Home /ludhiana /

Dushehra 2022: ਲੁਧਿਆਣਾ ਦੇ ਦਰੇਸੀ ਗਰਾਊਂਡ ਵਿੱਚ 110 ਫੁੱਟ ਦਾ ਰਾਵਣ ਹੋਇਆ ਅਗਨੀ ਭੇਟ,ਵੇਖੋ ਤਸਵੀਰਾਂ

Dushehra 2022: ਲੁਧਿਆਣਾ ਦੇ ਦਰੇਸੀ ਗਰਾਊਂਡ ਵਿੱਚ 110 ਫੁੱਟ ਦਾ ਰਾਵਣ ਹੋਇਆ ਅਗਨੀ ਭੇਟ,ਵੇਖੋ ਤਸਵੀਰਾਂ

Dushehra

Dushehra 2022: ਲੁਧਿਆਣਾ ਦੇ ਦਰੇਸੀ ਗਰਾਊਂਡ ਵਿੱਚ 110 ਫੁੱਟ ਦਾ ਰਾਵਣ ਹੋਇਆ ਅਗਨੀ ਭੇਟ,ਵੇਖੋ

ਗਰਾਊਂਡ ਦੇ ਵਿਚਾਲੇ ਸੂਰਜ ਦੇ ਢਲਦਿਆਂ ਜਿਵੇਂ ਰਾਵਣ ਨੂੰ ਅੱਗ ਲੱਗੀ। ਉਸ ਤੋਂ ਬਾਅਦ ਦਰੇਸੀ ਦਾ ਮਾਹੌਲ ਵੇਖਣ ਵਾਲਾ ਸੀ ਦੂਰ-ਦੂਰ ਤੱਕ ਰਾਵਣ ਦੇ ਵਿਚਲੇ ਪਟਾਕਿਆਂ ਦੀ ਆਵਾਜ਼ ਗੂੰਜ ਰਹੀ ਸੀ ਅਤੇ ਲੋਕਾਂ ਦੀਆਂ ਤਾੜੀਆਂ ਦੇ ਨਾਲ ਬਦੀ 'ਤੇ ਨੇਕੀ ਦੀ ਜਿੱਤ ਦਾ ਐਲਾਨ ਹੋਇਆ।

 • Share this:

  ਸ਼ਿਵਮ ਮਹਾਜਨ

  ਲੁਧਿਆਣਾ ਦੇ ਦਰੇਸੀ ਗਰਾਊਂਡ ਦੇ ਵਿਚਾਲੇ 70 ਸਾਲ ਪੁਰਾਣਾ ਦੁਸਹਿਰਾ ਮੇਲਾ ਲੱਗਦਾ ਹੈ ਇਸ ਮੇਲੇ ਦੇ ਵਿਚਾਲੇ ਇਸ ਵਾਰ ਵੱਖ-ਵੱਖ ਤਰ੍ਹਾਂ ਦੇ ਝੂਟੇ ਵੱਖ-ਵੱਖ ਤਰ੍ਹਾਂ ਦੀਆਂ ਦੁਕਾਨਾਂ ਆਦਿ ਸ਼ਾਮਿਲ ਕੀਤੀਆਂ ਗਈਆਂ ਸਨ। ਆਧੁਨਿਕ ਸਮੇਂ ਨੂੰ ਵੇਖਦੇ ਹੋਇਆ ਇਸ ਵਿੱਚ ਵੱਖ-ਵੱਖ ਪ੍ਰਕਾਰ ਦੇ ਖੇਡ ਅਤੇ ਇਲੈਕਟ੍ਰੋਨਿਕ ਝੂਟੇ ਵੀ ਸ਼ਾਮਿਲ ਕੀਤੇ ਗਏ ਸਨ।

