Home /News /ludhiana /

ਪੰਜਾਬ ਦੀਆਂ ਮਿੰਨੀ ਉਲੰਪਿਕਸ ਯਾਨੀ ਕਿਲਾ ਰਾਏਪੁਰ ਦੀਆਂ ਖੇਡਾਂ ਦੇ ਦੂਜੇ ਦਿਨ ਵੱਡੀ ਗਿਣਤੀ 'ਚ ਪਹੁੰਚੇ ਲੋਕ

ਪੰਜਾਬ ਦੀਆਂ ਮਿੰਨੀ ਉਲੰਪਿਕਸ ਯਾਨੀ ਕਿਲਾ ਰਾਏਪੁਰ ਦੀਆਂ ਖੇਡਾਂ ਦੇ ਦੂਜੇ ਦਿਨ ਵੱਡੀ ਗਿਣਤੀ 'ਚ ਪਹੁੰਚੇ ਲੋਕ

 5 ਫਰਵਰੀ ਨੂੰ ਹੋਵੇਗਾ ਕਿਲਾ ਰਾਏਪੁਰ ਦੀਆਂ ਖੇਡਾਂ ਦਾ ਇਨਾਮ ਵੰਡ ਸਮਾਗਮ

5 ਫਰਵਰੀ ਨੂੰ ਹੋਵੇਗਾ ਕਿਲਾ ਰਾਏਪੁਰ ਦੀਆਂ ਖੇਡਾਂ ਦਾ ਇਨਾਮ ਵੰਡ ਸਮਾਗਮ

ਇਹ ਪੇਂਡੂ ਖੇਡਾਂ 3 ਫਰਵਰੀ ਤੋਂ 5 ਫਰਵਰੀ ਤੱਕ ਚੱਲਣਗੀਆਂ ਜਿਨ੍ਹਾਂ ਦੇ ਵਿੱਚ 3 ਹਜ਼ਾਰ ਦੇ ਕਰੀਬ ਪ੍ਰਤੀਭਾਗੀ ਆਪਣਾ ਜੋਹਰ ਦਿਖਾ ਰਹੇ ਹਨ। ਇਨ੍ਹਾਂ ਖੇਡਾਂ ਦੇ ਵਿੱਚ ਲੜਕੀਆਂ ਅਤੇ ਲੜਕਿਆਂ ਦੋਵਾਂ ਦੀਆਂ ਟੀਮਾਂ ਹਿੱਸਾ ਲੈਂਦੀਆਂ ਹਨ।ਪੰਜਾਬ ਦੀਆਂ ਮਿੰਨੀ ਓਲੰਪਿਕ ਖੇਡਾਂ ਦੇ ਦੁਜੇ ਦਿਨ ਵੀ ਦਿਲਚਸਪ ਖੇਡ ਮੁਕਾਬਲੇ ਦੇਖਣ ਨੂੰ ਮਿਲੇ ਹਨ । ਜਿਨ੍ਹਾਂ ਦੇ ਵਿੱਚ ਟਰਾਲੀ ਬੈਕ ਮੁਕਾਬਲਾ ਸਾਰੇ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ।

ਹੋਰ ਪੜ੍ਹੋ ...
  • Last Updated :
  • Share this:

ਪੰਜਾਬ ਦੀਆਂ ਮਿੰਨੀ ਓਲੰਪਿਕ ਵਜੋਂ ਮਸ਼ਹੂਰ 83ਵੀਆਂ ਕਿਲਾ ਰਾਏਪੁਰ ਖੇਡਾਂ ਇੱਕ ਵਾਰ ਫਿਰ ਤੋਂ 4 ਸਾਲਾਂ ਦੇ ਬਾਅਦ ਮੁੜ ਸ਼ੁਰੂ ਹੋ ਗਈਆਂ ਹਨ ।ਇਹ ਖੇਡਾਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਕਿਲਾ ਰਾਏਪੁਰ ਵਿਖੇ ਸ਼ੁਰੂ ਹੋ ਚੁੱਕੀਆਂ।ਇਹ ਪੇਂਡੂ ਖੇਡਾਂ 3 ਫਰਵਰੀ ਤੋਂ 5 ਫਰਵਰੀ ਤੱਕ ਚੱਲਣਗੀਆਂ ਜਿਨ੍ਹਾਂ ਦੇ ਵਿੱਚ 3 ਹਜ਼ਾਰ ਦੇ ਕਰੀਬ ਪ੍ਰਤੀਭਾਗੀ ਆਪਣਾ ਜੋਹਰ ਦਿਖਾ ਰਹੇ ਹਨ। ਇਨ੍ਹਾਂ ਖੇਡਾਂ ਦੇ ਵਿੱਚ ਲੜਕੀਆਂ ਅਤੇ ਲੜਕਿਆਂ ਦੋਵਾਂ ਦੀਆਂ ਟੀਮਾਂ ਹਿੱਸਾ ਲੈਂਦੀਆਂ ਹਨ।ਪੰਜਾਬ ਦੀਆਂ ਮਿੰਨੀ ਓਲੰਪਿਕ ਖੇਡਾਂ ਦੇ ਦੁਜੇ ਦਿਨ ਵੀ ਦਿਲਚਸਪ ਖੇਡ ਮੁਕਾਬਲੇ ਦੇਖਣ ਨੂੰ ਮਿਲੇ ਹਨ । ਜਿਨ੍ਹਾਂ ਦੇ ਵਿੱਚ ਟਰਾਲੀ ਬੈਕ ਮੁਕਾਬਲਾ ਸਾਰੇ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ।

