨੂੰ ਮਿਲਦੀ ਹੈ। ਪਰ ਇਹ ਮੌਕਾ ਕਦੇ ਵੀ ਮਿਲ ਸਕਦਾ ਹੈ ਜਿਸ ਲਈ ਖੁੱਦ ਦੀ ਤਿਆਰੀ ਜ਼ਰੂਰ ਹੋਣੀ ਚਾਹੀਦੀ ਹੈ।

ਕਿਸ ਮਹਿਕਮੇ ਵਿੱਚ ਕੰਮ ਕਰਨ ਲਈ ਕਿਹੜੀ ਪੜ੍ਹਾਈ ਚਾਹੀਦੀ ਹੈ ਇਹ ਪਤਾ ਹੋਣਾ ਚਾਹੀਦਾ ਹੈ। ਹੁਣ ਫੂਡ ਕਾਰਪੋਰੇਸ਼ਨ ਆਫ ਇੰਡੀਆ (Food Corporation Of India) ਯਾਨੀ ਐੱਫ.ਆਈ.ਸੀ. (FCI) ਦੀ ਗੱਲ ਕਰੀਏ ਤਾਂ ਇਹ ਭਾਰਤ ਸਰਕਾਰ ਦੀ ਹੀ ਇੱਕ ਕਾਰਪੋਰੇਸ਼ਨ ਹੈ। ਇਸਦੀ ਸਥਾਪਨਾ 14 ਜਨਵਰੀ 1965 ਨੂੰ ਕੀਤੀ ਗਈ ਸੀ ਤੇ FCI ਵਿੱਚ ਹਜ਼ਾਰਾਂ ਕਰਮਚਾਰੀ ਕੰਮ ਕਰਦੇ ਹਨ। ਦੱਸ ਦਈਏ ਕਿ ਇਹ ਵਿਭਾਗ ਹਰ ਸਾਲ ਵੱਡੀ ਗਿਣਤੀ ਵਿੱਚ ਖਾਲੀ ਅਸਾਮੀਆਂ ਦੀ ਭਰਤੀ ਕਰਦਾ ਹੈ।

ਇੰਨਾ ਹੀ ਨਹੀਂ ਇਹ ਵਿਭਾਗ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਦੇ ਅਧੀਨ ਦੇਸ਼ ਵਿੱਚ ਅਨਾਜ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਅਨਾਜ ਖਰੀਦਦਾ ਹੈ ਅਤੇ ਗੋਦਾਮਾਂ ਵਿੱਚ ਸਟੋਰ ਕਰਦਾ ਹੈ। ਪਰ ਇਸ ਵਿਭਾਗ ਵਿੱਚ ਨੌਕਰੀ ਪ੍ਰਾਪਤ ਕਰਨ ਲਈ ਕੁਝ ਯੋਗਤਾਵਾਂ ਜ਼ਰੂਰੀ ਹਨ ਜਿਨ੍ਹਾਂ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ-

1. FCI ਵਿੱਚ ਟਾਈਪਿਸਟ ਦੀ ਨੌਕਰੀ ਲਈ ਵੈਸੇ ਤਾਂ ਕਿਸੇ ਵੀ ਖੇਤਰ ਵਿੱਚ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਟਾਈਪਿੰਗ ਸਪੀਡ 30 WPM ਹੋਣੀ ਚਾਹੀਦੀ ਹੈ ਯਾਨੀ ਇੱਕ ਮਿੰਟ ਵਿੱਚ 30 ਵਰਡਜ਼ ਟਾਇਪ ਕਰਨੇ ਪੈਣਗੇ। ਨਾਲ ਹੀ ਕੰਪਿਊਟਰ ਅਤੇ ਹਿੰਦੀ-ਅੰਗਰੇਜ਼ੀ ਭਾਸ਼ਾ ਦੀ ਟਾਈਪਿੰਗ ਦਾ ਬਿਹਤਰ ਗਿਆਨ ਹੋਣਾ ਚਾਹੀਦਾ ਹੈ। ਇਸ ਨੌਕਰੀ ਲਈ ਉਮੀਦਵਾਰ ਦੀ ਉਮਰ 18 ਤੋਂ 25 ਸਾਲ ਨਿਰਧਾਰਤ ਕੀਤੀ ਗਈ ਹੈ।

2. FCI ਵਿੱਚ ਮੈਨੇਜਰ ਜਨਰਲ ਦੇ ਅਹੁਦੇ ਲਈ ਕਿਸੇ ਸਰਕਾਰੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਲਾਜ਼ਮੀ ਹੈ। ਇਸ ਦੇ ਨਾਲ ਹੀ ਗ੍ਰੈਜੁਏਸ਼ਨ ਵਿੱਚ ਘੱਟੋ-ਘੱਟ 60% ਅੰਕ ਲਾਜ਼ਮੀ ਹੋਣੇ ਚਾਹੀਦੇ ਹਨ।

3. FCI ਵਿੱਚ ਸਟੈਨੋਗ੍ਰਾਫਰ ਦੀ ਪੋਸਟ ਲਈ ਕਿਸੇ ਵੀ ਵਿਸ਼ੇ ਵਿੱਚ ਗ੍ਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ ਜਾਂ DOEACC ਵਿੱਚ O ਪੱਧਰ ਦੀ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ। ਫਿਰ ਵੀ ਜੇਕਰ ਕਿਸੇ ਕੋਲ ਇਹ ਡਿਗਰੀਆਂ ਨਹੀਂ ਹਨ ਤਾਂ ਕੰਪਿਊਟਰ ਸਾਇੰਸ ਜਾਂ ਕੰਪਿਊਟਰ ਐਪਲੀਕੇਸ਼ਨ ਦੀ ਡਿਗਰੀ ਜ਼ਰੂਰ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਉਮੀਦਵਾਰ ਦੀ ਸ਼ਾਰਟਹੈਂਡ ਵਿੱਚ 40 ਤੋਂ 80 WPM ਦੀ ਸਪੀਡ ਹੋਣੀ ਚਾਹੀਦੀ ਹੈ। ਇਸ ਅਹੁਦੇ ਲਈ ਉਮਰ ਸੀਮਾ 18 ਤੋਂ 25 ਸਾਲ ਦੇ ਵਿਚਕਾਰ ਰੱਖੀ ਗਈ ਹੈ।

4. FCI ਵਿੱਚ ਜੂਨੀਅਰ ਇੰਜੀਨੀਅਰ ਦੇ ਅਹੁਦੇ ਲਈ ਇੰਜੀਨੀਅਰਿੰਗ ਦੇ ਖੇਤਰ ਵਿੱਚ ਡਿਪਲੋਮਾ ਜਾਂ ਡਿਗਰੀ ਜ਼ਰੂਰੀ ਹੈ। ਪਰ ਜੇਕਰ ਉਮੀਦਵਾਰ ਕੋਲ ਡਿਪਲੋਮਾ ਹੈ, ਤਾਂ ਇੱਕ ਸਾਲ ਦਾ ਵਰਕ ਐਕਸਪੀਰੀਐਂਸ ਤੇ ਉਮੀਦਵਾਰ ਦੀ ਉਮਰ 18 ਤੋਂ 28 ਸਾਲ ਹੋਣੀ ਚਾਹੀਦੀ ਹੈ।

5. FCI ਵਿੱਚ ਚੌਕੀਦਾਰ ਦੀ ਨੌਕਰੀ ਲਈ ਵੀ ਭਰਤੀਆਂ ਹੁੰਦੀਆਂ ਹਨ। ਜਿਸ ਲਈ ਉਮੀਦਵਾਰ ਦਾ 8ਵੀਂ ਜਮਾਤ ਪਾਸ ਹੋਣਾ ਲਾਜ਼ਮੀ ਕੀਤਾ ਗਿਆ ਹੈ ਤੇ ਨਾਲ ਹੀ ਉਮਰ 18 ਤੋਂ 28 ਤੱਕ ਹੋਣੀ ਚਾਹੀਦੀ ਹੈ।

Published by:Rupinder Kaur Sabherwal
First published:

Tags: Career, Government jobs, Govt, How to apply for govt jobs, Job