Home /ludhiana /

ਜੋਧੇਵਾਲ ਬਸਤੀ ਵਿਖੇ 11 ਬੱਚੇ ਬਾਲ ਮਜਦੂਰੀ ਕਰਦੇ ਫੜੇ ਤੁਰੰਤ ਕੀਤੇ ਰੈਸਕਿਊ, ਜਾਣੋ ਮਾਮਲਾ

ਜੋਧੇਵਾਲ ਬਸਤੀ ਵਿਖੇ 11 ਬੱਚੇ ਬਾਲ ਮਜਦੂਰੀ ਕਰਦੇ ਫੜੇ ਤੁਰੰਤ ਕੀਤੇ ਰੈਸਕਿਊ, ਜਾਣੋ ਮਾਮਲਾ

ਜੋਧੇਵਾਲ ਬਸਤੀ ਵਿਖੇ 11 ਬੱਚੇ ਬਾਲ ਮਜਦੂਰੀ ਕਰਦੇ, ਕਰਵਾਏ ਰੈਸਕਿਊ

ਜੋਧੇਵਾਲ ਬਸਤੀ ਵਿਖੇ 11 ਬੱਚੇ ਬਾਲ ਮਜਦੂਰੀ ਕਰਦੇ, ਕਰਵਾਏ ਰੈਸਕਿਊ

ਜ਼ਿਲ੍ਹਾ ਟਾਸਕ ਫੋਰਸ ਟੀਮ ਵੱਲੋਂ ਇਨ੍ਹਾਂ ਬੱਚਿਆਂ ਨੂੰ ਬਾਲ ਭਲਾਈ ਕਮੇਟੀ, ਲੁਧਿਆਣਾ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਬੱਚਿਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ/ ਰਿਸ਼ਤੇਦਾਰ ਦੀ ਕਾਊਂਸਲਿੰਗ ਕੀਤੀ ਗਈ ਅਤੇ ਭਵਿੱਖ ਵਿੱਚ ਬਾਲ ਮਜ਼ਦੂਰੀ ਕਰਨ ਤੋਂ ਰੋਕਿਆ ਗਿਆ ਅਤੇ ਬੱਚਿਆਂ ਨੂੰ ਪੜ੍ਹਾਈ ਵੱਲ ਪ੍ਰੇਰਿਤ ਕੀਤਾ ਗਿਆ।

ਹੋਰ ਪੜ੍ਹੋ ...
  • Share this:

    ਸ਼ਿਵਮ ਮਹਾਜਨ

    ਸਹਾਇਕ ਕਮਿਸ਼ਨਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ‘ਤੇ ਕਾਰਵਾਈ ਕਰਦਿਆਂ ਜ਼ਿਲ੍ਹਾ ਟਾਸਕ ਫੋਰਸ ਵੱਲੋਂ ਜ਼ਿਲ੍ਹੇ ਵਿੱਚ ਬਾਲ ਮਜਦੂਰੀ ਦੀ ਰੋਕਥਾਮ ਲਈ ਬਸਤੀ ਜੋਧੇਵਾਲ ਵਿਖੇ ਰੇਡ ਕੀਤੀ ਗਈ ਜਿੱਥੇ ਟੀਮ ਵੱਲੋਂ 11 ਬੱਚੇ ਬਾਲ ਮਜਦੂਰੀ ਕਰਦੇ ਹੋਏ ਰੈਸਕਿਊ ਕੀਤੇ ਗਏ।

    ਜ਼ਿਲ੍ਹਾ ਟਾਸਕ ਫੋਰਸ ਟੀਮ ਵੱਲੋਂ ਇਨ੍ਹਾਂ ਬੱਚਿਆਂ ਨੂੰ ਬਾਲ ਭਲਾਈ ਕਮੇਟੀ, ਲੁਧਿਆਣਾ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਬੱਚਿਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ/ ਰਿਸ਼ਤੇਦਾਰ ਦੀ ਕਾਊਂਸਲਿੰਗ ਕੀਤੀ ਗਈ ਅਤੇ ਭਵਿੱਖ ਵਿੱਚ ਬਾਲ ਮਜ਼ਦੂਰੀ ਕਰਨ ਤੋਂ ਰੋਕਿਆ ਗਿਆ ਅਤੇ ਬੱਚਿਆਂ ਨੂੰ ਪੜ੍ਹਾਈ ਵੱਲ ਪ੍ਰੇਰਿਤ ਕੀਤਾ ਗਿਆ।

    ਮੌਕੇ ‘ਤੇ 2 ਬੱਚਿਆਂ ਦੇ ਮਾਤਾ-ਪਿਤਾ ਆਪਣੇ ਅਸਲ ਦਸਤਾਵੇਜ਼ਾਂ ਨਾਲ ਮੌਜੂਦ ਸਨ, ਉਨ੍ਹਾਂ ਦੇ ਦਸਤਾਵੇਜ਼ ਚੈੱਕ ਕਰ ਕੇ ਬਾਲ ਭਲਾਈ ਕਮੇਟੀ, ਲੁਧਿਆਣਾ ਦੇ ਹੁਕਮਾਂ ਨਾਲ ਬੱਚਿਆਂ ਨੂੰ ਮਾਤਾ-ਪਿਤਾ ਨੂੰ ਸਪੁਰਦ ਕਰ ਦਿੱਤਾ ਗਿਆ ਅਤੇ ਬਾਕੀ 9 ਬੱਚਿਆਂ ਨੂੰ ਉਨ੍ਹਾਂ ਦੀ ਸੁਰੱਖਿਆ ਅਤੇ ਸੰਭਾਲ ਲਈ ਅਗਲੇ ਹੁਕਮਾਂ ਤੱਕ ਚਿਲਡਰਨ ਹੋਮ, ਜਮਾਲਪੁਰ ਵਿੱਚ ਭੇਜ ਦਿੱਤਾ ਗਿਆ।

    Published by:Tanya Chaudhary
    First published:

    Tags: Children, Ludhiana, Punjab