ਤੁਹਾਨੂੰ ਦੱਸ ਦਈਏ ਕਿ ਪੰਜਾਬ ਦੀਆਂ ਮਿੰਨੀ ਓਲੰਪਿਕ ਕਿਲਾ ਰਾਏਪੁਰ ਦੀਆਂ ਇਨ੍ਹਾਂ ਖੇਡਾਂ ਦੇ ਵਿੱਚ ਜੇਤੂ ਖਿਡਾਰੀਆਂ ਨੂੰ 5 ਫਰਵਰੀ ਨੂੰ ਇਨਾਮ ਵੰਡ ਸਮਾਗਮ ਦੇ ਵਿੱਚ ਸਨਮਾਨਤ ਕੀਤਾ ਜਾਵੇਗਾ ।ਇਹ ਕਿਆਸ ਲਗਾਏ ਜਾ ਰਹੇ ਹਨ ਖੇਡਾਂ ਦੇ ਆਖਰੀ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਜੇਤੂ ਖਿਡਾਰੀਆਂ ਨੂੰ ਇਨਾਮ ਵੰਡ ਸਕਦੇ ਹਨ। ਪੇਂਡੂ ਖੇਡਾਂ ਦੇ 3 ਦਿਨ ਤੱਕ ਚੱਲਣ ਵਾਲੇ ਇਸ ਮਹਾਂ ਕੁੰਭ ਵਿੱਚ 100, 200, 400 ਅਤੇ 1500 ਮੀਟਰ ਦੌੜਾਂ, ਹਾਕੀ ਲੜਕੇ ਅਤੇ ਲੜਕੀਆਂ, ਗਤਕੇ ਦੇ ਮੁਕਾਬਲੇ, ਰੱਸਾ ਕੱਸੀ, ਟਰਾਲੀ ਬੈਕ ਮੁਕਾਬਲੇ, ਗਿੱਧੇ ਅਤੇ ਭੰਗੜੇ ਦੇ ਮੁਕਾਬਲੇ, ਬਜ਼ੁਰਗਾਂ ਦੀਆਂ ਦੌੜਾਂ, ਭਰ ਚੁੱਕਣ ਦੇ ਮੁਕਾਬਲੇ, ਬਾਜ਼ੀਗਰ ਦੇ ਮੁਕਾਬਲੇ ਅਤੇ ਹੋਰ ਕਈ ਪੇਂਡੂ ਖੇਡਾਂ ਵੀ ਹੁੰਦੀਆਂ ਹਨ।

ਹਾਲਾਂਕਿ ਪ੍ਰਬੰਧਕਾਂ ਨੂੰ ਉਮੀਦ ਹੈ ਕਿ ਇਸ ਸਾਲ 2 ਲੱਖ ਦੇ ਕਰੀਬ ਦਰਸ਼ਕ ਇਨ੍ਹਾਂ ਖੇਡਾਂ ਨੂੰ ਵੇਖਣ ਪਹੁੰਚ ਸਕਦੇ ਹਨ।ਤੁਹਾਨੂੰ ਦੱਸ ਦਈਏ ਕਿ ਕੁਝ ਕਾਰਨਾਂ ਕਰ ਕੇ ਇਹ ਖੇਡਾਂ 4 ਸਾਲਾਂ ਬਾਅਦ ਕਰਵਾਈਆਂ ਜਾ ਰਹੀਆਂ ਹਨ ਪਰ ਫਿਰ ਵੀ ਲੋਕਾਂ ਦੇ ਵਿੱਚ ਇਸ ਪ੍ਰਤੀ ਬਹੁਤ ਜ਼ਿਆਦਾ ਉਤਸ਼ਾਹ ਦੇਖਿਆ ਜਾ ਰਿਹਾ ਹੈ। ਤਿੰਨ ਦਿਨ ਚੱਲਣ ਵਾਲੀਆਂ ਇਨ੍ਹਾਂ ਖੇਡਾਂ ਵਿੱਚ ਬਹੁਤ ਸਾਰੀਆਂ ਖੇਡਾਂ ਕਰਵਾਈਆਂ ਜਾਣਗੀਆਂ। ਹਾਲਾਂਕਿ ਕਿਲਾ ਰਾਏਪੁਰ ਦੀਆਂ ਖੇਡਾਂ ਦੇ ਵਿੱਚ ਬਲਦਾਂ ਦੀ ਦੌੜ 'ਤੇ ਅਜੇ ਵੀ ਪਾਬੰਦੀ ਲੱਗੀ ਹੋਈ ਹੈ।ਪ੍ਰਬੰਧਕ ਨੂੰ ਆਸ ਹੈ ਕਿ ਜਲੀਕੱਟੂ ਵਾਂਗ ਇੱਥੇ ਵੀ ਬਲਦ ਦੌੜ ਦੀ ਇਜਾਜ਼ਤ ਦੇ ਦਿੱਤੀ ਜਾਵੇਗੀ।

Published by:Shiv Kumar
First published:

Tags: Kila Raipur, Mini Olympics, Punjab, Sports