  ਇਸੇ ਮੇਲੇ ਦੀ ਸਭ ਤੋਂ ਵੱਡੀ ਸ਼ੋਭਾ ਬਣਦਾ ਹੈ ਦਰੇਸੀ ਦਾ ਵੱਡਾ ਰਾਵਣ।ਇਸ ਵਾਰ ਗਰਾਊਂਡ ਵਿਚਾਲੇ 110 ਫੁੱਟ ਉੱਚਾ ਰਾਵਣ ਬਣਾਇਆ ਗਿਆ ਸੀ। ਇਸ ਰਾਵਣ ਨੂੰ ਬਣਾਉਣ ਦਾ ਕੁੱਲ ਖਰਚ ਤਕਰੀਬਨ ਦੋ ਲੱਖ ਰੁਪਏ ਦਾ ਆਇਆ ਸੀ। ਜਿਸ ਨੂੰ ਅੱਜ ਦਰੇਸੀ ਗਰਾਊਂਡ ਦੇ ਵਿਚਾਲੇ ਅਗਨੀ ਭੇਟ ਕੀਤਾ ਗਿਆ ਹੈ।

  ਤਸਵੀਰਾਂ ਤੁਸੀਂ ਵੇਖ ਸਕਦੇ ਹੋ ਦਰੇਸੀ ਗਰਾਊਂਡ ਦੀਆਂ ਜਿੱਥੇ ਕਿ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਸਣੇ ਇਲਾਕਾ ਕੌਂਸਲਰ ਮੌਜੂਦ ਸਨ। ਸ਼ਹਿਰ ਦੀਆਂ ਵੱਡੀਆਂ ਹਸਤੀਆਂ ਸਣੇ ਹਜ਼ਾਰਾਂ ਦੀ ਸੰਖਿਆ ਵਿਚ ਲੋਕ ਅੱਜ ਦਰੇਸੀ ਗਰਾਊਂਡ ਦੇ ਵਿਚਾਲੇ ਰਾਵਣ ਦਹਿਨ ਦੇਖਣ ਪਹੁੰਚੇ ਸਨ।

  ਜਿੱਥੇ ਬੀਤੇ ਸਮੇਂ ਦੌਰਾਨ ਕੋਰੋਨਾ ਦੇ ਚਲਦਿਆਂ ਮੇਲਿਆਂ ਵਿੱਚ ਰੌਣਕ ਘਟਦੀ ਜਾ ਰਹੀ ਸੀ ਉਥੇ ਹੀ ਇਸ ਵਾਰ ਦਰੇਸੀ ਗਰਾਊਂਡ ਦੇ ਵਿਚਾਲੇ ਲੋਕਾਂ ਦਾ ਭਾਰੀ ਹਜੂਮ ਵੇਖਣ ਨੂੰ ਮਿਲਿਆ।

  ਗਰਾਊਂਡ ਦੇ ਵਿਚਾਲੇ ਸੂਰਜ ਦੇ ਢਲਦਿਆਂ ਜਿਵੇਂ ਰਾਵਣ ਨੂੰ ਅੱਗ ਲੱਗੀ। ਉਸ ਤੋਂ ਬਾਅਦ ਦਰੇਸੀ ਦਾ ਮਾਹੌਲ ਵੇਖਣ ਵਾਲਾ ਸੀ ਦੂਰ-ਦੂਰ ਤੱਕ ਰਾਵਣ ਦੇ ਵਿਚਲੇ ਪਟਾਕਿਆਂ ਦੀ ਆਵਾਜ਼ ਗੂੰਜ ਰਹੀ ਸੀ ਅਤੇ ਲੋਕਾਂ ਦੀਆਂ ਤਾੜੀਆਂ ਦੇ ਨਾਲ ਬਦੀ 'ਤੇ ਨੇਕੀ ਦੀ ਜਿੱਤ ਦਾ ਐਲਾਨ ਹੋਇਆ।

  ਇਸ ਵੀਡੀਓ ਜ਼ਰੀਏ ਤੁਸੀਂ ਵੀ ਵੇਖੋ ਇਹ ਸੁਨਹਿਰੇ ਪਲ।

  Published by:Ashish Sharma
  First published:

  Tags: Dussehra 2022, Ludhiana