Home /ludhiana /

Meritorious Schools ਵਿੱਚ ਮੈਰਿਟ ਦੇ ਆਧਾਰ ‘ਤੇ ਹੋਵੇਗੀ ਐਡਮਿਸ਼ਨ, ਜਾਣੋ ਕਾਊਂਸਲਿੰਗ ਪ੍ਰਕਿਰਿਆ

Meritorious Schools ਵਿੱਚ ਮੈਰਿਟ ਦੇ ਆਧਾਰ ‘ਤੇ ਹੋਵੇਗੀ ਐਡਮਿਸ਼ਨ, ਜਾਣੋ ਕਾਊਂਸਲਿੰਗ ਪ੍ਰਕਿਰਿਆ

ਦਾਖਲਾ ਪ੍ਰੀਖਿਆ ਵਿੱਚ ਜਾਰੀ ਮੈਰਿਟ ਅਨੁਸਾਰ ਵਿਦਿਆਰਥੀਆਂ ਨੂੰ ਦਾਖਲਾ ਦਿੱਤਾ ਜਾਵੇਗਾ। ਇਸ ਦੇ ਨਾ

ਦਾਖਲਾ ਪ੍ਰੀਖਿਆ ਵਿੱਚ ਜਾਰੀ ਮੈਰਿਟ ਅਨੁਸਾਰ ਵਿਦਿਆਰਥੀਆਂ ਨੂੰ ਦਾਖਲਾ ਦਿੱਤਾ ਜਾਵੇਗਾ। ਇਸ ਦੇ ਨਾ

ਦਾਖਲਾ ਪ੍ਰੀਖਿਆ ਵਿੱਚ ਜਾਰੀ ਮੈਰਿਟ ਅਨੁਸਾਰ ਵਿਦਿਆਰਥੀਆਂ ਨੂੰ ਦਾਖਲਾ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਕਾਉਂਸਲਿੰਗ ਪ੍ਰਕਿਰਿਆ ਹੁਣ ਔਨਲਾਈਨ ਨਹੀਂ ਬਲਕਿ ਔਫਲਾਈਨ ਮੋਡ ਨਾਲ ਹੋਵੇਗੀ। ਹੁਣ 3 ਅਗਸਤ ਤੋਂ ਹਰ ਮੈਰੀਟੋਰੀਅਸ ਸਕੂਲ ਵਿੱਚ ਕਾਊਂਸਲਿੰਗ ਪ੍ਰਕਿਰਿਆ ਸ਼ੁਰੂ ਹੋਵੇਗੀ, ਜੋ ਚਾਰ ਦਿਨ 6 ਅਗਸਤ ਤੱਕ ਜਾਰੀ ਰਹੇਗੀ। 

ਹੋਰ ਪੜ੍ਹੋ ...
 • Share this:

  ਸ਼ਿਵਮ ਮਹਾਜਨ,

  ਲੁਧਿਆਣਾ: ਮੈਰੀਟੋਰੀਅਸ ਸਕੂਲਾਂ ਵਿੱਚ ਜਾਰੀ ਮੈਰਿਟ ਅਨੁਸਾਰ ਵਿਦਿਆਰਥੀਆਂ ਨੂੰ ਦਾਖਲਾ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਕਾਉਂਸਲਿੰਗ ਪ੍ਰਕਿਰਿਆ ਹੁਣ ਔਨਲਾਈਨ ਨਹੀਂ ਬਲਕਿ ਔਫਲਾਈਨ ਮੋਡ ਨਾਲ ਹੋਵੇਗੀ। ਹੁਣ 3 ਅਗਸਤ ਤੋਂ ਹਰ ਮੈਰੀਟੋਰੀਅਸ ਸਕੂਲ ਵਿੱਚ ਕਾਊਂਸਲਿੰਗ ਪ੍ਰਕਿਰਿਆ ਸ਼ੁਰੂ ਹੋਵੇਗੀ, ਜੋ ਚਾਰ ਦਿਨ 6 ਅਗਸਤ ਤੱਕ ਜਾਰੀ ਰਹੇਗੀ।

