Home /News /lifestyle /

ਘੱਟ ਉਮਰ ’ਚ ਹੋਇਆ ਇਸ਼ਕ ਤਾਂ ਇਨ੍ਹਾਂ ਨੇ ਤੋੜੀਆਂ ਉਮਰਾਂ ਦੀ ਬੰਦਸ਼ਾਂ !

ਘੱਟ ਉਮਰ ’ਚ ਹੋਇਆ ਇਸ਼ਕ ਤਾਂ ਇਨ੍ਹਾਂ ਨੇ ਤੋੜੀਆਂ ਉਮਰਾਂ ਦੀ ਬੰਦਸ਼ਾਂ !

ਘੱਟ ਉਮਰ ’ਚ ਹੋਇਆ ਇਸ਼ਕ ਤਾਂ ਇਨ੍ਹਾਂ ਨੇ ਤੋੜੀਆਂ ਉਮਰਾਂ ਦੀ ਬੰਦਸ਼ਾਂ !

ਘੱਟ ਉਮਰ ’ਚ ਹੋਇਆ ਇਸ਼ਕ ਤਾਂ ਇਨ੍ਹਾਂ ਨੇ ਤੋੜੀਆਂ ਉਮਰਾਂ ਦੀ ਬੰਦਸ਼ਾਂ !

ਪਾਕਿਸਤਾਨ ਦੇ ਰਹਿਣ ਵਾਲੇ 18 ਸਾਲਾ ਦੇ ਅਸਦ ਨੇ ਆਪਣੀ ਹੀ ਉਮਰ ਦੀ ਕੁੜੀ ਦੇ ਨਾਲ  ਪਿਆਰ ਹੋਣ ਤੋਂ ਬਾਅਦ ਵਿਆਹ ਕਰ ਲਿਆ। ਇਨ੍ਹਾਂ ਦੀ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। 

 • Share this:
  ਕਹਿੰਦੇ ਹਨ ਜਦੋ ਕਿਸੇ ਨੂੰ ਪਿਆਰ ਹੁੰਦਾ ਹੈ ਤਾਂ ਉਹ ਦੁਨੀਆ ਜਹਾਂ ਦੀ ਪਰਵਾਹ ਕਿਤੇ ਬਿਨ੍ਹਾਂ ਉਹ ਸਭ ਕੁਝ ਕਰਨ ਲਈ ਤਿਆਰ ਹੋ ਜਾਂਦਾ ਹੈ ਜੋ ਉਸਦਾ ਦਿਲ ਕਹਿੰਦਾ ਹੈ। ਉਮਰ ਦੇ ਕਿਸੇ ਵੀ ਪੜਾਅ ਤੇ ਕੋਈ ਵੀ ਕਿਸੇ ਨੂੰ ਵੀ ਦਿਲ ਦੇ ਬੈਠਦਾ ਹੈ ਜਿਸ ਤੋਂ ਬਾਅਦ ਇਕ ਰਿਸ਼ਤੇ ਨੂੰ ਨਾਂ ਦੇਣ ਤੱਕ ਗੱਲ੍ਹ  ਪਹੁੰਚ ਜਾਂਦੀ ਹੈ ਸ਼ਾਇਦ ਇਸੇ ਲਈ ਕਿਹਾ ਜਾਂਦਾ ਹੈ ਕਿ ਪਿਆਰ ਲਈ ਕੋਈ ਉਮਰ ਨਹੀਂ ਹੁੰਦੀ। ਅਜਿਹਾ ਪਿਆਰ ਸਕੂਲ ਤੇ ਕਾਲਜਾਂ ’ਚ ਹੋਣਾ ਆਮ ਜੀ ਗੱਲ ਹੁੰਦੀ ਹੈ। ਅਜਿਹਾ ਹੀ ਕੁਝ ਹੋਇਆ ਹੈ ਪਾਕਿਸਤਾਨ ’ਚ। ਜਿੱਥੇ 18 ਸਾਲਾ ਦੇ ਅਸਦ ਨੂੰ ਆਪਣੀ ਹੀ ਉਮਰ ਦੀ ਕੁੜੀ ਨਾਲ ਪਿਆਰ ਹੋਇਆ ਹੈ ਤੇ ਦੋਵਾਂ ਨੇ ਛੇਤੀ ਹੀ ਵਿਆਹ ਕਰਵਾ ਲਿਆ। ਸੋਸ਼ਲ ਮੀਡੀਆ ਤੇ ਦੋਹਾਂ ਦੀ ਤਸਵੀਰਾਂ ਕਾਫੀ ਵਾਇਰਲ ਹੋ ਰਹੀ ਹੈ।
  18 ਸਾਲਾ ਦੇ ਲਾੜਾ-ਲਾੜੀ

