ਸ਼ਿਵਮ ਮਹਾਜਨ
ਲੁਧਿਆਣਾ: ਅਜੋਕੇ ਸਮੇਂ ਵਿੱਚ ਮਨੁੱਖਤਾ ਦੀ ਨਿਸ਼ਕਾਮ ਸੇਵਾ ਦੀਆਂ ਕਈ ਉਦਾਹਰਣਾਂ ਹਨ। ਇਕ ਅਜਿਹੀ ਉਦਾਰਨ ਲੁਧਿਆਣਾ ਦਾ ਰਹਿਣ ਵਾਲਾ ਗੁਰੂ ਦਾ ਸਿੱਖ ਅੰਮ੍ਰਿਤਪਾਲ ਸਿੰਘ ਜੋ ਕਿ ਲੁਧਿਆਣਾ ਦੇ ਇੱਕ ਪਿੰਡ ਦਾ ਰਹਿਣ ਵਾਲਾ ਹੈ ਉਸ ਨੇ ਕਾਇਮ ਕੀਤੀ ਹੈ।
ਅਮ੍ਰਿਤਪਾਲ 2018 ਤੋਂ ਆਪਣੇ ਕਮਰਸ਼ੀਅਲ ਆਟੋ ਵਿਚਾਲੇ ਗੱਦੇ ਦੀਆਂ ਸੀਟਾਂ ਲਗਵਾ ਕੇ ਰਸਤੇ ਵਿੱਚ ਜਾਂਦਾ ਸਵਾਰੀਆਂ ਨੂੰ ਮੁਫ਼ਤ ਬਿਠਾਉਂਦਾ ਹੈ। ਫਿਰ ਉਸ ਸਵਾਰੀ ਨੇ ਚਾਹੇ ਇੱਕ ਕਿਲੋਮੀਟਰ ਜਾਣਾ ਹੋਵੇ ਜਾਂ 20 ਕਿਲੋਮੀਟਰ ਜਾਣਾ ਹੋਵੇ। ਅੰਮ੍ਰਿਤਪਾਲ ਉਸ ਨੂੰ ਮੁਫ਼ਤ ਵਿੱਚ ਬਿਠਾਉਂਦਾ ਹੈ ਉਸ ਬਦਲੇ ਕੋਈ ਪੈਸੇ ਨਹੀਂ ਲੈਂਦਾ।
ਜਦੋਂ ਅੰਮ੍ਰਿਤਪਾਲ ਨੂੰ ਪੁੱਛਿਆ ਗਿਆ ਕਿ ਉਹ ਅਜਿਹਾ ਕਿਉਂ ਕਰਦਾ ਹੈ ਤਾਂ ਉਸਦਾ ਕਹਿਣਾ ਸੀ ਕਿ ਸਾਡੇ ਗੁਰੂਆਂ ਨੇ ਸਾਨੂੰ ਸਿਖਾਇਆ ਹੈ ਕਿ ਹਰ ਇਨਸਾਨ ਦੀ ਮਦਦ ਕਰਨੀ ਚਾਹੀਦੀ ਹੈ। ਉਸ ਦਾ ਕਹਿਣਾ ਸੀ ਕਿ ਮਨੁੱਖ ਨੂੰ ਸਿਰਫ ਮਨੁੱਖ ਨੂੰ ਧਰਤੀ 'ਤੇ ਸਿਰਫ ਕਮਾਈ ਹੀ ਨਹੀਂ ਕਰਨੀ ਚਾਹੀਦੀ ਬਲਕਿ ਮਨੁਖਤਾ ਦੀ ਸੇਵਾ ਵੀ ਕਰਨੀ ਚਾਹੀਦੀ ਹੈ। ਉਸਦਾ ਕਹਿਣਾ ਇਹ ਵੀ ਸੀ ਕਿ ਉਹ ਆਪਣੇ ਆਟੋ ਵਿਚ ਸਿਰਫ਼ ਕੰਮ ਕਾਜ ਉੱਤੇ ਜਾ ਰਹੇ ਲੋਕਾਂ ਨੂੰ ਹੀ ਬਿਠਾਉਂਦਾ ਹੈ,ਜੇਕਰ ਕਿਸੇ ਨੇ ਆਪਣੇ ਕੰਮ 'ਤੇ , ਕਚੈਹਰੀ ਜਾਂ ਹਸਪਤਾਲ ਜਾਣਾ ਹੋਵੇ ਤਾਂ ਉਹ ਉਸ ਨੂੰ ਹੀ ਬਿਠਾਉਂਦਾ ਹੈ। ਉਹ ਕਿਸੇ ਵੇਹਲੇ ਇਨਸਾਨ ਨੂੰ ਨਹੀਂ ਬਠਾਉਂਦਾ।
ਅੰਮ੍ਰਿਤਪਾਲ ਨੇ ਆਟੋ ਵਿਚਾਲੇ ਪਾਣੀ ਦੀ ਸੇਵਾ, ਲਾਈਟ ਆਦਿ ਦਾ ਇੰਤਜ਼ਾਮ ਵੀ ਰੱਖਿਆ ਹੈ। ਆਟੋ ਦੇ ਅੰਦਰ ਉਸ ਨੇ ਇੱਕ ਬਿਜਲੀ ਦੇ ਬੈੱਲ ਵੀ ਬਣਾਈ ਹੈ, ਜਦੋਂ ਕਿਸੇ ਨੇ ਉਤਰਨਾਂ ਹੁੰਦਾ ਹੈ ਤਾਂ ਉਹ ਬੈੱਲ ਮਾਰ ਕੇ ਉੱਤਰ ਸਕਦਾ ਹੈ।
ਹੋਰ ਕੀ ਕੁਝ ਕਹਿਣਾ ਸੀ ਗੁਰੂ ਦੇ ਸਿੱਖ ਅੰਮ੍ਰਿਤਪਾਲ ਸਿੰਘ ਦਾ ਵੇਖੋ ਇਹ ਰਿਪੋਰਟ ਜ਼ਰੀਏ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritpal singh Twitter, Ludhiana, Punjab