Home /News /lifestyle /

ਇਹ ਨੌਜਵਾਨ ਬਣਿਆ ਦੇਸ਼ ਦਾ ਸਭ ਤੋਂ ਘੱਟ ਉਮਰ ਦਾ ਅਰਬਤੀ, 19 ਦੀ ਉਮਰ 'ਚ ਬਣਾਏ 1000 ਕਰੋੜ

ਇਹ ਨੌਜਵਾਨ ਬਣਿਆ ਦੇਸ਼ ਦਾ ਸਭ ਤੋਂ ਘੱਟ ਉਮਰ ਦਾ ਅਰਬਤੀ, 19 ਦੀ ਉਮਰ 'ਚ ਬਣਾਏ 1000 ਕਰੋੜ

ਇਹ ਨੌਜਵਾਨ ਬਣਿਆ ਦੇਸ਼ ਦਾ ਸਭ ਤੋਂ ਘੱਟ ਉਮਰ ਦਾ ਅਰਬਤੀ, 19 ਦੀ ਉਮਰ 'ਚ ਬਣਾਏ 1000 ਕਰੋੜ

ਇਹ ਨੌਜਵਾਨ ਬਣਿਆ ਦੇਸ਼ ਦਾ ਸਭ ਤੋਂ ਘੱਟ ਉਮਰ ਦਾ ਅਰਬਤੀ, 19 ਦੀ ਉਮਰ 'ਚ ਬਣਾਏ 1000 ਕਰੋੜ

ਵੋਹਰਾ ਨੇ ਸਾਲ 2020 ਵਿੱਚ ਆਦਿਤ ਪਾਲੀਚਾ ਦੇ ਨਾਲ Zepto ਦੀ ਸਥਾਪਨਾ ਕੀਤੀ ਸੀ। ਇਕ ਸਾਲ ਦੇ ਅੰਦਰ ਹੀ ਕੰਪਨੀ ਦੀ ਵੈਲਿਊ 50 ਫੀਸਦੀ ਤੋਂ ਜ਼ਿਆਦਾ ਵਧ ਗਈ ਹੈ। ਪਾਲੀਚਾ ਵੀ ਜ਼ਿਆਦਾ ਉਮਰ ਦੇ ਨਹੀਂ ਹਨ। ਉਹ ਵੀ ਸਿਰਫ਼ 20 ਸਾਲ ਦੇ ਹੈਨ। 1200 ਕਰੋੜ ਰੁਪਏ ਦੀ ਜਾਇਦਾਦ ਦੇ ਨਾਲ ਪਾਲੀਚਾ ਵੀ ਇਸ ਸੂਚੀ ਵਿੱਚ ਵੀ ਜਗ੍ਹਾ ਬਣਾ ਚੁੱਕੇ ਹਨ।

ਹੋਰ ਪੜ੍ਹੋ ...
  • Share this:

ਸਟਾਰਟਅੱਪ ਦੀ ਦੁਨੀਆ 'ਚ ਭਾਰਤ ਦੇਸ਼ ਦੇ ਨੌਜਵਾਨ ਬਹੁਤ ਤੇਜ਼ੀ ਨਾਲ ਸਫਲਤਾ ਦੀਆਂ ਪੌੜੀਆਂ ਚੜ੍ਹ ਰਹੇ ਹਨ। ਗ੍ਰੋਸਰੀ (ਕਰਿਆਨੇ ਦਾ ਸਾਮਾਨ) ਦੀ ਤੇਜ਼ ਡਿਲੀਵਰੀ ਦਾ ਦਾਅਵਾ ਕਰਨ ਵਾਲੀ ਐਪ Zepto ਦੇ ਸੰਸਥਾਪਕ ਕੈਵਲਯ ਵੋਹਰਾ ਦੇਸ਼ ਦੇ ਸਭ ਤੋਂ ਘੱਟ ਉਮਰ ਦੇ ਅਮੀਰ ਵਿਅਕਤੀ ਬਣ ਗਏ ਹਨ। ਉਹ ਦੇਸ਼ ਦੇ ਸਭ ਤੋਂ ਨੌਜਵਾਨ ਵਿਅਕਤੀ ਹਨ ਜਿਨ੍ਹਾਂ ਦੀ ਜਾਇਦਾਦ 1,000 ਕਰੋੜ ਰੁਪਏ ਨੂੰ ਪਾਰ ਕਰ ਗਈ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਕੈਵਲਯ ਵੋਹਰਾ ਦੀ ਉਮਰ ਸਿਰਫ 19 ਸਾਲ ਦੀ ਹੈ।

