Home /News /lifestyle /

ਮਜ਼ਬੂਤ ਇਮਿਊਨ ਸਿਸਟਮ ਵਾਲੇ ਵਿਅਕਤੀ ਲਈ ਜਾਨਲੇਵਾ ਨਹੀਂ ਹੈ ਡੇਂਗੂ, 20% ਜ਼ੀਕਾ ਵਾਇਰਸ ਪੀੜਤਾਂ ਨੂੰ ਨਹੀਂ ਚੜ੍ਹਦਾ ਬੁਖਾਰ: ਮਾਹਰ

ਮਜ਼ਬੂਤ ਇਮਿਊਨ ਸਿਸਟਮ ਵਾਲੇ ਵਿਅਕਤੀ ਲਈ ਜਾਨਲੇਵਾ ਨਹੀਂ ਹੈ ਡੇਂਗੂ, 20% ਜ਼ੀਕਾ ਵਾਇਰਸ ਪੀੜਤਾਂ ਨੂੰ ਨਹੀਂ ਚੜ੍ਹਦਾ ਬੁਖਾਰ: ਮਾਹਰ

ਮਜ਼ਬੂਤ ਇਮਿਊਨ ਸਿਸਟਮ ਵਾਲੇ ਵਿਅਕਤੀ ਲਈ ਜਾਨਲੇਵਾ ਨਹੀਂ ਹੈ ਡੇਂਗੂ, 20% ਜ਼ੀਕਾ ਵਾਇਰਸ ਪੀੜਤਾਂ ਨੂੰ ਨਹੀਂ ਚੜ੍ਹਦਾ ਬੁਖਾਰ: ਮਾਹਰ

ਮਜ਼ਬੂਤ ਇਮਿਊਨ ਸਿਸਟਮ ਵਾਲੇ ਵਿਅਕਤੀ ਲਈ ਜਾਨਲੇਵਾ ਨਹੀਂ ਹੈ ਡੇਂਗੂ, 20% ਜ਼ੀਕਾ ਵਾਇਰਸ ਪੀੜਤਾਂ ਨੂੰ ਨਹੀਂ ਚੜ੍ਹਦਾ ਬੁਖਾਰ: ਮਾਹਰ

ਮਜ਼ਬੂਤ ਇਮਿਊਨ ਸਿਸਟਮ ‘ਤੇ ਇਹ ਵਾਇਰਸ ਜ਼ਿਆਦਾਤਰ ਅਸਰਦਾਰ ਨਹੀਂ ਹੁੰਦਾ। ਮਾਹਰਾਂ ਦਾ ਇਹ ਵੀ ਕਹਿਣਾ ਕਿ 20 ਫ਼ੀਸਦੀ ਕੇਸਾਂ ਵਿੱਚ ਤਾਂ ਪੀੜਤਾਂ ਨੂੰ ਬੁਖਾਰ ਵੀ ਨਹੀਂ ਚੜ੍ਹਦਾ, ਬਸ਼ਰਤੇ ਤੁਹਾਡਾ ਇਮਿਊਨ ਸਿਸਟਮ ਮਜ਼ਬੂਤ ਹੋਵੇ।

