Home /News /lifestyle /

YouTube ਨੇ ਹੈਲਥ ਵੀਡੀਓ ਲਈ 2 ਨਵੇਂ ਫੀਚਰ ਲਾਂਚ ਕੀਤੇ, ਫਰਜ਼ੀ ਪੋਸਟਾਂ ਤੋਂ ਮਿਲੇਗਾ ਛੁਟਕਾਰਾ

YouTube ਨੇ ਹੈਲਥ ਵੀਡੀਓ ਲਈ 2 ਨਵੇਂ ਫੀਚਰ ਲਾਂਚ ਕੀਤੇ, ਫਰਜ਼ੀ ਪੋਸਟਾਂ ਤੋਂ ਮਿਲੇਗਾ ਛੁਟਕਾਰਾ

 YouTube ਨੇ ਹੈਲਥ ਵੀਡੀਓ ਲਈ 2 ਨਵੇਂ ਫੀਚਰ ਲਾਂਚ ਕੀਤੇ, ਫਰਜ਼ੀ ਪੋਸਟਾਂ ਤੋਂ ਮਿਲੇਗਾ ਛੁਟਕਾਰਾ

YouTube ਨੇ ਹੈਲਥ ਵੀਡੀਓ ਲਈ 2 ਨਵੇਂ ਫੀਚਰ ਲਾਂਚ ਕੀਤੇ, ਫਰਜ਼ੀ ਪੋਸਟਾਂ ਤੋਂ ਮਿਲੇਗਾ ਛੁਟਕਾਰਾ

ਯੂਟਿਊਬ ਨੇ ਭਾਰਤ ਵਿੱਚ ਆਪਣੇ ਪਲੇਟਫਾਰਮ 'ਤੇ ਸਿਹਤ ਸਬੰਧੀ ਜਾਣਕਾਰੀ ਨੂੰ ਭਰੋਸੇਯੋਗ ਬਣਾਉਣ ਲਈ ਦੋ ਨਵੇਂ ਫੀਚਰਸ ਪੇਸ਼ ਕੀਤੇ ਹਨ। ਹੁਣ ਯੂਟਿਊਬ ਉੱਤੇ ਸਿਹਤ ਸਰੋਤ ਜਾਣਕਾਰੀ ਪੈਨਲ ਅਤੇ ਸਿਹਤ ਸਮੱਗਰੀ ਦੀਆਂ ਸ਼ੈਲਫਾਂ ਉਪਲੱਬਧ ਹੋਣਗੀਆਂ।

  • Share this:

ਯੂਟਿਊਬ ਦੁਨੀਆਂ ਦਾ ਇੱਕ ਵੱਡਾ ਸੋਸ਼ਲ ਮੀਡੀਆ ਪਲੇਟਫਾਰਮ ਹੈ। ਯੂਟਿਊਬ ਉੱਤੇ ਦੁਨੀਆਂ ਭਰ ਦੀ ਬਹੁਤ ਸਾਰੀ ਜਾਣਕਾਰੀ ਉਪਲੱਬਧ ਹੈ। ਇਸ ਜ਼ਰੀਏ ਅਸੀਂ ਦੁਨੀਆਂ ਦੇ ਹਰ ਕੋਣੇ ਨਾਲ ਜੁੜੇ ਹੋਏ ਹਾਂ। ਯੂਟਿਊਬ ਉੱਤੇ ਗੂਗਲ ਦੀ ਮਲਕੀਅਤ ਹੈ। ਯੂਟਿਊਬ ਨੇ ਭਾਰਤ ਵਿੱਚ ਆਪਣੇ ਪਲੇਟਫਾਰਮ 'ਤੇ ਸਿਹਤ ਸਬੰਧੀ ਜਾਣਕਾਰੀ ਨੂੰ ਭਰੋਸੇਯੋਗ ਬਣਾਉਣ ਲਈ ਦੋ ਨਵੇਂ ਫੀਚਰਸ ਪੇਸ਼ ਕੀਤੇ ਹਨ। ਹੁਣ ਯੂਟਿਊਬ ਉੱਤੇ ਸਿਹਤ ਸਰੋਤ ਜਾਣਕਾਰੀ ਪੈਨਲ ਅਤੇ ਸਿਹਤ ਸਮੱਗਰੀ ਦੀਆਂ ਸ਼ੈਲਫਾਂ ਉਪਲੱਬਧ ਹੋਣਗੀਆਂ। ਇਨ੍ਹਾਂ ਫੀਚਰਸ ਦੇ ਨਾਲ ਉਪਭੋਗਤਾ ਪ੍ਰਮਾਣਿਤ ਸਰੋਤਾਂ ਰਾਹੀ ਜਾਣਕਾਰੀ ਪ੍ਰਾਪਤ ਕਰ ਸਕਣਗੇ।

ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਵਿਸ਼ੇਸ਼ ਫੀਚਰਸ ਨੂੰ ਲਿਆਉਣ ਦਾ ਮਕਸਦ ਵਰਤੋਂਕਾਰਾਂ ਨੂੰ ਯੂ-ਟਿਊਬ ਰਾਹੀਂ ਸਿਹਤ ਸਬੰਧੀ ਫੈਲਾਈ ਜਾ ਰਹੀ ਗ਼ਲਤ ਜਾਣਕਾਰੀ ਨੂੰ ਰੋਕਣਾ ਅਤੇ ਭਰੋਸੇਯੋਗ ਜਾਣਕਾਰੀ ਮੁਹੱਈਆ ਕਰਵਾਉਣਾ ਹੈ। ਭਾਰਤ ਵਿੱਚ, ਇਹ ਦੋਵੇਂ ਫੀਚਰਸ ਹਿੰਦੀ ਅਤੇ ਅੰਗਰੇਜ਼ੀ ਵਿੱਚ ਉਪਲਬਧ ਕਰਵਾਏ ਜਾਣਗੇ। ਇਹ ਫੀਚਰਸ ਅਮਰੀਕਾ ਵਿੱਚ ਪਹਿਲਾਂ ਹੀ ਉਪਲਬਧ ਹਨ। ਯੂਟਿਊਬ ਦੇ ਡਾਇਰੈਕਟਰ ਅਤੇ ਗਲੋਬਲ ਹੈੱਡ ਗਾਰਥ ਗ੍ਰਾਹਮ ਨੇ ਕਿਹਾ ਕਿ ਸਾਡਾ ਮਿਸ਼ਨ ਉੱਚ ਗੁਣਵੱਤਾ, ਸਿਹਤ ਸੰਬੰਧੀ ਭਰੋਸੇਯੋਗ ਜਾਣਕਾਰੀ ਨੂੰ ਬਰਾਬਰ ਮੁਹੱਈਆਂ ਕਰਵਾਉਣਾ ਹੈ ਅਤੇ ਇਹ ਜਾਣਕਾਰੀ ਸਬੂਤ-ਆਧਾਰਿਤ ਹੋਵੇਗੀ। ਪਰ ਇਹ ਵੀ ਮਹੱਤਵਪੂਰਨ ਹੈ ਕਿ ਇਹ ਸੱਭਿਆਚਾਰਕ ਤੌਰ ਉੱਤੇ ਢੁਕਵੀਂ ਅਤੇ ਲਾਜ਼ਮੀ ਹੋਵੇ। ਇਹ ਪਹੁੰਚ ਸਿਹਤ ਸੰਬੰਧੀ ਗ਼ਲਤ ਜਾਣਕਾਰੀ ਨੂੰ ਰੋਕਣ ਲਈ ਸਾਡੇ ਚੱਲ ਰਹੇ ਯਤਨਾਂ ਨੂੰ ਮਜ਼ਬੂਤ ਕਰਦੀ ਹੈ।

ਤੁਹਾਨੂੰ ਦੱਸ ਦੇਈਏ ਕਿ ਇਹ ਫੀਚਰਸ ਉਦੋਂ ਸ਼ੁਰੂ ਹੁੰਦੇ ਹਨ ਜਦੋਂ ਕੋਈ ਉਪਭੋਗਤਾ ਸਿਹਤ ਸੰਬੰਧੀ ਕਿਸੇ ਵੀ ਜਾਣਕਾਰੀ ਦੀ ਖੋਜ ਕਰਦਾ ਹੈ। 'ਸਿਹਤ ਸਰੋਤ ਜਾਣਕਾਰੀ ਪੈਨਲ' ਮਾਨਤਾ ਪ੍ਰਾਪਤ ਸਿਹਤ ਸੰਸਥਾਵਾਂ ਅਤੇ ਸਰਕਾਰੀ ਸੰਸਥਾਵਾਂ ਦੇ ਵੀਡੀਓ ਦੇ ਹੇਠਾਂ ਦਿਖਾਈ ਦੇਣਗੇ। ਉਦਾਹਰਨ ਲਈ, ਜੇਕਰ ਕੋਈ ਵਿਅਕਤੀ ਅਪੋਲੋ ਹਸਪਤਾਲ ਦੁਆਰਾ ਛਾਤੀ ਦੇ ਕੈਂਸਰ 'ਤੇ ਵੀਡੀਓ ਦੇਖ ਰਿਹਾ ਹੈ, ਤਾਂ ਹੇਠਾਂ ਇੱਕ ਲੇਬਲ ਦਿਖਾਈ ਦੇਵੇਗਾ, ਜੋ ਇਹ ਦਰਸਾਉਂਦਾ ਹੈ ਕਿ ਇਹ ਇੱਕ ਭਰੋਸੇਯੋਗ ਸਰੋਤ ਤੋਂ ਹੈ। ਜ਼ਿਕਰਯੋਗ ਹੈ ਕਿ ਯੂਟਿਊਬ ਦੁਆਰਾ ਲਾਂਚ ਕੀਤੇ ਗਏ ਇਨ੍ਹਾਂ ਫੀਚਰਸ ਦਾ ਭਾਰਤ ਦੇ ਵਰਤੋਂਕਾਰਾਂ ਨੂੰ ਬਹੁਤ ਲਾਭ ਹੋਵੇਗਾ। ਯੂਜ਼ਰਸ ਤੱਕ ਹੁਣ ਸਿਹਤ ਸੰਬੰਧੀ ਜਾਣਕਾਰੀ ਭਰੋਸੇਯੋਗ ਸ੍ਰੋਤਾਂ ਨਾਲ ਪਹੁੰਚੇਗੀ। ਜਿਸ ਸਦਕਾ ਵਰਤੋਂਕਾਰ ਸਿਹਤ ਸੰਬੰਧੀ ਸਹੀ ਜਾਣਕਾਰੀ ਪ੍ਰਾਪਤ ਕਰ ਸਕਣਗੇ।

Published by:Ashish Sharma
First published:

Tags: Google, Health, Social media, Youtube