ਇਹ ਜਾਣਕਾਰੀ IIFL Wealth Hurun list 2022 ਤੋਂ ਸਾਹਮਣੇ ਆਈ ਹੈ। ਇਸ ਵਾਰ ਆਈਆਈਐਫਐਲ ਵੈਲਥ ਹੁਰੁਨ ਇੰਡੀਆ ਰਿਚ ਲਿਸਟ ਵਿੱਚ ਕਈ ਸਟਾਰਟਅਪ ਫਾਊਂਡਰ ਸ਼ਾਮਲ ਹਨ। ਕੈਵਲਯ ਵੋਹਰਾ ਦੇ ਨਾਲ, ਫਿਜ਼ਿਕਸਵਾਲਾ ਦੇ ਸਹਿ-ਸੰਸਥਾਪਕ ਅਲਿਖ ਪਾਂਡੇ ਨੇ ਵੀ ਇਸ ਸੂਚੀ ਵਿੱਚ ਜਗ੍ਹਾ ਬਣਾਈ ਹੈ। ਵੋਹਰਾ ਭਾਰਤ ਦੇ ਪਹਿਲੇ ਨੌਜਵਾਨ ਹਨ ਜਿਨ੍ਹਾਂ ਕੋਲ 1,000 ਕਰੋੜ ਤੋਂ ਵੱਧ ਦੀ ਜਾਇਦਾਦ ਹੈ। ਵੋਹਰਾ ਨੇ ਸਾਲ 2020 ਵਿੱਚ ਆਦਿਤ ਪਾਲੀਚਾ ਦੇ ਨਾਲ Zepto ਦੀ ਸਥਾਪਨਾ ਕੀਤੀ ਸੀ। ਇਕ ਸਾਲ ਦੇ ਅੰਦਰ ਹੀ ਕੰਪਨੀ ਦੀ ਵੈਲਿਊ 50 ਫੀਸਦੀ ਤੋਂ ਜ਼ਿਆਦਾ ਵਧ ਗਈ ਹੈ। ਪਾਲੀਚਾ ਵੀ ਜ਼ਿਆਦਾ ਉਮਰ ਦੇ ਨਹੀਂ ਹਨ। ਉਹ ਵੀ ਸਿਰਫ਼ 20 ਸਾਲ ਦੇ ਹੈਨ। 1200 ਕਰੋੜ ਰੁਪਏ ਦੀ ਜਾਇਦਾਦ ਦੇ ਨਾਲ ਪਾਲੀਚਾ ਵੀ ਇਸ ਸੂਚੀ ਵਿੱਚ ਵੀ ਜਗ੍ਹਾ ਬਣਾ ਚੁੱਕੇ ਹਨ।

ਦਸ ਦੇਈਏ ਕਿ ਮਈ ਵਿੱਚ, Zepto ਨੇ YC ਨਿਰੰਤਰਤਾ ਫੰਡ ਦੀ ਅਗਵਾਈ ਵਿੱਚ ਇੱਕ ਫੰਡਿੰਗ ਦੌਰ ਵਿੱਚ $200 ਮਿਲੀਅਨ ਇਕੱਠੇ ਕੀਤੇ। ਇਸ ਨਿਵੇਸ਼ ਤੋਂ ਬਾਅਦ, ਸਟਾਰਟ-ਅੱਪ ਦਾ ਮੁੱਲ ਲਗਭਗ ਦੁੱਗਣਾ ਹੋ ਕੇ $900 ਮਿਲੀਅਨ ਹੋ ਗਿਆ। ਪਿਛਲੇ ਸਾਲ ਦਸੰਬਰ ਵਿੱਚ ਇਸ ਦਾ ਮੁੱਲ $570 ਮਿਲੀਅਨ ਸੀ। ਵੋਹਰਾ ਨੇ ਸਟੈਨਫੋਰਡ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ ਵਿੱਚ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਹੈ। Zepto ਤੋਂ ਪਹਿਲਾਂ ਉਨ੍ਹਾਂ ਨੇ ਮਈ 2020 ਵਿੱਚ ਇੱਕ ਅਲੱਗ ਗ੍ਰੋਸਰੀ ਡਿਲੀਵਰੀ ਪਲੇਟਫਾਰਮ ਕਿਰਾਨਾ ਕਾਰਟ ਦਾ ਸਥਾਪਨਾ ਕੀਤੀ ਸੀ।ਜ਼ੈਪਟੋ ਨਾਮ ਸਮੇਂ ਦੀ ਇੱਕ ਬਹੁਤ ਛੋਟੀ ਇਕਾਈ 'ਜ਼ੇਪਟੋਸੈਕਿੰਡ' ਤੋਂ ਆਇਆ ਹੈ। ਇਸ ਦੇ ਨਾਂ ਦੀ ਤਰ੍ਹਾਂ Zepto ਦਾਅਵਾ ਕਰਦੀ ਹੈ ਕਿ ਉਨ੍ਹਾਂ ਤੋਂ ਗ੍ਰੋਸਰੀ ਮੰਗਵਾਉਣ ਉੱਤੇ ਮਿੰਟਾਂ ਦੇ ਅੰਦਰ ਗਰੌਸਰੀ ਦੀ ਡਿਲੀਵਰੀ ਹੋ ਜਾਵੇਗੀ। ਕਾਬਿਲੇਗੌਰ ਹੈ ਕਿ IIFL Wealth Hurun list 2022 ਵਿੱਚ ਸਭ ਤੋਂ ਅਮੀਰ ਵਿਅਕਤੀਆਂ ਵਿੱਚ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਭਾਰਤ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ ਸਿਖਰ 'ਤੇ ਹਨ। ਸੂਚੀ ਮੁਤਾਬਕ ਗੌਤਮ ਅਡਾਨੀ 10.94 ਲੱਖ ਕਰੋੜ ਰੁਪਏ ਦੀ ਜਾਇਦਾਦ ਨਾਲ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਹਨ। ਇਸ ਦੇ ਨਾਲ ਹੀ ਇਸ ਸੂਚੀ 'ਚ ਰਿਲਾਇੰਸ ਇੰਡਸਟਰੀਜ਼ (RIL) ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੂਜੇ ਸਥਾਨ 'ਤੇ ਹਨ।

Published by:Ashish Sharma
First published:

Tags: Business, Business idea, Startup ideas