  ਸੁਸਾਇਟੀ ਨੇ ਆਫਲਾਈਨ ਕਾਊਂਸਲਿੰਗ ਲੈਣ ਦੇ ਫੈਸਲੇ ਤੋਂ ਬਾਅਦ ਹੁਣ ਸਟਰੀਮ ਅਤੇ ਸਕੂਲ ਦੀ ਚੋਣ ਦੀ ਪ੍ਰਕਿਰਿਆ ਨੂੰ ਰੱਦ ਕਰ ਦਿੱਤਾ ਹੈ। ਸੁਸਾਇਟੀ ਨੇ ਇਕ ਵਾਰ ਫਿਰ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਕੁਝ ਵਿਦਿਆਰਥੀ ਸਟਰੀਮ ਅਤੇ ਸਕੂਲ ਦੀ ਚੋਣ ਦੁਬਾਰਾ ਕਰ ਸਕਦੇ ਹਨ। ਇਸਦੇ ਲਈ 1 ਅਗਸਤ ਤੋਂ ਪੋਰਟਲ ਖੋਲ੍ਹਿਆ ਜਾ ਰਿਹਾ ਹੈ। ਹਾਲਾਂਕਿ ਇਸ ਦੌਰਾਨ ਸੁਸਾਇਟੀ ਨੇ ਸਕੂਲਾਂ ਨੂੰ ਵਿਦਿਆਰਥੀਆਂ ਦੀਆਂ ਸੂਚੀਆਂ ਵੀ ਭੇਜ ਦਿੱਤੀਆਂ ਸਨ ਕਿ ਕਿੰਨੇ ਵਿਦਿਆਰਥੀ ਕਿਹੜੇ ਸਕੂਲਾਂ ਵਿੱਚ ਭੇਜਣੇ ਹਨ।

  ਹੁਣ ਸੁਸਾਇਟੀ ਨੇ ਨਵਾਂ ਨੋਟੀਫਿਕੇਸ਼ਨ ਜਾਰੀ ਕਰਕੇ ਸਟਰੀਮ ਅਤੇ ਸਕੂਲ ਚੋਣ ਪ੍ਰਕਿਰਿਆ ਨੂੰ ਰੱਦ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ 3 ਅਗਸਤ ਤੋਂ ਆਫਲਾਈਨ ਕਾਊਂਸਲਿੰਗ ਸ਼ੁਰੂ ਕੀਤੀ ਜਾਵੇਗੀ। ਇਸ ਹਫ਼ਤੇ ਮੈਰੀਟੋਰੀਅਸ ਸਕੂਲਾਂ ਵਿੱਚ ਚਾਰ ਦਿਨਾਂ ਤੱਕ ਕਾਊਂਸਲਿੰਗ ਪ੍ਰਕਿਰਿਆ ਚੱਲੇਗੀ, ਜਿਸ ਤੋਂ ਬਾਅਦ ਪਤਾ ਲੱਗੇਗਾ ਕਿ ਹਰੇਕ ਸਕੂਲ ਵਿੱਚ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਕਿੰਨੀਆਂ ਸੀਟਾਂ ਭਰੀਆਂ ਜਾਂ ਖਾਲੀ ਰਹਿ ਗਈਆਂ ਹਨ। ਕਾਉਂਸਲਿੰਗ ਪ੍ਰਕਿਰਿਆ ਤੋਂ ਬਾਅਦ, ਸੁਸਾਇਟੀ ਸਕੂਲਾਂ ਨੂੰ ਸੂਚਿਤ ਕਰੇਗੀ ਕਿ ਕਿਸ ਦਿਨ ਵਿਦਿਆਰਥੀਆਂ ਨੇ ਸਕੂਲਾਂ ਵਿੱਚ ਰਿਪੋਰਟ ਕਰਨੀ ਹੈ।

  Published by:Drishti Gupta
  First published:

  Tags: Ludhiana, Punjab