 • Share this:
  ਜ਼ੀਕਾ ਵਾਇਰਸ, ਜੋ ਕਿ ਡੇਂਗੂ ਤੇ ਚਿਕਨਗੁਨੀਆ ਵਰਗੀਆਂ ਬੀਮਾਰੀਆਂ ਲਈ ਜ਼ਿੰਮੇਵਾਰ ਹੁੰਦਾ ਹੈ। ਸਮੇਂ ਸਿਰ ਸਹੀ ਇਲਾਜ ਨਾ ਕਰਾਉਣ ‘ਤੇ ਇਹ ਵਾਇਰਸ ਜਾਨਲੇਵਾ ਸਾਬਿਤ ਹੋ ਸਕਦਾ ਹੈ। ਪਰ ਮਾਹਰਾਂ ਦਾ ਕਹਿਣੈ ਕਿ ਇਸ ਵਾਇਰਸ ਤੋਂ ਪੀੜਤ 90 ਫ਼ੀਸਦੀ ਲੋਕਾਂ ਲਈ ਇਹ ਵਾਇਰਸ ਜਾਨਲੇਵਾ ਨਹੀਂ ਹੁੰਦਾ।ਤੁਹਾਡਾ ਇਮਿਊਨ ਸਿਸਟਮ ਮਜ਼ਬੂਤ ਹੋਣਾ ਚਾਹੀਦਾ ਹੈ। ਮਜ਼ਬੂਤ ਇਮਿਊਨ ਸਿਸਟਮ ‘ਤੇ ਇਹ ਵਾਇਰਸ ਜ਼ਿਆਦਾਤਰ ਅਸਰਦਾਰ ਨਹੀਂ ਹੁੰਦਾ। ਮਾਹਰਾਂ ਦਾ ਇਹ ਵੀ ਕਹਿਣਾ ਕਿ 20 ਫ਼ੀਸਦੀ ਕੇਸਾਂ ਵਿੱਚ ਤਾਂ ਪੀੜਤਾਂ ਨੂੰ ਬੁਖਾਰ ਵੀ ਨਹੀਂ ਚੜ੍ਹਦਾ, ਬਸ਼ਰਤੇ ਤੁਹਾਡਾ ਇਮਿਊਨ ਸਿਸਟਮ ਮਜ਼ਬੂਤ ਹੋਵੇ।

  ਪਰ ਜੇਕਰ ਕਿਸੇ ਨੂੰ ਪਹਿਲਾਂ ਤੋਂ ਹੀ ਕਿਡਨੀ, ਲਿਵਰ ਨਾਲ ਸਬੰਧਤ ਕੋਈ ਸਮੱਸਿਆ ਹੈ, ਜਾਂ ਫ਼ਿਰ ਕੋਈ ਸ਼ੂਗਰ ਦੀ ਬੀਮਾਰੀ ਤੋਂ ਪੀੜਤ ਹੈ ਤਾਂ ਉਸ ਦੀ ਹਾਲਤ ਨਾ ਸਿਰਫ਼ ਗੰਭੀਰ ਹੋ ਸਕਦੀ ਹੈ, ਬਲਕਿ ਜਾਨਲੇਵਾ ਵੀ ਸਾਬਤ ਹੋ ਸਕਦੀ ਹੈ।ਅਜਿਹੇ ਲੋਕਾਂ ਦਾ ਇਮਿਊਨ ਸਿਸਟਮ ਇਸ ਬੀਮਾਰੀ ਕਰਕੇ ਕਮਜ਼ੋਰ ਹੋ ਜਾਂਦਾ ਹੈ ਅਤੇ ਇਨ੍ਹਾਂ ਨੂੰ ਆਪਣਾ ਹਰ ਪਾਸਿਓਂ ਖ਼ਿਆਲ ਰੱਖਣਾ ਚਾਹੀਦਾ ਹੈ।

