• Home
 • »
 • News
 • »
 • lifestyle
 • »
 • YOUNG GENIUS SHOW ANTHM LAUNCHED SHOW TO BE AIRED ON NEWS18NETWORK FROM JANUARY 16 TO MARCH 27 AS

ਯੰਗ ਜੀਨੀਅਸ ਸ਼ੋ ਦਾ Anthem song ਲਾਂਚ, News18 Network 'ਤੇ 16 ਜਨਵਰੀ ਤੋਂ ਸ਼ੁਰੂ ਹੋਵੇਗਾ ਸ਼ੋ

 • Share this:
  ਮੁੰਬਈ: ਨਿਊਜ਼18 ਨੈੱਟਵਰਕ (News18 Network) ਤੇ ਬਾਈਜੂਜ਼ ਤੇ (BYJU'S) ਜਲਦ ਹੀ ਯੰਗ ਜੀਨੀਅਸ ਸ਼ੋ ਸ਼ੁਰੂ ਕਰਨ ਜਾ ਰਹੇ ਹਨ। ਸ਼ੋ ਦਾ ਐਂਥਮ ਲਾਂਚ ਹੋ ਚੁੱਕਾ ਹੈ। ਇਸ ਸੌਂਗ ਨੂੰ ਸਲੀਮ ਸੁਲੇਮਾਨ ਨੇ ਆਪਣੀ ਆਵਾਜ਼ ਦਿੱਤੀ ਹੈ ਅਤੇ ਸ਼੍ਰੱਧਾ ਪੰਡਿਤ ਨੇ ਲਿਖਿਆ ਹੈ। News18 Network ਅਤੇ BYJU'S ਵੱਲੋਂ ਪ੍ਰਸਾਰਿਤ ਹੋਣ ਵਾਲੇ ਯੰਗ ਜੀਨੀਅਸ ਸ਼ੋ ਵਿੱਚ ਦੇਸ਼ ਭਰ ਦੇ ਬੱਚੇ ਹਿੱਸਾ ਲੈ ਸਕਣਗੇ। ਯੰਗ ਜੀਨੀਅਸ ਸ਼ੋ ਦੀ ਥੀਮ ਇਸ ਥੀਮ ਉੱਤੇ ਰੱਖੀ ਗਈ ਹੈ ਤਾਂ ਜੋ ਇਸ ਵਿੱਚ ਅਕਾਦਮਿਕ (academics), ਕਲਾ, ਤਕਨੀਕ ਅਤੇ ਖੇਡਾਂ ਨਾਲ ਜੁੜੇ ਬੱਚੇ ਹਿੱਸਾ ਲੈ ਸਕਣ। ਦੱਸ ਦੇਈਏ ਯੰਗ ਜੀਨੀਅਸ ਸ਼ੋ ਦੇ ਦੇ 11 ਐਪੀਸੋਡ ਬਣਾਏ ਜਾਣਗੇ, ਜੋ 16 ਜਨਵਰੀ ਤੋਂ ਹਰ ਸ਼ਨੀਵਾਰ ਸ਼ਾਮ News18 India ਉੱਤੇ ਦਿਖਾਇਆ ਜਾਵੇਗਾ। ਨਾਲ ਹੀ ਸ਼ੋ ਦਾ ਰੀਪੀਟ ਟੈਲੀਕਾਸਟ ਐਤਵਾਰ ਦੁਪਹਿਰ ਨੂੰ ਕੀਤਾ ਜਾਵੇਗਾ।

