ਵਾਰਾਣਸੀ ਵਿਚ ਵਿਦਿਆਰਥੀ ਨੇ ਲੜਾਈ ਵਿਚ ਸੈਨਿਕਾਂ ਦੀ ਮਦਦ ਲਈ ਬਣਾਇਆ ‘ਆਇਰਨ ਮੈਨ’ ਸੂਟ
News18 Punjab
Updated: November 21, 2019, 10:39 AM IST

- news18-Punjabi
- Last Updated: November 21, 2019, 10:39 AM IST
ਆਇਰਨ ਮੈਨ ਫ੍ਰੈਂਚਾਇਜ਼ੀ ਤੋਂ ਪ੍ਰੇਰਿਤ, ਵਾਰਾਣਸੀ ਦੀ ਇੱਕ ਨਿੱਜੀ ਯੂਨੀਵਰਸਿਟੀ ਵਿੱਚ ਪਾਰਟ-ਟਾਈਮ ਕਰਮਚਾਰੀ ਨੇ ਭਾਰਤੀ ਫੌਜ ਦੇ ਜਵਾਨਾਂ ਨੂੰ ਦੁਸ਼ਮਣਾਂ ਨਾਲ ਮੁਕਾਬਲਾ ਕਰਨ ਵਿੱਚ ਸਹਾਇਤਾ ਕਰਨ ਦੇ ਉਦੇਸ਼ ਨਾਲ ਇੱਕ ਆਇਰਨ ਮੈਨ ਸੂਟ ਤਿਆਰ ਕੀਤਾ ਹੈ। ਅਸ਼ੋਕਾ ਇੰਸਟੀਚਿਓਟ ਆਫ ਟੈਕਨਾਲੋਜੀ ਐਂਡ ਮੈਨੇਜਮੈਂਟ 'ਚ ਕੰਮ ਕਰਦੇ ਸ਼ਿਆਮ ਚੌਰਸੀਆ ਨੇ ਕਿਹਾ ਕਿ ਉਸਨੇ ਭਾਰਤੀ ਸੈਨਾ ਦੇ ਜਵਾਨਾਂ ਨੂੰ ਧਿਆਨ' ਚ ਰੱਖ ਕੇ ਸੂਟ ਪ੍ਰੋਟੋਟਾਈਪ ਬਣਾਇਆ ਸੀ।

ਬਨਾਰਸ ਦੇ ਇਕ ਵਿਦਿਆਰਥੀ ਨੇ ਹਾਲੀਵੁੱਡ ਫਿਲਮ ਆਇਰਨ ਮੈਨ ਦੇ ਕਿਰਦਾਰ ਤੋਂ ਪ੍ਰੇਰਣਾ ਲੈਂਦਿਆਂ ਇਕ ਆਇਰਨ ਮੈਨ ਸੂਟ ਤਿਆਰ ਕੀਤਾ ਹੈ। ਵਿਦਿਆਰਥੀ ਨੇ ਕਿਹਾ ਕਿ ਇਹ ਸੂਟ ਦੇਸ਼ ਦੇ ਜਵਾਨਾਂ ਨੂੰ ਜੰਗ ਦੌਰਾਨ ਦੁਸ਼ਮਣਾਂ ਤੋਂ ਬਚਾਵੇਗਾ ਤੇ ਸਾਡੇ ਫ਼ੌਜੀ ਸੁਰੱਖਿਅਤ ਰਹਿਣਗੇ। ਸੰਸਥਾ ਦੇ ਉਪ ਚੇਅਰਮੈਨ ਅਮਿਤ ਮੌਰਿਆ ਨੇ ਵਿਦਿਆਰਥੀ ਦੇ ਯਤਨਾਂ ਦੀ ਸ਼ਲਾਘਾ ਕੀਤੀ ਹੈ।

ਵਾਰਾਣਸੀ ਦੇ ਪਹਾੜੀਆ ਵਿਖੇ ਅਸ਼ੋਕਾ ਇੰਸਟੀਚਿਊਟ ਆਫ਼ ਟੈਕਨਾਲੋਜੀ ਐਂਡ ਮੈਨੇਜਮੈਂਟ ਦੇ ਆਰ ਐਂਡ ਡੀ ਵਿਭਾਗ ਦੇ ਵਿਦਿਆਰਥੀ ਸ਼ਾਮ ਚੌਰਸੀਆ ਨੇ ਇਹ ਸੂਟ ਤਿਆਰ ਕੀਤਾ ਹੈ। ਸ਼ਾਮ ਨੇ ਕਿਹਾ ਕਿ ਇਸ ਸੂਟ ਨੂੰ ਬਣਾਉਣ ਦਾ ਮੇਰਾ ਟੀਚਾ ਸਾਡੇ ਦੇਸ਼ ਦੇ ਜਵਾਨਾਂ ਦੀ ਜਾਨ ਅਤੇ ਮਾਲ ਦੀ ਰੱਖਿਆ ਕਰਨਾ ਹੈ। ਇਸਦਾ ਇੱਕ ਪ੍ਰੋਟੋਟਾਈਪ ਮਾਡਲ ਮੈਂ ਖੁਦ ਤਿਆਰ ਕੀਤਾ ਹੈ।
ਉਨ੍ਹਾਂ ਕਿਹਾ ਕਿ ਦੇਸ਼ ਲਈ ਕੁਝ ਕਰਨ ਦਾ ਜਜ਼ਬਾ ਬਚਪਨ ਤੋਂ ਹੀ ਮੇਰੇ ਦਿਮਾਗ ਚ ਹੈ। ਇਸ ਸੋਚ ਨਾਲ ਮੈਂ ਦੇਸ਼ ਦੇ ਫ਼ੌਜੀਆਂ ਦੀ ਸੁਰੱਖਿਆ ਲਈ ਅਜਿਹਾ ਧਾਤੂ ਸੂਟ (ਧਾਤ) ਤਿਆਰ ਕੀਤਾ ਹੈ, ਜਿਸ ਦੀ ਸਹਾਇਤਾ ਨਾਲ ਸਾਡੇ ਦੇਸ਼ ਦੇ ਜਵਾਨ ਸੁਰੱਖਿਅਤ ਰਹਿਣ ਅਤੇ ਅੱਤਵਾਦੀਆਂ ਸਮੇਤ ਦੁਸ਼ਮਣਾਂ ਦਾ ਸਾਹਮਣਾ ਅਸਾਨੀ ਨਾਲ ਕਰ ਸਕਣਗੇ।

ਵਿਦਿਆਰਥੀ ਨੇ ਜਵਾਨਾਂ ਦੀ ਰੱਖਿਆ ਖਾਤਰ ਬਣਾਇਆ ‘ਆਇਰਨਮੈਨ ਸੂਟ’
Loading...