ਸ਼ਿਵਮ ਮਹਾਜਨ
ਲੁਧਿਆਣਾ ਦੇ ਹਲਕਾ ਦੱਖਣੀ ਦੇ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਨੇ ਸਿਹਤ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਨੂੰ ਆਪਣੇ ਹਲਕੇ ਵਿਚ ਸਦ ਕੇ 4 ਮੁਹੱਲਾ ਕਲੀਨਿਕ ਅਤੇ 1 ਜੱਚਾ-ਬੱਚਾ ਕੇਂਦਰ ਪਾਸ ਕਰਵਾਇਆ। ਲੁਧਿਆਣਾ ਦੱਖਣੀ ਤੋਂ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਲਗਾਤਾਰ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਕਰਵਾਉਣ ਲਈ ਲੱਗੇ ਹੋਏ ਹਨ।
ਜਿਸ ਕਾਰਨ ਉਹ ਆਪਣੇ ਹਲਕੇ 'ਚ ਕਾਫੀ ਪ੍ਰਸਿੱਧੀ ਹਾਸਲ ਕਰ ਰਹੀ ਹੈ। ਉਨ੍ਹਾਂ ਆਪਣੇ ਹਲਕੇ ਵਿੱਚ ਪੈਂਦੇ ਵਾਰਡ 31 ਦੇ ਵਾਸੀਆਂ ਦੀ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਅੱਜ ਸਿਹਤ ਮੰਤਰੀ ਪੰਜਾਬ ਚੇਤਨ ਸਿੰਘ ਜੋੜਾਮਾਜਰਾ ਨੂੰ ਲੁਧਿਆਣਾ ਸੱਦਿਆ ਅਤੇ ਇਲਾਕੇ ਵਿੱਚ ਡਾਕਟਰੀ ਇਲਾਜ ਸਬੰਧੀ ਆ ਰਹੀ ਸਮੱਸਿਆ ਬਾਰੇ ਦੱਸਿਆ ਅਤੇ ਮੰਤਰੀ ਨੂੰ ਉਪਰੋਕਤ ਸਮੱਸਿਆ ਦੇ ਹੱਲ ਲਈ ਬੇਨਤੀ ਵੀ ਕੀਤੀ| ਸਿਹਤ ਮੰਤਰੀ ਨੇ ਕਿਹਾ ਕਿ ਇਹ ਕਲੀਨਿਕ ਜਲਦੀ ਹੀ ਤਿਆਰ ਕਰਕੇ ਲੋਕਾਂ ਦੀ ਸੇਵਾ ਲਈ ਸ਼ੁਰੂ ਕਰ ਦਿੱਤੇ ਜਾਣਗੇ।
ਦੱਸ ਦੇਈਏ ਕਿ ਰਜਿੰਦਰਪਾਲ ਕੌਰ ਛੀਨਾ ਪੰਜਾਬ ਭਰ ਵਿੱਚੋਂ ਪਹਿਲੀ ਅਜਿਹੀ ਵਿਧਾਇਕਾ ਹਨ ਜੋ ਹਲਕਾ ਵਾਸੀਆਂ ਦੀ ਲੋੜ ਨੂੰ ਸਮਝਦੇ ਹੋਏ ਮੌਕੇ 'ਤੇ ਹੀ ਪੂਰੀ ਕਰਨ ਦੇ ਪੁਰਜ਼ੋਰ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਨੇ। ਅਧਿਕਾਰੀਆਂ ਨੇ ਮੋਕੇ ਤੇ ਕਾਗਜਪਤਰੀ ਕਰਵਾਈ ਪੂਰੀ ਕੀਤੀ ਤੇ ਜਲਦ ਹੀ ਕੰਮ ਸ਼ੁਰੂ ਹੋਣ ਦੇ ਸੰਕੇਤ ਦਿੱਤੇ।
ਪੰਜਾਬ ਸਰਕਾਰ ਦਾ ਟੀਚਾ ਹੈ ਕਿ ਜਿਸ ਪ੍ਰਕਾਰ ਨਾਲ 15 ਅਗਸਤ ਮੌਕੇ 'ਤੇ 75 ਮੁਹੱਲਾ ਦੇ ਖੋਲ੍ਹੇ ਗਏ ਸਨ ਹੁਣ 26 ਜਨਵਰੀ ਦੇ ਮੌਕੇ 'ਤੇ ਪੂਰੇ ਪੰਜਾਬ ਵਿਚ 200 ਮੋਹਲਾ ਕਲੀਨਿਕ ਖੋਲਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਅਤੇ ਫਿਲਹਾਲ ਪਹਿਲ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ludhiana, Mohalla clinics, Punjab