ਰਿਸ਼ਤਿਆਂ ਨੂੰ ਸੰਭਾਲ ਕੇ ਰੱਖਣ ਵਿੱਚ ਜਾਂ ਉਨ੍ਹਾਂ ਨਾਲ ਸੰਪਰਕ ਵਿੱਚ ਰਹਿਣ ਵਿੱਚ ਸੋਸ਼ਲ ਮੀਡੀਆ ਦਾ ਵੀ ਕਾਫੀ ਸਹਿਯੋਗ ਰਿਹਾ ਹੈ। ਕਿਉਂਕਿ ਭਜਦੌੜ ਵਾਲੀ ਜ਼ਿੰਦਗੀ ਵਿੱਚ ਕਿਸੇ ਨੂੰ ਮਿਲਣ ਦਾ ਸਮਾਂ ਭਾਵੇਂ ਨਹੀਂ ਨਿਕਲਦਾ ਪਰ ਕੁਝ ਮੈਸਜਿੰਗ ਐਪ ਜਾਂ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਸਭ ਤੋਂ ਵੱਧ ਵਰਤੋਂ ਵਿੱਚ ਆਉਣ ਵਾਲੀ ਮੈਸੇਜਿੰਗ ਐਪ ਵਟਸਐਪ ( WhatsApp) ਹੈ ਜਿਸ ਨਾਲ ਲੋਕ ਆਪਸੀ ਤਾਲਮੇਲ ਬਣਾਈ ਰੱਖਦੇ ਹਨ ਤੇ ਜ਼ਰੂਰੀ ਗੱਲਾਂ ਸਾਂਝੀਆਂ ਕਰ ਲੈਂਦੇ ਹਨ।
ਇਸੇ ਨੂੰ ਹੀ ਦੇਖਦਿਆਂ ਵਟਸਐਪ ਦੀ ਨਿਰਮਾਤਾ ਕੰਪਨੀ ਇਸ 'ਤੇ ਹਰ ਰੋਜ਼ ਇੱਕ ਤੋਂ ਵੱਧ ਫੀਚਰ ਦਿੰਦੇ ਰਹਿੰਦੇ ਹਨ ਅਤੇ ਕੰਪਨੀ ਨੇ ਐਪ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਕਈ ਫੀਚਰਸ ਪੇਸ਼ ਕੀਤੇ ਹਨ। ਇਸ ਦੌਰਾਨ ਹੁਣ WhatsApp ਇੱਕ ਹੋਰ ਸੁਰੱਖਿਆ ਫੀਚਰ ਲਿਆਉਣ ਲਈ ਤਿਆਰ ਹੈ। ਦਰਅਸਲ ਕੰਪਨੀ ਇੱਕ ਨਵੇਂ ਫੀਚਰ 'ਲੌਗਿਨ ਅਪਰੂਵਲ' (login Approval)'ਤੇ ਕੰਮ ਕਰ ਰਹੀ ਹੈ। ਇਸ ਫੀਚਰ ਦੇ ਤਹਿਤ ਜੇਕਰ ਕੋਈ ਹੋਰ ਯੂਜ਼ਰ ਦੇ ਖਾਤੇ 'ਚ ਲਾਗਇਨ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਯੂਜ਼ਰਸ ਨੂੰ ਅਲਰਟ ਮਿਲੇ੍ਗਾ। ਸਪੱਸ਼ਟ ਤੌਰ 'ਤੇ ਇਹ ਵਿਸ਼ੇਸ਼ਤਾ ਹੈਕਿੰਗ ਵਰਗੇ ਖ਼ਤਰਿਆਂ ਨਾਲ ਲੜਨ ਵਿੱਚ ਬਹੁਤ ਸਹਾਇਕ ਰਹੇਗੀ।
ਤੁਹਾਨੂੰ ਦੱਸ ਦਈਏ ਕਿ ਫੇਸਬੁੱਕ (Facebook), ਗੂਗਲ (Google)ਅਤੇ ਅਮੇਜ਼ਨ (Amazon) ਵਰਗੇ ਪਲੇਟਫਾਰਮਾਂ 'ਤੇ ਅਜਿਹਾ ਫੀਚਰ ਪਹਿਲਾਂ ਤੋਂ ਮੌਜੂਦ ਹੈ, ਜਿੱਥੇ ਕੋਈ ਵੀ ਵਿਅਕਤੀ ਯੂਜ਼ਰ ਦੀ ਮਨਜ਼ੂਰੀ ਤੋਂ ਬਿਨਾਂ ਕਿਸੇ ਹੋਰ ਡਿਵਾਈਸ 'ਤੇ ਲੌਗਇਨ ਨਹੀਂ ਕਰ ਸਕੇਗਾ। WABetainfo ਦੁਆਰਾ ਲੌਗਇਨ ਫੀਚਰ ਦਿੱਤਾ ਗਿਆ ਹੈ, ਜਿਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਨਵੇਂ ਅਕਾਉਂਟ ਲੌਗਇਨ ਨੂੰ 6 ਅੰਕਾਂ ਦੇ ਕੋਡ ਨਾਲ ਮਨਜ਼ੂਰੀ ਦਿੱਤੀ ਜਾਵੇਗੀ। ਜਾਣਕਾਰੀ ਮੁਤਾਬਕ ਜੇਕਰ ਲੋਕ ਚਾਹੁਣ ਤਾਂ ਆਪਣੇ ਹਿਸਾਬ ਨਾਲ ਲੌਗਇਨ ਬੇਨਤੀ ਨੂੰ ਠੁਕਰਾ ਸਕਦੇ ਹਨ।
ਹੈਕਿੰਗ ਨੂੰ ਰੋਕਣ ਵਿੱਚ ਕਰੇਗਾ ਮਦਦ
ਇਹ ਵਿਸ਼ੇਸ਼ਤਾ ਤੁਹਾਡੇ ਖਾਤੇ ਨੂੰ ਹੈਕ ਕਰਨ ਦੀ ਕੋਸ਼ਿਸ਼ ਕਰਨ ਵਾਲੇ ਹੈਕਰਸ ਬਾਰੇ ਹੋਰ ਮਹੱਤਵਪੂਰਨ ਜਾਣਕਾਰੀ ਵੀ ਪ੍ਰਦਾਨ ਕਰੇਗਾ। ਇਹ ਹੈਕ ਕਰਨ ਲਈ ਵਰਤੀ ਗਈ ਡਿਵਾਈਸ ਬਾਰੇ ਵੀ ਦੱਸੇਗਾ, ਨਾਲ ਹੀ ਇਹ ਵੀ ਦੱਸੇਗਾ ਕਿ ਕਿਸ ਸਮੇਂ ਹੈਕਿੰਗ ਦੀ ਕੋਸ਼ਿਸ਼ ਕੀਤੀ ਗਈ ਸੀ। WhatsApp ਇਸ ਸਮੇਂ ਚੁਣੇ ਹੋਏ ਉਪਭੋਗਤਾਵਾਂ ਦੇ ਨਾਲ ਇਸ ਵਿਸ਼ੇਸ਼ਤਾ ਦੀ ਜਾਂਚ ਕਰ ਰਿਹਾ ਹੈ ਅਤੇ ਆਉਣ ਵਾਲੇ ਹਫ਼ਤਿਆਂ ਵਿੱਚ ਇਸ ਨੂੰ ਬੀਟਾ ਸੰਸਕਰਣ ਵਿੱਚ ਪੇਸ਼ ਕਰ ਸਕਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Tech News, Tech updates, Technology, Whatsapp, Whatsapp Account, WhatsApp Features, Whatsapp stickers