  ਨਵੇਂ ਮਾਮਲਿਆਂ ‘ਚ ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਹੁਣ ਗਰਭਵਤੀ ਔਰਤਾਂ ਵੀ ਜ਼ੀਕਾ ਵਾਇਰਸ ਤੋਂ ਪ੍ਰਭਾਵਤ ਹੋ ਰਹੀਆਂ ਹਨ। ਜ਼ੀਕਾ ਤੋਂ ਪ੍ਰਭਾਵਤ ਗਰਭਵਤੀ ਔਰਤਾਂ ਦੇ 4 ਮਾਮਲੇ ਸਾਹਮਣੇ ਆ ਚੁੱਕੇ ਹਨ। ਅਮਰ ਉਜਾਲਾ ਦੀ ਖ਼ਬਰ ਦੇ ਮੁਤਾਬਕ ਸਿਹਤ ਵਿਭਾਗ ਦੀਆਂ ਟੀਮਾਂ ਨੇ ਤਿੰਨ ਕਿਲੋਮੀਟਰ ਦੇ ਖੇਤਰ ਵਿੱਚ ਸਰਵੇਖਣ ਕੀਤਾ। ਇਸ ਦੇ ਨਾਲ ਹੀ 194 ਲੋਕਾਂ ਦਏ ਸੈਂਪਲ ਲਏ ਗਏ। ਹੁਣ ਤੱਕ ਇਲਾਕੇ ਵਿਚ 4350 ਲੋਕਾਂ ਦੇ ਸੈਂਪਲ ਜਾਂਚ ਲਈ ਭੇਜੇ ਜਾ ਚੁੱਕੇ ਹਨ। 17 ਲੋਕਾਂ ਦੇ ਨੈਗਟਿਵ ਆਉਣ ਤੋਂ ਬਾਅਦ ਜ਼ੀਕਾ ਦੇ ਐਕਟਿਵ ਕੇਸਾਂ ਦੀ ਗਿਣਤੀ 91 ਹੋ ਗਈ ਹੈ।

  ਮਾਹਰਾਂ ਦੇ ਮੁਤਾਬਕ ਜ਼ੀਕਾ ਵਾਇਰਸ ਵਿੱਚ ਸਭ ਤੋਂ ਪਹਿਲਾਂ ਬਦਲਾਅ ਅਫਰੀਕਾ ਵਿੱਚ ਆਇਆ। ਇਸ ਬਦਲਾਅ ਤੋਂ ਬਾਅਦ, ਵਾਇਰਸ ਦੇ ਭਰੂਣ 'ਤੇ ਮਾੜੇ ਪ੍ਰਭਾਵ ਹੋਣੇ ਸ਼ੁਰੂ ਹੋ ਗਏ। ਡਾਕਟਰ ਰਸਤੋਗੀ ਨੇ ਦੱਸਿਆ ਕਿ ਜ਼ੀਕਾ ਡੇਂਗੂ ਨਾਲੋਂ ਘੱਟ ਖਤਰਨਾਕ ਹੈ। ਨਾਲ ਹੀ ਇਹ ਘਾਤਕ ਨਹੀਂ ਹੈ। ਗਰਭਵਤੀ ਔਰਤਾਂ ਨੂੰ ਗਰਭ ਅਵਸਥਾ ਦੇ 12 ਹਫ਼ਤਿਆਂ ਤੱਕ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੁੰਦੀ ਹੈ।

  ਇਹ ਬੱਚੇ ਦੇ ਔਰਗੈਨੋਜੇਨੇਸਿਸ ਦੀ ਮਿਆਦ ਹੈ, ਜਿਸ ਵਿੱਚ ਬੱਚੇ ਨੂੰ ਨੁਕਸਾਨ ਹੁੰਦਾ ਹੈ. ਔਰਤ ਦਾ ਗਰਭਪਾਤ ਵੀ ਹੋ ਸਕਦਾ ਹੈ ਅਤੇ ਮਰੇ ਹੋਏ ਬੱਚੇ ਦਾ ਜਨਮ ਵੀ ਹੋ ਸਕਦਾ ਹੈ। ਅਜਿਹੇ 'ਚ ਗਰਭਵਤੀ ਔਰਤਾਂ ਨੂੰ ਮੱਛਰਦਾਨੀ ਜ਼ਰੂਰ ਲਗਾਉਣੀ ਚਾਹੀਦੀ ਹੈ। ਔਰਤਾਂ ਲਈ ਦੂਜੇ ਪੱਧਰ ਦਾ ਅਲਟਰਾਸਾਊਂਡ ਕਰਵਾਉਣਾ ਜ਼ਰੂਰੀ ਹੈ।
  Published by:Amelia Punjabi
  First published:

  Tags: Delhi, Dengue, Haryana, Punjab

  ਅਗਲੀ ਖਬਰ