  ਯੰਗ ਜੀਨੀਅਸ ਦੀ ਜਿਊਰੀ ਵਿੱਚ ਹੋਣਗੇ ਇਹ ਲੋਕ
  ਯੰਗ ਜੀਨੀਅਸ ਸ਼ੋ ਦੀ ਜੀਉਰੀ ਵਿੱਚ ਨੀਤੀ ਅਯੋਗ ਦੇ ਸੀ ਈ ਓ ਅਮਿਤਾਭ ਕਾੰਤ, ਪਦਮਭੂਸ਼ਣ ਡਾਕਟਰ ਮੱਲਿਕਾ ਸਾਰਾ ਭਾਈ, ਸਾਬਕਾ ਭਾਰਤੀ ਕ੍ਰਿਕੇਟ ਹਾਕੀ ਟੀਮ ਦੇ ਕਪਤਾਨ ਸਰਦਾਰ ਸਿੰਘ, ਅਤੇ CNBC TV-18 ਦੀ ਮੈਨੇਜਿੰਗ ਐਡੀਟਰ ਸ਼ੀਰੀਨ ਭਾਨ ਨੂੰ ਰੱਖਿਆ ਗਿਆ ਹੈ।

  ਯੰਗ ਜੀਨੀਅਸ ਸ਼ੋ ਵਿੱਚ ਸੇਲੇਬਰੇਟੀ ਬੱਚਿਆਂ ਦੀ ਕੀਤੀ ਜਾਵੇਗੀ ਮਦੱਦ
  News18 Network ਅਤੇ BYJU'S ਦੇ ਯੰਗ ਜੀਨੀਅਸ ਸ਼ੋ ਵਿੱਚ ਦੇਸ਼ ਦੇ ਕਈ ਸੇਲੀਬ੍ਰੇਟੀ ਆਕੇ ਬੱਚਿਆਂ ਦਾ ਹੌਸਲਾ ਵਧਾਉਣਗੇ। ਇਸ ਵਿੱਚ ਟੇਨਿਸ ਸਟਾਰ ਲਿਏੰਡਰ ਪੇਸ, ਏਥੇਲੀਟ ਦੁਇ ਚੰਦ, ਸੰਗੀਤਕਾਰ ਸ਼ੰਕਰ ਮਹਾਂਦੇਵਨ, ਐਕਟਰ ਰਾਜਕੁਮਾਰ ਰਾਓ, ਬੈਡਮਿੰਟਨ ਸਟਾਰ ਪੀ ਵੀ ਸਿੰਧੂ, ਐਕਟਰ ਸੋਨੂ ਸੂਦ, ਅਤੇ ਸੋਹਾ ਅਲੀ ਖਾਨ ਦੇ ਨਾਲ ਨਾਲ ਸਾਬਕਾ ਕ੍ਰਿਕੇਟਰ ਵਰਿੰਦਰ ਸਹਿਵਾਗ ਵੀ ਸ਼ਾਮਲ ਹੋਣਗੇ।

  16 ਜਨਵਰੀ ਤੋਂ 27 ਮਾਰਚ ਤੱਕ ਹੋਵੇਗਾ ਪ੍ਰਸਾਰਣ
  ਯੰਗ ਜੀਨੀਅਸ ਸ਼ੋ ਬਾਰੇ ਦੱਸਦੇ ਹੋਏ ਨਿਊਜ਼ 18 ਦੇ ਸੀ ਈ ਓ ਮੈਨਕ ਜੈਨ ਨੇ ਦੱਸਿਆ ਕਿ ਇਹ ਸ਼ੋ ਦੇਸ਼ ਦੇ ਬੱਚਿਆਂ ਦੀ ਵਿਲੱਖਣ ਪ੍ਰਤਿਭਾ ਨੂੰ ਅੱਗੇ ਲੈ ਕੇ ਆਵੇਗਾ। ਨਾਲ ਹੀ ਇਨ੍ਹਾਂ ਵਿਲੱਖਣ ਬੱਚਿਆਂ ਦੀ ਕਹਾਣੀਆਂ ਹੋਰ ਬੱਚਿਆਂ ਨੂੰ ਪ੍ਰੇਰਣਾ ਦੇਣਗੀਆਂ। ਉਨ੍ਹਾਂ ਨੇ ਦੱਸਿਆ ਕਿ ਇਸ ਸ਼ੋ ਦਾ ਪ੍ਰਸਾਰਣ 16 ਜਨਵਰੀ ਤੋਂ 27 ਮਾਰਚ ਤੱਕ ਚੱਲੇਗਾ।
  Published by:Anuradha Shukla
  First published:
  Advertisement
  Advertisement