  ਜਿਸ ਉਮਰ ’ਚ ਕਿਸੇ ਸਮਝਣ ਦੀ ਸ਼ੁਰੂਆਤ ਹੁੰਦੀ ਹੈ ਉਸ ਉਮਰ ’ਚ ਪਿਆਰ ਹੋਣਾ ਆਮ ਜੀ ਗੱਲ ਹੈ ਪਰ ਇਸ ਪਿਆਰ ਨੂੰ ਰਿਸ਼ਤੇ ਦਾ ਨਾਂ ਦੇ ਦੇਣਾ ਇਹ ਹੈਰਾਨ ਕਰ ਦੇਣ ਵਾਲਾ ਹੈ। 18 ਸਾਲ ਦੇ ਅਸਦ ਜਿਨ੍ਹਾਂ ਦਾ ਜਨਮ ਮਸਕਟ ’ਚ ਹੋਇਆ ਜਿਨ੍ਹਾਂ ਨਾਲ ਉਨ੍ਹਾਂ ਨੇ ਵਿਆਹ ਕੀਤਾ ਹੈ ਉਸਦਾ ਨਾਂ ਨਿਮਾਰਾ ਹੈ ਉਹ ਪਾਕਿਸਾਤਨ ’ਚ ਰਹਿੰਦੀ ਹੈ। ਅਸਦ ਵੀ ਪਾਕਿਸਤਾਨ ਦੇ ਰਹਿਣ ਵਾਲੇ ਹਨ। ਅਸਦ ਆਪਣੀ ਭੈਣ ਦੇ ਵਿਆਹ ਚ ਪਾਕਿਸਤਾਨ ਗਏ ਸੀ ਤਾਂ ਉਨ੍ਹਾਂ ਦੀ ਮੁਲਾਕਾਤ ਉੱਥੇ ਨਿਮਾਰਾ ਦੇ ਨਾਲ ਹੋਈ।


  ਪਹਿਲੀ ਮੁਲਾਕਾਤ ’ਚ ਦੋਹਾਂ ਨੇ ਇਕ ਦੂਜੇ ਨੂੰ ਆਪਣੇ ਦਿਲ ਦੇ ਦਿੱਤਾ। ਇਸ ਤੋਂ ਬਾਅਦ ਜਦੋ ਇਹ ਗੱਲ੍ਹ ਦੋਹਾਂ ਦੇ ਪਰਿਵਾਰਾਂ ਨੂੰ ਪਤਾ ਚੱਲੀ ਤਾਂ ਅਸਦ ਦੇ ਪਿਤਾ ਨੇ ਉਸਨੂੰ ਵਿਆਹ ਲਈ ਕਹਿ ਦਿੱਤਾ ਪਹਿਲਾਂ ਅਸਦ ਨੇ ਵਿਆਹ ਲਈ ਮਨ੍ਹਾਂ ਕਰ ਦਿੱਤਾ ਸੀ ਪਰ ਜਦੋ ਅਸਦ ਦੇ ਪਿਤਾ ਨੇ ਕਿਹਾ ਕਿ ਉਸਦਾ ਵੀ ਵਿਆਹ 18 ਸਾਲ ਦੀ ਉਮਰ ਚ ਹੋਇਆ ਸੀ ਤਾਂ ਅਸਦ ਨੇ ਵਿਆਹ ਲਈ ਹਾ ਕਰ ਦਿੱਤਾ। ਪਰਿਵਾਰ ਦੀ ਰਜਾਮੰਦੀ ਤੋਂ ਬਾਅਦ ਬਹੁਤ ਹੀ ਧੁਮਧਾਮ ਦੇ ਨਾਲ ਵਿਆਹ ਹੋਇਆ। ਵਿਆਹ ਤੋਂ ਬਾਅਦ ਪਾਕਿਸਤਾਨੀ ਮੀਡੀਆ ’ਚ ਇੰਨ ਦੋਹਾਂ ਨੇ ਕਿਹਾ ਕਿ ਉਹ ਮਸਕਟ ’ਚ ਆਪਣੀ ਪੜਾਈ ਪੂਰੀ ਕਰਣਗੇ।
  Published by:Sukhwinder Singh
  First published:

  Tags: Instagram, Love, Pakistan

  ਅਗਲੀ ਖਬਰ