ਭਾਰਤੀ ਸ਼ੇਅਰ ਬਾਜ਼ਾਰਾਂ 'ਚ ਪਿਛਲੇ 5 ਦਿਨਾਂ ਤੋਂ ਲਗਾਤਾਰ ਭੂਚਾਲ ਆਇਆ ਹੋਇਆ ਹੈ। ਵੱਡੇ- ਵੱਡੇ ਸਟਾਕ ਲਗਾਤਾਰ ਹੇਠਾਂ ਡਿੱਗ ਰਹੇ ਹਨ। ਸੋਮਵਾਰ ਨੂੰ ਬਾਜ਼ਾਰ 'ਚ ਜਿਸ ਸਟਾਕ ਦੀ ਚਰਚਾ ਹੋਈ, ਉਸ ਦਾ ਨਾਂ Zomato ਹੈ। ਜ਼ੋਮੈਟੋ ਸ਼ੇਅਰ ਦੀ ਕੀਮਤ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਈ ਹੈ। ਨੈਸ਼ਨਲ ਸਟਾਕ ਐਕਸਚੇਂਜ (NSE) 'ਤੇ ਇਹ ਸਟਾਕ ਸਿਰਫ ਇਕ ਦਿਨ 'ਚ 19.62 ਫੀਸਦੀ ਡਿੱਗ ਗਿਆ। ਸ਼ੁੱਕਰਵਾਰ ਨੂੰ 125 ਰੁਪਏ 'ਤੇ ਬੰਦ ਹੋਇਆ ਅਤੇ ਸੋਮਵਾਰ ਨੂੰ ਇਹ 91.35 ਰੁਪਏ 'ਤੇ ਬੰਦ ਹੋਇਆ।
ਇਸਦੇ ਨਾਲ ਹੀ ਦੱਸ ਦੇਈਏ ਕਿ ਪਿਛਲੇ ਪੰਜ ਦਿਨਾਂ ਵਿੱਚ ਜ਼ੋਮੈਟੋ ਦਾ ਸ਼ੇਅਰ ਪਰਾਇਜ 31 ਪ੍ਰਤੀਸ਼ਤ ਹੇਠਾਂ ਗਿਰ ਗਿਆ ਹੈ। ਇਸ ਨਾਲ ਜ਼ੋਮੈਟੋ ਦੇ ਸ਼ੇਅਰ ਹੋਲਡਰਾਂ ਨੂੰ ਇੱਕ ਵੱਡਾ ਸਦਾਮਾ ਲੱਗਿਆ ਹੈ। ਦਰਅਸਲ ਸੇਅਰ ਮਾਰਕਿਟ ਵਿੱਚ ਜ਼ੋਮੈਟੋ ਦੇ ਸ਼ੇਅਰ ਵਿੱਚ ਲਗਾਤਾਰ ਆ ਰਹੀ ਗਿਰਾਵਟ ਕਰਕੇ, ਜ਼ੋਮੈਟੋ ਵਿੱਚ ਸ਼ੇਅਰਾਂ ਦੇ ਹਿੱਸੇਦਾਰਾਂ ਨੂੰ ਵੱਡੇ ਨੁਕਾਸਾਨ ਦਾ ਸਹਾਮਣਾ ਕਰਨਾ ਪੈ ਰਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ Zomato ਦੇ ਡਿੱਗਣ ਦੇ ਨਾਲ, ਇਸ ਨਾਲ ਜੁੜੇ ਕਈ ਮੀਮਜ਼ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਜ਼ ਜਿਵੇਂ ਕਿ ਫੇਸਬੁੱਕ, ਟਵਿੱਟਰ ਆਦਿ 'ਤੇ ਵਾਇਰਲ ਹੋ ਗਏ। ਲੋਕ ਇਹਨਾਂ ਮੀਮਜ਼ ਦਾ ਮਜ੍ਹਾਂ ਲੈ ਰਹੇ ਹਨ ਅਤੇ ਇਸਦੇ ਨਾਲ ਹੀ ਇਹਨਾਂ ਨੂੰ ਅੱਗੇ ਵੀ ਸ਼ੇਅਰ ਕਰ ਰਹੇ ਹਨ। ਹੋ ਸਕਦਾ ਹੈ ਕਿ ਸਟਾਕ ਹੇਠਾਂ ਡਿੱਗਣ ਕਰਕੇ ਜਿਸਨੂੰ ਵੱਡਾ ਘਾਟਾ ਪਿਆ ਹੋਵੇ, ਉਹ ਵੀ ਇਨ੍ਹਾਂ ਮੀਮਜ਼ ਨੂੰ ਪੜ੍ਹ ਕੇ ਇੱਕ ਵਾਰ ਤਾਂ ਜ਼ਰੂਰ ਹੱਸੇਗਾ।
ਜ਼ਿਕਰਯੋਗ ਹੈ ਕਿ ਇਨ੍ਹਾਂ ਵਾਇਰਲ ਮੀਮਜ਼ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਫੋਟੋਆਂ ਵੀ ਵਾਇਰਲ ਹੋ ਰਹੀਆਂ ਹਨ। ਤਾਰਕ ਮਹਿਤਾ ਦੇ ਉਲਟੇ ਚਸ਼ਮੇ ਨਾਂ ਦੇ ਨਾਟਕ ਵਿੱਚ ਮੁੱਖ ਰੋਲ ਕਰਨ ਵਾਲੇ ਜੇਠਾ ਲਾਲ ਦੀਆਂ ਫੋਟੋਆਂ ਇਨ੍ਹਾਂ ਮੀਮਜ਼ ਲਈ ਵਰਤੀਆਂ ਜਾ ਰਹੀਆਂ ਹਨ। ਵੱਖੋ ਵੱਖਰੇ ਮੂਡ ਵਿੱਚ ਜੇਠਾ ਲਾਲ ਦੀਆਂ ਵਾਇਰਲ ਫੋਟੋਆਂ ਪੇਟੀਐਮ ਅਤੇ ਜ਼ੋਮੈਟੋ ਕੰਪਨੀਆਂ ਦੇ ਨਿਵੇਸ਼ਕਾਂ ਦੀ ਹਾਲਤ ਨੂੰ ਦਰਸਾ ਰਹੀਆਂ ਹਨ।
ਦੱਸ ਦੇਈਏ ਕਿ ਜ਼ੋਮੈਟੋ ਵਿੱਚ ਨਿਵੇਸ਼ ਕਰਨ ਵਾਲਿਆਂ ਲਈ ਦਿਨ ਇੱਕ ਸਦੀ ਵਰਗਾ ਰਿਹਾ ਹੋਵੇਗਾ, ਜਦੋਂ ਉਨ੍ਹਾਂ ਨੇ ਇਸਨੂੰ ਲਗਾਤਾਰ ਡਿੱਗਦਾ ਦੇਖਿਆ ਹੋਵੇਗਾ। ਇਸ ਸੰਬੰਧੀ ਵੀ ਕਈ ਤਰ੍ਹਾਂ ਦੇ ਮੀਮ ਸ਼ੋਸ਼ਲ ਮੀਡੀਆਂ ਉੱਤੇ ਵਾਇਰਲ ਹੋ ਰਹੇ ਹਨ। ਜੋ ਲੋਕਾਂ ਲਈ ਖਿੱਚ ਦਾ ਕਾਰਨ ਬਣ ਰਹੇ ਹਨ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।