Home /News /lifestyle /

ਹੁਣ Google ਦੇ Search Results ਤੋਂ ਹਟਾਈ ਜਾ ਸਕੇਗੀ ਤੁਹਾਡੀ ਨਿੱਜੀ ਜਾਣਕਾਰੀ, ਜਾਣੋ ਕਿਵੇਂ

ਦੁਨੀਆ ਦੀ ਸਭ ਤੋਂ ਵੱਡੀ ਤਕਨੀਕੀ ਕੰਪਨੀ ਗੂਗਲ (Google) ਦੀ ਵਿਸ਼ਾਲਤਾ ਦਾ ਅੰਦਾਜ਼ਾ ਇੱਥੋਂ ਲਗਾਇਆ ਜਾ ਸਕਦਾ ਹੈ ਕਿ google.com 'ਤੇ ਹਰ ਮਿੰਟ 3.8 ਮਿਲੀਅਨ ਸਰਚ ਰਿਜ਼ਲਟ (Search Results) ਪੇਸ਼ ਕਰਦਾ ਹੈ। ਇੰਟਰਨੈੱਟ ਉੱਤੇ ਸਾਡੀ ਐਕਟੀਵਿਟੀ ਕਾਰਨ ਇਹ ਸੰਭਵ ਹੈ ਕਿ ਸਾਡਾ ਨਿੱਜੀ ਡਾਟਾ (Personal Data) ਵੀ ਇੰਟਰਨੈਟ ਉੱਤੇ ਕਿਸੇ ਨਾ ਕਿਸੇ ਤਰੀਕੇ ਨਾਲ ਜਨਤਕ ਤੌਰ ਉੱਤੇ ਉਪਲਬਧ ਹੋਵੇਗਾ। ਇਸ ਨਾਲ ਇਹ ਵੀ ਸੰਭਵ ਹੈ ਕਿ ਕੁਝ ਨਿੱਜੀ ਜਾਣਕਾਰੀ Google ਖੋਜ ਨਤੀਜਿਆਂ ਵਿੱਚ ਵੀ ਦਿਖਾਈ ਦਿੰਦੀ ਹੋਵੇ।

ਹੋਰ ਪੜ੍ਹੋ ...
  • Share this:

ਇਸ ਦੇ ਕਾਰਨ, Google ਕੋਲ ਇੱਕ ਪ੍ਰਕਿਰਿਆ ਹੈ ਜਿਸ ਦੀ ਮਦਦ ਨਾਲ ਤੁਸੀਂ ਗੂਗਲ (Google) ਨੂੰ ਉਕਤ ਜਾਣਕਾਰੀ ਹਟਾਉਣ ਲਈ ਕਹਿ ਸਕਦੇ ਹੋ। ਗੂਗਲ (Google) ਨੇ ਹਾਲ ਹੀ ਵਿੱਚ ਘੋਸ਼ਣਾ ਕੀਤੀ ਹੈ ਕਿ ਉਹ ਜਾਣਕਾਰੀ ਦੀਆਂ ਨਵੀਆਂ ਸ਼੍ਰੇਣੀਆਂ ਜੋੜ ਰਿਹਾ ਹੈ ਜੋ ਬੇਨਤੀ ਕਰਨ 'ਤੇ ਹਟਾਈਆਂ ਜਾ ਸਕਦੀਆਂ ਹਨ, ਇਨ੍ਹਾਂ ਸ਼੍ਰੇਣੀਆਂ ਵਿੱਚ ਫ਼ੋਨ ਨੰਬਰ ਅਤੇ ਕਿਸੇ ਵਿਅਕਤੀ ਦਾ ਪਤਾ ਵੀ ਸ਼ਾਮਲ ਹੈ। ਸਰਚ ਲਈ ਗੂਗਲ (Google) ਦੀ ਗਲੋਬਲ ਪਾਲਿਸੀ ਲੀਡ, ਮਿਸ਼ੇਲ ਚਾਂਗ, ਨੇ 27 ਅਪ੍ਰੈਲ ਨੂੰ ਇੱਕ ਬਲਾਗ ਪੋਸਟ ਵਿੱਚ ਲਿਖਦਿਆਂ ਜਾਣਕਾਰੀ ਦਿੱਤੀ ਕਿ ਨਿੱਜੀ ਸੰਪਰਕ ਬਾਰੇ ਜਾਣਕਾਰੀ ਦੀ ਔਨਲਾਈਨ ਉਪਲਬਧਤਾ ਕਈਆਂ ਨੂੰ ਪਰੇਸ਼ਾਨ ਕਰ ਸਕਦੀ ਹੈ ਤੇ ਇਸ ਦੀ ਵਰਤੋਂ ਗਲਤ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ ਤੇ ਇਸ ਦੇ ਨਤੀਜੇ ਕਾਫੀ ਭਿਆਨਕ ਨਿਕਲ ਸਕਦੇ ਹਨ।

Google Search ਤੋਂ ਕਿਹੜੀ ਜਾਣਕਾਰੀ ਨੂੰ ਹਟਾ ਦੇਵੇਗਾ?

ਸੀਮਤ ਸਥਿਤੀਆਂ ਵਿੱਚ, Google ਕਿਸੇ ਵਿਅਕਤੀ ਦੇ ਨਿੱਜੀ ਵੇਰਵਿਆਂ ਨੂੰ ਦਰਸਾਉਣ ਵਾਲੇ ਖੋਜ ਨਤੀਜਿਆਂ (Search Results) ਨੂੰ ਹਟਾਉਣ ਦੀਆਂ ਬੇਨਤੀਆਂ ਨੂੰ ਮਨਜ਼ੂਰੀ ਦੇਵੇਗਾ। ਇਨ੍ਹਾਂ ਵਿੱਚ ਸ਼ਾਮਲ ਹਨ:

-ਤੁਹਾਡਾ ਈਮੇਲ ਪਤਾ, ਟੈਲੀਫੋਨ ਨੰਬਰ ਅਤੇ ਘਰ ਦਾ ਪਤਾ ਸਮੇਤ ਨਿੱਜੀ ਹੋਰ ਜਾਣਕਾਰੀ।
-ਅਜਿਹੀ ਸਮੱਗਰੀ ਜਿਸ ਨਾਲ identity theft ਹੋ ਸਕਦੀ ਹੈ, ਜਿਵੇਂ ਕਿ ਕ੍ਰੈਡਿਟ ਕਾਰਡ ਅਤੇ ਬੈਂਕ ਖਾਤਾ ਨੰਬਰ ਜਾਂ ਤੁਹਾਡੇ ਦਸਤਖਤ ਦੀਆਂ ਤਸਵੀਰਾਂ।
-ਲੌਗਇਨ ਆਈਡੀ ਅਤੇ ਪਾਸਵਰਡ ਵਰਗੀ ਜਾਣਕਾਰੀ।
-ਬਿਨਾਂ ਸਹਿਮਤੀ ਵਾਲੀਆਂ ਅਸ਼ਲੀਲ ਤਸਵੀਰਾਂ ਜਾਂ ਨਕਲੀ ਪੋਰਨੋਗ੍ਰਾਫੀ ਵਾਲੇ ਸਰਚ ਰਿਜ਼ਲਟ।
-ਮੈਡੀਕਲ ਰਿਕਾਰਡ ਅਤੇ ਹੋਰ ਗੁਪਤ ਜਾਣਕਾਰੀ।
-ਨਾਬਾਲਗਾਂ ਦੀਆਂ ਤਸਵੀਰਾਂ।
-ਤੁਹਾਡੇ ਨਾਮ ਨਾਲ ਜੁੜੀ "Irrelevant pornography"।
-ਤੁਹਾਨੂੰ ਦਸ ਦੇਈਏ ਕਿ ਖੋਜ ਲਿੰਕਸ ਨੂੰ ਹਟਾਉਣਾ ਆਟੋਮੈਟਿਕ ਨਹੀਂ ਹੈ। ਆਮ ਤੌਰ 'ਤੇ, ਤੁਹਾਨੂੰ ਇੱਕ ਬੇਨਤੀ ਦਰਜ ਕਰਨੀ ਪੈਂਦੀ ਹੈ ਅਤੇ ਤੁਹਾਡੀ ਜਾਣਕਾਰੀ ਦੀ ਮੇਜ਼ਬਾਨੀ ਕਰਨ ਵਾਲੇ ਪੰਨਿਆਂ ਦੇ URL ਨੂੰ ਸ਼ਾਮਲ ਕਰਨਾ ਹੁੰਦਾ ਹੈ, ਨਾਲ ਹੀ ਉਹਨਾਂ ਪੇਜਿਸ ਨਾਲ ਸਬੰਧਤ ਪੇਜ ਲਿੰਕ ਵੀ ਦਰਸਾਉਣੇ ਹੋਣਗੇ।
-ਤੁਹਾਨੂੰ ਸਵਾਲ ਵਿੱਚ ਜਾਣਕਾਰੀ ਦੇ ਸਕ੍ਰੀਨਸ਼ਾਟ ਵੀ ਸ਼ਾਮਲ ਕਰਨ ਦੀ ਲੋੜ ਹੋ ਸਕਦੀ ਹੈ।
-Google ਫਿਰ ਤੁਹਾਡੀ ਬੇਨਤੀ ਦਾ ਮੁਲਾਂਕਣ ਕਰੇਗਾ ਕਿ ਕਿਸ ਜਾਣਕਾਰੀ ਦੀ ਜਨਤਕ ਤੌਰ ਪਹੁੰਚ ਨੂੰ ਸੀਮਤ ਕੀਤਾ ਜਾਵੇ। ਜੇ ਇਹ ਜਾਣਕਾਰੀ ਕਿਸੇ ਖਬਰ ਦਾ ਹਿੱਸਾ ਹੈ ਤਾਂ ਗੂਲ ਉਸ ਨੂੰ ਰਿਮੂਵ ਨਹੀਂ ਕਰੇਗਾ।
-Google ਵੱਲੋਂ ਤੁਹਾਡੀ ਬੇਨਤੀ ਦੇ ਜੋ ਵੀ ਐਕਸ਼ਨ ਲਿਆ ਗਿਆ ਹੈ ਉਸ ਬਾਰੇ ਨੋਟੀਫਿਕੇਸ਼ਨ ਦਿੱਤੀ ਜਾਵੇਗੀ। ਸਮੱਗਰੀ ਅਤੇ ਸੰਦਰਭ 'ਤੇ ਨਿਰਭਰ ਕਰਦੇ ਹੋਏ, Google ਸਾਰੇ ਖੋਜ ਨਤੀਜਿਆਂ ਤੋਂ ਲਿੰਕ ਹਟਾ ਸਕਦਾ ਹੈ, ਜਾਂ ਸਿਰਫ਼ ਉਹਨਾਂ ਨਤੀਜਿਆਂ ਨੂੰ ਹਟਾ ਸਕਦਾ ਹੈ ਜਿਨ੍ਹਾਂ ਵਿੱਚ ਤੁਹਾਡਾ ਨਾਮ ਸ਼ਾਮਲ ਹੈ।
-ਪ੍ਰਕਿਰਿਆ ਬਾਰੇ ਹੋਰ ਵੇਰਵੇ ਗੂਗਲ ਸਪੋਰਟ ਸਾਈਟ 'ਤੇ ਮਿਲ ਸਕਦੇ ਹਨ।
Published by:rupinderkaursab
First published:

Tags: Google, Internet, Tech News, Technology

ਅਗਲੀ ਖਬਰ